ਪਠਾਨਕੋਟ: ਜਿੱਥੇ ਸਰਕਾਰ ਨੇ ਪੰਜਾਬ 'ਚ ਰੇਤਾ-ਬੱਜਰੀ ਦੀ ਖੁਦਾਈ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ, ਉੱਥੇ ਹੀ ਰੇਤਾ-ਬੱਜਰੀ ਦੀਆਂ ਕੀਮਤਾਂ ਵੀ ਅਸਮਾਨ ਨੂੰ ਛੂਹ ਰਹੀਆਂ ਹਨ, ਜਿਸ ਦਾ ਫਾਇਦਾ ਹਿਮਾਚਲ 'ਚ ਸਥਿਤ ਕਰੱਸ਼ਰਾਂ ਵਲੋਂ ਉਠਾਇਆ ਜਾ ਰਿਹਾ ਹੈ ਕਿਉਂਕਿ ਰੇਤਾ-ਬੱਜਰੀ ਪੰਜਾਬ 'ਚ ਦਾਖਲ ਹੋ ਰਹੀ ਹੈ। ਹਿਮਾਚਲ ਤੋਂ ਪਠਾਨਕੋਟ ਜਲੰਧਰ ਨੈਸ਼ਨਲ ਹਾਈਵੇ 'ਤੇ ਪਠਾਨਕੋਟ 'ਚ ਦਾਖਲ ਹੁੰਦੇ ਹੀ ਮਾਈਨਿੰਗ ਵਿਭਾਗ ਵੱਲੋਂ ਮਾਈਨਿੰਗ ਨਾਲ ਭਰੇ ਟਰੱਕਾਂ ਦੀ ਚੈਕਿੰਗ ਕੀਤੀ ਗਈ।
ਇਹ ਚੈਕਿੰਗ ਪੁਆਇੰਟ 'ਤੇ ਕੀਤੀ ਜਾਂਦੀ ਹੈ ਪਰ ਰਾਤ ਦੇ ਹਨੇਰੇ 'ਚ ਮਾਈਨਿੰਗ ਵਿਭਾਗ ਦੀ ਚੌਕੀ ਦੀ ਪਰਵਾਹ ਕੀਤੇ ਬਿਨਾਂ ਹਿਮਾਚਲ ਤੋਂ ਆਉਣ ਵਾਲੇ ਵਾਹਨ ਅੰਨ੍ਹੇਵਾਹ ਪੰਜਾਬ 'ਚ ਦਾਖਲ ਹੋ ਰਹੇ ਹਨ, ਜਿਸ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਇਸ ਤੋਂ ਨਾ ਸਿਰਫ ਪੁਲਿਸ ਦੇ ਢਿੱਲੇ ਰਵੱਈਏ ਦਾ ਖੁਲਾਸਾ ਹੋ ਰਿਹਾ ਸਗੋਂ ਪੰਜਾਬ ਸਰਕਾਰ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ, ਉੱਥੇ ਹੀ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਵੀ ਇਸ ਸਬੰਧੀ ਸਖ਼ਤ ਕਾਰਵਾਈ ਕਰਨ ਦੀ ਗੱਲ ਕਹੀ ਹੈ।
ਹਿਮਾਚਲ ਤੋਂ ਰੇਤਾ ਅਤੇ ਬਜਰੀ ਦੇ ਭਰੇ ਟਰੱਕ
ਇਸ ਸਬੰਧੀ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਨੂੰ ਵਾਇਰਲ ਹੋਈ ਵੀਡੀਓ ਤੋਂ ਪਤਾ ਲੱਗਾ ਹੈ ਕਿ ਹਿਮਾਚਲ ਤੋਂ ਰੇਤਾ ਅਤੇ ਬਜਰੀ ਦੇ ਭਰੇ ਟਰੱਕ ਗੈਰ-ਕਾਨੂੰਨੀ ਢੰਗ ਨਾਲ ਪੰਜਾਬ ਵਿੱਚ ਦਾਖਲ ਹੋ ਰਹੇ ਹਨ ਅਤੇ ਮਾਈਨਿੰਗ ਵਿਭਾਗ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਕਮੇਟੀ ਦਾ ਗਠਨ ਕੀਤਾ ਜਾਵੇਗਾ ਤਾਂ ਜੋ ਪੰਜਾਬ ਵਿੱਚ ਦਾਖਲ ਹੋਣ ਵਾਲੇ ਟ੍ਰੱਕਾਂ ਵਿਰੁੱਧ ਕਾਰਵਾਈ ਕੀਤੀ ਜਾ ਸਕੇ।
- ਕੋਟਲੀ ਕਲਾਂ ਦੇ ਲੋਕਾਂ ਨੇ ਬਠਿੰਡਾ ਮਾਨਸਾ ਰੋਡ ਕੀਤਾ ਜਾਮ, ਕਿਹਾ-ਕਾਤਲਾਂ ਨੂੰ ਕਰੋ ਗ੍ਰਿਫਤਾਰ ਨਹੀਂ ਤਾਂ.... - Kulwinder Singh murder Case
- ਗੁਰੂ ਨਗਰੀ 'ਚ ਵੱਧ ਰਿਹਾ ਅਪਰਾਧ, ਸ੍ਰੀ ਦਰਬਾਰ ਸਾਹਿਬ ਨਜ਼ਦੀਕ ਵਪਾਰੀ ਕੋਲੋਂ ਹੋਈ ਸੋਨੇ ਦੀ ਲੁੱਟ - robbery of gold from a businessman
- ਓਲੰਪਿਕ ਮੈਡਲ ਜੇਤੂ ਸ਼ੂਟਰ ਮਨੂ ਭਾਕਰ ਨੇ ਪਰਿਵਾਰ ਨਾਲ ਸੱਚਖੰਡ ਵਿਖੇ ਟੇਕਿਆ ਮੱਥਾ, ਚੜਦੀਕਲਾ ਲਈ ਕੀਤੀ ਅਰਦਾਸ - Manu Bhakar bowed down
ਇਸ ਸਬੰਧੀ ਜਦੋਂ ਮਾਈਨਿੰਗ ਵਿਭਾਗ ਦੀ ਚੌਕੀ ਦਾ ਦੌਰਾ ਕੀਤਾ ਗਿਆ ਤਾਂ ਉੱਥੇ ਸਿਰਫ਼ ਇੱਕ ਮੁਲਾਜ਼ਮ ਹੀ ਮੌਜੂਦ ਸੀ, ਜਿਸ ਨੇ ਮਾਈਨਿੰਗ ਵਿਭਾਗ ਦੇ ਢਿੱਲੇ ਰਵੱਈਏ ਦੀ ਸਾਰੀ ਕਹਾਣੀ ਦੱਸਦਿਆਂ ਕਿਹਾ ਕਿ ਤਿੰਨ ਸ਼ਿਫ਼ਟਾਂ ਵਿੱਚ ਸਿਰਫ਼ ਤਿੰਨ ਵਿਅਕਤੀ ਹੀ ਕੰਮ ਕਰਦੇ ਹਨ, ਜੋ ਵਾਹਨਾਂ ਦੀ ਚੈਕਿੰਗ ਕਰਦੇ ਹਨ। ਉਹਨਾਂ ਕਿਹਾ ਕਿ ਇੱਥੇ ਹੋਰ ਕਰਮਚਾਰੀ ਹੋਣੇ ਚਾਹੀਦੇ ਹਨ,