ETV Bharat / state

ਕੀ ਪੰਜਾਬ ਸਰਕਾਰ 'ਤੇ ਭਾਰੂ ਅਫਸਰਸ਼ਾਹੀ ? ਕਾਂਗਰਸ ਦੇ ਬੁਲਾਰੇ ਨੇ 'ਆਪ' 'ਤੇ ਲਗਾਈ ਸਵਾਲਾਂ ਦੀ ਝੜੀ - Heavy bureaucracy Punjab government

author img

By ETV Bharat Punjabi Team

Published : Sep 8, 2024, 11:03 AM IST

Questions raised on 'Aap': ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਅਫਸਰਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਸਰਕਾਰ ਨੇ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਹਨ। ਅਫਸਰ ਸ਼ਾਹੀ ਦੀ ਮਨਮਰਜ਼ੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਕੈਬਿਨੇਟ ਮੰਤਰੀਆਂ ਵੱਲੋਂ ਚੁੱਕੇ ਜਾ ਰਹੇ ਸਵਾਲਾਂ 'ਤੇ ਕਾਂਗਰਸ ਦੇ ਬੁਲਾਰੇ ਕੰਵਰ ਹਰਪ੍ਰੀਤ ਨੇ ਸਵਾਲ ਖੜੇ ਕੀਤੇ ਹਨ। ਪੜ੍ਹੋ ਪੂਰੀ ਖਬਰ..

Questions raised on 'Aap
ਕਾਂਗਰਸ ਦੇ ਬੁਲਾਰੇ ਕੰਵਰ ਹਰਪ੍ਰੀਤ ਨੇ 'ਆਪ' 'ਤੇ ਖੜੇ ਕੀਤੇ ਸਵਾਲ (ETV Bharat (ਪੱਤਰਕਾਰ, ਲੁਧਿਆਣਾ ))

ਲੁਧਿਆਣਾ: ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੱਤਾ ਵਿੱਚ ਆਏ ਢਾਈ ਸਾਲ ਦਾ ਸਮਾਂ ਹੋ ਚੁੱਕਾ ਹੈ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਲਗਾਤਾਰ ਇਹ ਕਹਿੰਦੇ ਆਏ ਨੇ ਕਿ ਅਫਸਰ ਸ਼ਾਹੀ ਉਨ੍ਹਾਂ ਨੂੰ ਕੰਮ ਨਹੀਂ ਕਰਨ ਦੇ ਰਹੀ ਹਾਲਾਂਕਿ ਪਹਿਲਾਂ ਪੰਜਾਬ ਦੇ ਰਾਜਪਾਲ ਦੇ ਨਾਲ ਪੰਜਾਬ ਸਰਕਾਰ ਦੋ ਚਾਰ ਹੁੰਦੇ ਰਹੀ ਅਤੇ ਹੁਣ ਅਫਸਰਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਸਰਕਾਰ ਨੇ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਹਨ ਕਿਉਂਕਿ ਪੰਜਾਬ ਦੇ ਵਿੱਚ ਆਗਾਮੀ ਨਗਰ ਨਿਗਮ, ਨਗਰ ਪਰੀਸ਼ਦ ਅਤੇ ਪੰਚਾਇਤੀ ਚੋਣਾਂ ਹੋਣੀਆਂ ਨੇ ਅਜਿਹੇ ਦੇ ਵਿੱਚ ਲੋਕਾਂ ਦੇ ਕੰਮ ਨਾ ਹੋਣ ਕਰਕੇ ਲੋਕ ਪਰੇਸ਼ਾਨ ਹਨ। ਸਰਕਾਰ ਪਹਿਲਾਂ ਹੀ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰ ਚੁੱਕੀ ਹੈ ਕਿ ਇਸ ਵਾਰ ਪੰਚਾਇਤੀ ਚੋਣਾਂ ਬਿਨਾਂ ਪਾਰਟੀ ਦੇ ਚੋਣ ਨਿਸ਼ਾਨ ਤੋਂ ਲੜੀਆਂ ਜਾਣਗੀਆਂ। ਪਰ ਲੋਕਾਂ ਦੀ ਕਚਹਿਰੀ 'ਚ ਮੁੜ ਉਤਰਨ ਦੇ ਲਈ ਵਿਧਾਇਕਾਂ ਨੂੰ ਆਪਣਾ ਰਿਪੋਰਟ ਕਾਰਡ ਮਜਬੂਤ ਕਰਨਾ ਹੈ।

ਵਿਧਾਇਕਾਂ ਨੇ ਚੁੱਕੇ ਸਵਾਲ: ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਗੁਰਪ੍ਰੀਤ ਗੋਗੀ ਵੱਲੋਂ ਬੀਤੇ ਦਿਨੀ ਮੁੱਖ ਮੰਤਰੀ ਪੰਜਾਬ ਦੇ ਨਾਂ ਦਾ ਉਨ੍ਹਾਂ ਵੱਲੋਂ ਲਗਾਇਆ ਗਿਆ ਬੁੱਢੇ ਨਾਲੇ ਦਾ ਨੀਂਹ ਪੱਥਰ ਤੋੜ ਦਿੱਤਾ ਗਿਆ। ਉਸ ਤੋਂ ਬਾਅਦ ਵਿਧਾਇਕ ਖੁਦ ਕਿਸ਼ਤੀ ਲੈ ਕੇ ਬੁੱਢੇ ਨਾਲੇ ਦੇ ਵਿੱਚ ਪਾਣੀ ਮਾਪਣ ਲਈ ਉਤਰ ਗਏ। ਕਿਉਂਕਿ ਜਨਤਾ ਲਗਾਤਾਰ ਸਵਾਲ ਚੁੱਪ ਰਹੀ ਹੈ ਕਿ 650 ਕਰੋੜ ਰੁਪਏ ਅਤੇ ਢਾਈ ਸਾਲ ਲਾਉਣ ਦੇ ਬਾਵਜੂਦ ਵੀ ਬੁੱਢੇ ਨਾਲੇ ਦਾ ਮਸਲਾ ਹੱਲ ਨਹੀਂ ਹੋ ਸਕਿਆ ਹੈ।

ਸਾਡੀ ਸਰਕਾਰ ਤਾਂ ਆਪਣੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਨਹੀਂ ਛੱਡਦੀ: ਗੁਰਪ੍ਰੀਤ ਗੋਗੀ ਨੇ ਸਿੱਧੇ ਤੌਰ ਤੇ ਅਫਸਰ ਸ਼ਾਹੀ ਤੇ ਇਲਜ਼ਾਮ ਲਗਾਏ ਨੇ ਉਨ੍ਹਾਂ ਨੇ ਕਿਹਾ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਦੀ ਲਾਪਰਵਾਹੀ ਕਰਕੇ ਬੁੱਢਾ ਨਾਲਾ ਸਾਫ ਨਹੀਂ ਹੋ ਸਕਿਆ ਹੈ ਇੰਨਾ ਹੀ ਨਹੀਂ ਆਮ ਆਦਮੀ ਪਾਰਟੀ ਦੇ ਕੇਂਦਰੀ ਹਲਕੇ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਵੀ ਇਸ ਗੱਲ ਦੀ ਹਾਮੀ ਭਰਦੇ ਨਜ਼ਰ ਆਏ ਕਿ ਅਫਸਰ ਸ਼ਾਹੀ ਆਪਣੀ ਮਨਮਰਜ਼ੀ ਤਾਂ ਕਰ ਰਹੀ ਹੈ ਪਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਉਨ੍ਹਾਂ ਨੂੰ ਅਜਿਹਾ ਨਹੀਂ ਕਰਨ ਦੇਵੇਗੀ ਕੋਈ ਵੀ ਅਫਸਰ ਜੇਕਰ ਕਿਸੇ ਵੀ ਤਰ੍ਹਾਂ ਦਾ ਭਰਿਸ਼ਟਾਚਾਰ ਦੇ ਵਿੱਚ ਲਿਪਤ ਪਾਇਆ ਜਾਵੇਗਾ ਤਾਂ ਉਸ ਦੇ ਸਖ਼ਤ ਕਾਰਵਾਈ ਹੋਵੇਗੀ। ਐਮਐਲਏ ਨੇ ਕਿਹਾ ਕਿ ਸਾਡੀ ਸਰਕਾਰ ਤਾਂ ਆਪਣੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਨਹੀਂ ਛੱਡਦੀ ਤਾਂ ਅਫਸਰ ਨੂੰ ਬਖਸ਼ਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ।

