ਹੁਸ਼ਿਆਰਪੁਰ : ਇੱਕ ਪਾਸੇ ਸਿਹਤ ਵਿਭਾਗ ਵੱਲੋਂ ਚੰਗੀਆਂ ਸਿਹਤ ਸਹੂਲਤਾਂ ਦੇਣ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਥੇ ਹੀ ਕੁਝ ਲੋਕ ਅਜਿਹੇ ਵੀ ਹਨ ਜੋ ਪੈਸਿਆਂ ਦੀ ਖਾਤਿਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ। ਅਜਿਹਾ ਹੀ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਜਿਥੇ ਪੁਲਿਸ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਸਾਂਝੀ ਕਾਰਵਾਈ ਤਹਿਤ 160 ਕੁਇੰਟਲ ਨਕਲੀ ਖੰਡ ਬਰਾਮਦ ਕੀਤੀ ਹੈ। ਇਸ ਮੌਕੇ ਜ਼ਿਲ੍ਹਾ ਸਿਹਤ ਅਫਸਰ ਵੱਲੋਂ ਕੀਤੀ ਗਈ ਕਾਰਵਾਈ ’ਚ ਗੁੜ ਬਣਾਉਣ ਲਈ ਵਰਤੀ ਜਾਣ ਵਾਲੀ ਘਟੀਆ ਖੰਡ ਦੀ ਇਕ ਵੱਡੀ ਖੇਪ ਬਰਾਮਦ ਕੀਤੀ ਗਈ। ਇਸ ਸਾਂਝੀ ਕਾਰਵਾਈ ਦੌਰਾਨ ਬਰਾਮਦ 160 ਕੁਇੰਟਲ 320 ਬੋਰੇ ਬਰਾਮਦ ਕਰਕੇ ਸੈਂਪਲ ਲਏ ਅਤੇ ਬਾਕੀ ਖੰਡ ਨਸ਼ਟ ਕਰਵਾ ਦਿੱਤੀ।
ਗੁਪਤ ਸੂਚਨਾ ਤਹਿਤ ਕੀਤੀ ਕਾਰਵਾਈ : ਇਸ ਮੌਕੇ ਜ਼ਿਲ੍ਹਾ ਸਿਹਤ ਅਫਸਰ ਡਾ ਲਖਵੀਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਨਕਲੀ ਖੰਡ ਦੇ ਭਰੇ ਲੈਕੇ ਜਾ ਰਹੇ ਹਨ। ਜਦੋਂ ਇਸ ਸਬੰਧੀ ਕਾਰਵਾਈ ਕਰਨੀ ਹੀ ਸੀ ਕਿ ਅਚਾਨਕ ਹੀ ਇਹ ਟਰੱਕ ਹਾਦਸਾ ਗ੍ਰਸਤ ਹੋ ਗਿਆ। ਇਸ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਦੇਖਿਆ ਕਿ ਇਹ ਖੰਡ ਦੇ ਬੋਰੇ ਉਤਾਰੇ ਜਾ ਰਹੇ ਸਨ, ਤਾਂ ਇਸ ਮੌਕੇ ਹੀ ਪੁਲਿਸ ਅਤੇ ਸਿਹਤ ਮਹਿਕਮੇ ਨੇ ਇਹ ਖੰਡ ਜ਼ਬਤ ਕਰ ਲਈ। ਇਸ ਮੌਕੇ ਇਸ ਖੰਡ ਦੇ ਸੈਂਪਲ ਵੀ ਭਰੇ ਗਏ। ਇਸ ਦੌਰਾਨ ਸਿਹਤ ਵਿਭਾਗ ਨੇ ਇਹ ਵੀ ਕਿਹਾ ਕਿ ਇਹਨਾਂ ਮੁਲਜ਼ਮਾਂ ਕੋਲੋਂ ਨਕਲੀ ਖੰਡ ਬਣਾਉਣ ਵਾਲਾ ਕੈਮੀਕਲ ਵੀ ਬਰਾਮਦ ਹੋਇਆ ਹੈ। ਇਹ ਉਹੀ ਕੈਮੀਕਲ ਹੈ ਜਿਸ ਦੀ ਵਰਤੋਂ ਉਹਨਾਂ ਵੱਲੋਂ ਗੂੜ੍ਹ ਬਣਾਉਣ ਲਈ ਕੀਤੀ ਜਾਣੀ ਸੀ।
