ਅੰਮ੍ਰਿਤਸਰ: ਰੇਲਵੇ ਵਿਭਾਗ ਵੱਲੋਂ ਡੇਰਾ ਬਿਆਸ ਦੇ ਸ਼ਰਧਾਲੂਆਂ ਨੂੰ ਵੱਡਾ ਤੋਹਫ਼ਾ ਦਿੰਦੇ ਹੋਏ ਦੋ ਸਪੈਸ਼ਲ ਟ੍ਰੇਨਾਂ ਚਲਾਈਆਂ ਹਨ। ਰੇਲਵੇ ਡੇਰਾ ਬਿਆਸ ਲਈ ਅਜਮੇਰ-ਬਿਆਸ-ਅਜਮੇਰ (02 ਯਾਤਰਾਵਾਂ) ਅਤੇ ਜੋਧਪੁਰ-ਬਿਆਸ-ਜੋਧਪੁਰ (02 ਯਾਤਰਾਵਾਂ) ਲਈ ਦੋ ਸਪੈਸ਼ਲ ਟ੍ਰੇਨਾਂ ਚਲਾ ਰਿਹਾ ਹੈ।
ਅਜਮੇਰ-ਬਿਆਸ ਸਪੈਸ਼ਲ ਰੇਲ
ਰੇਲਵੇ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਟ੍ਰੇਨ ਨੰਬਰ 09641 ਅਜਮੇਰ-ਬਿਆਸ ਸਪੈਸ਼ਲ 12 ਸਤੰਬਰ ਨੂੰ ਅਜਮੇਰ ਤੋਂ ਸ਼ਾਮ 5.15 ਵਜੇ ਚੱਲੇਗੀ ਅਤੇ ਅਗਲੇ ਦਿਨ ਦੁਪਹਿਰ 12 ਵਜੇ ਬਿਆਸ ਪਹੁੰਚੇਗੀ। ਵਾਪਸੀ ਵਿੱਚ ਟ੍ਰੇਨ ਨੰਬਰ 09642 ਬਿਆਸ-ਅਜਮੇਰ 15 ਸਤੰਬਰ ਨੂੰ ਸ਼ਾਮ 5 ਵਜੇ ਚੱਲ ਕੇ ਅਗਲੇ ਦਿਨ ਅਜਮੇਰ ਸਵੇਰੇ 9.45 ਵਜੇ ਪਹੁੰਚੇਗੀ।
ਰੇਲਾਂ ਦਾ ਰੂਟ
ਇਹ ਟ੍ਰੇਨ ਮਦਾਰ, ਕਿਸ਼ਨਗੜ੍ਹ, ਫੁਲੇਰਾ, ਜੈਪੁਰ, ਗਾਂਧੀਨਗਰ ਜੈਪੁਰ, ਬਾਂਦੀਕੁਈ, ਅਲਵਰ, ਰੇਵਾੜੀ, ਭਿਵਾਨੀ, ਹਿਸਾਰ, ਜਾਖਲ, ਧੂਰੀ, ਲੁਧਿਆਣਾ ਅਤੇ ਜਲੰਧਰ ਸਿਟੀ ਸਟੇਸ਼ਨਾਂ ‘ਤੇ ਰੁਕੇਗੀ। ਇਸ ਟ੍ਰੇਨ ਵਿੱਚ 02 ਥਰਡ ਏਸੀ, 18 ਸੈਕਿੰਡਸਲੀਪਰ ਕਲਾਸ ਅਤੇ 02 ਗਾਰਡ ਡੱਬੀਆਂ ਸਮੇਤ ਕੁੱਲ 22 ਡੱਬੇ ਹੋਣਗੇ।
ਜੋਧਪੁਰ-ਬਿਆਸ-ਜੋਧਪੁਰ ਸਪੈਸ਼ਲ
ਟ੍ਰੇਨ ਨੰਬਰ 04833 ਜੋਧਪੁਰ-ਬਿਆਸ 19 ਸਤੰਬਰ ਨੂੰ ਦੁਪਹਿਰ 3:30 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 10:00 ਵਜੇ ਬਿਆਸ ਪਹੁੰਚੇਗੀ ਅਤੇ ਵਾਪਸੀ ‘ਤੇ ਟ੍ਰੇਨ ਨੰਬਰ 04834 ਬਿਆਸ-ਜੋਧਪੁਰ ਸਪੈਸ਼ਲ ਬਿਆਸ ਤੋਂ 22 ਸਤੰਬਰ ਨੂੰ ਦੁਪਹਿਰ 3:00 ਵਜੇ ਬਿਆਸ ਰਵਾਨਾ ਹੋ ਕੇ ਅਗਲੇ ਦਿਨ ਸਵੇਰੇ 9.15 ਵਜੇ ਜੋਧਪੁਰ ਪਹੁੰਚੇਗੀ।
ਰੇਲ ਦਾ ਰੂਟ
ਇਹ ਟ੍ਰੇਨ ਪੀਪਾਡ ਰੋਡ, ਗੋਟਨ , ਮੇਡਤਾ ਰੋਡ, ਮਾਰਵਾੜ ਮੁੰਡਵਾ, ਨਾਗੌਰ, ਬੀਕਾਨੇਰ, ਸੂਰਤਗੜ੍ਹ, ਹਨੂੰਮਾਨਗੜ੍ਹ, ਬਠਿੰਡਾ, ਧੂਰੀ, ਲੁਧਿਆਣਾ ਅਤੇ ਜਲੰਧਰ ਸਿਟੀ ਸਟੇਸ਼ਨਾਂ ‘ਤੇ ਰੁਕੇਗੀ। ਇਸ ਟ੍ਰੇਨ ਵਿੱਚ 02 ਥਰਡ ਏਸੀ, 18 ਸੈਕਿੰਡ ਕਲਾਸ ਅਤੇ 02 ਗਾਰਡ ਡੱਬਿਆਂ ਸਮੇਤ ਕੁੱਲ 22 ਡੱਬੇ ਹੋਣਗੇ।
- ਡੇਰਾ ਰਾਧਾ ਸੁਆਮੀ ਬਿਆਸ ਨੂੰ ਮਿਲਿਆ ਨਵਾਂ ਮੁਖੀ, ਜਸਦੀਪ ਸਿੰਘ ਗਿੱਲ ਸਿੰਘ ਅੱਜ ਤੋਂ ਹੀ ਸੰਭਾਲਣਗੇ ਗੱਦੀ - New Head Dera Beas Jasdeep Gill
- ਡੇਰਾ ਬਿਆਸ ਦਾ ਸਪਸ਼ਟੀਕਰਨ: ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਰਹਿਣਗੇ ਡੇਰਾ ਮੁਖੀ - Dera Beas New Head
- ਜਾਣੋਂ ਕੌਣ ਹੈ ਡੇਰਾ ਬਿਆਸ ਦੇ ਨਵੇਂ ਮੁਖੀ ਜਸਦੀਪ ਸਿੰਘ ਗਿੱਲ ? ਕਿੰਨ੍ਹਾਂ ਕਾਰਨਾਂ ਕਰਕੇ ਹੋਈ ਨਵੇਂ ਮੁੱਖੀ ਦੀ ਚੋਣ, ਪੜ੍ਹੋ ਖਾਸ ਰਿਪੋਰਟ - Who is Jasdeep Singh Gill