ਬਰਨਾਲਾ: ਸ਼੍ਰੋਮਣੀ ਅਕਾਲੀ ਦਲ ਦੀ "ਪੰਜਾਬ ਬਚਾਓ ਯਾਤਰਾ" ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਬਰਨਾਲਾ ਜ਼ਿਲ੍ਹੇ ਵਿੱਚ ਪਹੁੰਚੀ। ਇਸ ਯਾਤਰਾ ਦੌਰਾਨ ਬਰਨਾਲਾ ਦੇ ਤਿੰਨ ਵਿਧਾਨ ਹਲਕਿਆਂ ਬਰਨਾਲਾ, ਭਦੌੜ ਅਤੇ ਮਹਿਲ ਕਲਾਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਜਿਉਂ ਹੀ ਯਾਤਰਾ ਬਰਨਾਲਾ ਸ਼ਹਿਰ ਵਿੱਚ ਦਾਖਲ ਹੋਈ ਤਾਂ ਇੱਕ ਮਠਿਆਈ ਦੁਕਾਨਦਾਰ ਨੇ ਸੁਖਬੀਰ ਬਾਦਲ ਨਾਲ ਬੈਠੇ ਇੱਕ ਅਕਾਲੀ ਆਗੂ ਉਪਰ ਪਿਛਲੀਆਂ ਚੋਣਾਂ ਦੌਰਾਨ ਲੱਡੂਆਂ ਦੇ ਪੈਸੇ ਨਾ ਦੇਣ ਦੇ ਇਲਜਾਮ ਲਾ ਦਿੱਤੇ। ਉਕਤ ਦੁਕਾਨਦਾਰ ਨੇ ਬਾਕਾਇਦਾ ਬੈਨਰ ਫੜ੍ਹ ਕੇ ਸੁਖਬੀਰ ਬਾਦਲ ਨੂੰ ਆਪਣੇ ਕੋਲ ਪਹੁੰਚਣ 'ਤੇ ਰੋਕਿਆ ਅਤੇ ਆਪਣੀ ਸਾਰੀ ਗੱਲ ਦੱਸੀ। ਹਾਲਾਂਕਿ ਭਾਰੀ ਇੱਕਠ ਵਿੱਚ ਸੁਖਬੀਰ ਬਾਦਲ ਨੇ ਉਕਤ ਦੁਕਾਨਦਾਰ ਦੀ ਗੱਲ ਵੱਲ ਧਿਆਨ ਤਾਂ ਨਹੀਂ ਦਿੱਤਾ, ਪਰ ਇਸਦੀ ਵੀਡੀਓ ਸੋਸ਼ਲ ਮੀਡੀਆ ਉਥੇ ਵਾਇਰਲ ਹੋ ਰਹੀ ਹੈ। ਜਿਸ ਨਾਲ ਅਕਾਲੀ ਦਲ ਦੀ ਪਾਰਟੀ ਦੀ ਹਰ ਪਾਸੇ ਕਿਰਕਿਰੀ ਹੋ ਰਹੀ ਹੈ।
ਅਕਾਲੀ ਆਗੂਆਂ ਨੇ ਨਹੀਂ ਦਿੱਤੇ ਲੱਡੂਆਂ ਦੇ ਢਾਈ ਲੱਖ: ਪ੍ਰਦਰਸ਼ਨਕਾਰੀ ਮਠਿਆਈ ਦੁਕਾਨਦਾਰ ਕਰਨ ਮੰਗਲਾ ਨੇ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੁਰਿੰਦਰਪਾਲ ਸਿੰਘ ਸਿਬੀਆ ਅਕਾਲੀ ਦਲ ਦਾ ਉਮੀਦਵਾਰ ਸੀ। ਜਿਸ ਦੌਰਾਨ ਉਹਨਾਂ ਦੀ ਦੁਕਾਨ ਤੋਂ ਅਕਾਲੀ ਦੇ ਦੋ ਆਗੂ ਲੱਡੂ ਲੈਣ ਆਏ ਸਨ। ਜਿਸ ਸਬੰਧੀ ਉਹਨਾਂ ਲੱਡੂਆਂ ਦੀ ਪੇਮੈਂਟ ਬਾਰੇ ਪੁੱਛਿਆ ਤਾਂ ਇਹਨਾਂ ਨੇ ਆਪ ਜਿੰਮੇਵਾਰੀ ਲੈਂਦਿਆਂ ਕਿਹਾ ਕਿ ਟ੍ਰਾਈਡੈਂਟ ਦੇ ਮਾਲਕ ਰਜਿੰਦਰ ਗੁਪਤਾ ਤੋਂ ਉਹਨਾਂ ਨੂੰ ਪੈਸੇ ਦਿਵਾਏ ਜਾਣਗੇ। ਉਹ ਚੋਣ ਅਕਾਲੀ ਦਲ ਹਾਰ ਗਿਆ ਅਤੇ ਮੇਰੇ ਲੱਡੂਆਂ ਦੇ ਪੈਸੇ ਮੁੱਕਰ ਗਏ।