ਗੁੜ ਬਣਾਉਣ ਲਈ ਵਰਤੀ ਜਾਂਦੀ ਨਕਲ਼ੀ ਖੰਡ: ਇਸ ਮੋਕੇ ਪੁਲਿਸ ਅਧਿਕਾਰੀ ਜਸਵੰਤ ਸਿੰਘ ਨੇ ਦੱਸਿਆ ਕਿ ਪਿੰਡ ਢੱਡੇ ਫਹਿਤੇ ਸਿੰਘ ਦੇ ਪਿੰਡ ਦੇ ਲੋਕਾ ਨੇ ਸਿਹਤ ਟੀਮ ਬੀਤੀ ਰਾਤ 8 ਵਜੇ ਦੇ ਕਰੀਬ ਇਤਲਾਹ ਦਿੱਤੀ ਕਿ ਸਾਡੇ ਪਿੰਡ ਦੇ ਲਖਵੀਰ ਸਿੰਘ ਦੇ ਘਰ ਇੱਕ ਵੱਡਾ ਟਰੱਕ ਖੰਡ ਦਾ ਭਰ ਕਿ ਆਇਆ ਤੇ ਉਸ ਦੇ ਘਰ ਵਿੱਚ ਬਣੀ ਦੁਕਾਨ ਤੇ ਖੰਡ ਉਤਾਰੀ ਜਾ ਰਹੀ ਹੈ। ਉਸੇ ਵਕਤ ਫੂਡ ਟੀਮ ਨੂੰ ਨਾਲ ਲੈ ਕੇ ਪਹੂੰਚੇ ਕਿ 360 ਬੋਰੇ ਖੰਡ ਦੇ ਦੁਕਾਨ ਵਿੱਚ ਸੀਲ ਕਰ ਦਿੱਤੀ ਗਈ। ਜਦੋਂ ਘਰ ਦੇ ਮਾਲਕ ਲਖਬੀਰ ਸਿੰਘ ਨੂੰ ਪੁਲਿਸ ਵੱਲੋ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਯੂਪੀ ਦੇ ਰਹਿਣ ਵਾਲੇ ਇਮਰਾਮ ਨਾਮ ਦੇ ਵਿਅਕਤੀ ਨੂੰ ਅਸੀ ਖੇਤਾਂ ਵਿੱਚ ਵੇਲਣੇ ਲਈ ਜਗ੍ਹਾ ਕਿਰਾਏ 'ਤੇ ਦਿੱਤੀ ਹੋਈ ਹੈ। ਇਹ ਖੰਡ ਉਸ ਦੀ ਹੈ ਤੇ ਪੁਲਿਸ ਨੂੰ ਦੇਖ ਕੇ ਉਹ ਭੱਜ ਗਿਆ ਹੈ।
- ਭਾਨਾ ਸਿੱਧੂ ਨੂੰ ਮੁੜ ਕੀਤਾ ਗਿਆ ਗ੍ਰਿਫ਼ਤਾਰ, ਹੁਣ ਪਟਿਆਲਾ ਪੁਲਿਸ ਨੇ ਪੁਰਾਣੇ ਮਾਮਲੇ 'ਚ ਕੀਤੀ ਕਾਰਵਾਈ, ਅੱਜ ਹੀ ਭਾਨੇ ਨੂੰ ਮਿਲੀ ਸੀ ਜ਼ਮਾਨਤ
- ਲੁਧਿਆਣਾ ਸਿਵਲ ਸਰਜਨ ਵੱਲੋਂ ਵੱਡੀ ਕਾਰਵਾਈ, ਡਾਕਟਰ ਨੂੰ ਤੁਰੰਤ ਪ੍ਰਭਾਵ ਤੋਂ ਸੇਵਾਵਾਂ ਬੰਦ ਕਰਨ ਦੇ ਆਦੇਸ਼, ਜਾਣੋ ਮਾਮਲਾ
- ਹੁਸ਼ਿਆਰਪੁਰ 'ਚ ਟਰੱਕ ਅਤੇ ਕਾਰ ਦੀ ਜ਼ਬਰਦਸਤ ਟੱਕਰ, ਕਾਰ ਨੂੰ ਲੱਗੀ ਅੱਗ, 4 ਲੋਕਾਂ ਦੀ ਜ਼ਿੰਦਾ ਸੜਨ ਕਾਰਣ ਦਰਦਨਾਕ ਮੌਤ
ਇਸ ਮੌਕੇ ਹਰਿਆਣਾ ਪੁਲਿਸ ਦੀ ਟੀਮ ਵੱਲੋ ਜਦੋਂ ਲਖਵੀਰ ਸਿੰਘ ਨੂੰ ਜੋਰ ਦੇ ਕਿਹਾ ਤੇ ਉਸ ਨੇ ਇਮਰਾਨ ਨੂੰ ਬੁਲਾ ਲਿਆ ਤੇ ਉਸ ਨੇ ਮੰਨਿਆ ਕਿ ਇਹ ਖੰਡ ਗੁੜ ਵਿੱਚ ਪਾਉਣ ਲਈ ਲੈ ਕੇ ਲਿਆਂਦੀ ਗਈ ਤੇ ਥੋੜੀ ਥੋੜੀ ਕਰਕੇ ਵੇਲਣੇ 'ਤੇ ਲੈ ਜਾਂਦੇ ਸਨ। ਇਸ ਮੋਕੇ ਖੰਡ ਦੇ ਗਡਾਉਨ ਵਿੱਚ ਸਫੋਲੈਟ ਨਾ ਦਾ ਪਾਉਡਰ 'ਤੇ ਵੱਡੀ ਪੱਧਰ 'ਤੇ ਰੰਗ ਵੀ ਮਿਲਇਆ ਹੈ। ਇਸ ਮੌਕੇ ਸਿਹਤ ਵਿਭਾਗ ਟੀਮ ਵੱਲੋਂ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਕੋਈ ਵੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦਾ ਪਾਇਆ ਗਿਆ ਤਾਂ ਉਸਨੂੰ ਬਖਸ਼ਿਆ ਨਹੀਂ ਜਾਵੇਗਾ।