ETV Bharat / state

ਖਹਿਰਾ ਨੇ 'ਆਪ' ਮੰਤਰੀਆਂ ਦੇ ਕਿਰਦਾਰ 'ਤੇ ਚੁੱਕੇ ਸਵਾਲ, ਮੰਤਰੀ ਬਲਕਾਰ ਸਿੰਘ ਦੀ ਵਾਇਰਲ ਅਸ਼ਲੀਲ ਵੀਡੀਓ ਨੂੰ ਲੈ ਕੇ ਘੇਰੀ­ ਸੂਬਾ ਸਰਕਾਰ - Khaira surrounded Punjab government - KHAIRA SURROUNDED PUNJAB GOVERNMENT

Sukhpal Khaira On Balkar Singh Objectional Video : ਬਰਨਾਲਾ ਵਿੱਚ ਕਾਂਗਰਸ ਦੇ ਉਮੀਦਵਾਰ ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਉੱਤੇ ਕੁੜੀਆਂ ਅਤੇ ਮੁੰਡਿਆਂ ਦ ਸਰੀਰਕ ਸ਼ੋਸ਼ਣ ਕਰਨ ਦੇ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਦਾਗੀ ਮੰਤਰੀਆਂ ਦੇ ਚਿਹਰੇ ਬੇਨਕਾਬ ਹੋਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਕੋਈ ਐਕਸ਼ਨ ਨਹੀਂ ਲੈ ਰਹੀ।

MINISTER BALKAR SINGH
ਸੁਖਪਾਲ ਖਹਿਰਾ ਨੇ 'ਆਪ' ਮੰਤਰੀਆਂ ਦੇ ਕਿਰਦਾਰ 'ਤੇ ਚੁੱਕੇ ਸਵਾਲ (ਬਰਨਾਲਾ ਰਿਪੋਟਰ)
author img

By ETV Bharat Punjabi Team

Published : May 28, 2024, 7:26 AM IST

ਸੁਖਪਾਲ ਖਹਿਰਾ, ਕਾਂਗਰਸ ਉਮੀਦਵਾਰ (ਬਰਨਾਲਾ ਰਿਪੋਟਰ)

ਬਰਨਾਲਾ: ਲੋਕ ਸਭਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਬਰਨਾਲਾ ਜ਼ਿਲ੍ਹੇ ਵਿੱਚ ਚੋਣ ਪ੍ਰਚਾਰ ਦੌਰਾਨ ਸੂਬਾ ਸਰਕਾਰ ਦੇ ਮੰਤਰੀਆਂ ਦੇ ਕਿਰਦਾਰ ਉਪਰ ਸਵਾਲ ਉਠਾਏ। ਖਹਿਰਾ ਨੇ ਕਿਹਾ ਕਿ ਪਹਿਲੇ ਸਮਿਆਂ ਵਿੱਚ ਨੇਤਾਵਾਂ ਦੇ ਕਿਰਦਾਰ ਬਹੁਤ ਸਾਫ਼ ਸੁਥਰੇ ਹੁੰਦੇ ਸਨ ਅਤੇ ਅਸੂਲਾਂ ਵਾਲੇ ਨੇਤਾ ਹੁੰਦੇ ਸਨ। ਜਿਸ ਵੀ ਮੰਤਰੀ ਦੇ ਵਿਭਾਗ ਵਿੱਚ ਊਣਤਾਈ ਪਾਈ ਜਾਂਦੀ ਤਾਂ ਉਹ ਖੁਦ ਜਾਂ ਸਰਕਾਰ ਉਸ ਤੋਂ ਅਸਤੀਫ਼ਾ ਲੈ ਲੈਂਦੀ ਸੀ ਪਰ ਮੌੂਜੂਦਾ ਪੰਜਾਬ ਸਰਕਾਰ ਮਾੜੇ ਕਿਰਦਾਰ ਵਾਲੇ ਮੰਤਰੀਆਂ ਨੂੰ ਕੈਬਨਿਟ ਵਿੱਚ ਥਾਂ ਦੇ ਰਹੀ ਹੈ ਅਤੇ ਉਹਨਾਂ ਦੇ ਪਰਦੇ ਖੁੱਲ੍ਹਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।

