ਮੋਹਾਲੀ: ਮੋਹਾਲੀ ਦੇ ਸੈਕਟਰ 67 ਸਥਿਤ ਸੀਪੀ ਮਾਲ ਦੇ ਬਾਹਰ ਸੋਮਵਾਰ ਨੂੰ ਜ਼ਬਰਦਸਤ ਫਾਇਰਿੰਗ ਹੋਈ। ਇਸ ਵਿੱਚ ਇੱਕ ਗੈਂਗਸਟਰ ਦੀ ਮੌਤ ਹੋ ਗਈ ਹੈ। ਪੁਲਿਸ ਨੇ ਲਾਸ਼ ਦੇ ਨੇੜੇ ਗੋਲੀਆਂ ਦੇ ਖੋਲ ਵੀ ਬਰਾਮਦ ਕੀਤੇ ਹਨ। ਮ੍ਰਿਤਕ ਦੇ ਸਿਰ 'ਤੇ ਗੋਲੀਆਂ ਦੇ ਜ਼ਖਮ ਦੇਖੇ ਗਏ ਅਤੇ ਉਸ ਦੀ ਸੜਕ 'ਤੇ ਲਾਸ਼ ਮਿਲੀ। ਮ੍ਰਿਤਕ ਦੀ ਪਛਾਣ ਜੰਮੂ ਤੋਂ ਗੈਂਗਸਟਰ ਰਾਜੇਸ਼ ਮੋਹਨ ਡੋਗਰਾ ਵਜੋਂ ਹੋਈ ਹੈ।
ਆਈਜੀ ਨੇ ਦਿੱਤਾ ਪੂਰਾ ਵੇਰਵਾ: ਆਈਜੀ ਜਸਕਰਨ ਸਿੰਘ ਨੇ ਦੱਸਿਆ ਕਿ ਮਰਨ ਵਾਲਾ ਗੈਂਗਸਟਰ ਜੰਮੂ-ਕਸ਼ਮੀਰ ਦਾ ਰਹਿਣ ਵਾਲਾ ਸੀ। ਇਹ ਚਾਰ ਗੈਂਗਸਟਰ ਦੋ ਗੱਡੀਆਂ ਵਿੱਚ ਇੱਥੇ ਆਏ ਸਨ,ਜਿਨ੍ਹਾਂ ਵਿੱਚੋਂ ਗੋਲੀ ਲੱਗਣ ਨਾਲ ਇੱਕ ਦੀ ਮੌਤ ਹੋ ਗਈ ਹੈ। ਇੱਕ ਗੈਂਗਸਚਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸ ਖ਼ਿਲਾਫ਼ 8 ਕੇਸ ਵੀ ਦਰਜ ਹਨ। ਪੁਲਿਸ ਮੁਤਾਬਿਕ ਉਨ੍ਹਾਂ ਨੇ ਗੱਡੀਆਂ ਦੇ ਨੰਬਰਾਂ ਦਾ ਪਤਾ ਲਗਾ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਗੁਆਂਢੀ ਸੂਬਿਆਂ ਨੂੰ ਵੀ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ। ਜਲਦ ਹੀ ਹਮਲਾਵਰਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ।
ਹਿਸਟਰੀ ਸ਼ੀਟਰ ਮੁਲਜ਼ਮ: ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦਾ ਵੀ ਅਪਰਾਧਿਕ ਪਿਛੋਕੜ ਜਾਪਦਾ ਹੈ। ਇਸ ਦੌਰਾਨ ਜਿਸ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਅਪਰਾਧਿਕ ਮਾਮਲੇ ਵੀ ਦਰਜ ਹੋਏ ਹਨ। ਪੁਲਿਸ ਦਾ ਕਹਿਣਾ ਹੈ ਜਿਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਹ ਮ੍ਰਿਤਕ ਦੇ ਨਾਲ ਸੀ ਜਾਂ ਹਮਲਾਵਰ ਹੈ, ਇਹ ਫਿਲਹਾਲ ਸਾਫ ਹੋਣਾ ਬਾਕੀ ਹੈ।
- ਪੰਜਾਬ ਵਿਧਾਨ ਸਭਾ 'ਚ ਬਾਜਵਾ ਤੇ ਸੀਐਮ ਮਾਨ ਵਿਚਾਲੇ ਤਿੱਖੀ ਬਹਿਸ, ਇੱਕ-ਦੂਜੇ ਨੂੰ ਕਿਹਾ- ਮਾਈਂਡ ਯੂਅਰ ਲੈਂਗੁਏਜ਼, ਤਾਂ ਮਾਨ ਨੇ ਕਿਹਾ- ਖੋਲ੍ਹਾਂਗਾ ਫਾਈਲਾਂ ...
- ਬੀਜੇਪੀ ਦੇ ਕੁਲਜੀਤ ਸਿੰਘ ਸੰਧੂ ਬਣੇ ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ, ਤਾਂ ਭਾਜਪਾ ਦੇ ਰਾਜਿੰਦਰ ਸ਼ਰਮਾ ਡਿਪਟੀ ਮੇਅਰ
- ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਕਾਂਗਰਸੀਆਂ ਵੱਲੋਂ ਹੰਗਾਮਾ, ਹੰਗਾਮੇ ਵਿਚਾਲੇ ਹੀ ਭਾਸ਼ਣ ਦੇ ਰਹੇ ਹਨ ਮੁੱਖ ਮੰਤਰੀ ਮਾਨ
ਗੈਂਗਵਾਰ ਦੌਰਾਨ ਕਤਲ: ਦੱਸ ਦਈਏ ਇਹ ਘਟਨਾ ਮੋਹਾਲੀ ਦੇ ਇੱਕ ਮਾਲ ਦੇ ਬਾਹਰ ਵਾਪਰੀ, ਹਮਲਾਵਰ ਮਾਲ ਦੇ ਅੰਦਰ ਨਹੀਂ ਗਏ। ਕਰੀਬ 15 ਰਾਊਂਡ ਗੋਲੀਆਂ ਚਲਾਈਆਂ ਗਈਆਂ ਸਨ। ਮ੍ਰਿਤਕ ਦਾ ਨਾਮ ਰਾਜੇਸ਼ ਡੋਗਰਾ ਹੈ ਜੋ ਕਿ ਜੰਮੂ-ਕਸ਼ਮੀਰ ਦਾ ਰਹਿਣ ਵਾਲਾ ਹੈ। ਇਹ ਘਟਨਾ ਦੁਪਹਿਰ 12 ਵਜੇ ਤੋਂ ਬਾਅਦ ਵਾਪਰੀ ਹੈ। ਪੁਲਿਸ ਮੁਤਾਬਿਕ ਇਹ ਆਪਸੀ ਗੈਂਗਵਾਰ ਲੱਗ ਰਹੀ ਹੈ।