ਅੰਮ੍ਰਿਤਸਰ: ਅੱਜ ਤੋਂ ਨਰਾਤਿਆਂ ਦੀ ਸ਼ੁਰੂਆਤ ਹੋ ਚੁੱਕੀ ਹੈ। ਲੋਕ ਜਿੱਥੇ ਨਰਾਤਿਆਂ ਦੌਰਾਨ ਸ਼ਰਾਧ ਕਰ ਰਹੇ ਹਨ ਉੱਥੇ ਹੀ ਸਬਜ਼ੀ ਮੰਡੀਆਂ ਤੋਂ ਲੋਕਾਂ ਨੂੰ ਝਟਕਾ ਵੀ ਮਿਲ ਰਿਹਾ ਹੈ। ਨਰਾਤਿਆਂ ਦੇ ਅਗਾਜ਼ ਨਾਲ ਹੀ ਹਰੀਆਂ ਸਬਜ਼ੀਆਂ ਦੇ ਭਾਅ ਵੀ ਵੱਧ ਚੁੱਕ ਹਨ। ਸਬਜ਼ੀ ਖਰੀਦਣ ਲਈ ਦੁਕਾਨਾਂ ਉੱਤੇ ਪਹੁੰਚੇ ਲੋਕਾਂ ਦੇ ਚਿਹਰੇ ਖੁੱਦ ਬਿਆਨ ਕਰ ਰਹੇ ਹਨ ਕਿ ਉਹ ਇਸ ਮਹਿੰਗਾਈ ਤੋਂ ਪਰੇਸ਼ਾਨ ਹਨ।
ਟਮਾਟਰ ਅਤੇ ਆਲੂ ਪਹੁੰਚ ਤੋਂ ਬਾਹਰ
ਜ਼ਿਆਦਾਤਰ ਹਰੀਆਂ ਸਬਜ਼ੀਆਂ ਵਿੱਚ ਇਸਤੇਮਾਲ ਹੋਣ ਵਾਲੇ ਟਮਾਟਰ ਅਤੇ ਆਲੂ ਦੇ ਭਾਅ ਅਸਮਾਨੀ ਪਹੁੰਚੇ ਹਨ। ਦੁਕਾਨਦਾਰਾਂ ਅਤੇ ਗ੍ਰਾਹਕਾਂ ਮੁਤਾਬਿਕ ਸਬਜ਼ੀ ਮੰਡੀ ਵਿੱਚ ਹੀ ਟਮਾਟਰ ਪ੍ਰਤੀ ਕਿੱਲੋ 80 ਰੁਪਏ ਅਤੇ ਆਲੂ ਪ੍ਰਤੀ ਕਿੱਲੋ 40 ਤੋਂ 50 ਰੁਪਏ ਵਿਕ ਰਿਹਾ ਹੈ। ਦੁਕਾਨਾਂ ਤੱਕ ਆਉਂਦੇ-ਆਉਂਦੇ ਇਸ ਦੀ ਕੀਮਤ ਵਿੱਚ ਹੋਰ ਵੀ ਉਛਾਲ ਆ ਰਿਹਾ ਹੈ। ਜਿਸ ਕਾਰਣ ਇਹ ਦੋਵੇਂ ਆਮ ਲੋਕਾਂ ਦੀ ਪਹੁੰਚ ਤੋਂ ਹੀ ਬਾਹਰ ਹੋ ਰਹੇ ਹਨ। ਸਬਜ਼ੀ ਮੰਡੀ 'ਚ ਟਮਾਟਰ ਦੀ ਕੀਮਤ 80 ਰੁਪਏ ਹੋਣ ਕਾਰਨ ਲੋਕਾਂ ਵਿੱਚ ਰੋਸ ਵੇਖਣ ਨੂੰ ਮਿਲ ਰਿਹਾ ਹੈ।
ਦੁਕਾਨਦਾਰਾਂ ਨੇ ਦੱਸਿਆ ਕਾਰਣ
ਇਸ ਮੌਕੇ ਦੁਕਾਨਦਾਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਟਮਾਟਰ ਦੇ ਰੇਟ ਲਗਾਤਾਰ ਵਧ ਰਹੇ ਹਨ, ਅੱਜ ਟਮਾਟਰ ਦਾ ਰੇਟ 80 ਰੁਪਏ ਪ੍ਰਤੀ ਕਿੱਲੋ ਤੋਂ ਉਪਰ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਸਬਜ਼ੀਆਂ ਬਾਹਰੋਂ ਆ ਰਹੀਆਂ ਹਨ ਅਤੇ ਮਹਿੰਗੀਆਂ ਹਨ। ਪਹਿਲਾਂ ਗ੍ਰਾਹਕ ਟਮਾਟਰ ਥੋਕ 'ਚ ਲੈਂਦੇ ਸਨ ਪਰ ਹੁਣ ਟਮਾਟਰ 250 ਗ੍ਰਾਮ ਤੱਕ ਹੀ ਲੈਂਦੇ ਹਨ। ਆਲੂ ਦਾ ਰੇਟ 40 ਰੁਪਏ ਪ੍ਰਤੀ ਕਿੱਲੋ ਹੋ ਗਿਆ ਹੈ।
