ETV Bharat / state

ਪੰਜਾਬੀਆਂ ਲਈ ਮਾਣ ਵਾਲੀ ਗੱਲ: ਹੁਣ ਗੋਰੇ ਵੀ ਪੜ੍ਹਨਗੇ ਸਿੱਖਾਂ ਦਾ ਇਤਿਹਾਸ

ਹੁਣ ਵਿਦੇਸ਼ੀ ਧਰਤੀ 'ਤੇ ਵੀ ਸਿੱਖ ਇਤਿਹਾਸ ਦੀਆਂ ਗੂੰਜਾਂ ਪੈਣਗੀਆਂ ਅਤੇ ਸਿੱਖਾਂ ਦੀ ਛਵੀ 'ਚ ਵੀ ਸੁਧਾਰ ਹੋਵੇਗਾ, ਕਿਉਂਕਿ ਉਥੇ ਹੁਣ ਅੰਗਰੇਜ਼ ਵੀ ਸਿੱਖਾਂ ਦਾ ਇਤਿਹਾਸ ਪੜ੍ਹਨਗੇ।

History of Sikhs will be taught in New Jersey
ਹੁਣ ਗੋਰੇ ਵੀ ਪੜ੍ਹਨਗੇ ਸਿੱਖਾਂ ਦਾ ਇਤਿਹਾਸ
author img

By ETV Bharat Punjabi Team

Published : Jan 23, 2024, 8:09 PM IST

ਹੁਣ ਗੋਰੇ ਵੀ ਪੜ੍ਹਨਗੇ ਸਿੱਖਾਂ ਦਾ ਇਤਿਹਾਸ

ਬਠਿੰਡਾ: ਪੰਜਾਬ ਦੇ ਇੱਕ ਨੌਜਵਾਨ ਸਿੱਖ ਨੇ ਯਤਨਾ ਸਦਕਾ ਅਮਰੀਕਾ ਦੇ ਸਰਕਾਰੀ ਸਕੂਲਾਂ ਵਿੱਚ ਸਿੱਖ ਇਤਿਹਾਸ ਪੜਾਇਆ ਜਾਵੇਗਾ। ਬਾਰਵੀਂ ਦੇ ਇਸ ਵਿਦਿਆਰਥੀ ਗੁਰਇਕਪ੍ਰੀਤ ਸਿੰਘ ਨੇ ਸੰਸਥਾਵਾਂ ਨਾਲ ਮਿਲ ਕੇ ਕਰੀਬ ਇੱਕ ਸਾਲ ਤੋਂ ਵੱਧ ਦੀ ਮਿਹਨਤ ਨਾਲ ਸਟੇਟ ਦੀ ਸਿੱਖਿਆ ਕਮੇਟੀ ਨੇ ਸੋਸ਼ਲ ਸੱਟਡੀ ਦੇ ਸਿਲੇਬਸ ਵਿੱਚ ਸਿੱਖ ਇਤਿਹਾਸ ਸ਼ਾਮਿਲ ਕੀਤਾ ਹੈ। ਇਸ ਨੌਜਵਾਨ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ। ਜਦੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਵੀ ਇਸ ਨੌਜਵਾਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।

ਗੁਰਇਕਪ੍ਰੀਤ ਸਿੰਘ ਖਾਸ ਉਪਰਾਲਾ: ਸਿੱਖ ਨੌਜਵਾਨ ਗੁਰਇਕਪ੍ਰੀਤ ਸਿੰਘ ਨੇ ਦੱਸਿਆ ਅੱਠਵੀਂ ਤੋਂ ਲੈ ਕੇ ਬਾਰਵੀਂ ਤੱਕ ਸਕੂਲ ਵਿੱਚ ਅਜਿਹਾ ਨੌਜਵਾਨ ਹੈ ਜੋ ਸਿਰਫ ਇਕੱਲਾ ਹੀ ਦਸਤਾਰ ਸਜਾਉਂਦਾ ਹੈ। ਇਸੇ ਕਾਰਨ ਸ਼ੁਰੂਆਤ ਵਿੱਚ ਜਦੋਂ ਟੈਰਿਸਟ ਅਟੈਕ ਹੋਇਆ ਤਾਂ ਸਿੱਖ ਕੌਮ ਨੂੰ ਕਾਫੀ ਨਫ਼ਰਤ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਸਿੱਖਾਂ ਨੂੰ ਅਤੇ ਮੁਸਲਮਾਨਾਂ ਨੂੰ ਇੱਕੋ ਸਮਝਿਆ ਜਾਂਦਾ ਕਿਉਂਕਿ ਦਸਤਾਰ ਉਹ ਵੀ ਸਜਾਉਂਦੇ ਹਨ ਅਤੇ ਦਾੜਾ ਪ੍ਰਕਾਸ਼ ਕਰਦੇ ਹਨ। ਅਮਰੀਕਨ ਲੋਕਾਂ ਨੂੰ ਸਿੱਖ ਅਤੇ ਮੁਸਲਮਾਨ ਵਿੱਚ ਫਰਕ ਨਹੀਂ ਪਤਾ ਸੀ ਕਿਉਂਕਿ ਉਹਨਾਂ ਨੂੰ ਸਿੱਖ ਇਤਿਹਾਸ ਬਾਰੇ ਕੱੁਝ ਵੀ ਪੜਾਇਆ ਨਹੀਂ ਜਾਂਦਾ।