ਸਰੀਰਕ ਸ਼ੋਸ਼ਣ: ਖਹਿਰਾ ਨੇ ਕਿਹਾ ਕਿ ਅੱਜ ਦੀ ਘੜੀ ਸਰਕਾਰ ਦੀ ਕੈਬਨਿਟ ਵਿੱਚ ਬੈਠੇ ਮੰਤਰੀਆਂ ਤੋਂ ਸਾਡੇ ਮੁੰਡੇ ਕੁੜੀਆਂ ਨੂੰ ਖਤਰਾ ਹੈ। ਉਹਨਾਂ ਕਿਹਾ ਕਿ ਪਹਿਲਾਂ ਇੱਕ ਖੁਰਾਕ ਅਤੇ ਸਪਲਾਈ ਮੰਤਰੀ ਦੀ ਅਸ਼ਲੀਲ ਇਤਰਾਜ਼ਯੋਗ ਵੀਡੀਓ ਸਾਹਮਣੇ ਆਈ ਸੀ,­ ਜਿਸ ਵਿੱਚ ਉਹ ਇੱਕ ਨੌਜਵਾਨ ਲੜਕੇ ਦੀ ਸ਼ੋਸ਼ਣ ਕਰ ਰਿਹਾ ਹੈ। ਹੁਣ ਸਰਕਾਰ ਦੇ ਇੱਕ ਹੋਰ ਲੋਕਲ ਬਾਡੀਜ਼ ਮੰਤਰੀ ਬਲਕਾਰ ਸਿੰਘ ਦੀ ਅਸ਼ਲੀਲ ਵੀਡੀਓ ਸਾਹਮਣੇ ਆਈ ਹੈ,­ ਜਿਸ ਵਿੱਚ ਉਹ ਇੱਕ ਲੜਕੀ ਨੂੰ ਨੌਕਰੀ ਦੇਣ ਬਦਲੇ ਸਰੀਰਕ ਸਬੰਧ ਬਣਾਉਣ ਲਈ ਦਬਅ ਪਾ ਰਿਹਾ ਹੈ­, ਜੋ ਬਹੁਤ ਹੀ ਸ਼ਰਮਨਾਕ ਹੈ।

ਕਿੱਕਲੀ ਸੁਣਾਉਣ ਦੀ ਥਾਂ ਕੰਮ ਕਰਨ ਦੀ ਲੋੜ: ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ 'ਆਪ' ਦੀ ਇਸ ਕਰਕੇ ਸਰਕਾਰ ਬਣਾਈ ਸੀ ਕਿ ਕਾਂਗਰਸੀਆਂ ਅਤੇ ਅਕਾਲੀਆਂ ਤੋਂ ਚੰਗੇ ਕਿਰਦਾਰ ਵਾਲੀ ਲੀਡਰਸ਼ਿਪ ਪੰਜਾਬ ਨੂੰ ਮਿਲੇਗੀ,­ ਪਰ ਆਪ ਦਾ ਬਦਲਾਅ ਸਭ ਤੋਂ ਮਾੜਾ ਰਿਹਾ ਹੈ। ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨੇ ਅਤੇ ਵਿਕਾਸ ਕਰਨਾ ਤਾਂ ਦੂਰ ਦੀ ਗੱਲ­ ਇਸ ਸਰਕਾਰ ਦੇ ਮੰਤਰੀਆਂ ਦੇ ਕਿਰਦਾਰ ਤੱਕ ਸਹੀ ਨਹੀਂ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅਜਿਹੇ ਮੰਤਰੀਆਂ ਉਪਰ ਕਾਰਵਾਈ ਨਾ ਕਰਨਾ ਹੋਰ ਵੀ ਮੰਦਭਾਗਾ ਹੈ। ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਦਾ ਕੰਮ ਕਿੱਕਲੀਆਂ ਸੁਣਾਉਣਾ ਨਹੀਂ ਹੁੰਦਾ। ਸੂਬੇ ਵਿੱਚ ਨਸ਼ੇ ’ਤੇ ਅੱਜ ਤੱਕ ਲਗਾਮ ਨਹੀਂ ਲੱਗ ਸਕੀ। ਆਪ ਸਰਕਾਰ ਪੰਜਾਬ ਦੇ ਲੋਕਾਂ ਦਾ ਹੱਕ ਮਾਰ ਕੇ ਨੌਕਰੀਆਂ ਅਤੇ ਰਾਜ ਸਭਾ ਸਭ ਪੰਜਾਬ ਤੋਂ ਬਾਹਰੀ ਲੋਕਾਂ ਦੇ ਰਹੀ ਹੈ। ਉਹਨਾਂ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਪਾਰਲੀਮੈਂਟ ਪਹੁੰਚ ਕੇ ਇੱਥੋਂ ਦੇ ਕੈਂਸਰ,­ ਕਿਸਾਨੀ­, ਮਜ਼ਦੂਰਾਂ ਦੇ ਹਾਲਾਤ,­ ਇੰਡਸਟਰੀ ਦੀ ਗੱਲ ਕਰੇਗਾ, ਜਿਸ ਕਰਕੇ ਉਸਦਾ ਸਾਥ ਦਿੱਤਾ ਜਾਵੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.