ਬਰਨਾਲਾ : ਬਰਨਾਲਾ ਵਿਖੇ ਭਾਜਪਾ ਆਗੂ ਅਰਵਿੰਦ ਖੰਨਾ ਦਾ ਕਿਸਾਨਾਂ ਵਲੋਂ ਭਾਰੀ ਵਿਰੋਧ ਕੀਤਾ ਗਿਆ। ਭਾਜਪਾ ਆਗੂ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਬਰਨਾਲਾ ਪਹੁੰਚੇ ਸਨ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਬੀਜੇਪੀ ਆਗੂ ਦਾ ਵਿਰੋਧ ਕੀਤਾ ਗਿਆ। ਪੁਲਿਸ ਨੇ ਅਰਵਿੰਦ ਖੰਨਾ ਦੇ ਪ੍ਰੋਗਰਾਮ ਵਾਲੀ ਜਗ੍ਹਾ ਜਾਣ ਤੋਂ ਕਿਸਾਨਾਂ ਨੂੰ ਬੈਰੀਕੇਟ ਲਗਾ ਕੇ ਰੋਕਿਆ ਗਿਆ। ਕਿਸਾਨਾਂ ਵਲੋਂ ਸੜਕ ਉਪਰ ਭਾਜਪਾ ਅਤੇ ਪੁਲਿਸ ਪ੍ਰਸ਼ਾਸ਼ਨ ਵਿਰੁੱਧ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਬਲੌਰ ਸਿੰਘ ਅਤੇ ਕਮਲਜੀਤ ਕੌਰ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਆਗੂਆਂ ਦੇ ਵਿਰੋਧ ਦਾ ਐਲਾਨ ਕੀਤਾ ਹੈ। ਜਿਸ ਤਹਿਤ ਅੱਜ ਬਰਨਾਲਾ ਵਿਖੇ ਭਾਜਪਾ ਆਗੂ ਅਰਵਿੰਦ ਖੰਨਾ ਪਹੁੰਚਿਆ ਸੀ, ਜਿਸਦਾ ਉਹਨਾਂ ਦੀ ਜੱਥੇਬੰਦੀ ਵਲੋਂ ਡੱਟ ਕੇ ਵਿਰੋਧ ਕੀਤਾ ਗਿਆ ਹੈ।
ਸਾਡਾ ਮਕਸਦ ਲੀਡਰਾਂ ਨੂੰ ਸਵਾਲ ਕਰਨ ਦਾ ਹੈ: ਉਹਨਾਂ ਕਿਹਾ ਕਿ ਸਾਡਾ ਮਕਸਦ ਭਾਜਪਾ ਆਗੂਆਂ ਨੂੰ ਘੇਰਨ ਦਾ ਨਹੀਂ ਹੈ, ਬਲਕਿ ਸਾਡਾ ਮਕਸਦ ਇਹਨਾਂ ਲੀਡਰਾਂ ਨੂੰ ਸਵਾਲ ਕਰਨ ਦਾ ਹੈ। ਭਾਜਪਾ ਨੇ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਨਹੀਂ ਪਹੁੰਚਣ ਦਿੱਤਾ ਅਤੇ ਹੁਣ ਪੰਜਾਬ ਦੇ ਕਿਸਾਨ ਭਾਜਪਾ ਵਾਲਿਆਂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦੇਣਗੇ। ਉਹਨਾਂ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਨੇ ਸਾਡੀ ਜੱਥੇਬੰਦੀ ਦੇ ਵਹੀਕਲ ਰੋਕੇ ਹਨ, ਜਿਸ ਕਰਕੇ ਉਹਨਾਂ ਵਲੋਂ ਸੜਕ ਉਪਰ ਸੜਕ ਕੇ ਨਾਅਰੇਬਾਜ਼ੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਹ ਸੰਘਰਸ਼ ਚੋਣਾਂ ਤੱਕ ਜਾਰੀ ਰਹੇਗਾ। ਇਸ ਤੋਂ ਅੱਗੇ ਵੀ ਭਾਜਪਾ ਦੀਆਂ ਰੈਲੀਆਂ ਅਤੇ ਮੀਟਿੰਗਾਂ ਦੌਰਾਨ ਡੱਟ ਕੇ ਵਿਰੋਧ ਕੀਤਾ ਜਾਵੇਗਾ।
- ਕਾਂਗਰਸ ਵੱਲੋਂ ਔਜਲਾ ਨੂੰ ਤੀਜੀ ਵਾਰ ਟਿਕਟ ਘਰ 'ਚ ਜਸ਼ਨ ਦਾ ਮਾਹੌਲ, ਟਿਕਟ ਮਿਲਣ 'ਤੇ ਦੇਰ ਰਾਤ ਢੋਲ ਦੇ ਡਗੇ 'ਤੇ ਪਏ ਭੰਗੜੇ - Aujla ticket from Congress
- ਪਟਿਆਲਾ 'ਚ ਬੱਸ ਤੇ ਟਿੱਪਰ ਦੀ ਜ਼ਬਰਦਸਤ ਟੱਕਰ, ਕਈ ਸਵਾਰੀਆਂ ਜ਼ਖ਼ਮੀਆਂ - collision bus and tipper in Patiala
- ਗੁਰੂ ਗੋਬਿੰਦ ਸਿੰਘ ਜੀ ਦੇ ਨਾਮ 'ਤੇ ਦਾਨ ਕੀਤੀ ਜ਼ਮੀਨ 'ਚ ਸਕੂਲ ਬਣਾਉਣ ਦੀ ਥਾਂ ਪ੍ਰਬੰਧਕਾਂ ਨੇ ਕੀਤਾ ਘਪਲਾ ! - School land dispute
ਵਿਰੋਧ ਕਰਨ ਵਾਲੇ ਕਿਸਾਨ ਨਹੀਂ ਬਲਿਕ ਆਮ ਆਦਮੀ ਪਾਰਟੀ ਦੇ ਵਰਕਰ ਹਨ :ਉਥੇ ਇਸ ਸਬੰਧੀ ਭਾਜਪਾ ਆਗੂ ਅਰਵਿੰਦ ਖੰਨਾ ਨੇ ਕਿਹਾ ਕਿ ਉਹ ਅੱਜ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਲੋਕ ਸਭਾ ਚੋਣਾ ਸਬੰਧੀ ਸਰਗਰਮ ਕਰਨ ਆਏ ਸਨ। ਉਹਨਾਂ ਕਿਹਾ ਕਿ ਵਿਰੋਧ ਕਰਨ ਵਾਲੇ ਲੋਕ ਕਿਸਾਨ ਨਹੀਂ ਹਨ, ਜਦਕਿ ਕਿਸਾਨ ਯੂਨੀਅਨਾਂ ਦੀ ਆੜ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਹਨ। ਅਸਲ ਕਿਸਾਨ ਖੇਤਾਂ ਵਿੱਚ ਆਪਣੀ ਫ਼ਸਲ ਵੱਢ ਰਹੇ ਹਨ। ਜਿਸ ਕਰਕੇ ਉਹ ਇਹਨਾਂ ਲੋਕਾਂ ਦੀ ਪ੍ਰਵਾਹ ਨਹੀਂ ਕਰਦੇ। ਉਹਨਾਂ ਕਿਹਾ ਕਿ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਦੇ ਹਿੱਤਾਂ ਲਈ ਲਗਾਤਾਰ ਕੰਮ ਕਰ ਰਹੇ ਹਨ ਅਤੇ ਆਉਣ ਵਾਲੀ ਸਰਕਾਰ ਵੀ ਕਿਸਾਨਾਂ ਲਈ ਕੰਮ ਕਰੇਗੀ।