ਬਠਿੰਡਾ: ਤੁਸੀਂ ਨਸ਼ੇ ਨਾਲ ਬਰਬਾਦ ਹੁੰਦੇ ਬਹੁਤ ਸਾਰੇ ਨੌਜਵਾਨ ਅਤੇ ਘਰ ਦੇਖੇ ਹੋਣਗੇ ਪਰ ਅੱਜ ਤੁਹਾਨੂੰ ਇੱਕ ਅਜਿਹੇ ਨੌਜਵਾਨ ਜਾਂ ਕਹਿ ਲਿਆ ਜਾਵੇ ਕਿ ਹੀਰੋ ਦੀ ਕਹਾਣੀ ਦੱਸਾਂਗੇ ਜਿਸ ਨੇ ਮੌਤ ਅਤੇ ਜੀਲਤ ਨੂੰ ਬਹੁਤ ਨੇੜੇ ਤੋਂ ਦੇਖਿਆ ਹੈ। ਉਹ ਨੌਜਵਾਨ ਪਿੰਡ ਕੋਟ ਬਖਤੂ ਦਾ ਰਹਿਣ ਵਾਲਾ ਗੁਰਸੇਵਕ ਸਿੰਘ ਹੈ।ਜਿਸ ਨੇ ਚੜ੍ਹਦੀ ਜਵਾਨੀ 'ਚ ਆਪਣੇ ਹੱਥ ਆਈ ਕਬੀਲਦਾਰੀ ਦੇ ਪੈਸੇ ਨੂੰ ਇਸ ਕਦਰ ਬਰਬਾਦ ਕੀਤਾ ਕਿ ਅੱਜ ਉਸ ਗਲਤੀ 'ਤੇ ਪਛਤਾ ਰਿਹਾ ਪਰ ਸਭ ਤੋਂ ਵੱਡੀ ਗੱਲ ਗੁਰਸੇਵਕ ਹੁਣ ਇਸ ਦਲਦਲ ਚੋਂ ਬਾਹਰ ਨਿਕਲ ਚੁੱਕਾ ਹੈ।
ਕਿਵੇਂ ਲੱਗੀ ਨਸ਼ੇ ਦੀ ਲੱਤ: ਗੁਰਸੇਵਕ ਨੇ ਈਵੀ ਭਾਰਤ ਨੇ ਗੱਲਬਾਤ ਕਰਦੇ ਆਪਣੀ ਹੱਢਬੀਤੀ ਦੱਸਦੇ ਆਖਿਆ ਕਿ ਪਹਿਲਾਂ ਉਸ ਨੇ ਮੈਡੀਕਲ ਨਸ਼ਾ ਕਰਨਾ ਸ਼ੁਰੂ ਕੀਤਾ ਫਿਰ ਹੌਲੀ-ਹੌਲੀ ਸੰਗਤ ਅਜਿਹੀ ਮਿਲੀ ਕਿ ਸਮੈਕ ਤੱਕ ਗੱਲ ਪਹੁੰਚ ਗਈ। 35 ਤੋਂ 40 ਲੱਖ ਰੁਪਏ ਬਰਬਾਦ ਕਰਨ ਤੋਂ ਬਾਅਦ ਘਰ ਦੀ ਕਣਕ ਤੱਕ ਸਮੈਕ ਪੀਣ ਲਈ ਵੇਚਣੀ ਸ਼ੁਰੂ ਕਰ ਦਿੱਤੀ। ਘਰ ਦੀ ਕਬੀਲਦਾਰੀ ਨਿੱਕੇ ਭਾਰ ਦੇ ਹੱਥ ਚਲੀ ਗਈ। ਨੌਬਤ ਇੱਥੋਂ ਤੱਕ ਆ ਗਈ ਕਿ ਲੋਕਾਂ ਕੋਲੋਂ ਹੱਥ ਅੱਡ ਕੇ ਪੈਸੇ ਮੰਗ ਕੇ ਨਸ਼ੇ ਦੀ ਪੂਰਤੀ ਕਰਨੀ ਸ਼ੁਰੂ ਕਰ ਦਿੱਤੀ।ਘਰ 'ਚ ਲੜਾਈ ਹੋਣੀ ਇੱਕ ਆਮ ਗੱਲ ਹੋ ਗਈ।
