ETV Bharat / state

ਐੱਸਕੇਐੱਮ ਨੇ ਪੰਜਾਬ ਦੇ ਮੁੱਖ ਚੋਣ ਅਫਸਰ ਨਾਲ ਕੀਤੀ ਮੁਲਾਕਾਤ, ਭਾਜਪਾ 'ਤੇ ਕਿਸਾਨਾਂ ਨੂੰ ਬਦਨਾਮ ਕਰਨ ਦਾ ਲਾਇਆ ਇਲਜ਼ਾਮ - SKM on bjp - SKM ON BJP

SKM Allegations On BJP and Police: ਸੰਯੁਕਤ ਕਿਸਾਨ ਮੋਰਚਾ ਵੱਲੋਂ ਚੰਡੀਗੜ੍ਹ ਵਿਖੇ ਅੱਜ ਮੁਖ ਚੋਣ ਅਫਸਰ ਪੰਜਾਬ ਨੂੰ ਭਾਜਪਾ ਦੇ ਧੱਕੇ ਖ਼ਿਲਾਫ਼ ਮੰਗ ਪੱਤਰ ਦਿੱਤਾ ਗਿਆ। ਉਨ੍ਹਾਂ ਮੰਗ ਪੱਤਰ ਰਾਹੀਂ ਡਿਮਾਂਡ ਕੀਤੀ ਕਿ ਭਾਜਪਾ ਨੂੰ ਕਿਸਾਨਾਂ ਦਾ ਅਕਸ ਬਦਨਾਮ ਕਰਨ ਤੋਂ ਰੋਕਿਆ ਜਾਵੇ।

CHIEF ELECTORAL OFFICER OF PUNJAB
ਐੱਸਕੇਐੱਮ ਨੇ ਪੰਜਾਬ ਦੇ ਮੁੱਖ ਚੋਣ ਅਫਸਰ ਨਾਲ ਕੀਤੀ ਮੁਲਾਕਾਤ (ਈਟੀਵੀ ਭਾਰਤ, ਚੰਡੀਗੜ੍ਹ ਰਿਪੋਟਰ)
author img

By ETV Bharat Punjabi Team

Published : May 9, 2024, 1:17 PM IST

ਬਲਬੀਰ ਸਿੰਘ ਰਾਜੇਵਾਲ, ਕਿਸਾਨ ਆਗੂ (ਈਟੀਵੀ ਭਾਰਤ, ਚੰਡੀਗੜ੍ਹ ਰਿਪੋਟਰ)

ਚੰਡੀਗੜ੍ਹ: ਸੰਯੁਕਤ ਕਿਸਾਨ ਮੋਰਚਾ ਦੇ ਆਗੂ ਬਲਬੀਰ ਰਾਜੇਵਾਲ ਦੀ ਅਗਵਾਈ ਹੇਠ ਕਿਸਾਨ ਆਗੂਆਂ ਦਾ ਵਫ਼ਦ ਪੰਜਾਬ ਦੇ ਮੁੱਖ ਚੋਣ ਅਫ਼ਸਰ ਨੂੰ ਮਿਲਿਆ। ਮੀਟਿੰਗ ਤੋਂ ਬਾਅਦ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਭਾਜਪਾ ਵੱਲੋਂ ਪਿੰਡ ਵਿੱਚ ਸਾਡਾ ਗਲਤ ਅਕਸ ਪੇਸ਼ ਕੀਤਾ ਜਾ ਰਿਹਾ ਹੈ, ਅਸੀਂ ਭਾਜਪਾ ਸਮੇਤ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਸ਼ਾਂਤਮਈ ਢੰਗ ਨਾਲ ਸਵਾਲ ਪੁੱਛ ਰਹੇ ਹਾਂ ਕੋਈ ਹੰਗਾਮਾ ਨਹੀਂ ਹੋਣ ਦੇ ਰਹੇ । ਸਗੋਂ ਭਾਜਪਾ ਵਰਕਰ ਹੰਗਾਮਾ ਕਰਦੇ ਹਨ ਅਤੇ ਕਿਸਾਨਾਂ ਨੂੰ ਭੜਕਾਉਂਦੇ ਹਨ।

Chief Electoral Officer of Punjab
ਮੰਗ ਪੱਤਰ (ਈਟੀਵੀ ਭਾਰਤ, ਚੰਡੀਗੜ੍ਹ ਰਿਪੋਟਰ)

ਲਗਾਏ ਜਾ ਰਹੇ ਨੇ ਗਲਤ ਇੰਤਜ਼ਾਮ: ਪਿਛਲੀਆਂ ਚੋਣਾਂ ਵਿੱਚ ਭਾਜਪਾ ਵੱਲੋਂ ਸਾਡੇ ਨਾਲ ਕੀਤੇ ਵਾਅਦਿਆਂ ਬਾਰੇ ਸਵਾਲ ਪੁੱਛ ਰਹੇ ਹਾਂ ਪਰ ਜਵਾਬ ਦੇਣ ਦੀ ਬਜਾਏ ਕਿਸਾਨਾਂ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ ਅਤੇ ਇਸ ਲਈ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਭਾਜਪਾ ਆਗੂਆਂ ਵੱਲੋਂ ਚੋਣ ਕਮਿਸ਼ਨ ਦੀ ਇਜਾਜ਼ਤ ਤੋਂ ਬਿਨਾਂ ਰੋਸ ਪ੍ਰਦਰਸ਼ਨ ਕਰਨ ਦੇ ਸਵਾਲ 'ਤੇ ਰਾਜੇਵਾਲ ਨੇ ਕਿਹਾ ਕਿ ਅਸੀਂ ਭਾਜਪਾ ਆਗੂਆਂ ਦੇ ਘਰ ਸਵਾਲ ਪੁੱਛਣ ਨਹੀਂ ਜਾਂਦੇ, ਜਦੋਂ ਉਹ ਸਾਡੇ ਪਿੰਡ ਆਉਂਦੇ ਹਨ ਤਾਂ ਹੀ ਅਸੀਂ ਉਨ੍ਹਾਂ ਤੋਂ ਸਵਾਲ ਪੁੱਛਦੇ ਹਾਂ।

ਸ਼ੇਰ ਦਾ ਮਖੌਟਾ ਪਾਉਣ ਦੀ ਕੋਈ ਲੋੜ ਨਹੀਂ: ਲੋਕਤੰਤਰੀ ਪ੍ਰਣਾਲੀ ਵਿੱਚ ਇਹ ਨਵਾਂ ਰੁਝਾਨ ਉਦੋਂ ਸ਼ੁਰੂ ਹੋਇਆ ਹੈ ਜਦੋਂ ਲੋਕ ਅਤੇ ਬਹੁਤ ਸਾਰੇ ਕਿਸਾਨ ਉਮੀਦਵਾਰਾਂ ਨੂੰ ਆਪਣੇ ਸਵਾਲ ਪੁੱਛ ਰਹੇ ਹਨ, ਇਸ ਲਈ ਸਾਨੂੰ ਸਵਾਲ ਪੁੱਛਣ ਲਈ ਕਮਿਸ਼ਨ ਦੀ ਇਜਾਜ਼ਤ ਦੀ ਲੋੜ ਨਹੀਂ ਹੈ। ਪੰਜਾਬ ਦੇ ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਚੋਣ ਕਮਿਸ਼ਨ ਨੇ ਸਿੱਖ ਨੂੰ ਸ਼ੇਰ ਵਰਗਾ ਚਿਹਰਾ ਵਿਖਾਇਆ ਤਾਂ ਸਿੱਖ ਪਹਿਲਾਂ ਹੀ ਸ਼ੇਰ ਹਨ, ਉਨ੍ਹਾਂ 'ਤੇ ਸ਼ੇਰ ਦਾ ਮਖੌਟਾ ਪਾਉਣ ਦੀ ਕੋਈ ਲੋੜ ਨਹੀਂ, ਅਸੀਂ ਇਸ ਸਬੰਧੀ ਇਤਰਾਜ਼ ਵੀ ਦਰਜ ਕਰਵਾਇਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.