- ਕੰਗਨਾ ਰਣੌਤ ਨਹੀਂ ਆ ਰਹੀ ਬਾਜ਼, ਹੁਣ ਪੰਜਾਬ ਦੇ ਨੌਜਵਾਨਾਂ 'ਤੇ ਦੇ ਦਿੱਤਾ ਵੱਡਾ ਬਿਆਨ, ਤੁਸੀਂ ਵੀ ਸੁਣੋ ਕੰਗਨਾ ਨੇ ਕੀ ਕਹਿ ਦਿੱਤਾ... - BJP MP Kangana Ranaut on Punjab
- ਰੇੜੀ ਚਾਲਕ ਵਿਅਕਤੀ ਦੀ ਟਰੱਕ ਥੱਲੇ ਆਉਣ ਦੇ ਨਾਲ ਹੋਈ ਮੌਤ, ਸੀਸੀਟੀਵੀ ਵੀਡੀਓ ਆਈ ਸਾਹਮਣੇ - Tarn Taran Road Accident
- ਸਰਕਾਰੀ ਖਰੀਦ ਸ਼ੁਰੂ ਹੋਣ ਤੋਂ ਬਾਅਦ ਵੀ ਨਹੀਂ ਦਿਖਾਈ ਦੇ ਰਹੀ ਮੰਡੀਆਂ ਵਿੱਚ ਰੌਣਕ, ਮਜ਼ਦੂਰਾਂ ਦੀ ਹੜਤਾਲ ਜਾਰੀ - Strike of Dana Mandi workers
ਸਬਜ਼ੀ ਲੈਣ ਆਏ ਲੋਕ ਨਿਰਾਸ਼
ਦੂਜੇ ਪਾਸੇ ਜਦੋਂ ਸਬਜ਼ੀ ਮੰਡੀ 'ਚ ਪਹੁੰਚੇ ਗਾਹਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜ਼ਿਆਦਾਤਰ ਲੋਕ ਨਰਾਤਿਆਂ ਦੌਰਾਨ ਪਿਆਜ਼ ਅਤੇ ਲਸਣ ਦਾ ਸੇਵਨ ਨਹੀਂ ਕਰਦੇ ਅਤੇ ਘਰਾਂ 'ਚ ਟਮਾਟਰ,ਆਲੂ ਅਤੇ ਅਦਰਕ ਦੀ ਵਰਤੋਂ ਜ਼ਿਆਦਾ ਹੁੰਦੀ ਹੈ ਪਰ ਟਮਾਟਰ ਖਰੀਦਣ ਗਏ ਤਾਂ ਰੇਟ 80 ਰੁਪਏ ਪ੍ਰਤੀ ਕਿਲੋ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਸਬਜ਼ੀਆਂ ਦੇ ਭਾਅ ਵਧਣ ਨਾਲ ਉਨ੍ਹਾਂ ਦਾ ਘਰੇਲੂ ਬਜਟ ਪੂਰੀ ਤਰ੍ਹਾਂ ਹਿੱਲ ਗਿਆ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਜਦੋਂ ਵੀ ਨਰਾਤੇ ਜਾਂ ਤਿਉਹਾਰ ਆਉਂਦੇ ਹਨ ਤਾਂ ਸਬਜ਼ੀਆਂ ਦੇ ਰੇਟ ਘੱਟ ਕਰਨੇ ਚਾਹੀਦੇ ਹਨ।