ETV Bharat / state

ਹੌਜ਼ਰੀ ਕਾਰੋਬਾਰੀਆਂ ਦੀ ਸਰਕਾਰ ਨੂੰ ਚਿਤਾਵਨੀ, 10 ਦਿਨ ਦਾ ਦਿੱਤਾ ਸਮਾਂ ਤੇ ਕਿਹਾ ਨਹੀਂ ਸੜਕਾਂ ਤੇ ਰੇਲਾਂ ਕਰਾਂਗੇ ਜਾਮ

ਚੀਨ ਬੰਗਲਾਦੇਸ਼ ਰਾਹੀ ਭਾਰਤ 'ਚ ਆਪਣਾ ਕੱਪੜਾ ਵੇਚ ਰਿਹਾ ਹੈ, ਜਿਸ ਦਾ ਕਿ ਲੁਧਿਆਣਾ ਦੇ ਹੌਜ਼ਰੀ ਕਾਰੋਬਾਰੀਆਂ ਨੇ ਵਿਰੋਧ ਕੀਤਾ ਹੈ। ਉਨ੍ਹਾਂ ਦਾ ਕਹਿਣਾ ਕਿ ਬੰਗਲਾਦੇਸ਼ ਤੋਂ ਸਸਤਾ ਕੱਪੜਾ ਖਰੀਦ ਕੇ ਦੇਸ਼ ਦੇ ਕੱਪੜਾ ਕਾਰੋਬਾਰੀਆਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ।

ਹੌਜ਼ਰੀ ਕਾਰੋਬਾਰੀ
ਹੌਜ਼ਰੀ ਕਾਰੋਬਾਰੀ
author img

By ETV Bharat Punjabi Team

Published : Feb 23, 2024, 8:42 AM IST

ਹੌਜ਼ਰੀ ਕਾਰੋਬਾਰੀਆਂ ਦੀ ਸਰਕਾਰ ਨੂੰ ਚਿਤਾਵਨੀ

ਲੁਧਿਆਣਾ: ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕਿਸਾਨ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਜਿਸ ਦੇ ਨਾਲ ਪੰਜਾਬ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਉਥੇ ਹੀ ਹੁਣ ਕਾਰੋਬਾਰੀਆਂ ਨੇ ਵੀ ਮੰਗਾਂ ਪੂਰੀਆਂ ਨਾ ਹੋਣ ਦੀ ਸੂਰਤ ਵਿੱਚ ਇਕ ਮਾਰਚ ਨੂੰ ਪੰਜਾਬ ਭਰ ਵਿੱਚ ਰੇਲਾਂ ਰੋਕਣ ਦਾ ਐਲਾਨ ਕਰ ਦਿੱਤਾ ਹੈ। ਕਾਰੋਬਾਰੀ ਜੋ ਚਾਈਨਾ ਤੋਂ ਆ ਰਹੇ ਕੱਪੜੇ ਤੋਂ ਪਰੇਸ਼ਾਨ ਹਨ। ਜਿਸ ਨੂੰ ਲੈ ਕੇ ਉਹ ਕਈ ਵਾਰ ਕੇਂਦਰ ਸਰਕਾਰ ਅੱਗੇ ਮੰਗ ਰੱਖ ਚੁੱਕੇ ਹਨ ਅਤੇ ਇੱਕ ਵਾਰ ਫਿਰ ਇੱਕ ਨਿੱਜੀ ਹੋਟਲ ਵਿੱਚ ਪ੍ਰੈਸ ਕਾਨਫਰਸ ਕੀਤੀ ਗਈ। ਜਿੱਥੇ ਕਾਰੋਬਾਰੀਆਂ ਨੇ ਤਿੱਖਾ ਫੈਸਲਾ ਲੈਂਦੇ ਹੋਏ ਸਹੁੰ ਚੁੱਕੀ ਕਿ ਉਹ ਚੀਨ ਨਾਲ ਕਿਸੇ ਤਰ੍ਹਾਂ ਦਾ ਵੀ ਕਾਰੋਬਾਰ ਨਹੀਂ ਕਰਨਗੇ ਅਤੇ ਨਾ ਹੀ ਕਰਨ ਦੇਣਗੇ।

ਚੀਨ ਕਰ ਰਿਹਾ ਬੰਗਲਾਦੇਸ਼ ਰਾਹੀ ਕੱਪੜੇ ਦਾ ਵਪਾਰ: ਇਸ ਮੌਕੇ 'ਤੇ ਬੋਲਦੇ ਹੋਏ ਕਾਰੋਬਾਰੀਆਂ ਨੇ ਹੈਰਾਨੀ ਜਨਕ ਆਂਕੜੇ ਸਾਹਮਣੇ ਰੱਖੇ ਹਨ। ਉਹਨਾਂ ਨੇ ਕਿਹਾ ਕਿ ਚਾਈਨਾ ਵਿੱਚੋਂ ਹਰ ਰੋਜ਼ ਵੱਡੀ ਤਾਦਾਦ ਵਿੱਚ ਇੱਕ ਕੱਪੜਾ ਬੰਗਲਾਦੇਸ਼ ਦੇ ਰਸਤੇ ਭਾਰਤ ਵਿੱਚ ਆ ਰਿਹਾ ਹੈ। ਜਿਸ ਦੇ ਚੱਲਦਿਆਂ ਪੂਰੇ ਭਾਰਤ ਦੇ ਵੱਡੇ ਘਰਾਣੇ ਟਾਟਾ, ਰਿਲਾਇੰਸ ਆਦਿ ਨੇ ਭਾਰਤ ਵਿੱਚੋਂ ਮਾਲ ਬਣਵਾਉਣਾ ਛੱਡ ਕੇ ਬੰਗਲਾਦੇਸ਼ ਤੋਂ ਖਰੀਦ ਕਰਨੀ ਸ਼ੁਰੂ ਕਰ ਦਿੱਤੀ ਹੈ। ਜਿਸਦਾ ਸਿਰਫ ਲੁਧਿਆਣਾ ਜਾਂ ਪੰਜਾਬ ਹੀ ਨਹੀਂ ਸਗੋਂ ਪੂਰੇ ਭਾਰਤ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਕੁਝ ਕੁ ਸਰਕਾਰੀ ਅਧਿਕਾਰੀਆਂ ਦੀ ਧਾਂਦਲੀ ਦੇ ਕਾਰਨ ਸਰਕਾਰ ਨੂੰ ਵੀ ਹਜ਼ਾਰਾਂ ਕਰੋੜਾਂ ਦਾ ਚੂਨਾ ਲੱਗ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇੰਡਸਟਰੀ ਵਿੱਚ 50 ਤੋਂ 60% ਤੱਕ ਪੈਦਾਵਾਰ ਘੱਟ ਗਈ ਹੈ ਤੇ ਇੰਡਸਟਰੀਆਂ ਬੰਦ ਹੋਣ ਦੀ ਕਗਾਰ 'ਤੇ ਹਨ।

