ਅੰਮ੍ਰਿਤਸਰ: ਭਾਰਤ ਪਾਕਿਸਤਾਨ ਬਾਰਡਰ ਦੇ ਉੱਤੇ ਆਏ ਦਿਨ ਪਾਕਿਸਤਾਨੀ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ, ਲੇਕਿਨ ਇਸ ਦੇ ਨਾਲ ਹੀ ਬਾਰਡਰ ਖੇਤਰ ਵਿੱਚ ਮੁਸਤੈਦ ਹੋ ਕੇ ਡਿਊਟੀ ਨਿਭਾ ਰਹੇ ਭਾਰਤੀ ਫੌਜ ਅਤੇ ਨੇੜਲੇ ਖੇਤਰਾਂ ਵਿੱਚ ਪੰਜਾਬ ਪੁਲਿਸ ਦੇ ਜਵਾਨ ਰੋਜ਼ਾਨਾ ਹੀ ਪਾਕਿਸਤਾਨੀ ਦੇ ਮਨਸੂਬਿਆਂ ਨੂੰ ਮਿੱਟੀ ਵਿੱਚ ਮਿਲਾ ਰਹੇ ਹਨ।
ਦੁਰਾਨੇਸਰ ਚ ਖੇਤਾਂ ਵਿੱਚੋਂ ਇੱਕ ਵੱਡਾ ਡੀ ਜੇ ਆਈ ਮੈਟਰਾਈਜ ਡਰੋਨ ਬਰਾਮਦ: ਪੱਤਰਕਾਰਾਂ ਨੂੰ ਦਿੱਤੀ ਜਾਣਕਾਰੀ ਦੇ ਵਿੱਚ ਅੰਮ੍ਰਿਤਸਰ ਪੁਲਿਸ ਨੇ ਦੱਸਿਆ ਕਿ ਡੀਐਸਪੀ ਅਟਾਰੀ ਦੀ ਨਿਗਰਾਨੀ ਹੇਠ ਐਸ ਐਚ ਓ ਥਾਣਾ ਘਰਿੰਡਾ ਨੂੰ ਵਿਲੇ ਡਿਫੈਂਸ ਕਮੇਟੀ ਅਟਲਗੜ੍ਹ ਦੇ ਮੈਂਬਰਾਂ ਵੱਲੋਂ ਸੂਚਨਾ ਮਿਲੀ ਸੀ ਕਿ ਇੱਕ ਡਰੋਨ ਪਾਕਿਸਤਾਨ ਦੇ ਤਰਫੋਂ ਆ ਕੇ ਪਿੰਡ ਅਟੱਲਗੜ੍ਹ ਦੇ ਖੇਤਾਂ ਵਿੱਚ ਘੁੰਮ ਰਿਹਾ ਹੈ। ਜਿਸ ਦੇ ਉੱਤੇ ਤੁਰੰਤ ਕਾਰਵਾਈ ਕਰਦਿਆਂ ਸਰਚ ਪਾਰਟੀ ਨਾਲ ਲੈ ਕੇ ਜਗ੍ਹਾ ਦੀ ਸਰਚ ਸ਼ੁਰੂ ਕੀਤੀ ਗਈ ਤਾਂ ਦੁਰਾਨੇਸਰ ਚ ਖੇਤਾਂ ਵਿੱਚੋਂ ਇੱਕ ਵੱਡਾ ਡੀ ਜੇ ਆਈ ਮੈਟਰਾਈਜ ਡਰੋਨ ਬਰਾਮਦ ਹੋਇਆ ਹੈ।
ਉਕਤ ਬਰਾਮਦ ਡਰੋਨਾਂ ਸਬੰਧੀ ਤਫਤੀਸ਼ ਕੀਤੀ: ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਥਾਣਾ ਘਰਿੰਡਾ ਨੂੰ ਵਿਲੇਜ ਡਿਫੈਂਸ ਕਮੇਟੀ ਪਿੰਡ ਨੇਸ਼ਟਾ ਦੇ ਮੈਂਬਰਾਂ ਵੱਲੋਂ ਸੂਚਨਾ ਮਿਲੀ ਸੀ ਕਿ ਨੇਸ਼ਟਾ ਦੇ ਖੇਤਾਂ ਵਿੱਚ ਇੱਕ ਡੀ ਜੇ ਆਈ ਮੈਵਿਕ 3 ਕਲਾਸਿਕ ਡਰੋਨ ਬਰਾਮਦ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਬਰਾਮਦ ਡਰੋਨਾਂ ਸਬੰਧੀ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਇਸ ਵਿੱਚ ਜੇਕਰ ਕਿਸੇ ਦੀ ਸ਼ਮੂਲੀਅਤ ਪਾਈ ਜਾਵੇਗੀ ਤਾਂ ਉਸ ਦੇ ਖਿਲਾਫ਼ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
- ਅਕਾਲੀ ਆਗੂ ਅਰਸ਼ਦੀਪ ਕਲੇਰ ਨੇ ਘੇਰੀ ਸੂਬਾ ਸਰਕਾਰ,ਦੱਸੋ ਮਾਨ ਸਾਬ੍ਹ 'ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦਾ ਜ਼ਿੰਮੇਵਾਰ ਕੌਣ?' - Akali dal Arshdeep Kaler
- ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨਰ ਸਖ਼ਤ, ਅੰਮ੍ਰਿਤਸਰ 'ਚ ਨਵੇਂ ਡੀਆਈਜੀ ਨੇ ਸੰਭਾਲਿਆ ਅਹੁਦਾ - Lok Sabha elections
- ਸ਼ੰਭੂ ਬਾਰਡਰ 'ਤੇ ਕਿਸਾਨੀ ਅੰਦੋਲਨ 'ਚ ਪਹੁੰਚਣਗੇ ਬਜਰੰਗ ਪੁਨੀਆ, ਸ਼ਹੀਦ ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਨੂੰ ਦੇਣਗੇ ਸ਼ਰਧਾਂਜਲੀ - Martyrdom Day Haryana Punjab border