- ਰੋਜ਼ੀ-ਰੋਟੀ ਦੀ ਭਾਲ 'ਚ ਦੁਬਈ ਗਏ ਨੌਜਵਾਨ ਦੀ ਮੌਤ, 10 ਦਿਨ ਪਹਿਲਾਂ ਹੀ ਗਿਆ ਸੀ ਵਿਦੇਸ਼ - Young Death In Dubai
- ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਆਪ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ 'ਚ ਨਿਤਰੇ ਪੰਜਾਬੀ ਇੰਡਸਟਰੀ ਦੇ ਇਹ ਕਲਾਕਾਰ, ਦੇਖੋ ਕੀ ਬੋਲੇ - Karamjit Anmol Election Campaign
- ਆਪ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਨੇ ਡੇਰਾ ਬਿਆਸ ਮੁਖੀ ਨਾਲ ਕੀਤੀ ਮੁਲਾਕਾਤ, ਬਿਜਲੀ ਮੰਤਰੀ ਵੀ ਰਹੇ ਮੌਜੂਦ - Lok Sabha Election 2024
ਝੂਠੇ ਪਰਚੇ ਦਰਜ ਕਰਵਾਉਣ ਦੇ ਲਾਏ ਇਲਜ਼ਾਮ: ਜਿਸ ਕਰਕੇ ਉਸਨੇ ਆਪਣੇ ਪੈਸਿਆਂ ਦੀ ਕਈ ਵਾਰ ਮੰਗ ਕੀਤੀ, ਪਰ ਮੇਰੀ ਕੋਈ ਗੱਲ ਨਹੀਂ ਸੁਣੀ ਗਈ। ਜਿਸ ਕਰਕੇ ਮੈਂ ਇਸ ਸਬੰਧੀ ਮੀਡੀਆ ਵਿੱਚ ਖ਼ਬਰਾਂ ਲਵਾਈਆਂ। ਜਿਸਤੋਂ ਬਾਅਦ ਮੇਰੇ ਪੁਲਿਸ 'ਤੇ ਪ੍ਰੈਸ਼ਰ ਪਾ ਕੇ ਚਾਰ ਝੂਠੇ ਪਰਚੇ ਵੀ ਦਰਜ਼ ਕਰਵਾਏ ਅਤੇ ਮੈਂ 4 ਮਹੀਨੇ ਜੇਲ੍ਹ ਵੀ ਕੱਟ ਕੇ ਆਇਆਂ ਹਾਂ। ਉਹਨਾਂ ਕਿਹਾ ਕਿ ਮੇਰੇ ਲੱਡੂਆਂ ਦੇ ਪੈਸੇ ਅਜੇ ਤੱਕ ਬਕਾਇਆ ਖੜ੍ਹੇ ਹਨ, ਜਿਸ ਕਰਕੇ ਉਹਨਾਂ ਵਲੋਂ ਸੁਖਬੀਰ ਬਾਦਲ ਦੀ ਆਮਦ ਦਾ ਵਿਰੋਧ ਕੀਤਾ ਗਿਆ ਹੈ। ਉਹਨਾਂ ਅਕਾਲੀ ਦਲ ਤੇ ਸਿੱਧੇ ਦੋਸ਼ ਲਗਾਉਂਦਿਆਂ ਕਿਹਾ ਕਿ ਇਹ ਠੱਗਾਂ ਚੋਰਾਂ ਦੀ ਪਾਰਟੀ ਹੈ। ਮੇਰੇ ਪੈਸੇ ਇਹਨਾਂ ਲੋਕਾਂ ਨੇ ਅਜੇ ਵੀ ਨਹੀਂ ਦੇਣੇ। ਪਰ ਉਹ ਆਪਣਾ ਇਨਸਾਫ਼ ਲੈਣ ਲਈ ਅਕਾਲੀ ਦਲ ਦਾ ਵਿਰੋਧ ਜਾਰੀ ਰੱਖੇਗਾ।