ਅੰਮ੍ਰਿਤਸਰ: ਏਸ਼ੀਅਨ ਗੇਮਜ਼ ਵਿੱਚ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੀ ਖਿਡਾਰੀ ਗੁਰਸੀਰਤ ਕੌਰ ਪਰਿਵਾਰ ਸਣੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ। ਇੱਥੇ ਉਨ੍ਹਾਂ ਨੇ ਰਸ ਭਿੰਨੀ ਬਾਣੀ ਦਾ ਰਸ ਮਾਣਿਆ। ਇਸ ਮੌਕੇ ਗੁਰਸੀਰਤ ਕੌਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਇਨਫਰਮੇਸ਼ਨ ਵਿਭਾਗ ਦੇ ਅਧਿਕਾਰੀਆ ਅਤੇ ਵਿਧਾਇਕ ਜਸਬੀਰ ਸਿੰਘ ਸੰਧੂ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਹੈ।
ਵਾਹਿਗੁਰੂ ਦੀ ਕਿਰਪਾ ਨਾਲ ਜਿੱਤਿਆ ਗੋਲਡ ਮੈਡਲ
ਇਸ ਮੌਕੇ ਗੱਲਬਾਤ ਕਰਦਿਆਂ ਗੁਰਸੀਰਤ ਕੌਰ ਨੇ ਦੱਸਿਆ ਕਿ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਅਤੇ ਆਸ਼ੀਰਵਾਦ ਸਦਕਾ ਹੀ ਏਸ਼ੀਅਨ ਗੇਮਜ਼ ਵਿੱਚ ਕਜਾਕਿਸਤਾਨ ਨੂੰ ਹਰਾ ਕੇ ਭਾਰਤ ਲਈ ਗੋਲਡ ਜਿੱਤਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਜਿਸ ਦੇ ਚੱਲਦਿਆਂ ਅੱਜ ਵਾਹਿਗੁਰੂ ਦੇ ਦਰ 'ਤੇ ਸ਼ੁਕਰਾਨਾ ਕਰਨ ਪਹੁੰਚੇ ਹਾਂ। ਉਨ੍ਹਾਂ ਨੇ ਕਿਹਾ ਕਿ ਅੱਗੇ ਵੀ ਇਸੇ ਤਰ੍ਹਾਂ ਹੀ ਮਿਹਨਤ ਕਰਕੇ ਆਪਣੇ ਦੇਸ਼ ਲਈ ਮੈਡਲ ਜਿੱਤ ਕੇ ਨਾਮ ਰੌਸ਼ਨ ਕਰਦੇ ਰਹਿਣਗੇ।
ਮਾਂਪਿਆਂ ਨੂੰ ਧੀ 'ਤੇ ਮਾਣ
ਇਸ ਮੌਕੇ ਗੱਲਬਾਤ ਕਰਦਿਆਂ ਗੁਰਸੀਰਤ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਧੀ ਦੀ ਸਫਲਤਾ ਉਤੇ ਮਾਣ ਹੈ ਅਤੇ ਵਾਹਿਗੁਰੂ ਦੀ ਕਿਰਪਾ ਨਾਲ ਅੱਗੇ ਵੀ ਗੁਰਸੀਰਤ ਅਤੇ ਪੰਜਾਬ ਦੇ ਨੌਜਵਾਨ ਖੇਡਾਂ ਵਿੱਚ ਮਿਹਨਤ ਕਰਕੇ ਤਮਗੇ ਜਿੱਤਦੇ ਰਹਿਣ, ਇਹ ਕਾਮਨਾਂ ਕਰਦੇ ਹਨ।
- ਚੰਡੀਗੜ੍ਹ ਸੈਕਟਰ 10 ਬੰਬ ਬਲਾਸਟ ਦੇ ਮੁਲਜ਼ਮਾਂ ਨੂੰ ਇੱਕ ਵਾਰ ਫਿਰ ਤੋਂ ਕੀਤਾ ਗਿਆ ਅਦਾਲਤ 'ਚ ਪੇਸ਼, ਜਾਣੋ ਅੱਪਡੇਟ - Chandigarh sector 10 bomb blast
- ਦੁਕਾਨ ਦੇ ਬਾਹਰ ਖੜੀ ਐਕਟਿਵਾ 'ਚ ਰੱਖੇ 6 ਲੱਖ ਰੁਪਏ ਸਣੇ ਐਕਟਿਵਾ ਚੋਰੀ, ਸੀਸੀਟੀਵੀ 'ਚ ਘਟਨਾ ਕੈਦ - Activa theft of 6 lakh rupees
- 'ਰਾਹੁਲ ਗਾਂਧੀ ਸਭ ਤੋਂ ਵੱਡਾ ਅੱਤਵਾਦੀ ਹੈ'...ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਵਿਵਾਦਿਤ ਬਿਆਨ - Ravneet Singh Bittu
ਅਜਿਹੇ ਬੱਚਿਆਂ ਲਈ ਹਰ ਸੰਭਵ ਉਪਰਾਲੇ ਕਰਨ ਦੀ ਲੋੜ
ਇਸ ਮੌਕੇ ਵਿਧਾਇਕ ਜਸਬੀਰ ਸੰਧੂ ਨੇ ਦੱਸਿਆ ਕਿ ਪੰਜਾਬ ਦੀ ਇਸ ਧੀ, ਗੁਰਸੀਰਤ ਕੌਰ ਨੇ ਏਸ਼ੀਅਨ ਗੇਮਜ਼ ਵਿੱਚ ਪੰਜਾਬ ਹੀ ਨਹੀਂ, ਬਲਕਿ ਪੂਰੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ, ਜੋ ਕਿ ਬੜੇ ਮਾਣ ਵਾਲੀ ਗੱਲ ਹੈ ਅਤੇ ਸਮੇਂ ਦੀ ਲੋੜ ਹੈ। ਅਜਿਹੇ ਬੱਚਿਆਂ ਦੇ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇ, ਤਾਂ ਜੋ ਨੌਜਵਾਨ ਅੱਗੇ ਵਧ ਸਕਣ।