ਅੰਮ੍ਰਿਤਸਰ : ਨਾਵਲਟੀ ਚੌਂਕ ਵਿੱਚ ਟਰੈਫਿਕ ਪੁਲਿਸ ਤੇ ਇੱਕ ਗੱਡੀ ਚਾਲਕ ਵਿੱਚ ਕਾਫ਼ੀ ਹਾਈਵੋਲਟੇਜ ਡਰਾਮਾ ਵੇਖਣ ਨੂੰ ਮਿਲਿਆ। ਜਿਸ ਨੂੰ ਲੈ ਕੇ ਗੱਡੀ ਚਾਲਕ ਵੱਲੋ ਪੁਲਿਸ ਅਧਿਕਾਰੀ ਦੇ ਨਾਲ ਕਾਫੀ ਬਹਿਸਬਾਜੀ ਵੇਖਣ ਨੂੰ ਮਿਲੀ, ਜਿਸ ਦੇ ਚਲਦੇ ਗੱਡੀ ਚਾਲਕ ਵੱਲੋਂ ਪੁਲਿਸ ਦੀ ਟੋਹ ਵੈਨ 'ਤੇ ਚੜਕੇ ਪੁਲਿਸ ਅਧਿਕਾਰੀ ਨੂੰ ਆਪਣਾ ਰੋਹਬ ਦਿਖਾਇਆ ਗਿਆ, ਗੱਡੀ ਚਾਲਕ ਦਾ ਕਹਿਣਾ ਹੈ ਕਿ ਮੈਂ ਭਾਜਪਾ ਪਾਰਟੀ ਵਿਚ ਹਾਂ ਤੇ ਹੁਣੇ ਚਾਰ ਪੰਜ ਸੌ ਬੰਦਾ ਇਕੱਠਾ ਕਰ ਦੇਵਾਂਗਾ।
'ਟ੍ਰੈਫਿਕ ਪੁਲਿਸ ਵੱਲੋਂ ਸ਼ਰੇਆਮ ਕੀਤੀ ਜਾ ਰਹੀ ਗੁੰਡਾਗਰਦੀ : ਇਸ ਮੌਕੇ ਗੱਲਬਾਤ ਕਰਦੇ ਹੋਏ ਗੱਡੀ ਚਾਲਕ ਸੌਰਵ ਕਪੂਰ ਨੇ ਦੱਸਿਆ ਕਿ ਮੈਂ ਨਾਵਲਟੀ ਚੌਂਕ ਵਿੱਚ ਜੀਓ ਦੇ ਸ਼ੋਅ ਰੂਮ ਵਿੱਚ ਆਈਆ ਸੀ ਮੈਂ ਦੋ ਮਿੰਟ ਦੇ ਲਈ ਸ਼ੋ ਰੂਮ ਦੇ ਅੰਦਰ ਗਿਆ ਸੀ, ਪਿੱਛੋਂ ਟ੍ਰੈਫਿਕ ਪੁਲਿਸ ਵਲੋ ਮੇਰੀ ਗੱਡੀ ਟੋਹ ਕਰ ਲਈ ਗਈ। ਦੋ ਮਿੰਟ ਦੇ ਵਿੱਚ ਹੀ ਇਨ੍ਹਾਂ ਵੱਲੋਂ ਮੇਰੀ ਗੱਡੀ ਚੁੱਕ ਲਈ ਸੌਰਵ ਕਪੂਰ ਨੇ ਕਿਹਾ ਕਿ ਟ੍ਰੈਫਿਕ ਪੁਲਿਸ ਵਲੋਂ ਸ਼ਰੇਆਮ ਗੁੰਡਾ ਗਰਦੀ ਕੀਤੀ ਜਾ ਰਹੀ ਹੈ। ਉਸ ਨੇ ਕਿਹਾ ਕਿ ਮੈ ਆਪਣੀ ਗੱਡੀ ਨਹੀਂ ਲਿਜਾਉਣ ਦੇਣੀ ਟ੍ਰੈਫਿਕ ਪੁਲਿਸ ਵਲੋਂ ਮੇਰੇ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੋਰ ਵੀ ਰੋਡ 'ਤੇ ਗੱਡੀਆਂ ਖੜਿਆ ਹਨ, ਓਨ੍ਹਾਂ ਨੂੰ ਟੋਹ ਨਹੀਂ ਕੀਤਾ ਗਿਆ।
ਉੱਥੇ ਹੀ ਟ੍ਰੈਫਿਕ ਪੁਲਿਸ ਦੇ ਮੁਲਾਜਿਮ ਚਰਨ ਸਿੰਘ ਨੇ ਕਿਹਾ ਕਿ ਗੱਡੀ ਲਾਈਨ ਤੋਂ ਬਾਹਰ ਸੀ। ਜਿਸ ਦੇ ਚੱਲਦੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਸੀ। ਉਲਟਾ ਗੱਡੀ ਚਾਲਕ ਸੌਰਵ ਵੱਲੋਂ ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਉਹ ਭਾਜਪਾ ਦਾ ਨੇਤਾ ਹੈ ਅਤੇ ਉਸ ਦਾ ਕਿਹਣਾ ਹੈ ਕਿ ਹੁਣੇ ਚਾਰ ਪੰਜ ਸੌ ਬੰਦਾ ਇਕੱਠਾ ਕਰ ਦੇਵਾਂਗਾ ਸਾਡੇ 'ਤੇ ਰੋਹਬ ਪਾਇਆ ਜਾ ਰਿਹਾ ਹੈ ਤੇ ਟੋਹ ਵੈਨ ਨੂੰ ਬੁਰਾ ਭਲਾ ਕਹਿ ਰਿਹਾ ਸੀ ਤੇ ਲੱਤਾ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਜਿਸ ਦੇ ਚੱਲਦੇ ਸਾਨੂੰ ਗੱਡੀ ਨਹੀਂ ਲਿਜਾਣ ਦੇ ਰਿਹਾ। ਅਸੀਂ ਕਿਹਾ ਕਿ ਸਾਡੇ ਸੀਨੀਅਰ ਅਫਸਰਾਂ ਦੇ ਨਾਲ ਗੱਲ ਕਰਵਾ ਦੋ ਅਸੀਂ ਗੱਡੀ ਛੱਡ ਦਵਾਂਗੇ। ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
- ਬਰਸਾਤ ਘੱਟ ਪੈਣ ਕਾਰਣ ਅੱਤ ਦੀ ਗਰਮੀ ਨੇ ਬਜ਼ਾਰ ਕੀਤੇ ਖਾਲੀ, ਦੁਕਾਨਦਾਰਾਂ ਨੂੰ ਪੈ ਰਿਹਾ ਵੱਡਾ ਘਾਟਾ - less rain in Amritsar
- ਖੰਨਾ 'ਚ ਨਸ਼ਿਆਂ ਦੀ ਅਲਾਮਤ ਨੂੰ ਠੱਲ੍ਹ ਪਾਉਣ ਲਈ ਕੀਤੇ ਜਾ ਰਹੇ ਠੋਸ ਉਪਰਾਲੇ, ਕਰਵਾਇਆ ਗਿਆ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ - FOOTBALL TOURNAMENT AGAINST DRUGS
- ਇੱਕ ਟਰੱਕ ਅਤੇ ਆਰਮੀ ਦੇ ਟਰੱਕ ਨਾਲ ਹੋਈ ਭਿਆਨਕ ਟੱਕਰ, 5 ਤੋਂ ਵੱਧ ਜਵਾਨ ਜਖ਼ਮੀ - Road accident in Jalandhar