ਬਰਨਾਲਾ/ਭਦੌੜ: ਭਦੌੜ ਨੇੜਲੇ ਪਿੰਡ ਦੀਪਗੜ ਵਿਖੇ ਲੰਘ ਰਹੇ ਰਜਵਾਹੇ (ਸੂਏ) ਵਿੱਚ ਪਾੜ ਪੈਣ ਕਾਰਨ ਸੈਂਕੜੇ ਏਕੜ ਫਸਲ ਪ੍ਰਭਾਵਿਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਜੋਗਿੰਦਰ ਸਿੰਘ ਮਠਾੜੂ, ਗੁਰਮੇਲ ਸਿੰਘ ਗੇਲਾ ਅਤੇ ਤਕਵਿੰਦਰ ਸਿੰਘ ਸਰਪੰਚ ਨੇ ਦੱਸਿਆ ਕਿ ਦੇਰ ਰਾਤ ਤਕਰੀਬਨ 12 ਵਜੇ ਉਹਨਾਂ ਦੇ ਪਿੰਡ ਵਿੱਚੋਂ ਦੀ ਲੰਘ ਰਹੇ ਸੂਏ ਵਿੱਚ ਅਚਾਨਕ ਪਾੜ ਪੈ ਗਿਆ, ਜਿਸ ਦਾ ਪਤਾ ਇੱਕ ਮੋਟਰ ਤੇ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ ਲੱਗਿਆ ਤਾਂ ਉਨਾਂ ਨੇ ਪੂਰੇ ਪਿੰਡ ਵਿੱਚ ਇਸ ਸਬੰਧੀ ਰੌਲਾ ਪਾ ਦਿੱਤਾ ਅਤੇ ਪੂਰੇ ਪਿੰਡ ਦੇ ਲੋਕ ਰਜਵਾਹੇ ਵਿੱਚ ਪਏ ਪਾੜ ਨੂੰ ਪੂਰਨ ਲਈ ਇਕੱਠੇ ਹੋ ਗਏ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਪਾਣੀ ਦਾ ਪਾੜ ਬੰਦ ਨਹੀਂ ਸੀ ਹੋ ਰਿਹਾ, ਜਿਸ ਤੋਂ ਬਾਅਦ ਸਵੇਰੇ ਤਕਰੀਬਨ ਤਿੰਨ ਵਜੇ ਉਹ ਟੱਲੇਵਾਲ ਦੀ ਨਹਿਰ ਤੇ ਚਲੇ ਗਏ ਜਿੱਥੋਂ ਇਸ ਸੂਏ ਨੂੰ ਪਾਣੀ ਮਿਲਣਾ ਸ਼ੁਰੂ ਹੁੰਦਾ ਹੈ।
ਪਾੜ ਤਕਰੀਬਨ 90 ਫੁੱਟ ਚੌੜਾ: ਉਹਨਾਂ ਕਿਹਾ ਕਿ ਉਥੇ ਜਾ ਕੇ ਪਾਣੀ ਬੰਦ ਕਰਨ ਲਈ ਲਗਾਏ ਗਏ ਗੇਟ ਉਹਨਾਂ ਨੇ ਬੰਦ ਕਰਨੇ ਚਾਹੇ ਤਾਂ ਉਹ ਜਾਮ ਹੋਏ ਪਏ ਸਨ ਅਤੇ ਤਕਰੀਬਨ ਡੇਢ ਦੋ ਘੰਟੇ ਦੀ ਮੁਸ਼ੱਕਤ ਨਾਲ ਉਹਨਾਂ ਨੂੰ ਥੱਲੇ ਸੁੱਟ ਕੇ ਨਹਿਰ ਵਿੱਚੋਂ ਆਉਂਦਾ ਪਾਣੀ ਬੰਦ ਕੀਤਾ ਗਿਆ ਤਾਂ ਜਾ ਕੇ ਕਿਤੇ ਤਕਰੀਬਨ ਸਵੇਰੇ 7-8 ਵਜੇ ਤੱਕ ਵੀ ਪਾਣੀ ਖੇਤਾਂ ਵਿੱਚ ਪੈਂਦਾ ਰਿਹਾ। ਉਹਨਾਂ ਕਿਹਾ ਕਿ ਇਹ ਪਾੜ ਤਕਰੀਬਨ 90 ਫੁੱਟ ਚੌੜਾ ਸੀ ਅਤੇ ਪਾਣੀ ਨੇ ਕਈ ਏਕੜ ਜਮੀਨ ਨੂੰ ਪ੍ਰਭਾਵਿਤ ਕੀਤਾ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਪਸ਼ੂਆਂ ਲਈ ਪਾਏ ਹੋਏ ਮੱਕੀ ਦੇ ਆਚਾਰ, ਤੂੜੀ ਅਤੇ ਹਰੇ ਚਾਰੇ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਉਹਨਾਂ ਅੱਗੇ ਕਿਹਾ ਕਿ ਖੇਤਾਂ ਵਿੱਚ ਰਹਿ ਰਹੇ ਲੋਕਾਂ ਨੂੰ ਵੀ ਸੜਕ ਤੇ ਆਉਣ ਲਈ ਬੇਹੱਦ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਉਹਨਾਂ ਦੇ ਖੇਤਾਂ ਨੂੰ ਜਾ ਰਹੀਆਂ ਪਹੀਆਂ ਉੱਪਰ ਵੀ ਪਾਣੀ ਜਮਾ ਹੋ ਚੁੱਕਿਆ ਹੈ।
ਸੂਏ ਦੀ ਸਫਾਈ ਨਾ ਹੋਣ ਕਾਰਨ ਪਿਆ ਪਾੜ: ਜੋਗਿੰਦਰ ਸਿੰਘ ਮਠਾੜੂ ਨੇ ਅੱਗੇ ਕਿਹਾ ਕਿ ਸੂਏ ਵਿੱਚ ਪਏ ਪਾੜ ਸਬੰਧੀ ਉਹਨਾਂ ਨੇ ਸਬੰਧਿਤ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਰਾਤ ਸਮੇਂ ਹੀ ਜਾਣੂ ਕਰਵਾ ਦਿੱਤਾ ਸੀ, ਜਿਸ ਤੋਂ ਬਾਅਦ ਤਕਰੀਬਨ ਅੱਧੀ ਰਾਤ ਨੂੰ ਹੀ ਅਧਿਕਾਰੀ ਉੱਥੇ ਪਹੁੰਚ ਗਏ ਅਤੇ ਪਾਣੀ ਨੂੰ ਬੰਦ ਕਰਨ ਵਿੱਚ ਉਹਨਾਂ ਦੀ ਮਦਦ ਕੀਤੀ ਸੂਏ ਨੂੰ ਟੁੱਟਣ ਦਾ ਕਾਰਨ ਦੱਸਦੇ ਹੋਏ ਉਹਨਾਂ ਕਿਹਾ ਕਿ ਸੂਏ ਦੀ ਪਿਛਲੇ ਲੰਬੇ ਸਮੇਂ ਤੋਂ ਸਫਾਈ ਨਾ ਹੋਣ ਕਾਰਨ ਕਈ ਜਗ੍ਹਾ ਤੋਂ ਰਜਵਾਹੇ ਦਾ ਪਾਣੀ ਲੀਕ ਹੋ ਰਿਹਾ ਹੈ ਅਤੇ ਕੱਲ ਤੋਂ ਪਹਿਲਾਂ ਵੀ ਇਸ ਜਗ੍ਹਾ ਤੋਂ ਪਾਣੀ ਲੀਕ ਹੋ ਰਿਹਾ ਸੀ ਅਤੇ ਬਾਅਦ ਵਿੱਚ ਪਾਣੀ ਦਾ ਵੱਡਾ ਪਾੜ ਪੈ ਕੇ ਸੂਆ ਟੁੱਟ ਗਿਆ ਉਹਨਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਇਸ ਸੂਏ ਦੀ ਸਫਾਈ ਕਰਵਾ ਕੇ ਇਸ ਦੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਅੱਗੇ ਤੋਂ ਅਜਿਹਾ ਹਾਦਸਾ ਨਾ ਹੋਵੇ ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਜਿੰਨਾ ਵੀ ਕਿਸਾਨਾਂ ਦਾ ਇਸ ਸੂਆ ਟੁੱਟਣ ਨਾਲ ਨੁਕਸਾਨ ਹੋਇਆ ਹੈ। ਉਨਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ।
- ਰੈਸਟੋਰੈਂਟ ਦੇ ਕਰਿੰਦੇ ਹੀ ਨਿਕਲੇ ਲੁੱਟ ਦੀ ਘਟਨਾ ਦੇ ਮੁਲਜ਼ਮ, ਘਟਨਾ ਸੀਸੀਟੀਵੀ 'ਚ ਹੋਈ ਕੈਦ - Theft in restaurant at gunpoint
- ਆਖਿਰ ਪੰਜਾਬ ਵਿੱਚ ਕਿਉਂ ਆ ਰਹੇ ਨੇ ਵਾਰ-ਵਾਰ ਹੜ੍ਹ, ਪੀਏਯੂ ਨੇ ਕੀਤੀ ਰਿਸਰਚ, ਵੇਖੋ ਇਸ ਰਿਪੋਰਟ ਵਿੱਚ ਹੋਏ ਵੱਡੇ ਖੁਲਾਸੇ - Research on floods
- ਨਾਬਾਲਗ ਕੁੜੀ ਨੂੰ ਜਬਰੀ ਨਾਲ ਲਿਜਾਉਣ ਲਈ ਸਕੂਲ 'ਚ ਵੜਿਆ ਮੁੰਡਾ,ਰੋਕਣ ਉੱਤੇ ਮੁੰਡੇ ਨੇ ਸਾਥੀਆਂ ਨਾਲ ਰਲ ਕੀਤੀ ਗੁੰਡਾਗਰਦੀ, ਕਾਰਵਾਈ ਨਾ ਹੋਣ ਕਾਰਣ ਭੜਕੇ ਲੋਕ - boy committed hooliganism
ਜਦੋਂ ਇਸ ਸਬੰਧੀ ਨਹਿਰੀ ਵਿਭਾਗ ਦੇ ਐਸਡੀਓ ਸਾਹਿਲ ਸ਼ਰਮਾ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਜੋ ਇਹ ਰਜਵਾਹੇ ਉੱਪਰ ਦਰੱਖਤ ਨੇੜੇ ਅਤੇ ਜਿਆਦਾ ਲੱਗੇ ਹੋਣ ਕਾਰਨ ਸੂਏ ਵਿੱਚ ਪਾੜ ਪੈ ਗਿਆ ਹੈ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਨਵੀਂ ਜੁਆਇਨਿੰਗ ਕੀਤੀ ਗਈ ਹੈ। ਉਹਨਾਂ ਨੂੰ ਰਾਤ ਹੀ ਇਸ ਸੂਆ ਟੁੱਟਣ ਦੀ ਖਬਰ ਮਿਲੀ ਸੀ ਤਾਂ ਉਹ ਤੁਰੰਤ ਆ ਕੇ ਸੂਏ ਵਿੱਚ ਆ ਰਹੇ ਪਾਣੀ ਨੂੰ ਬੰਦ ਕਰਵਾਇਆ। ਉਹਨਾਂ ਕਿਹਾ ਕਿ ਜੋ ਜੋ ਵੀ ਸੂਏ ਵਿੱਚ ਘਾਟਾਂ ਹਨ ਜਾਂ ਜਰੂਰੀ ਕੰਮ ਕਰਨ ਵਾਲੇ ਹਨ, ਉਹ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਦੂਰ ਕਰਨਗੇ।