ਸਰਕਾਰ ਨੂੰ ਦਿੱਤਾ ਅਲਟੀਮੇਟਮ: ਕਾਰੋਬਾਰੀਆਂ ਨੇ ਕਿਹਾ ਕਿ ਸਰਕਾਰ ਨੂੰ ਇਸ ਦੇ ਪ੍ਰਤੀ ਜਲਦ ਫੈਸਲਾ ਲੈਣਾ ਚਾਹੀਦਾ ਹੈ ਤੇ ਜੇਕਰ ਸਰਕਾਰ ਫੈਸਲਾ ਨਹੀਂ ਲੈਂਦੀ ਤਾਂ ਉਹ ਸੰਘਰਸ਼ ਕਰਨ ਨੂੰ ਮਜ਼ਬੂਰ ਹੋ ਜਾਣਗੇ। ਇਸ ਦੌਰਾਨ ਉਨ੍ਹਾਂ ਇੱਕ ਮਾਰਚ ਦਾ ਸਮਾਂ ਦਿੰਦੇ ਹੋਏ ਕਿਹਾ ਕਿ ਸਰਕਾਰ ਨੂੰ 10 ਦਿਨ ਦਾ ਅਲਟੀਮੇਟਮ ਦਿੰਦੇ ਹਾਂ ਜੇਕਰ ਸਰਕਾਰ ਨੇ ਸੁਣਵਾਈ ਨਾ ਕੀਤੀ ਤਾਂ ਇਕ ਮਾਰਚ ਨੂੰ ਦਿੱਲੀ ਜਾਣ ਵਾਲੀਆਂ ਰੇਲਾਂ ਰੋਕੀਆਂ ਜਾਣਗੀਆਂ। ਇਸ ਮੌਕੇ 'ਤੇ ਉਹਨਾਂ ਨੇ ਸਹੁੰ ਵੀ ਚੁੱਕੀ ਕਿ ਉਹ ਚਾਈਨਾ ਨਾਲ ਕਿਸੇ ਤਰ੍ਹਾਂ ਦਾ ਕਾਰੋਬਾਰ ਨਹੀਂ ਕਰਨਗੇ ਅਤੇ ਨਾ ਹੀ ਕਰਨ ਦੇਣਗੇ।

ਇੰਡਸਟਰੀ ਨੂੰ ਹੋ ਰਿਹਾ ਸਿੱਧਾ ਨੁਕਸਾਨ: ਉਹਨਾਂ ਨੇ ਕਿਹਾ ਕਿ ਬੰਗਲਾਦੇਸ਼ ਤੋਂ ਡਿਊਟੀ ਫਰੀ ਕੱਪੜਾ ਇੰਪੋਰਟ ਭਾਰਤ ਵਿੱਚ ਕਰਵਾਇਆ ਜਾ ਰਿਹਾ ਹੈ। ਇਥੋਂ ਤੱਕ ਕਿ ਕਈ ਵੱਡੇ ਘਰਾਣੇ ਵੀ ਉਥੋਂ ਕੱਪੜੇ ਬਣਵਾ ਰਹੇ ਹਨ। ਉਹਨਾਂ ਨੇ ਕਿਹਾ ਕਿ ਮਨਮੋਹਨ ਸਿੰਘ ਸਰਕਾਰ ਵੇਲੇ ਅੱਠ ਮਿਲੀਅਨ ਕੱਪੜੇ ਦੇ ਪੀਸ ਦੀ ਸ਼ਰਤ ਖਤਮ ਕਰਕੇ ਬੰਗਲਾਦੇਸ਼ ਨਾਲ ਵਪਾਰ ਖੋਲ ਦਿੱਤਾ ਗਿਆ ਸੀ ਅਤੇ ਹੁਣ ਜਿੰਨਾ ਵੀ ਸਿੰਥੈਟਿਕ ਕੱਪੜਾ ਹੈ, ਉਹ ਸਸਤੇ ਰੇਟ ਦੇ ਵਿੱਚ ਚਾਈਨਾ ਤੋਂ ਬੰਗਲਾਦੇਸ਼ ਲੈ ਕੇ ਭਾਰਤ ਦੇ ਵਿੱਚ ਭੇਜ ਰਿਹਾ ਹੈ, ਜਿਸ ਕਰਕੇ ਲੁਧਿਆਣਾ ਸਣੇ ਭਾਰਤ ਦੀ ਇੰਡਸਟਰੀ ਨੂੰ ਸਿੱਧਾ ਨੁਕਸਾਨ ਹੋ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.