ਕਿਵੇਂ ਬਦਲੀ ਜ਼ਿੰਦਗੀ: ਗੁਰਸੇਵਕ ਨੇ ਦੱਸਿਆ ਕਿ ਸਮੈਕ ਲਈ ਉਸ ਨੇ ਪਤਾ ਨਹੀਂ ਕਿੰਨੇ ਕੁ ਲੋਕਾਂ ਅੱਗੇ ਹੱਥ ਅੱਡੇ। ਜਦੋਂ-ਜਦੋਂ ਉਸ ਨੇ ਲੋਕਾਂ ਅੱਗੇ ਹੱਥ ਅੱਡੇ ਤਾਂ ਉਸ ਨੂੰ ਜਲਾਲਤ ਦਾ ਸਾਹਮਣਾ ਕਰਨਾ ਪਿਆ, ਪਰ ਹੁਣ ਉਹ ਆਪਣਾ ਜ਼ਮੀਰ ਨਹੀਂ ਮਾਰ ਸਕਿਆ। ਆਖਰਕਾਰ ਆਪਣੇ ਮਨ 'ਚ ਪੱਕਾ ਠਾਣ ਲਿਆ ਕਿ ਉਸ ਨੇ ਹੁਣ ਹੋਰ ਜਲੀਲ ਨਹੀਂ ਹੋਣਾ ਅਤੇ ਨਸ਼ੇ ਤੋਂ ਕਿਨਾਰਾ ਕਰ ਲੈਣਾ ਹੈ।
ਅਕਸਰ ਕਿਹਾ ਵੀ ਜਾਂਦਾ 'ਨਿਸ਼ਚੇ ਕਰ ਆਪਣੀ ਜੀਤ ਕਰੋ'
ਪਰ ਇਹ ਰਸਤਾ ਇੰਨ੍ਹਾਂ ਸੌਖਾ ਨਹੀਂ ਹੁੰਦਾ। ਗੁਰਸੇਵਕ ਨੂੰ ਵੀ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਪਰ ਉਸ ਨੇ ਖੁਦ ਹਾਰ ਨਹੀਂ ਮੰਨੀ ਬਲਕਿ ਨਸ਼ੇ ਨੂੰ ਹਰਾ ਕਿ ਨਵੀਂ ਜ਼ਿੰਦਗੀ ਦੀ ਜੰਗ 'ਚ ਫਤਿਹ ਹਾਸਿਲ ਕੀਤੀ।ਉਸ ਨੌਜਵਾਨ ਨੇ ਦੱਸਿਆ ਕਿ ਦੋ ਵਾਰ ਡਾਕਟਰ ਕੋਲੋਂ ਦਵਾਈ ਵੀ ਲਈ ਪਰ ਦਵਾਈ ਨਾਲੋਂ ਜਿਆਦਾ ਕੰਮ ਮੇਰੇ ਆਪਣੇ ਮਨ ਨੇ ਕੀਤਾ ਜਿਸ ਨੇ ਇਹ ਪੱਕਾ ਕਰ ਲਿਆ ਸੀ ਕਿ ਹੁਣ ਬਸ ਬਹੁਤ ਹੋ ਗਿਆ ਤੇ ਨਸ਼ਾ ਕਿਸੇ ਵੀ ਕੀਮਤ 'ਤੇ ਛੱਡਣਾ ਹੀ ਹੈ।ਨਸ਼ੇ ਨੂੰ ਛੱਡ ਲਈ ਗੁਰਸੇਵਕ ਨੇ ਆਪਣੇ ਆਪ ਨੂੰ ਕਿਸੇ ਨਾ ਕੰਮ 'ਚ ਰੱੁਝੇ ਰੱਖਣਾ ਦਾ ਫੈਸਲਾ ਕੀਤਾ ਤੇ ਲੰਗਰ ਦੀ ਸੇਵਾ ਕਰਨ ਲੱਗ ਗਿਆ।
