ਹੈਦਰਾਬਾਦ- ਜਦੋਂ ਵੀ ਕਿਸੇ ਤਾਂ ਘੁੰਮਣ ਦਾ ਪ੍ਰੋਗਰਾਮ ਬਣਦਾ ਹੈ ਤਾਂ ਸਭ ਤੋਂ ਜਿਆਦਾ ਮੁਸ਼ਕਿਲ ਬੱਚਿਆਂ ਦੇ ਸਕੂਲ ਤੋਂ ਛੱਟੀਆਂ ਦੀ ਹੁੰਦੀ ਹੈ ਪਰ ਹੁਣ ਚਿੰਤਾਂ ਕਰਨ ਦੀ ਲੋੜ ਨਹੀਂ ਤੁਸੀਂ ਬੇਫ਼ਿਕਰ ਹੋ ਕੇ ਕਿਸੇ ਥਾਂ ਘੁੰਮਣ ਜਾ ਸਕਦੇ ਹੋ ਕਿਉਂਕਿ ਸਤੰਬਰ ਮਹੀਨਾ ਖਤਮ ਹੋਣ ਵਾਲਾ ਹੈ। ਇਸ ਦੇ ਨਾਲ ਅਗਲੇ ਅਕਤੂਬਰ ਮਹੀਨੇ 'ਚ ਛੁੱਟੀਆਂ ਦੀ ਭਰਮਾਰ ਹੈ। ਇਸ ਦੇ ਨਾਲ ਹੀ ਦੇਸ਼ ‘ਚ ਤਿਉਹਾਰਾਂ ਦਾ ਸੀਜ਼ਨ ਵੀ ਸ਼ੁਰੂ ਹੋ ਜਾਵੇਗਾ। ਅਕਤੂਬਰ ਮਹੀਨੇ ਵਿੱਚ ਬੈਂਕ ਅਤੇ ਦਫ਼ਤਰ ਕਈ ਦਿਨ ਬੰਦ ਰਹਿਣਗੇ। ਸਕੂਲਾਂ ਵਿੱਚ ਵੀ ਛੁੱਟੀ ਰਹੇਗੀ। ਅਜਿਹੇ ‘ਚ ਜੇਕਰ ਤੁਸੀਂ ਤਿਉਹਾਰਾਂ ਦੇ ਸੀਜ਼ਨ ‘ਚ ਮੌਜ਼ ਮਸਤੀ ਕਰਨ ਦਾ ਸੋਚ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਕੰਮ ਦੀ ਹੈ।
ਨਵਰਾਤਰੀ ਦੀ ਸਰਕਾਰੀ ਛੁੱਟੀ
ਅਕਤੂਬਰ ਦੇ ਦੂਜੇ ਦਿਨ ਭਾਵ ਗਾਂਧੀ ਜਯੰਤੀ ਤੋਂ ਛੁੱਟੀਆਂ ਸ਼ੁਰੂ ਹੁੰਦੀਆਂ ਹਨ। 2 ਅਕਤੂਬਰ ਨੂੰ ਪੂਰੇ ਦੇਸ਼ ਵਿੱਚ ਜਨਤਕ ਛੁੱਟੀ ਹੁੰਦੀ ਹੈ। ਬੈਂਕ, ਸਰਕਾਰੀ ਦਫ਼ਤਰ, ਸਕੂਲ ਅਤੇ ਕਾਲਜ ਬੰਦ ਰਹਿਣਗੇ। ਇਸ ਮਹੀਨੇ ਦੁਰਗਾ ਪੂਜਾ ਵੀ ਹੁੰਦੀ ਹੈ। ਇਸ ਵਾਰ ਦੁਰਗਾ ਪੂਜਾ ਦੇ ਮੌਕੇ ‘ਤੇ ਲਗਾਤਾਰ ਤਿੰਨ ਦਿਨ ਛੁੱਟੀ ਰਹੇਗੀ। ਭਾਵ 11, 12 ਅਤੇ 13 ਅਕਤੂਬਰ ਨੂੰ ਛੁੱਟੀ ਹੋਵੇਗੀ।
ਅਕਤੂਬਰ ਵਿੱਚ ਕਿੰਨੀਆਂ ਛੁੱਟੀਆਂ ?
