ਬਠਿੰਡਾ: 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਪੂਰੇ ਜ਼ੋਰਾਂ-ਸ਼ੋਰਾਂ ਤੇ ਸ਼ੁਰੂ ਹੋਈਆਂ ਹਨ। ਉੱਥੇ ਹੀ ਹਰਸਿਮਰਤ ਕੌਰ ਬਾਦਲ ਵੱਲੋਂ ਅੱਜ ਬਠਿੰਡਾ ਤੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ ਹੈ। ਇੰਡੀਆ ਗੱਠਜੋੜ ਵੱਲੋਂ ਦਿੱਲੀ ਵਿਖੇ ਕੀਤੀ ਜਾ ਰਹੀ ਮਹਾਂ-ਰੈਲੀ ਤੇ ਤੰਜ ਕੱਸਦੇ ਹੋਏ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅੱਜ ਭਰਿਸ਼ਟਾਚਾਰੀ ਸਾਰੇ ਇੱਕ ਮੰਚ ਤੇ ਇਕੱਠੇ ਹਨ।
ਆਪ ਨੂੰ ਕੱਟੜ ਇਮਾਨਦਾਰ ਕਹਾਉਣ ਵਾਲੇ ਅਰਵਿੰਦ ਕੇਜਰੀਵਾਲ: ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਕੱਟੜ ਇਮਾਨਦਾਰ ਕਹਾਉਣ ਵਾਲੇ ਅਰਵਿੰਦ ਕੇਜਰੀਵਾਲ ਵਾਰ-ਵਾਰ ਬੁਲਾਏ ਜਾਣ ਦੇ ਬਾਵਜੂਦ ਪੇਸ਼ ਨਹੀਂ ਹੋਏ ਹੁਣ ਜਦੋਂ ਜ਼ੇਲ੍ਹ ਵਿੱਚ ਹਨ ਤਾਂ ਭਰਿਸ਼ਟਾਚਾਰੀਆਂ ਦੇ ਗੱਠਜੋੜ ਉਨ੍ਹਾਂ ਦੇ ਹੱਕ ਵਿੱਚ ਰੈਲੀਆਂ ਕਰ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਕਿਸਾਨਾਂ ਦੀ ਪਾਰਟੀ: ਉਨ੍ਹਾਂ ਕਿਹਾ ਕਿ ਅੱਜ ਭਾਜਪਾ ਤੇ ਕਾਂਗਰਸ ਇੱਕੋ ਹੀ ਹਨ ਇੱਕ ਦੂਸਰੇ ਦੇ ਪਾਰਟੀ ਵਿੱਚੋਂ ਉਮੀਦਵਾਰ ਲੈ ਕੇ ਚੋਣ ਮੈਦਾਨ ਵਿੱਚ ਉਤਾਰ ਰਹੇ ਹਨ। ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਨ੍ਹਾਂ ਲਈ ਲੋਕ ਹਿੱਤ ਜਰੂਰੀ ਨਹੀਂ ਸਿਰਫ਼ ਕੁਰਸੀ ਜਰੂਰੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਅਤੇ ਅਕਾਲੀ ਦਲ ਲਈ ਕੁਰਸੀ ਜਰੂਰੀ ਨਹੀਂ ਕਿਸਾਨਾਂ ਦੇ ਹਿੱਤ ਪਿਆਰੇ ਹਨ।
- ਪੰਜਾਬ ਦੇ ਮਹਾਨ ਲੇਖਕ ਬਲਵੰਤ ਗਾਰਗੀ ਦਾ ਜਨਮ ਅਸਥਾਨ ਬਣਿਆ ਖੰਡਰ, ਵਿਰਾਸਤ ਵਜੋਂ ਨਹੀਂ ਹੋ ਰਹੀ ਸੰਭਾਲ - Balwant Gargi House In Barnala
- ਲੋਕ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਦੇ ਚੋਣ ਮਨੋਰਥ ਨੂੰ ਲੈ ਕੇ ਖਾਸ ਮੰਗ, ਜਾਣੋ, ਕਿਉਂ ਅਹਿਮ ਹੈ ਕਾਰੋਬਾਰੀਆਂ ਦੀ ਇਹ ਡਿਮਾਂਡ - Lok Sabha Election 2024 Manifesto
- ਲੋਕ ਸਭਾ ਚੋਣਾਂ: ਹੁਣ ਕਿਸਾਨ ਬਣੇ ਭਾਜਪਾ ਲਈ ਸਿਰਦਰਦ, ਪਿੰਡ ਵਿਚ ਪ੍ਰਚਾਰ ਕਰਨ ਵਾਲੇ ਉਮੀਦਵਾਰ ਦਾ ਕਰਨਗੇ ਵਿਰੋਧ - Lok Sabha elections