ETV Bharat / state

ਜਲੰਧਰ 'ਚ ਗੈਂਗਸਟਰ ਚਿੰਟੂ ਦਾ ਐਨਕਾਊਂਟਰ, CCTV 'ਚ ਕੈਦ ਹੋਈ ਵਾਰਦਾਤ - Gangster Chintus encounter - GANGSTER CHINTUS ENCOUNTER

Gangster Chintu's Encounter : ਜਲੰਧਰ ਪੁਲਿਸ ਅਤੇ ਬਦਮਾਸ਼ਾਂ ਵਿੱਚ ਮੁਕਾਬਲਾ ਹੋਇਆ ਇਸ ਦੌਰਾਨ ਪੁਲਿਸ ਨੇ ਦੋ ਬਦਮਾਸ਼ਾਂ ਨੂੰ ਕਾਬੂ ਕਰ ਲਿਆ, ਜਦਕਿ ਉਨ੍ਹਾਂ ਦੇ ਸਾਥੀ ਭਜਨ ਵਿੱਚ ਕਾਮਯਾਬ ਹੋ ਗਏ। ਮੁਕਾਬਲੇ 'ਚ ਬਦਮਾਸ਼ ਜ਼ਖਮੀ ਵੀ ਹੋਇਆ ਹੈ।

Gangster Chintu's encounter in Jalandhar, incident captured on CCTV
ਜਲੰਧਰ 'ਚ ਗੈਂਗਸਟਰ ਚਿੰਟੂ ਦਾ ਐਨਕਾਊਂਟਰ, CCTV 'ਚ ਕੈਦ ਹੋਈ ਵਾਰਦਾਤ
author img

By ETV Bharat Punjabi Team

Published : Mar 29, 2024, 12:23 PM IST

ਜਲੰਧਰ 'ਚ ਗੈਂਗਸਟਰ ਚਿੰਟੂ ਦਾ ਐਨਕਾਊਂਟਰ, CCTV 'ਚ ਕੈਦ ਹੋਈ ਵਾਰਦਾਤ

ਜਲੰਧਰ : ਪੰਜਾਬ ਪੁਲਿਸ ਲਗਾਤਾਰ ਗੈਂਗਸਟਰਾਂ ਦੇ ਖਿਲਾਫ ਐਕਸ਼ਨ ਮੋਡ 'ਚ ਨਜ਼ਰ ਆ ਰਹੀ ਹੈ। ਇਸ ਹੀ ਤਹਿਤ ਜਲੰਧਰ ਵਿਖੇ ਵੀ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਗੁੰਡਾ ਅਨਸਰਾਂ ਨੂੰ ਕਾਬੂ ਕੀਤਾ ਹੈ। ਮਾਮਲੇ ਸਬੰਧੀ ਜਲੰਧਰ ਦੇ ਸੀ.ਆਈ.ਏ ਸਟਾਫ਼ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਚਿੰਟੂ ਨਾਮਕ ਗੈਂਗਸਟਰ 'ਤੇ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਜਲੰਧਰ ਸ਼ਹਿਰ 'ਚ ਉਹ ਲੜਾਈ-ਝਗੜੇ ਅਤੇ ਗੋਲੀਆਂ ਚਲਾਉਣ ਦੀਆਂ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਉਹਨਾਂ ਦੱਸਿਆ ਕਿ ਜਦ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਸਾਜਨ ਨਾਮ ਦੇ ਨੌਜਵਾਨ ਦੇ ਘਰ ਗੈਂਗਸਟਰ ਠਹਿਰੇ ਹੋਏ ਹਨ। ਇਸ ਦੌਰਾਨ ਜਦੋਂ ਸਟਾਫ਼ ਪੁਲਿਸ ਨੇ ਛਾਪੇਮਾਰੀ ਕੀਤੀ ਤਾਂ ਚਿੰਟੂ ਦੇ ਸਾਥੀ ਗੈਂਗਸਟਰ ਨੇ ਪੁਲਿਸ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਗੈਂਗਸਟਰ 'ਤੇ ਗੋਲੀ ਚਲਾ ਦਿੱਤੀ, ਪਰ ਕਿਸੇ ਨੂੰ ਗੋਲੀ ਨਹੀਂ ਲੱਗੀ।

ਬਦਮਾਸ਼ਾਂ ਨੇ ਪੁਲਿਸ 'ਤੇ 4 ਤੋਂ 5 ਰਾਊਂਡ ਫਾਇਰ ਕੀਤੇ: ਪੁਲਿਸ ਵੱਲੋਂ 5 ਤੋਂ 6 ਰਾਊਂਡ ਫਾਇਰ ਕੀਤੇ ਗਏ ਅਤੇ ਗੈਂਗਸਟਰਾਂ ਵੱਲੋਂ ਪੁਲਿਸ 'ਤੇ 4 ਤੋਂ 5 ਰਾਊਂਡ ਫਾਇਰ ਕੀਤੇ ਗਏ। ਸੀਆਈਏ ਸਟਾਫ਼ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਚਾਰ ਗੈਂਗਸਟਰਾਂ ਵਿੱਚੋਂ 4 ਗੈਂਗਸਟਰ ਫੜੇ ਗਏ ਹਨ ਅਤੇ ਦੋ ਗੈਂਗਸਟਰ ਭਜਨ ਵਿੱਚ ਕਾਮਯਾਬ ਹੋ ਗਏ ਹਨ, ਹਾਲਾਂਕਿ ਉਨ੍ਹਾਂ ਕਿਹਾ ਕਿ ਅਬਾਦਪੁਰਾ ਇਲਾਕੇ ਦੇ ਲੋਕਾਂ ਨੇ ਪੁਲਿਸ ਦਾ ਭਰਪੂਰ ਸਾਥ ਦਿੱਤਾ ਜਿਸ ਕਾਰਨ ਇਹ ਗੈਂਗਸਟਰ ਫੜੇ ਗਏ ਹਨ। ਬਾਕੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਪੁਲਿਸ ਨੂੰ ਦੇਖ ਕੇ ਬਦਮਾਸ਼ ਨੇ ਛੱਤ ਤੋਂ ਛਾਲ ਮਾਰੀ: ਜਾਣਕਾਰੀ ਅਨੁਸਾਰ ਜਦੋਂ ਪੁਲਿਸ ਮੌਕੇ ’ਤੇ ਪੁੱਜੀ ਤਾਂ ਮੁਲਜ਼ਮਾਂ ਨੂੰ ਪਤਾ ਲੱਗਿਆ। ਜਿਸ ਤੋਂ ਬਾਅਦ ਜੋਸ਼ੀ ਅਤੇ ਗਾਂਜੇ ਨੇ ਉਕਤ ਮਕਾਨ ਦੀ ਪਹਿਲੀ ਮੰਜ਼ਿਲ ਤੋਂ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਜਿਸ ਨੂੰ ਪੁਲਿਸ ਨੇ ਪਹਿਲਾਂ ਹੀ ਫੜ ਲਿਆ ਸੀ। ਜਿਸ ਤੋਂ ਬਾਅਦ ਪੁਲਿਸ ਗੈਂਗਸਟਰ ਚਿੰਟੂ ਅਤੇ ਉਸਦੇ ਹੋਰ ਸਾਥੀਆਂ ