ਮਾਨਸਾ: ਬਠਿੰਡਾ ਲੋਕ ਸਭਾ ਤੋਂ ਵੱਡੀ ਜਿੱਤ ਹਾਸਿਲ ਕਰਨ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਵੱਲੋਂ ਅੱਜ ਬੁਢਲਾਡਾ ਹਲਕੇ ਦੇ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਹਨਾਂ ਸੈਦੇਵਾਲਾ ਦੇ ਗੁਰੂ ਘਰ ਵਿਖੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਤੇ ਇਸ ਮੌਕੇ ਉਹਨਾਂ ਵੱਡੀ ਤਾਦਾਦ ਦੇ ਵਿੱਚ ਜੁੜੇ ਬੁਢਲਾਡਾ ਹਲਕੇ ਦੇ ਲੋਕਾਂ ਨੇ ਬੀਬਾ ਹਰਸਿਮਰਤ ਕੌਰ ਬਾਦਲ ਦਾ ਫੁੱਲਾਂ ਨਾਲ ਸਵਾਗਤ ਕੀਤਾ ਤੇ ਜਿੱਤ ਦੀ ਵਧਾਈ ਦਿੱਤੀ।
ਵੋਟਰਾਂ ਦੇ ਸਮਰਥਣ ਲਈ ਹੋਏ ਭਾਵੂਕ : ਇਸ ਮੌਕੇ ਹਰਸਿਮਰਤ ਕੌਰ ਬਾਦਲ ਨੇ ਗੁਰੂ ਘਰ ਸੈਦੇਵਾਲਾ ਵਿਖੇ ਨਤਮਸਤਕ ਹੁੰਦੇ ਹੋਏ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਤੇ ਉਹਨਾਂ ਹਲਕੇ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਬੁਢਲਾਡੇ ਨੇ ਉਹਨਾਂ ਨੂੰ ਬੇਹੱਦ ਪਿਆਰ ਦਿੱਤਾ ਹੈ। ਉਹਨਾਂ ਕਿਹਾ ਕਿ ਹਲਕਾ ਬੁਢਲਾਡੇ ਦੇ ਹਰ ਵਰਕਰ ਦਾ ਉਹ ਕਦੇ ਵੀ ਕਰਜ਼ਾ ਨਹੀਂ ਉਤਾਰ ਸਕਦੇ। ਕਿਉਂਕਿ ਉਹਨਾਂ ਦੀ ਇਹ ਲੜਾਈ ਆਪਣੀ ਲੜਾਈ ਸਮਝ ਕੇ ਲੋਕਾਂ ਨੇ ਜਿੱਤ ਪ੍ਰਾਪਤ ਕੀਤੀ ਹੈ। ਅਕਾਲੀ ਦਲ ਨੂੰ ਹਰ ਪਾਰਟੀ ਨੇ ਖਤਮ ਕਰਨ ਦੇ ਲਈ ਵੱਡੇ ਯਤਨ ਕੀਤੇ ਪਰ ਅਕਾਲੀ ਦਲ ਦੇ ਜੁਝਾਰੂ ਵਰਕਰਾਂ ਨੇ ਇਸ ਲੜਾਈ ਨੂੰ ਚੌਥੀ ਵਾਰ ਜਿੱਤ ਕੇ ਉਹਨਾਂ ਪਾਰਟੀਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ।
- ਕੁੜੀ ਉੱਤੇ ਨੌਜਵਾਨ ਨੇ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ, ਕੁੜੀ ਦੀ ਹੋਈ ਦਰਦਨਾਕ ਮੌਤ, ਦੇਖੋ ਸੀਸੀਟੀਵੀ - girl murder in Phase 5 of Mohali
- ਸਿੱਧੂ ਮੂਸੇ ਵਾਲਾ ਦੇ ਜਨਮ ਦਿਨ ਮੌਕੇ 11 ਜੂਨ ਨੂੰ ਮੂਸਾ ਵਿੱਚ ਲੱਗੇਗਾ ਕੈਂਸਰ ਜਾਗਰੂਕਤਾ ਕੈਂਪ - CANCER AWARENESS CAMP IN Moosa
- ਕੁਲਵਿੰਦਰ ਕੌਰ ਦੇ ਹੱਕ 'ਚ ਆਏ ਮਾਨਸਾ ਦੇ ਕਿਸਾਨ, ਕਿਹਾ-ਪਰਚਾ ਨਾ ਹੋਇਆ ਰੱਦ ਤਾਂ ਸਰਕਾਰ ਖ਼ਿਲਾਫ਼ ਖੋਲ੍ਹਾਂਗੇ ਮੋਰਚਾ - Farmers of Mansa came in favor
ਪਾਰਟੀ ਨੂੰ ਮਜਬੂਤ ਕਰਨ ਲਈ ਧੰਨਵਾਦ : ਇਸ ਦੌਰਾਨ ਉਹਨਾਂ ਕਿਹਾ ਕਿ ਅਕਾਲੀ ਦਲ ਯੋਧਿਆਂ ਦੀ ਪਾਰਟੀ ਹੈ ਇਸ ਮੌਕੇ ਉਨਾਂ ਭਾਵਕ ਹੁੰਦੇ ਹੋਏ ਕਿਹਾ ਕਿ ਇਸ ਵਾਰ ਰਾਮ ਮੰਦਰ ਨੂੰ ਲੈ ਕੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਭਰ-ਭਰ ਕੇ ਵੋਟ ਦਿੱਤੇ ਪਰ ਲੋਕ ਕਿੱਥੇ ਖੜੇ ਹਨ ਕਿ ਲੋਕਾਂ ਨੇ ਤਾਂ 1984 ਦੇਖਿਆ ਅਤੇ ਸਿੱਖਾਂ ਦੀ ਦੁਸ਼ਮਣ ਕਾਂਗਰਸ ਨੂੰ ਸੱਤ ਸੀਟਾਂ 'ਤੇ ਜਿੱਤ ਦਵਾਈ ਇਸ ਲਈ ਅੱਜ ਵੀ ਕੁਝ ਦੇਖਣਾ ਚਾਹੀਦਾ ਹੈ। ਇਸ ਮੌਕੇ ਹਰਸਿਮਰਤ ਕੌਰ ਬਾਦਲ ਨੇ ਲੋਕਾਂ ਨੂੰ ਕਿਹਾ ਕਿ ਉਹ ਹਰ ਵਕਤ ਉਹਨਾਂ ਦੇ ਵਿੱਚ ਮੌਜੂਦ ਰਹਿਣਗੇ ਅਤੇ ਸਰਕਾਰ ਨੂੰ ਛੱਡ ਕੇ ਲੋਕ ਪਿੰਡਾਂ ਦੀਆਂ ਕਮੇਟੀਆਂ ਬਣਾਉਣ ਅਤੇ ਪਿੰਡਾਂ ਦੇ ਵਿੱਚ ਨਸ਼ਾ ਮੁਕਤ ਕਰਨ ਦੇ ਯਤਨ ਕਰਨ। ਨਾਲ ਹੀ ਉਹਨਾਂ ਕਿਹਾ ਕਿ ਜਲਦ ਹੀ ਉਹ ਲੋਕਾਂ ਦੇ ਨਾਲ ਆਪਣੀ ਆਵਾਜ਼ ਬੁਲੰਦ ਕਰਨਗੇ ਤੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੇ ਲਈ ਸੰਸਦ ਦੇ ਵਿੱਚ ਵੀ ਆਵਾਜ਼ ਉਠਾਉਣਗੇ।