ਕਿਵੇਂ ਬੁਲੰਦ ਕੀਤੀ ਸਿੱਖਾਂ ਦੀ ਆਵਾਜ਼: ਜਦੋਂ ਸਿੱਖਾਂ ਨੂੰ ਨਫ਼ਰਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤਾਂ ਮੈਂ ਸਕੂਲ ਦੇ ਪ੍ਰਿੰਸੀਪਲ ਨਾਲ ਇਸ ਮੁੱਦੇ 'ਤੇ ਗੱਲ ਕੀਤੀ ਅਤੇ ਇਸ ਦਾ ਹੱਲ ਕਰਨ ਲਈ ਬੇਨਤੀ ਕੀਤੀ। ਉਨਾਂ ਇਸ ਮਾਮਲੇ 'ਤੇ ਸਟੇਟ ਲੈਵਲ 'ਤੇ ਗੱਲ ਕਰਨ ਦੀ ਸਲਾਹ ਦਿੱਤੀ। ਇਸ ਮੁੱਦੇ 'ਤੇ ਕੁਝ ਸੰਸਥਾਵਾਂ ਨਾਲ ਮਿਲ ਕੇ ਸਟੇਟ ਕਮੇਟੀ ਨਾਲ ਗੱਲਬਾਤ ਕੀਤੀ ਗਈ। ਉਹਨਾਂ ਨਾਲ ਮੀਟਿੰਗਾਂ ਕਰਕੇ ਸਟੇਟ ਕਮੇਟੀ ਵਿੱਚ ਬਿੱਲ ਪਾਸ ਕਰਵਾਇਆ ।ਜਿਸ ਤੋਂ ਬਾਅਦ ਵਿਦਿਆਰਥੀਆਂ ਨਾਲ ਵੀ ਮੀਟਿੰਗਾਂ ਅਤੇ ਚਰਚਾਵਾਂ ਕੀਤੀਆਂ ਦੋ ਹਫਤੇ ਪਹਿਲਾਂ ਸੈਨਿਟ ਵੱਲੋਂ ਬਿੱਲ ਪਾਸ ਹੋ ਗਿਆ ਅਤੇ ਹੁਣ ਨਿਊਜਰਸੀ ਦੇ ਵਿੱਚ ਸਿੱਖ ਇਤਿਹਾਸ ਬਾਰੇ ਪੜ੍ਾਇਆ ਜਾਵੇਗਾ।

ਨੌਜਵਾਨ ਦੀ ਸ਼ਲਾਘਾ: ਉਧਰ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਇਸ ਨੌਜਵਾਨ ਵੱਲੋਂ ਕੀਤੇ ਉਪਰਾਲੇ ਦੀ ਸਲਾਘਾ ਕੀਤੀ। ਉਹਨਾਂ ਕਿਹਾ ਕਿ ਅਜਿਹੇ ਉਪਰਾਲੇ ਹੋਣ ਨਾਲ ਜਿੱਥੇ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਹੋਵੇਗਾ। ੳੱੁਥੇ ਹੀ ਦੇਸ਼ਾਂ ਵਿਦੇਸ਼ਾਂ ਵਿੱਚ ਸਿੱਖ ਇਤਿਹਾਸ ਬਾਰੇ ਪਤਾ ਲੱਗਣ ਤੋਂ ਬਾਅਦ ਸਿੱਖ ਕੌਮ ਨੂੰ ਆ ਰਹੀਆਂ ਮੁਸ਼ਕਿਲਾਂ ਵੀ ਦੂਰ ਹੋਣਗੀਆਂ। ਉਹਨਾਂ ਦੱਸਿਆ ਕਿ ਇਸ ਨੌਜਵਾਨ ਨੇ ਦਮਦਮਾ ਸਾਹਿਬ ਵਿਖੇ ਆ ਕੇ ਅੰਮ੍ਰਿਤ ਪਾਨ ਵੀ ਕੀਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.