ਕੈਬਿਨਟ ਮੰਤਰੀ ਦਾ ਬਿਆਨ: ਬੀਤੇ ਦਿਨੀ ਮੋਹਾਲੀ ਦੇ ਵਿੱਚ ਟ੍ਰੀਟਮੈਂਟ ਪਲਾਂਟ ਦਾ ਉਦਘਾਟਨ ਕਰਨ ਪਹੁੰਚੀ ਪੰਜਾਬ ਦੀ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਹ ਸਾਫ ਤੌਰ ਤੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਜੇਕਰ ਕੋਈ ਵੀ ਅਫਸਰ ਦੇ ਖਿਲਾਫ ਭਰਿਸ਼ਟਾਚਾਰ ਦੇ ਸਬੂਤ ਪਾਏ ਜਾਂਦੇ ਹਨ ਤਾਂ ਉਸ ਖਿਲਾਫ ਸਖਤ ਕਾਰਵਾਈ ਹੋਵੇਗੀ। ਮੰਤਰੀ ਅਨਮੋਲ ਗਗਨ ਮਾਨ ਨੇ ਸਾਫ ਕਿਹਾ ਹਾਲਾਂਕਿ ਕੈਬਿਨਟ ਮੰਤਰੀ ਨੇ ਕਿਸੇ ਅਫਸਰ ਦਾ ਨਾਂ ਤਾਂ ਨਹੀਂ ਲਿਆ ਪਰ ਇਹ ਜਰੂਰ ਕਿਹਾ ਹੈ ਕਿ ਕਈ ਅਫਸਰਾਂ ਦੇ ਖਿਲਾਫ ਉਨ੍ਹਾਂ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ ਅਤੇ ਕਿਸੇ ਵੀ ਸੂਰਤ ਦੇ ਵਿੱਚ ਅਜਿਹਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਵਾਈਸ ਚਾਂਸਲਰ ਦੇ ਨਾਲ ਇਹ ਪਿਆ ਪੇਚਾ: ਸਰਕਾਰ ਇਨ੍ਹਾਂ ਮਾਮਲਿਆਂ ਨੂੰ ਲੈ ਕੇ ਸਖਤ ਹੈ। ਹਾਲਾਂਕਿ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਅਫਸਰ ਸ਼ਾਹੀ ਦਾ ਇਹ ਕੋਈ ਪਹਿਲਾ ਵਿਵਾਦ ਨਹੀਂ ਹੈ। ਇਸ ਤੋਂ ਪਹਿਲਾਂ ਸਾਬਕਾ ਸਿਹਤ ਮੰਤਰੀ ਚੇਤਨ ਜੋੜ ਮਾਜਰਾ ਦਾ ਫਰੀਦਕੋਟ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਨਾਲ ਇਹ ਪਿਆ ਪੇਚਾ। ਉੱਥੇ ਹੀ ਖੁਦ ਕੁਲਤਾਰ ਸਿੰਘ ਸੰਧਵਾਂ ਦਾ ਵਿਧਾਨ ਸਭਾ ਦੇ ਵਿੱਚ ਇੱਕ ਏਐਸਆਈ ਨੂੰ ਲੈ ਕੇ ਬੋਲਣਾ ਹੈ। ਭਾਵੇਂ ਗੁਰਪ੍ਰੀਤ ਗੋਗੀ ਦਾ ਆਪਣਾ ਹੀ ਨੀਹ ਪੱਥਰ ਤੋੜਨਾ ਹੋਵੇ ਕਈ ਵਾਰ ਆਗੂ ਅਤੇ ਅਫਸਰ ਪੰਜਾਬ ਦੇ ਵਿੱਚ ਆਹਮੋ ਸਾਹਮਣੇ ਹੋ ਚੁੱਕੇ ਹਨ।

ਵਿਰੋਧੀਆਂ ਨੇ ਦੱਸਿਆ ਬਹਾਨਾ: ਅਫਸਰਸ਼ਾਹੀ ਦੀ ਮਨਮਰਜ਼ੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਕੈਬਿਨੇਟ ਮੰਤਰੀਆਂ ਵੱਲੋਂ ਚੁੱਕੇ ਜਾ ਰਹੇ ਸਵਾਲਾਂ 'ਤੇ ਕਾਂਗਰਸ ਦੇ ਬੁਲਾਰੇ ਕੰਵਰ ਹਰਪ੍ਰੀਤ ਨੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਕਿਹਾ ਕਿ ਅਫਸਰ ਕੰਮ ਨਹੀਂ ਕਰ ਰਹੇ ਇਹ ਕਹਿ ਕੇ ਪੱਲਾ ਨਹੀਂ ਝਾੜ ਸਕਦੇ। ਉਨ੍ਹਾਂ ਕਿਹਾ ਕਿ ਅਫਸਰਾਂ ਨੇ ਨਹੀਂ ਕਿਹਾ ਸੀ ਕਿ ਤੁਸੀਂ ਲੋਕਾਂ ਨਾਲ ਲੁਭਾਵਣੇ ਵਾਅਦੇ ਕਰਕੇ ਸੱਤਾ ਹਾਸਿਲ ਕਰੋ। ਉਨ੍ਹਾਂ ਕਿਹਾ ਕਿ ਹਰ ਹਲਕੇ ਦੀ ਜਿੰਮੇਵਾਰੀ ਉਸ ਦੇ ਐਮਐਲਏ 'ਤੇ ਬਣਦੀ ਹੈ ਅਤੇ ਐਮਐਲਏ ਇਹ ਕਹਿ ਕੇ ਆਪਣਾ ਪੱਲਾ ਝਾੜ ਨਹੀਂ ਸਕਦਾ ਕਿ ਅਫਸਰ ਸ਼ਾਹੀ ਕੰਮ ਸਹੀ ਨਹੀਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਅਜਿਹੇ ਵਿਧਾਇਕ ਬਣ ਗਏ ਜੋ ਕਿ ਪੰਚਾਇਤ ਮੈਂਬਰ ਬਣਨ ਦੇ ਕਾਬਲ ਵੀ ਨਹੀਂ ਸਨ। ਉਨ੍ਹਾਂ ਸਿੱਧੇ ਤੌਰ 'ਤੇ ਸਵਾਲ ਖੜੇ ਕੀਤੇ ਕਿ ਅਫਸਰਸ਼ਾਹੀ 'ਤੇ ਗਾਜ ਸੁੱਟ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੀ ਜਿੰਮੇਵਾਰੀ ਤੋਂ ਨਹੀਂ ਭੱਜ ਸਕਦੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.