ਬਠਿੰਡਾ: ਲੋਕ ਸਭਾ ਚੋਣਾਂ ਦਾ ਮਾਹੌਲ ਭਖਿਆ ਹੋਇਆ ਹੈ। ਜਿਸ ਦੇ ਚੱਲਦੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਐਲਾਨੇ ਜਾ ਰਹੇ ਹਨ। ਗੱਲ ਬਠਿੰਡਾ ਸੀਟ ਦੀ ਕਰੀਏ ਤਾਂ ਇਸ ਵਾਰ ਫਿਰ ਇੱਥੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ। ਜਿਸ ਤੋਂ ਬਾਅਦ ਉਹਨਾਂ ਵੱਲੋਂ ਅੱਜ ਗੁਰਦੁਆਰਾ ਸਾਹਿਬ ਕਿਲਾ ਮੁਬਾਰਕ ਬਠਿੰਡਾ 'ਚ ਨਤਮਸਤਕ ਹੋ ਕੇ ਆਪਣਾ ਚੋਣ ਪ੍ਰਚਾਰ ਸ਼ੁਰੂ ਕੀਤਾ ਗਿਆ।
ਪੰਜਾਬ ਦੇ ਭਲੇ ਲਈ ਤਨਦੇਹੀ ਨਾਲ ਕਰਾਂਗੇ ਸੇਵਾ: ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪਹਿਲਾਂ ਤਾਂ ਉਹ ਜੋ ਬਠਿੰਡਾ 'ਚ ਅੱਜ ਸਵੇਰੇ ਦਰਦਨਾਕ ਹਾਦਸਾ ਵਾਪਰਿਆ, ਉਸ ਨੂੰ ਲੈ ਕੇ ਉਹ ਦੁੱਖ ਦਾ ਪ੍ਰਗਟਾਵਾ ਕਰਦੇ ਹਨ। ਦੂਜਾ ਜਿਹੜਾ ਪਾਰਟੀ ਵੱਲੋਂ ਉਹਨਾਂ ਨੂੰ ਜਿੰਮੇਵਾਰੀ ਦਿੱਤੀ ਗਈ ਹੈ, ਉਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ। ਇਸ ਇਲਾਕੇ ਦੇ ਲੋਕਾਂ ਦੇ ਦੁੱਖਾਂ ਨੂੰ ਦੂਰ ਕਰਨ ਵਾਸਤੇ, ਉਹਨਾਂ ਦੀ ਤਕਲੀਫਾਂ ਨੂੰ ਸਮਝ ਕੇ ਉਹਨਾਂ ਦਾ ਹੱਲ ਕੱਢਣ ਵਾਸਤੇ ਤੇ ਸਾਡੇ ਪੰਜਾਬ ਤੇ ਸਾਡੇ ਇਲਾਕੇ ਦੀ ਤਰੱਕੀ ਤੇ ਵਿਕਾਸ ਕਰਨ ਵਾਸਤੇ ਗੁਰੂ ਸਾਹਿਬ ਆਪਣਾ ਮਿਹਰ ਭਰਿਆ ਹੱਥ ਰੱਖਣ।
