ਹੁਸ਼ਿਆਰਪੁਰ: ਅੱਜ ਦੇ ਮਾਡਰਨ ਸਮੇਂ 'ਚ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਆਪਣੀਆਂ ਉਪਲੱਬਧੀਆਂ ਨਾਲ ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇ ਰਹੇ ਹਨ। ਸਮੇਂ-ਸਮੇਂ ਉੱਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਹਾਸਿਲ ਕੀਤੀਆਂ ਜਾਂਦੀਆਂ ਉਪਲੱਬਧੀਆਂ ਸਭ ਦੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹੁਣ ਇੱਕ ਵਾਰ ਮੁੜ ਹੁਸ਼ਿਆਰਪੁਰ ਦੇ ਸਰਕਾਰੀ ਹਾਈ ਸਕੂਲ ਗੋਬਿੰਦਪੁਰ ਖੁਣ ਦੀ ਵਿਦਿਆਰਥਣ ਨੇ ਵੱਡਾ ਮੁਕਾਮ ਹਾਸਿਲ ਕਰਕੇ ਇਕੱਲੇ ਮਾਪਿਆਂ ਦਾ ਹੀ ਨਹੀਂ ਬਲਕਿ ਆਪਣੇ ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਦੇਸ਼ ਭਰ 'ਚ ਰੋਸ਼ਨ ਕੀਤਾ ਹੈ।
ਯੰਗ ਸਾਈਂਟਿਸਟ ਪ੍ਰੋਗਰਾਮ ਇਸਰੋ ਲਈ ਨਿਯੁਕਤੀ: ਦਰਅਸਲ ਸਰਕਾਰੀ ਹਾਈ ਸਕੂਲ ਗੋਬਿੰਦਪੁਰ ਖੁਣ ਦੀ 10ਵੀਂ ਜਮਾਤ ਦੀ ਵਿਦਿਆਰਥਣ ਗੁਰਲੀਨ ਕੌਰ ਦੀ ਯੰਗ ਸਾਈਂਟਿਸਟ ਪ੍ਰੋਗਰਾਮ ਇਸਰੋ ਲਈ ਨਿਯੁਕਤੀ ਹੋਈ ਹੈ। ਗੁਰਲੀਨ ਕੌਰ ਦੀ ਇਸ ਉਪਲਬਧੀ ਉੱਤੇ ਸਕੂਲ ਅਤੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। 2 ਹਫਤਿਆਂ ਲਈ ਗੁਰਲੀਨ ਕੌਰ ਇਸਰੋ ਵਿੱਚ ਰਹਿ ਕੇ ਵਿਗਿਆਨੀਆਂ ਨਾਲ ਗੱਲਬਾਤ ਕਰੇਗੀ ਅਤੇ ਉੱਥੇ ਕਾਫੀ ਕੁਝ ਉਸ ਨੂੰ ਸਿੱਖਣ ਨੂੰ ਵੀ ਮਿਲੇਗਾ। ਸਕੂਲ ਦੀ ਮੁੱਖ ਅਧਿਆਪਕਾ ਸਮਰੀਤੂ ਰਾਣਾ, ਸਾਇੰਸ ਅਧਿਆਪਕਾ ਪਵਨਦੀਪ ਚੌਧਰੀ ਅਤੇ ਗੁਰਲੀਨ ਕੌਰ ਦੇ ਪਰਿਵਾਰ ਵਲੋਂ ਅੱਜ ਹੋਣਹਾਰ ਵਿਦਿਆਰਥਣ ਦਾ ਮੂੰਹ ਮਿੱਠਾ ਕਰਵਾ ਕੇ ਉਸ ਨੂੰ ਸ਼ੁਭਕਾਮਨਾਵਾਂ ਭੇਟ ਕਰਦਿਆਂ ਹੋਇਆਂ ਉਸ ਦੇ ਰੋਸ਼ਨ ਭਵਿੱਖ ਦੀ ਕਾਮਨਾ ਕੀਤੀ ਗਈ।
