ਅੰਮ੍ਰਿਤਸਰ: ਕਹਿੰਦੇ ਨੇ ਇਨਸਾਨ ਗਰੀਬੀ ਤਾਂ ਕੱਟ ਸਕਦਾ ਹੈ, ਪਰ ਗਰੀਬ ਇਨਸਾਨ 'ਤੇ ਪਈ ਬਿਮਾਰੀ ਦੀ ਮਾਰ ਕੱਟਣਾ ਬੇਹੱਦ ਔਖਾ ਹੋ ਜਾਂਦਾ ਹੈ। ਅਜਿਹਾ ਹੀ ਕੁਝ ਦੇਖਣ ਨੂੰ ਮਿਲ ਰਿਹਾ ਹੈ ਅੰਮ੍ਰਿਤਸਰ ਦੇ ਰਹਿਣ ਵਾਲੇ ਪਤੀ ਪਤਨੀ ਨੂੰ, ਜਿਥੇ ਮਨਜੀਤ ਕੌਰ ਨਾਮ ਦੀ ਔਰਤ ਪਿਛਲੇ ਨੌ ਸਾਲ ਤੋਂ ਬਿਮਾਰ ਹਾਲਤ ਵਿੱਚ ਜ਼ਿੰਦਗੀ ਗੁਜ਼ਰ ਕਰਨ ਨੂੰ ਮਜਬੁਰ ਹੈ, ਜੋ ਕਿ ਚੂਲਾ ਟੁਟੱਣ ਕਾਰਨ ਵਾਕਰ ਦੇ ਸਹਾਰੇ ਨਾਲ ਚੱਲ ਫਿਰ ਕੇ ਸਮਾਂ ਵਤੀਤ ਕਰ ਰਹੀ ਹੈ। ਇਸ ਦੌਰਾਨ ਉਸ ਦਾ ਪਤੀ ਵੀ ਇਹਨੀਂ ਦਿਨੀਂ ਜ਼ਖਮੀ ਹੈ ਜਿਸ ਕਾਰਨ ਦੋਵਾਂ ਨੂੰ ਲੋਕਾਂ ਤੋਂ ਮਦਦ ਦੀ ਗੁਹਾਰ ਲਾਉਣੀ ਪੈ ਰਹੀ ਹੈ।
ਵੈਸਾਖੀਆਂ ਦੇ ਸਹਾਰੇ ਚੱਲ ਰਹੀ ਔਰਤ
ਗੱਲਬਾਤ ਦੌਰਾਨ ਮਨਜੀਤ ਕੌਰ ਨੇ ਦੱਸਿਆ ਕਿ ਕਰੀਬ ਨੌ ਸਾਲ ਪਹਿਲਾਂ ਉਸ ਦਾ ਚੂਲਾ ਟੁੱਟ ਗਿਆ ਸੀ। ਜਿਸ ਤੋਂ ਬਾਅਦ ਉਹਨਾਂ ਵੱਲੋਂ ਆਪਣਾ ਘਰ ਗਹਿਣੇ ਰੱਖ ਕੇ ਇਲਾਜ ਕਰਵਾਇਆ ਗਿਆ। ਅਜੇ ਇਲਾਜ ਚੱਲ ਹੀ ਰਿਹਾ ਸੀ ਕਿ ਬਾਅਦ ਵਿੱਚ ਬਾਥਰੂਮ 'ਚ ਡਿੱਗ ਜਾਣ ਕਾਰਨ ਦੂਜਾ ਚੂਲਾ ਵੀ ਟੁੱਟ ਗਿਆ। ਜਿਸ ਕਾਰਨ ਉਹ ਮੰਜੇ 'ਤੇ ਪੈ ਗਈ। ਪੀਵਤ ਮੁਤਾਬਿਕ ਆਰਥਿਕ ਤੰਗੀ ਕਾਰਨ ਘਰ ਵਿੱਚ ਰਾਸ਼ਨ ਤੱਕ ਨਹੀਂ ਆਉਂਦਾ ਅਤੇ ਪਤੀ ਪਤਨੀ ਗੁਰੂ ਘਰੋਂ ਆਇਆ ਲੰਗਰ ਖਾ ਕੇ ਸਮਾਂ ਕੱਟ ਰਹੇ ਹਨ। ਉਨ੍ਹਾਂ ਕਿਹਾ ਕਿ ਸਰੀਰ ਦੀ ਤਕਲੀਫ ਜ਼ਿਆਦਾ ਹੈ, ਇਸ ਲਈ ਦਵਾਈ ਵੀ ਜਰੂਰੀ ਹੈ, ਪਰ ਹੁਣ ਉਹਨਾਂ ਤੋਂ ਦਵਾਈ ਲਈ ਵੀ ਪੈਸੇ ਨਹੀਂ ਹਨ। ਜਿਸ ਕਾਰਨ ਸਮਾਜ ਸੇਵੀਆਂ ਤੋਂ ਮਦਦ ਦੀ ਗੁਹਾਰ ਲਾ ਰਹੇ ਹਨ।
ਪਤੀ ਦੀ ਬਾਂਹ ਟੁੱਟਣ ਕਾਰਨ ਦੋਵੇਂ ਹੋਏ ਮੁਹਤਾਜ