ਸਿਆਸੀ ਲੀਡਰ ਬਦਲ ਰਹੇ ਪਾਰਟੀਆਂ: ਉਨ੍ਹਾਂ ਕਿਹਾ ਕਿ ਜਿਹੜਾ ਬਾਦਲ ਸਾਹਿਬ ਦਾ ਸੁਫ਼ਨਾ ਸੀ ਤੇ ਜਿਸ ਰਾਹ 'ਤੇ ਚੱਲ ਕੇ ਸ਼੍ਰੋਮਣੀ ਅਕਾਲੀ ਦਲ ਨੇ ਦਿਨ ਰਾਤ ਮਿਹਨਤ ਕੀਤੀ, ਉਸ ਨੂੰ ਪੂਰਾ ਕਰਨ ਲਈ ਦਿਨ ਰਾਤ ਮਿਹਨਤ ਕਰਨਗੇ। ਉਨ੍ਹਾਂ ਕਿਹਾ ਕਿ ਸਿਆਸੀ ਰੁੱਤ ਵਿੱਚ ਮੈਂ ਇਹ ਕਹਿ ਸਕਦੀ ਹਾਂ ਕਿ ਸਿਆਸੀ ਭਵਰੇ ਤੇ ਤਿਤਲੀਆਂ ਆਪਣੀ ਪਾਰਟੀ ਬਦਲ ਰਹੇ ਹਨ, ਆਪਣੇ ਹਲਕੇ ਬਦਲ ਰਹੇ ਹਨ। ਬੀਬਾ ਬਾਦਲ ਨੇ ਕਿਹਾ ਕਿ ਇੰਨ੍ਹਾਂ ਦਾ ਕੋਈ ਸਟੈਂਡ ਨਹੀਂ ਹੈ ਤੇ ਕੋਈ ਆਈਡਿਓਲੋਜੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਹਮੇਸ਼ਾ ਇੱਕ ਹੀ ਸਟੈਂਡ ਰਿਹਾ ਹੈ ਤੇ ਉਹ ਹਮੇਸ਼ਾ ਪੰਜਾਬ ਦੇ ਭਲੇ ਲਈ ਡਟ ਕੇ ਖੜੀ ਰਹੀ ਹੈ।
ਬੇਰੁਜ਼ਗਾਰੀ ਤੇ ਕਾਨੂੰਨ ਵਿਵਸਥਾ ਦਾ ਬੁਰਾ ਹਾਲ: ਬੀਬਾ ਬਾਦਲ ਨੇ ਕਿਹਾ ਕਿ ਗੁਰੂ ਸਾਹਿਬ ਦੇ ਦਿਖਾਏ ਹੋਏ ਰਾਹ 'ਤੇ ਚੱਲਦੇ ਹੋਏ ਆਪਣੇ ਸੂਬੇ ਤੇ ਇਥੋਂ ਦੇ ਲੋਕਾਂ ਦੇ ਹੱਕਾਂ ਵਾਸਤੇ ਜੋ ਕੁਰਬਾਨੀ ਦੇਣੀ ਹੈ ਤੇ ਜੋ ਸੇਵਾ ਤੇ ਮਿਹਨਤ ਕਰਨੀ ਹੈ, ਉਹ ਦਿਨ ਰਾਤ ਇੱਕ ਕਰਕੇ ਕਰਾਂਗੇ। ਉਨ੍ਹਾਂ ਕਿਹਾ ਕਿ ਬਾਦਲ ਸਾਹਿਬ ਤੋਂ ਮਿਹਨਤ ਅਤੇ ਸੇਵਾ ਕਰਨਾ ਸਿੱਖਿਆ ਹੈ ਅਤੇ ਉਨ੍ਹਾਂ ਦੇ ਦਿਖਾਏ ਹੋਏ ਰਾਹ 'ਤੇ ਅੱਗੇ ਵਧਾਂਗੇ। ਉਨ੍ਹਾਂ ਕਿਹਾ ਕਿ ਲੋਕਾਂ ਦੇ ਦੁੱਖ ਤਕਲੀਫ਼ ਦੂਰ ਕਰਨ ਲਈ ਹਰ ਸੰਭਵ ਯਤਨ ਕਰਨਗੇ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅੱਜ ਬੇਰੁਜ਼ਗਾਰੀ ਘਰ-ਘਰ ਪਹੁੰਚੀ ਹੈ ਅਤੇ ਪੰਜਾਬ ਦੀ ਕਾਨੂੰਨ ਵਿਵਸਥਾ ਦਾ ਇੰਨਾ ਬੁਰਾ ਹਾਲ ਹੈ ਕਿ ਕੋਈ ਇੰਡਸਟਰੀ ਇਥੇ ਆਉਣਾ ਹੀ ਨਹੀਂ ਚਾਹੁੰਦੀ।
