ਬਠਿੰਡਾ: ਲੋਕ ਸਭਾ ਹਲਕਾ ਬਠਿੰਡਾ ਤੋਂ ਚੌਥੀ ਵਾਰ ਸ਼ਾਨਦਾਰ ਜਿੱਤ ਹਾਸਿਲ ਕਰਨ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਨੇ ਅੱਜ ਵਿਧਾਨ ਸਭਾ ਹਲਕਾ ਮੌੜ ਦੇ ਵੋਟਰਾਂ ਦਾ ਧੰਨਵਾਦ ਕੀਤਾ। ਜਿਸ ਦੇ ਚੱਲਦੇ ਉਨ੍ਹਾਂ ਵਲੋਂ ਇੱਕ ਵੱਡੇ ਇਕੱਠ ਨੂੰ ਸੰਬੋਧਨ ਵੀ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਹਲਕਾ ਵਾਸੀਆਂ ਦੇ ਨਾਲ-ਨਾਲ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਵੀ ਮੌਜੂਦ ਰਹੇ। ਇਸ ਦੌਰਾਨ ਹਲਕਾ ਵਾਪਸੀਆਂ ਵਲੋਂ ਜਨਮੇਜਾ ਸਿੰਘ ਸੇਖੋਂ ਨੂੰ ਮੌੜ ਤੋਂ ਹਲਕਾ ਇੰਚਾਰਜ ਲਗਾਉਣ ਦੀ ਮੰਗ ਕੀਤੀ ਗਈ, ਜਿਸ ਨੂੰ ਕਿ ਹਰਸਿਮਰਤ ਬਾਦਲ ਨੇ ਜਨਮੇਜਾ ਸਿੰਘ ਸੇਖੋਂ ਨੂੰ ਵਰਕਰਾਂ ਦੀ ਮੰਗ ਦਾ ਧਿਆਨ ਰੱਖਦਿਆਂ ਸਿਰੋਪਾਓ ਦੇਕੇ ਹਾਮੀ ਵੀ ਭਰਵਾਈ ਗਈ।
ਕੇਂਦਰ ਦੀ ਨਵੀਂ ਸਰਕਾਰ ਨੂੰ ਵਧਾਈ: ਇਸ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵੀਂ ਸਰਕਾਰ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਬੀਬਾ ਬਾਦਲ ਨੇ ਕਿਹਾ ਕਿ ਇਸ ਵਾਰ ਸਰਕਾਰ ਮਨਘੜਤ ਬਿੱਲ ਪਾਸ ਨਹੀਂ ਕਰ ਸਕੇਗੀ। ਉਹਨਾਂ ਕਿਹਾ ਕਿ ਮੈਨੂੰ ਪੁਰੀ ਆਸ ਹੈ ਕਿ ਸਰਕਾਰ ਲੋਕਾਂ ਦੀਆਂ ਉਮੀਦਾਂ ਵਿੱਚ ਖਰਾ ਉਤਰੇਗੀ। ਹਰਸਿਮਰਤ ਬਾਦਲ ਨੇ ਕਿਹਾ ਕਿ ਨਵੀਂ ਸਰਕਾਰ ਜਿੱਥੇ ਬੇਰੁਜ਼ਗਾਰੀ ਦੇ ਮੁੱਦੇ 'ਤੇ ਖਾਸ ਧਿਆਨ ਦੇਵੇ, ਉਥੇ ਹੀ ਪੰਜਾਬ ਨਾਲ ਵੀ ਇਨਸਾਫ ਜ਼ਰੂਰ ਕਰੇ। ਉਨ੍ਹਾਂ ਕਿਹਾ ਕਿ ਪਹਿਲਾਂ ਹੁੰਦਾ ਸੀ ਕਿ ਸਰਕਾਰ ਬਹੁਮਤ 'ਚ ਸੀ ਤੇ ਮਰਜੀ ਦੇ ਬਿੱਲ ਪਾਸ ਕਰ ਦਿੰਦੀ ਸੀ।
