ਅੰਮ੍ਰਿਤਸਰ 'ਚ ਗਰਮੀ: ਇਸ ਤਪਦੀ ਹੋਈ ਗਰਮੀ ਵਿੱਚ ਲੋਕਾਂ ਦੀ ਸ਼ਰਧਾ 'ਚ ਕੋਈ ਕਮੀ ਨਹੀਂ ਆਈ, ਸੰਗਤਾਂ ਅੱਜ ਵੀ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੂੰਚ ਰਹੀਆਂ ਹਨ। ਇਸ ਮੌਕੇ ਸੰਗਤਾਂ ਨੂੰ ਗਰਮੀ ਤੋਂ ਰਾਹਤ ਮਿਲ ਸਕੇ ਇਸ ਦਾ ਵੀ ਪੂਰਾ ਇੰਤਜ਼ਾਮ ਕੀਤਾ ਜਾ ਰਿਹਾ ਹੈ । ਉੱਥੇ ਹੀ ਗੁਰੂ ਘਰ ਆਉਣ ਵਾਲੇ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਇਹ ਵਾਹਿਗੁਰੂ ਦੀ ਮਿਹਰ ਸਦਕਾ ਹੈ ਜੋ ਉਹਨਾਂ ਦੀ ਬਦੌਲਤ ਅਸੀਂ ਗੁਰੂ ਘਰ ਵਿੱਚ ਮੱਥਾ ਟੇਕਣ ਦੇ ਲਈ ਪਹੁੰਚ ਰਹੇ ਹਾਂ। ਵਾਹਿਗੁਰੂ ਨੇ ਬੁਲਾਇਆ ਹੈ ਅਤੇ ਜਿੰਨੀ ਮਰਜ਼ੀ ਗਰਮੀ ਹੋਵੇ ਅਸੀਂ ਜਰੂਰ ਆਵਾਂਗੇ। ਉੱਥੇ ਹੀ ਉਹਨਾਂ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਜਰੂਰਤ ਹੈ ਤਾਂ ਜੋ ਅਸੀਂ ਆਪਣੇ ਪਾਣੀ ਨੂੰ ਅਤੇ ਹਵਾ ਨੂੰ ਬਚਾ ਸਕੀਏ। ਜੇਕਰ ਰੁੱਖ ਲੱਗੇ ਹੋਣਗੇ ਤਾਂ ਸਾਨੂੰ ਉਹਨਾਂ ਰੁੱਖਾਂ ਤੋਂ ਹਵਾ ਵੀ ਜਰੂਰ ਮਿਲੇਗੀ ਅਤੇ ਇੰਨੀ ਵਧ ਰਹੀ ਗਰਮੀ ਤੋਂ ਸਾਨੂੰ ਨਿਜਾਤ ਮਿਲੇਗੀ। ਉਹਨਾਂ ਕਿਹਾ ਕਿ ਗਰਮੀ ਤੋਂ ਬਚਣ ਦੇ ਲਈ ਠੰਡੇ ਪਾਣੀ ਦੀਆਂ ਛਬੀਲਾਂ ਲਗਾਈਆਂ ਜਾ ਰਹੀਆਂ ਹਨ। ਇੱਥੇ ਆ ਕੇ ਅਸੀਂ ਗੁਰੂ ਘਰ ਵਿੱਚ ਵੇਖਿਆ ਕਿ ਜਗ੍ਹਾ ਜਗ੍ਹਾ ਉੱਤੇ ਠੰਡੇ ਪਾਣੀ ਦੀਆਂ ਛਬੀਲਾਂ ਲੱਗੀਆਂ ਹੋਈਆਂ ਹਨ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
ਪੰਜਾਬ 'ਚ ਮੁੜ ਆਸਮਾਨੋਂ ਅੱਗ ਵਰ੍ਹਨ ਲੱਗੀ ਹੈ। ਲੋਕਾਂ ਨੂੰ ਆਪਣੇ ਕੰਮਾਂ ਕਾਰਾਂ ਲਈ ਬਾਹਰ ਜਾਣ ਲਈ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉਥੇ ਹੀ ਅਗਲੇ ਚਾਰ ਦਿਨਾਂ ਤੱਕ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਮੌਸਮ ਵਿਭਾਗ ਨੇ 12 ਜ਼ਿਲ੍ਹਿਆਂ ਲਈ ਯੈਲੋ ਅਲਰਟ ਤੇ ਅੱਠ ਜ਼ਿਲ੍ਹਿਆਂ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਜੇਕਰ ਗੱਲ ਕਰੀਏ ਪਿਛਲੇ 24 ਘੰਟਿਆਂ ਦੇ ਤਾਪਮਾਨ ਦੀ ਤਾਂ ਤਾਪਮਾਨ ਵਿੱਚ 1.0 ਡਿਗਰੀ ਦਾ ਵਾਧਾ ਹੋਇਆ ਹੈ। ਅੱਜ ਤਾਪਮਾਨ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਵੇਗਾ ਤੇ ਨਾਲ ਹੀ ਹੀਟ ਵੇਵ ਵੀ ਚੱਲਣਗੀਆਂ। ਉਤਰੀ ਭਾਰਤ ਵਿੱਚ ਗਰਮੀ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ, ਇਸ ਵੇਲੇ ਗਰਮੀ ਦਾ ਪਾਰਾ 48 ਤੋਂ 46 ਡਿਗਰੀ ਦੇ ਕੋਲ ਪਹੁੰਚ ਚੁੱਕਾ ਹੈ।