ਨੌਜਵਾਨਾਂ ਨੂੰ ਅਪੀਲ: ਹੁਣ ਗੁਰਸੇਵਕ ਆਪਣੇ ਭਰਾ ਨਾਲ ਬੱਸ 'ਚ ਚਲਾਉਂਦਾ ਹੈ।ਦੋਵੇਂ ਭਰਾ ਕੰਮ 'ਤੇ ਜਾਂਦੇ ਨੇ ਅਤੇ ਗੁਰਸੇਵਕ 4 ਘੰਟੇ ਹਸਪਤਾਲ ਦੇ ਲੰਗਰ 'ਚ ਸੇਵਾ ਜ਼ਰੂਰ ਕਰਦਾ ਹੈ ਤਾਂ ਜੋ ਉਸ ਦਾ ਮਨ ਕਿਸੇ ਬੁਰੇ ਪਾਸੇ ਨਾ ਜਾਵੇ। ਇਸ ਦੇ ਨਾਲ ਹੀ ਹੁਣ ਇਸ ਬਾਹੁਦਰ ਨੌਜਵਾਨ ਨੇ ਹੋਰਨਾਂ ਨੂੰ ਅਪੀਲ਼ ਕੀਤੀ ਹੈ ਕਿ ਇਸ ਨਸ਼ੇ ਸਿਰਫ਼ ਤੁਹਾਡੀ ਜ਼ਿੰਦਗੀ ਹੀ ਬਰਬਾਦ ਨਹੀਂ ਕਰਦੇ ਤੁਹਾਡੇ ਨਾਲ ਪੈਸਾ, ਤੁਹਾਡੇ ਆਪਣੇ ਅਤੇ ਰਿਸ਼ਤੇਦਾਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ।ਇਸ ਲਈ ਬੁਰੀ ਸੰਗਤ ਅਤੇ ਨਸ਼ੇ ਤੋਂ ਦੂਰ ਰਹਿਣ ਦੀ ਅਪੀਲ਼ ਗੁਰਸੇਵਕ ਵੱਲੋਂ ਕੀਤੀ ਗਈ ਹੈ।
- ਬੇ-ਆਸਰਿਆਂ ਦੇ ਆਸਰਾ ਆਸ਼ਰਮ 'ਚ 25 ਦੇ ਕਰੀਬ ਭੈਣਾਂ ਤੇ ਮਾਵਾਂ ਨੇ ਇਨ੍ਹਾਂ ਭਰਾਵਾਂ ਦੇ ਬੰਨੀਆਂ ਰੱਖੜੀਆ - celebrate rakhi festival
- SWAT ਅਧਿਕਾਰੀ ਤੇ ਗੰਨਮੈਨ ਵਿਚਕਾਰ ਪੰਗਾ: ਗੱਡੀ 'ਤੇ ਕਾਲੀਆਂ ਜਾਲੀਆਂ ਲਗਾਉਣ ਨੂੰ ਲੈ ਕੇ ਹੋਈ ਬਹਿਸ, ਦੇਖੋ ਅੱਗੇ ਕੀ ਹੋਇਆ - Amritsar News
- ਦੇਹਰਾਦੂਨ 'ਚ ਨਾਬਾਲਗ ਲੜਕੀ ਨਾਲ ਬੱਸ 'ਚ ਹੋਇਆ ਗੈਂਗਰੇਪ, ਜਾਂਚ 'ਚ ਜੁਟੀ ਪੁਲਿਸ - gang rape case in dehradun