ਬਰਨਾਲਾ: ਜ਼ਿਲ੍ਹਾ ਬਰਨਾਲਾ ਦੇ ਪਿੰਡ ਸੱਦੋਵਾਲ ਵਿਖੇ ਮਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਅਤੇ ਦਿਹਾਤੀ ਮਜ਼ਦੂਰ ਸਭਾ ਵੱਲੋਂ ਸਾਂਝੇ ਤੌਰ 'ਤੇ ਭਾਜਪਾ ਸਰਕਾਰ ਦੇ ਮਜ਼ਦੂਰ ਵਿਰੋਧੀ ਫ਼ੈਸਲਿਆਂ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਮਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਦੇ ਜ਼ਿਲ੍ਹਾ ਆਗੂ ਕੌਰ ਸਿੰਘ ਕਲਾਲਮਾਜਰਾ ਅਤੇ ਦਿਹਾਤੀ ਮਜ਼ਦੂਰ ਸਭਾ ਜ਼ਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲਮਾਜਰਾ ਅਤੇ ਹੈਪੀ ਸਿੰਘ ਛੀਨੀਵਾਲ ਨੇ ਕੇਂਦਰ ਸਰਕਾਰ ਵੱਲੋਂ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ ਵਿੱਚ 19 ਰੁਪਏ ਵਾਧਾ ਕਰਨ ਕਰਨ ਦੇ ਫ਼ੈਸਲੇ ਨੂੰ ਮੁੱਢੋ ਰੱਦ ਕੀਤਾ।
ਆਰਥਿਕ ਹਾਲਤ ਵਿੱਚ ਨਿਘਾਰ: ਉਹਨਾਂ ਕਿਹਾ ਕਿ ਮਹਿੰਗਾਈ ਉਜਰਤਾ ਅਨੁਸਾਰ ਮਜ਼ਦੂਰਾਂ ਨੂੰ ਦਿਹਾੜੀ 700 ਰੁਪਏ ਪ੍ਰਤੀ ਦਿਨ ਦੇਣੀ ਚਾਹੀਦੀ ਸੀ ਪਰ ਕੇਂਦਰ ਸਰਕਾਰ ਵੱਲੋਂ ਸਰਮਾਏਦਾਰ ਪੱਖੀ ਅਤੇ ਕਿਸਾਨ-ਮਜ਼ਦੂਰ ਵਿਰੋਧੀ ਲਏ ਜਾ ਰਹੇ ਫ਼ੈਸਲੇ ਆਉਣ ਵਾਲੇ ਸਮੇਂ ਵਿੱਚ ਦੇਸ਼ ਅੰਦਰ ਆਮ ਲੋਕਾਂ ਨੂੰ ਅਰਥਿਕ ਪੱਖੋਂ ਕੰਗਾਲ ਕੀਤਾ ਜਾ ਰਿਹਾ ਹੈ ਕਿਉਂਕਿ ਲਗਾਤਾਰ ਮਸ਼ੀਨਰੀ ਯੁੱਗ ਦੇ ਆਉਣ ਕਾਰਨ ਮਜ਼ਦੂਰਾਂ ਦੇ ਰੁਜ਼ਗਾਰ ਦੇ ਕਾਰੋਬਾਰ ਖਤਮ ਹੋਣ ਨਾਲ ਮਜ਼ਦੂਰ ਅੱਜ ਮਨਰੇਗਾ ਸਕੀਮ ਤਹਿਤ ਕੰਮ ਕਰਕੇ ਆਪਣੇ ਘਰਾਂ ਦੇ ਗੁਜ਼ਾਰੇ ਚਲਾ ਰਹੇ ਹਨ। ਸਮੇਂ ਸਿਰ ਕੀਤੇ ਕੰਮ ਦੇ ਪੈਸੇ ਨਾ ਮਿਲਣ ਕਰਕੇ ਮਜ਼ਦੂਰ ਦੀ ਆਰਥਿਕ ਹਾਲਤ ਲਗਾਤਾਰ ਨਿੱਘਰ ਦੀ ਜਾ ਰਹੀ ਹੈ।