ਪੰਜਾਬ ਦੇ ਮੁੱਦਿਆਂ ਨੂੰ ਕਰੇ ਹੱਲ: ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਾਜਪਾ ਦੇ ਜਿੰਨੇ ਵੀ ਲੀਡਰਾਂ ਨੂੰ ਬਹੁਮਤ ਮਿਲਿਆ ਉਸ 'ਚ ਨਾ ਸਿੱਖ, ਜੈਨ, ਤੇ ਨਾ ਹੀ ਮੁਸਲਿਮ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਘੱਟ ਗਿਣਤੀਆਂ ਨੂੰ ਬਾਹਰ ਕਰ ਦਿੱਤਾ ਪਰ ਇੰਨ੍ਹਾਂ ਦਾ ਦੇਸ਼ 'ਚ ਬਹੁਤ ਵੱਡਾ ਯੋਗਦਾਨ ਹੈ। ਹਰਸਿਮਰਤ ਬਾਦਲ ਨੇ ਕਿਹਾ ਕਿ ਮੈਨੂੰ ਆਸ ਹੈ ਕਿ ਹੁਣ ਸਰਕਾਰ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇਣਗੇ ਅਤੇ ਉਨ੍ਹਾਂ ਦੇ ਬਣਦੇ ਹੱਕ ਸਰਕਾਰ ਕਿਸਾਨਾਂ ਨੂੰ ਦੇਵੇਗੀ ਤੇ ਜੋ ਭਰਾ ਮਾਰੂ ਨੀਤੀ ਹੈ, ਉਸ ਨੂੰ ਪੰਜਾਬ 'ਚ ਨਹੀਂ ਲਾਗੂ ਕਰਨਗੇ।
ਸੇਖੋਂ ਨੂੰ ਲਾਇਆ ਹਲਕਾ ਇੰਚਾਰਜ: ਹਰਸਿਮਰਤ ਕੌਰ ਬਾਦਲ ਨੇ ਨਾਲ ਹੀ ਕਿਹਾ ਕਿ ਮੌੜ ਹਲਕੇ ਵਿੱਚ ਭਾਜਪਾ ਵੱਲੋਂ ਬਹੁਤ ਵੱਡੀ ਸਾਜਿਸ਼ ਖੇਡੀ ਗਈ ਸੀ ਤੇ ਅਕਾਲੀ ਦਲ ਨੂੰ ਖੋਰਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਜਨਮੇਜਾ ਸਿੰਘ ਸੇਖੋਂ ਨੇ ਕੁਝ ਸਮੇਂ ਵਿੱਚ ਮਿਹਨਤ ਕਰਕੇ ਅਕਾਲੀ ਦਲ ਨੂੰ ਵੱਡੀ ਲੀਡ ਦਵਾਈ ਹੈ। ਇਸ ਕਰਕੇ ਹਲਕੇ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਜਨਮੇਜਾ ਸਿੰਘ ਸੇਖੋਂ ਨੂੰ ਮੌੜ ਦਾ ਹਲਕਾ ਇੰਚਾਰਜ ਲਗਾਇਆ ਜਾਵੇ, ਜਿਸ ਸਬੰਧੀ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਵੀ ਗੱਲਬਾਤ ਕੀਤੀ ਹੈ ਅਤੇ ਜਨਮੇਜਾ ਸਿੰਘ ਸੇਖੋਂ ਹੁਣ ਮੌੜ ਹਲਕੇ ਦੀ ਸੇਵਾ ਫਿਰ ਕਰਨਗੇ।
- ਨਿਤੀਸ਼ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਪੇਸ਼ਕਸ਼ ਦੀ ਗੱਲ ਕਰਨ ਤੋਂ ਕਾਂਗਰਸ ਦੇ ਇਨਕਾਰ 'ਤੇ ਕੇਸੀ ਤਿਆਗੀ ਨੇ ਕਿਹਾ, 'ਸਾਰੇ ਰਾਜ਼ ਫ਼ੋਨ 'ਚ ਕੈਦ ਹਨ' - KC TYAGI
- ਅਣਪਛਾਤੇ ਲੁਟੇਰਿਆਂ ਵੱਲੋਂ ਲੱਖਾਂ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ, ਅੰਮ੍ਰਿਤਸਰ ਪੁਲਿਸ ਨੇ ਕੀਤੇ ਕਾਬੂ - Amritsar News
- ਨਿਰਮਾਣ ਅਧੀਨ ਸ਼ੈਲਰ ਦੀ ਕੰਧ ਡਿੱਗਣ ਕਾਰਨ ਤਿੰਨ ਮਜ਼ਦੂਰਾਂ ਦੀ ਹੋਈ ਮੌਤ - laborers died in Sangrur