ਹਰਿਆਣਾ ਦੀ ਗਰਮੀ : ਪੰਜਾਬ ਦੇ ਨਾਲ ਨਾਲ ਹਰਿਆਣਾ ਦੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਫਰੀਦਾਬਾਦ ਸਭ ਤੋਂ ਗਰਮ ਰਿਹਾ। ਇੱਥੇ ਤਾਪਮਾਨ 46.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਸਿਰਸਾ ਵਿੱਚ ਤਾਪਮਾਨ 46.2 ਡਿਗਰੀ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਹਿਸਾਰ ਨੇ 45.6, ਜੀਂਦ 46.2, ਰੇਵਾੜੀ 46.0, ਕੁਰੂਕਸ਼ੇਤਰ 46.5, ਅੰਬਾਲਾ 45.3, ਕਰਨਾਲ 44.4, ਦਾਦਰੀ 44.2, ਮਹਿੰਦਰਗੜ੍ਹ 45.0, ਯਮੁਨਾਨਗਰ 43.6, ਗੁਰੂਗ੍ਰਾਮ 45.8, ਪੰਚਕੂਲਾ 34.48 ਰਿਕਾਰਡ ਕੀਤੇ ਹਨ। ਸੂਬੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਦਿਨ ਦੇ ਤਾਪਮਾਨ ਵਿੱਚ ਔਸਤਨ 4 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਹ ਆਮ ਨਾਲੋਂ 5.0 ਡਿਗਰੀ ਵੱਧ ਹੋ ਗਿਆ ਹੈ।
ਮੌਨਸੂਨ ਦੀ ਦਸਤਕ : ਮੌਸਮ ਵਿਭਾਗ ਅਨੁਸਾਰ ਮਾਨਸੂਨ 27 ਜੂਨ ਤੱਕ ਪੰਜਾਬ ਵਿਚ ਦਸਤਕ ਦੇਵੇਗਾ। ਮਾਨਸੂਨ ਆਪਣੇ ਤੈਅ ਸਮੇਂ ਉਤੇ ਪਹੁੰਚ ਰਿਹਾ ਹੈ। ਮੌਸਮ ਵਿਭਾਗ ਅਨੁਮਾਨ ਅਨੁਸਾਰ 27 ਤੋਂ ਚੰਡੀਗੜ੍ਹ ਸਮੇਤ ਪੰਜਾਬ ਹਰਿਆਣਾ ‘ਚ ਮਾਨਸੂਨ ਦੇ ਆਉਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਇਸ ਤਰੀਕ ਤੋਂ ਪੰਜਾਬ ਵਿੱਚ ਮਾਨਸੂਨ ਸਰਗਰਮ ਹੋ ਜਾਵੇਗੀ।
- ਰੈੱਡ ਅਲਰਟ! ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਉੱਤਰੀ ਸਿੱਕਮ 'ਚ ਤਬਾਹੀ, 3 ਦੀ ਮੌਤ - Heavy rainfall hits sikkim
- PM ਮੋਦੀ ਪਹੁੰਚੇ ਇਟਲੀ, ਕਿਹਾ- ਗਲੋਬਲ ਚੁਣੌਤੀਆਂ ਨੂੰ ਹੱਲ ਕਰਨਾ, ਅੰਤਰਰਾਸ਼ਟਰੀ ਸਹਿਯੋਗ ਵਧਾਉਣਾ ਸਾਡਾ ਉਦੇਸ਼ - PM Modi Visit Italy
- ਚੰਦਰਬਾਬੂ ਨਾਇਡੂ ਦੇ ਸਹੁੰ ਚੁੱਕ ਸਮਾਗਮ 'ਚ ਅਮਿਤ ਸ਼ਾਹ ਹੋਏ ਸੀ ਗੁੱਸੇ ! ਤਮਿਲਸਾਈ ਸੁੰਦਰਰਾਜਨ ਨੇ ਦੱਸਿਆ ਸੱਚ - Tamilisai Soundararajan
ਗਰਮੀ 'ਚ ਖੇਤੀ ਨੂੰ ਸਹੁਲਤਾਂ: ਦਸੱਣਯੋਗ ਹੈ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਗਰਮੀ ਦਾ ਕਹਿਰ ਹੈ। ਦੂਜੇ ਪਾਸੇ ਸੂਬੇ ਵਿੱਚ ਝੋਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਵਿਭਾਗ ਨੇ ਕਿਸਾਨਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਅੱਠ ਘੰਟੇ ਬਿਜਲੀ ਦੇਣ ਦੀ ਤਿਆਰੀ ਕਰ ਲਈ ਹੈ। ਅਜਿਹੇ 'ਚ ਕੇਂਦਰ ਨੂੰ 1000 ਮੈਗਾਵਾਟ ਹੋਰ ਬਿਜਲੀ ਦੇਣ ਲਈ ਕਿਹਾ ਗਿਆ ਹੈ। ਰਾਜ ਦੀ ਕੁੱਲ ਬਿਜਲੀ ਉਤਪਾਦਨ ਸਮਰੱਥਾ 6500 ਮੈਗਾਵਾਟ ਹੈ, ਜਿਸ ਦੇ ਹੁਣ 15500 ਮੈਗਾਵਾਟ ਤੱਕ ਪਹੁੰਚਣ ਦੀ ਸੰਭਾਵਨਾ ਹੈ।