ਅਕਾਲੀ ਦਲ ਸਰਕਾਰ ਸਮੇਂ ਹੋਇਆ ਸੂਬੇ ਦਾ ਵਿਕਾਸ: ਉਨ੍ਹਾਂ ਕਿਹਾ ਕਿ ਅੱਜ ਪੰਜਾਬ ਨੂੰ ਇੱਕ ਵਿਜ਼ਨਰੀ ਲੀਡਰ ਦੀ ਲੋੜ ਹੈ, ਜਿੰਨ੍ਹਾਂ ਦੀ ਪੰਜਾਬ ਦੇ ਭਲੇ ਪ੍ਰਤੀ ਸੋਣ ਹੋਵੇ। ਉਨ੍ਹਾਂ ਕਿਹਾ ਕਿ ਪਹਿਲਾਂ ਬਿਜਲੀ ਦੇ ਵੱਡੇ-ਵੱਡੇ ਕੱਟ ਪੰਜਾਬ 'ਚ ਲੱਗਦੇ ਹੁੰਦੇ ਸੀ ਤੇ ਜਦੋਂ ਸ਼੍ਰੋਮਣੀ ਅਕਾਲੀ ਦਲ ਆਇਆ ਸੀ ਤਾਂ ਪੰਜਾਬ 'ਚ ਬਿਜਲੀ ਸਰਪਲੱਸ ਕਰ ਦਿੱਤੀ। ਜਿਸ ਤੋਂ ਬਾਅਦ ਬਿਜਲੀ ਦੀ ਦੁੱਗਣੀ ਪੈਦਾਵਾਰ ਕੀਤੀ, ਜਿੱਥੇ ਹੁਣ ਸੱਤ ਸਾਲਾਂ 'ਚ ਇੱਕ ਮੈਗਾਵਾਟ ਵੀ ਨਹੀਂ ਵਧਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਸਮੇਂ ਬਠਿੰਡੇ ਸ਼ਹਿਰ ਦਾ ਵਿਕਾਸ ਹੋਇਆ ਹੈ, ਉਸ ਤਰੀਕੇ ਦੇ ਨਾਲ ਬਠਿੰਡੇ ਹਲਕੇ ਦੇ ਵਿਕਾਸ ਦੀ ਤਰ੍ਹਾਂ ਸਾਰੇ ਪੰਜਾਬ ਦਾ ਵਿਕਾਸ ਹੋਏਆ ਹੈ।
- ਤੇਜ਼ ਰਫ਼ਤਾਰ ਟਿੱਪਰ ਨੇ ਮਹਿਲਾ ਅਧਿਆਪਕ ਨੂੰ ਕੁਚਲਿਆ, ਸਕੂਟੀ 'ਤੇ ਸਕੂਲ ਜਾਂਦੇ ਸਮੇਂ ਵਾਪਰਿਆ ਹਾਦਸਾ, 4 ਮਹੀਨੇ ਪਹਿਲਾਂ ਹੋਇਆ ਸੀ ਵਿਆਹ - tipper crushed a female teacher
- ਸੱਚਖੰਡ ਸ੍ਰੀ ਦਰਬਾਰ ਸਾਹਿਬ ਭੁੱਲ ਬਖਸ਼ਾਉਣ ਆਏ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਦਾ ਹੋਇਆ ਤਿੱਖਾ ਵਿਰੋਧ - Opposition of Laljit Bhullar
- ਜਲੰਧਰ ਕਾਊਂਟਰ ਇੰਟੈਲੀਜੈਂਸ ਨੇ ਅੱਤਵਾਦੀ ਮਾਡਿਊਲ ਦੇ ਇੱਕ ਮੈਂਬਰ ਨੂੰ ਚੀਨੀ ਪਿਸਤੌਲ ਤੇ ਕਾਰਤੂਸਾਂ ਸਣੇ ਕੀਤਾ ਗ੍ਰਿਫਤਾਰ - Intelligence Arrested Terrorist