ਅਕਤੂਬਰ ਮਹੀਨੇ ਵਿਚ 7 ਜਨਤਕ ਛੁੱਟੀਆਂ ਆਉਂਦੀਆਂ ਹਨ। ਇਸ ਦੌਰਾਨ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਹਾਲਾਂਕਿ ਕੁਝ ਛੁੱਟੀਆਂ ਵੱਖ-ਵੱਖ ਸੂਬਿਆਂ ਦੇ ਹਿਸਾਬ ਨਾਲ ਹੁੰਦੀਆਂ ਹਨ। ਆਓ ਜਨਤਕ ਛੁੱਟੀਆਂ ‘ਤੇ ਇੱਕ ਨਜ਼ਰ ਮਾਰੀਏ…
- 2 ਅਕਤੂਬਰ- ਗਾਂਧੀ ਜਯੰਤੀ ਦੇ ਮੌਕੇ ‘ਤੇ ਪੂਰੇ ਦੇਸ਼ ‘ਚ ਜਨਤਕ ਛੁੱਟੀ ਰਹੇਗੀ।
- 6 ਅਕਤੂਬਰ- ਇਹ ਦਿਨ ਐਤਵਾਰ ਸਰਕਾਰੀ ਛੁੱਟੀ ਹੋਵੇਗੀ।
- 11 ਅਕਤੂਬਰ- ਦੁਰਗਾ ਪੂਜਾ ਦੀ ਨੌਮੀ ਦੇ ਮੌਕੇ ‘ਤੇ ਸਰਕਾਰੀ ਛੁੱਟੀ ਰਹੇਗੀ।
- 12 ਅਕਤੂਬਰ- ਵਿਜੇਦਸ਼ਮੀ ਦੇ ਮੌਕੇ ‘ਤੇ ਛੁੱਟੀ ਰਹੇਗੀ।
- 13 ਅਕਤੂਬਰ- ਐਤਵਾਰ ਦੀ ਛੁੱਟੀ।
- 20 ਅਕਤੂਬਰ- ਐਤਵਾਰ ਦੀ ਛੁੱਟੀ।
- 27 ਅਕਤੂਬਰ- ਐਤਵਾਰ ਦੀ ਛੁੱਟੀ।
- 29, 30, 31 ਅਕਤੂਬਰ 2024 – ਦੀਵਾਲੀ (ਲਗਾਤਾਰ 3 ਛੁੱਟੀਆਂ)
ਕਦੋਂ ਹੈ ਦੁਰਗਾ ਪੂਜਾ?
ਇਸ ਸਾਲ ਦੁਰਗਾ ਪੂਜਾ ਅਸ਼ਵਿਨ ਮਹੀਨੇ ਦੇ ਸ਼ੁਕਲ ਪੱਖ ਦੀ ਦਸ਼ਮੀ ਤਿਥੀ ਯਾਨੀ 12 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ। ਇਹ 13 ਅਕਤੂਬਰ ਨੂੰ ਖਤਮ ਹੋਵੇਗੀ। ਇਸ ਲਈ ਉਦੈ ਤਿਥੀ ਅਨੁਸਾਰ ਸਾਲ 2024 ਵਿੱਚ ਦੁਸਹਿਰਾ 12 ਅਕਤੂਬਰ 2024 ਨੂੰ ਮਨਾਇਆ ਜਾਵੇਗਾ। ਉਦੈ ਤਿਥੀ ਦੇ ਅਨੁਸਾਰ, ਸ਼ਾਰਦੀਆ ਨਵਰਾਤਰੀ 3 ਅਕਤੂਬਰ 2024 ਤੋਂ ਸ਼ੁਰੂ ਹੋਵੇਗੀ ਅਤੇ 12 ਅਕਤੂਬਰ 2024 ਨੂੰ ਸਮਾਪਤ ਹੋਵੇਗੀ।ਹੁਣ ਤਸੀਂ ਇੰਨ੍ਹਾਂ ਛੁੱਟੀਆਂ ਦੇ ਮੁਤਾਬਿਕ ਆਪਣਾ ਕੋਈ ਵੀ ਪ੍ਰੋਗਰਾਮ ਬਣਾ ਸਕਦੇ ਹੋ।
- ਬੈਂਕਾਂ 'ਚ ਛੁੱਟੀ ਨਾਲ ਹੋਵੇਗੀ ਅਕਤੂਬਰ ਮਹੀਨੇ ਦੀ ਸ਼ੁਰੂਆਤ; ਫਟਾਫਟ ਨਿਪਟਾ ਲਓ ਬੈਂਕ ਸਬੰਧੀ ਕੰਮ, ਚੈਕ ਕਰੋ ਬੈਂਕਾਂ ਦੀਆਂ ਛੁੱਟੀਆਂ ਦੀ ਲਿਸਟ - Bank Holidays
- ਕੇਂਦਰ ਸਰਕਾਰ ਨੇ ਮਜ਼ਦੂਰਾਂ ਨੂੰ ਕੀਤਾ ਖੁਸ਼, ਦੀਵਾਲੀ ਤੋਂ ਪਹਿਲਾਂ ਦਿੱਤਾ ਤੋਹਫ਼ਾ, ਜਾਣੋ ਹੁਣ ਕਿੰਨੀ ਮਿਲੇਗੀ ਤਨਖ਼ਾਹ - Prime Minister Narendra Modi
- 1 ਅਕਤੂਬਰ ਤੋਂ ਬਦਲਣ ਵਾਲੀ ਹੈ ਤੁਹਾਡੀ ਜ਼ਿੰਦਗੀ, ਜਾਣੋ ਕੀ ਹੋਣ ਜਾ ਰਹੇ ਹਨ ਬਦਲਾਅ - Rule Change From 1st October 2024