- ਇੱਥੇ ਕਰਵਾਇਆ ਗਿਆ ਗੁੱਲੀ ਡੰਡਾ ਟੂਰਨਾਮੈਂਟ, ਬੱਚਿਆਂ ਨੂੰ ਜ਼ਰੂਰ ਦਿਖਾਓ ਇਹ ਤਸਵੀਰਾਂ - Gilli Danda Tournament
- ਡਾਂਸਰ ਦੀ ਸ਼ਿਕਾਇਤ ਤੋਂ ਬਾਅਦ ਸਮਰਾਲਾ ਪੁਲਿਸ ਨੇ ਤਿੰਨ ਮੁਲਜ਼ਮਾਂ 'ਤੇ ਪਰਚਾ ਕੀਤਾ ਦਰਜ, ਪੁਲਿਸ ਮੁਲਾਜ਼ਮ ਵੀ ਸ਼ਾਮਿਲ - Samrala police registered a case
- ਆਪ, ਭਾਜਪਾ ਅਤੇ ਕਾਂਗਰਸ ਉੱਤੇ ਹਰਸਿਮਰਤ ਕੌਰ ਬਾਦਲ ਦਾ ਤੰਜ, ਕਿਹਾ- ਆਪਸ 'ਚ ਮਿਲੀਆਂ ਹਨ ਸਾਰੀਆਂ ਪਾਰਟੀਆਂ - Harsimrat Badal on aap
ਮਾਣ ਵਾਲੀ ਗੱਲ: ਮੀਡੀਆ ਨਾਲ ਗੱਲਬਾਤ ਦੌਰਾਨ ਵਿਦਿਆਰਥਣ ਗੁਰਲੀਨ ਕੌਰ ਨੇ ਕਿਹਾ ਕਿ ਉਹ ਇਸਰੋ ਵਿੱਚ ਜਾਣ ਲਈ ਪਿਛਲੇ ਲੰਮੇ ਸਮੇਂ ਤੋਂ ਤਿਆਰੀ ਕਰ ਰਹੀ ਸੀ ਅਤੇ ਸਖਤ ਮਿਹਨਤ ਸਦਕਾ ਉਸ ਨੂੰ ਅੱਜ ਇਹ ਮੁਕਾਮ ਹਾਸਿਲ ਹੋਇਆ ਹੈ। ਗੁਰਲੀਨ ਕੌਰ ਨੇ ਦੱਸਿਆ ਕਿ ਭਵਿੱਖ ਵਿੱਚ ਉਹ ਪੜ੍ਹ ਲਿਖ ਕੇ ਵਿਗਿਆਨਿਕ ਬਣਨਾ ਚਾਹੁੰਦੀ ਹੈ। ਦੂਜੇ ਪਾਸੇ ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਸਕੂਲ ਦੀ ਇੱਕ ਵਿਦਿਆਰਥਣ ਦੀ ਇਸਰੋ ਲਈ ਨਿਯੁਕਤੀ ਹੋਈ ਸੀ ਅਤੇ ਲਗਾਤਾਰ ਦੂਜੀ ਵਾਰ ਉਨ੍ਹਾਂ ਦੇ ਸਕੂਲ ਵਿੱਚੋਂ ਵਿਦਿਆਰਥਣ ਦੀ ਨਿਯੁਕਤੀ ਹੋਣਾਂ ਆਪਣੇ ਆਪ ਵਿੱਚ ਹੀ ਮਾਣ ਵਾਲੀ ਗੱਲ ਹੈ। ਇਸ ਮੌਕੇ ਗੁਰਲੀਨ ਕੌਰ ਦੇ ਮਾਪਿਆਂ ਨੇ ਵੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਆਪਣੀ ਧੀ ਦੀ ਇਸ ਉਪਲਬਧੀ ਉੱਤੇ ਮਾਣ ਮਹਿਸੂਸ ਕੀਤਾ ਹੈ।