ਇਥੇ ਦਸੱਣਯੋਗ ਹੈ ਕਿ ਇਕ ਪਾਸੇ ਪਤਨੀ ਮਰੀਜ਼ ਹੈ ਤਾਂ, ਦੁਜੇ ਪਾਸੇ ਉਸ ਦਾ ਪਤੀ ਵੀ ਸੱਟ ਲੱਗਣ ਕਾਰਨ ਜ਼ਖਮੀ ਹੋ ਗਿਆ। ਉਸ ਦੀ ਬਾਂਹ ਟੁੱਟ ਗਈ ਹੈ। ਪੀੜਤ ਔਰਤ ਦੇ ਪਤੀ ਪਤੀ,ਪ੍ਰੇਮ ਸਿੰਘ ਨੇ ਦੱਸਿਆ ਕਿ ਪਹਿਲਾਂ ਉਹ ਸਰੀਏ ਦਾ ਕੰਮ ਕਰਦਾ ਸੀ ਅਤੇ ਉੱਥੋਂ ਸੱਤ ਅੱਠ ਸੌ ਰੁਪਏ ਦਿਹਾੜੀ ਮਿਲਣ ਦੇ ਨਾਲ ਘਰ ਦਾ ਗੁਜ਼ਾਰਾ ਚੱਲ ਰਿਹਾ ਸੀ। ਲੇਕਿਨ ਹੁਣ ਉਸ ਦੀ ਬਾਂਹ ਟੁੱਟ ਜਾਣ ਕਾਰਨ ਘਰ ਵਿੱਚ ਕਮਾਈ ਕਰਨ ਵਾਲਾ ਹੋਰ ਕੋਈ ਨਹੀਂ ਹੈ। ਉਨ੍ਹਾਂ ਦੇ ਘਰ ਦੀ ਰਸੋਈ ਵਿੱਚੋਂ ਲੂਣ ਖੰਡ ਤੱਕ ਵੀ ਖਤਮ ਹੋ ਚੁੱਕੇ ਹਨ। ਅਜਿਹੇ ਹਲਾਤਾਂ ਵਿੱਚ ਦਵਾਈ ਦਾ ਖਰਚਾ ਤਾਂ ਸੋਚ ਵੀ ਨਹੀਂ ਸਕਦੇ। ਇਸ ਦੌਰਾਨ ਉਹਨਾਂ ਆਰਥਿਕ ਤੌਰ ਦੇ ਉੱਤੇ ਅਸਮਰਥਤਾ ਦਿਖਾਉਂਦੇ ਹੋਏ ਮਦਦ ਦੀ ਅਪੀਲ ਕੀਤੀ ਹੈ।
- ਮਾਨਸਾ ਵਿਖੇ ਰਜਿਸਟਰੀਆਂ ਨਾ ਹੋਣ ਕਾਰਨ ਕਿਸਾਨਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ, ਐੱਸਡੀਐੱਮ ਉੱਤੇ ਲਾਏ ਮਾੜਾ ਵਤੀਰਾ ਕਰਨ ਦੇ ਇਲਜ਼ਾਮ - Farmers proteste in Mansa
- ਮੰਤਰੀ ਮੰਡਲ ਤੋਂ ਬਾਅਦ ਹੁਣ ਪੰਜਾਬ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 25 IAS ਸਣੇ 200 ਤੋਂ ਵਧ ਅਫਸਰ ਟਰਾਂਸਫਰ - Administration Reshuffle
- ਇਸ 'ਸਕੂਲ 'ਚ ਨੋ ਹੋਮਵਰਕ ਅਤੇ ਨੋ ਇਗਜ਼ਾਮ ਪਾਲਸੀ', ਲੁਧਿਆਣਾ ਦੇ ਕਲੇ ਸਕੂਲ ਨੂੰ ਮਿਲਿਆ ਨੈਸ਼ਨਲ ਅਵਾਰਡ - Clay School received award
ਗਵਾਂਢੀਆਂ ਨੇ ਵੀ ਕੀਤੀ ਮਦਦ
ਉਧਰ ਪਰਿਵਾਰ ਦੇ ਨਜ਼ਦੀਕੀ ਗੁਵਾਂਢੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਕੋਲੋਂ ਸਮੇਂ ਸਮੇਂ ਤੇ ਜੋ ਬਣਦੀ ਸਰਦੀ ਮਦਦ ਸੀ ਇਸ ਪਰਿਵਾਰ ਦੀ ਕੀਤੀ ਗਈ ਹੈ। ਪਰ, ਹੁਣ ਇਲਾਜ ਦਾ ਖਰਚਾ ਵੱਧ ਹੋਣ ਕਾਰਨ ਉਹ ਵੀ ਮਦਦ ਕਰਨ ਤੋਂ ਅਸਮਰੱਥ ਹਨ। ਉਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਪਰਿਵਾਰ ਦੀ ਆਰਥਿਕ ਹਾਲਤ ਨੂੰ ਦੇਖਦੇ ਹੋਏ ਉਕਤ ਦੋਨੋਂ ਪਤੀ ਪਤਨੀ ਦੇ ਇਲਾਜ ਦੇ ਲਈ ਮਦਦ ਕੀਤੀ ਜਾਵੇ ਤਾਂ ਜੋ ਉਹ ਮੁੜ ਤੋਂ ਆਪਣੀ ਮਿਹਨਤ ਮਜ਼ਦੂਰੀ ਕਰਕੇ ਜ਼ਿੰਦਗੀ ਬਤੀਤ ਕਰ ਸਕਣ।