ਹੁਸ਼ਿਆਰਪੁਰ: ਪੰਜਾਬ ਤੋਂ ਨੌਜਵਾਨ ਵਿਦੇਸ਼ਾਂ 'ਚ ਜਾਂਦੇ ਤਾਂ ਆਪਣੇ ਚੰਗੇ ਭਵਿੱਖ ਲਈ ਹਨ ਪਰ ਉਥੇ ਜਾ ਕੇ ਕਈ ਵਾਰ ਕਿਸੇ ਅਣਹੋਣੀ ਦਾ ਸ਼ਿਕਾਰ ਹੋ ਜਾਂਦੇ ਹਨ, ਜਿਸ ਕਾਰਨ ਉਹ ਜਿਉਂਦੇ ਜੀਅ ਮੁੜ ਪੰਜਾਬ ਨਹੀਂ ਪਰਤਦੇ ਅਤੇ ਉਨ੍ਹਾਂ ਦੀ ਮ੍ਰਿਤਕ ਦੇਹ ਹੀ ਘਰ ਪਹੁੰਚਦੀ ਹੈ। ਅਜਿਹਾ ਹੀ ਕੁਝ ਹੋਇਆ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਮੁਹੱਲਾ ਕੈਂਥਾ ਦੇ ਰਹਿਣ ਵਾਲੇ ਨੌਜਵਾਨ ਮੰਗਤ ਰਾਮ ਨਾਲ, ਜੋ ਅਰਮੀਨੀਆ ਵਰਗੇ ਦੇਸ਼ ਗਿਆ ਤਾਂ ਰੁਜ਼ਗਾਰ ਲਈ ਸੀ ਪਰ ਉਥੇ ਉਸ ਦੀ ਭੇਦਭਰੇ ਹਲਾਤਾਂ 'ਚ ਮੌਤ ਹੋ ਗਈ। ਮ੍ਰਿਤਕ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤ ਸੀ।
ਪੰਜਾਬੀ ਵਲੋਂ ਖੁਦਕੁਸ਼ੀ ਜਾਂ ਕਤਲ: ਨੌਜਵਾਨ ਦੀ ਮੌਤ ਨੂੰ ਲੈਕੇ ਅਰਮੀਨੀਆ ਪੁਲਿਸ ਦਾ ਕਹਿਣਾ ਕਿ ਨੌਜਵਾਨ ਨੇ ਖੁਦਕੁਸ਼ੀ ਕੀਤੀ ਹੈ ਪਰ ਪਰਿਵਾਰ ਵਲੋਂ ਇਸ 'ਚ ਕਤਲ ਦਾ ਸ਼ੱਕ ਜਾਹਿਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪਰਿਵਾਰ ਨੇ ਸਰਕਾਰਾਂ ਤੋਂ ਅਪੀਲ ਕੀਤੀ ਕਿ ਉਨ੍ਹਾਂ ਦੇ ਬੱਚੇ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ 'ਚ ਮਦਦ ਕੀਤੀ ਜਾਵੇ ਤਾਂ ਜੋ ਉਹ ਆਪਣੇ ਪੁੱਤ ਦੀਆਂ ਅੰਤਿਮ ਰਸਮਾਂ ਆਪਣੇ ਹੱਥੀ ਕਰ ਸਕਣ।
ਮਾਪਿਆਂ ਦਾ ਇਕਲੌਤਾ ਲੜਕਾ ਸੀ ਮ੍ਰਿਤਕ: ਪਰਿਵਾਰ ਨੇ ਦੱਸਿਆ ਕੀ ਉਹਨਾਂ ਦਾ ਲੜਕਾ 13 ਫਰਵਰੀ ਨੂੰ ਅਰਮੀਨੀਆ ਵਿਖੇ ਰੁਜ਼ਗਾਰ ਦੀ ਭਾਲ ਲਈ ਗਿਆ ਸੀ। ਜਿੱਥੇ ਉਹ ਲੇਬਰ ਵਿੱਚ ਕੰਮ ਕਰਦਾ ਸੀ। ਪਰਿਵਾਰ ਨੇ ਕਿਹਾ ਕਿ ਫੋਨ ਆਇਆ ਕਿ ਉਹਨਾਂ ਦੇ ਲੜਕੇ ਨੇ ਖੁਦਕੁਸ਼ੀ ਕਰ ਲਈ ਹੈ। ਜਿਸ ਤੋ ਬਾਅਦ ਪੂਰਾ ਪਰਿਵਾਰ ਸਦਮੇ ਵਿੱਚ ਹੈ। ਉਨ੍ਹਾਂ ਦੱਸਿਆ ਕਿ ਮੰਗਤ ਰਾਮ ਪਰਿਵਾਰ ਦਾ ਇਕਲੌਤਾ ਲੜਕਾ ਸੀ। ਉਸ ਦੀ ਵੱਡੀ ਭੈਣ ਦਾ ਵਿਆਹ ਹੋ ਚੁੱਕਿਆ ਹੈ ਤੇ ਮ੍ਰਿਤਕ ਪਰਿਵਾਰ ਦੀ ਗਰੀਬੀ ਦੂਰ ਕਰਨ ਲਈ ਵਿਦੇਸ਼ ਗਿਆ ਸੀ ਕਿਉਂਕਿ ਪਰਿਵਾਰ ਦੇ ਹਾਲਾਤ ਬਹੁਤ ਹੀ ਮਾੜੇ ਹਨ।
ਸਰਕਾਰ ਤੋਂ ਮਦਦ ਦੀ ਅਪੀਲ: ਪਰਿਵਾਰ ਦਾ ਕਹਿਣਾ ਕਿ ਉਨ੍ਹਾਂ ਦਾ ਬੱਚਾ ਖੁਦਕੁਸ਼ੀ ਨਹੀਂ ਕਰ ਸਕਦਾ, ਕਿਉਂਕਿ ਅਜਿਹੀ ਕੋਈ ਗੱਲ ਹੀ ਨਹੀਂ ਹੋਈ ਸੀ ਤੇਉਹ ਬਹੁਤ ਦਲੇਰ ਸੀ। ਉਨ੍ਹਾਂ ਦੱਸਿਆ ਕਿ ਕਿਸੇ ਵਲੋਂ ਉਸ ਦਾ ਕਤਲ ਕੀਤਾ ਹੋ ਸਕਦਾ ਹੈ। ਮ੍ਰਿਤਕ ਦੇ ਰਿਸ਼ਤੇਦਾਰਾਂ ਦਾ ਕਹਿਣਾ ਕਿ ਪਿਓ ਨੇ ਕਰਜ਼ਾ ਲੈ ਕੇ ਪੁੱਤ ਨੂੰ ਵਿਦੇਸ਼ ਭੇਜਿਆ ਸੀ ਤਾਂ ਜੋ ਉਹ ਆਪਣੇ ਘਰ ਦੇ ਹਾਲਾਤ ਠੀਕ ਕਰ ਸਕੇ, ਪਰ ਉਹਨਾਂ ਨੂੰ ਨਹੀ ਪਤੀ ਸੀ ਕਿ ਉਸਦੀ ਇਸ ਤਰਾਂ ਮੌਤ ਹੋ ਜਾਵੇਗੀ। ਪਰਿਵਾਰ ਨੇ ਆਪਣੇ ਮ੍ਰਿਤਕ ਲੜਕੇ ਦੀ ਦੇਹ ਨੂੰ ਭਾਰਤ ਲਿਆਉਣ ਵਿੱਚ ਸਰਕਾਰ ਅੱਗੇ ਗੁਹਾਰ ਲਗਾਈ ਹੈ ਤਾਂ ਜੋ ਉਹ ਉਸ ਦੀਆਂ ਅੰਤਿਮ ਰਸਮਾਂ ਕਰ ਸਕਣ।
- ਪੰਜਾਬ ਪੁਲਿਸ ਨੂੰ ਮਿਲੀ ਸਫ਼ਲਤਾ, ਸੂਚਨਾ ਦੇ ਆਧਾਰ 'ਤੇ ਦੋ ਪਾਕਿਸਤਾਨੀ ਡਰੋਨ ਕੀਤੇ ਬਰਾਮਦ - Two Pakistani drones recovered
- ਦਿੱਲੀ ਸ਼ਰਾਬ ਘੁਟਾਲਾ: ED ਨੇ 11 ਘੰਟੇ ਤੱਕ MLC ਕਵਿਤਾ ਦੇ ਰਿਸ਼ਤੇਦਾਰਾਂ ਦੀ ਲਈ ਤਲਾਸ਼ੀ , ਭਤੀਜੇ ਨੂੰ ਲੈਕੇ ਕੀਤੀ ਪੁੱਛਗਿੱਛ - DELHI LIQUOR SCAM
- ਰਿਮਾਂਡ ਆਰਡਰ ਖਿਲਾਫ ਹਾਈਕੋਰਟ ਪਹੁੰਚੇ ਕੇਜਰੀਵਾਲ, ਫੌਰੀ ਸੁਣਵਾਈ ਦੀ ਮੰਗ ਰੱਦ - KEJRIWAL CHALLENGES ED REMAND IN HC