- ਬਰਨਾਲਾ ਦੇ ਪਿੰਡ ਜਗਜੀਤਪੁਰਾ ਵਿਖੇ ਦੁਧਾਰੂ ਪਸ਼ੂਆਂ 'ਤੇ ਮੌਤ ਦਾ ਕਹਿਰ, 30 ਪਸ਼ੂਆਂ ਦੀ ਹੋਈ ਮੌਤ - 30 cattle died in Barnala
- ਦਲ ਬਦਲੀ ਮਗਰੋਂ ਰਵਨੀਤ ਬਿੱਟੂ ਨੇ ਕਾਂਗਰਸ ਨੂੰ ਦੱਸਿਆ ਬਲੂ ਸਟਾਰ ਲਈ ਜ਼ਿੰਮੇਵਾਰ, 'ਆਪ' ਅਤੇ ਅਕਾਲੀ ਦਲ ਨੇ ਬਿੱਟੂ ਨੂੰ ਲਿਆ ਲੰਮੇਂ ਹੱਥੀਂ - Operation Blue Star
- ਹਰਸਿਮਰਤ ਕੌਰ ਬਾਦਲ ਦਾ ਪੰਜਾਬ ਸਰਕਾਰ ਉੱਤੇ ਤੰਜ, ਕਿਹਾ- ਕਿਸਾਨਾਂ ਦੇ ਵਿਰੋਧ ਮਗਰੋਂ ਝੂਠੀ ਸਰਕਾਰ ਨੇ ਲਿਆ ਇੱਕ ਹੋਰ ਯੂ ਟਰਨ - Punjab government took U turn
ਰੱਖੀਆਂ ਮੰਗਾਂ: ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਨਾ ਤਾਂ ਕੰਮ ਕਰਦੇ ਸਮੇਂ ਹਾਦਸੇ ਵਿੱਚ ਮਜ਼ਦੂਰ ਦੀ ਮੌਤ ਹੋਣ ਉੱਤੇ ਪੰਜ ਲੱਖ ਤੱਕ ਦੇਣ ਲਈ ਬੀਮਾ ਸਕੀਮ ਸ਼ੁਰੂ ਕੀਤੀ, ਮਜ਼ਦੂਰ ਨੂੰ 100 ਦਿਨ ਦੀ ਬਜਾਏ ਹੋਰ ਕੰਮ ਵੱਧ ਦੇਣ ਅਤੇ ਨਾ ਹੀ ਤੋਂ ਬਾਹਰ ਕੰਮ ਕਰਨ ਜਾਣ ਲਈ ਕੋਈ ਵੱਖਰਾ ਖ਼ਰਚਾ ਦੇਣ ਲਈ ਢੁੱਕਵਾਂ ਉਪਰਾਲਾ ਕੀਤਾ। ਉਨ੍ਹਾਂ ਮਜ਼ਦੂਰਾਂ ਨੂੰ ਇੱਕਮੁੱਠ ਹੋ ਕੇ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਬੀਜੇਪੀ ਨੂੰ ਸਬਕ ਸਿਖਾਉਣ ਦਾ ਸੱਦਾ ਦਿੱਤਾ। ਇਸ ਮੌਕੇ ਜਗਰਾਜ ਸਿੰਘ, ਕੁਲਵੰਤ ਕੌਰ, ਪ੍ਰਮੋਦ ਕੌਰ, ਪਰਮਜੀਤ ਕੌਰ, ਚਰਨਜੀਤ ਕੌਰ ਤੋਂ ਇਲਾਵਾ ਹੋਰ ਮਜ਼ਦੂਰ ਵੀ ਹਾਜ਼ਰ ਸਨ।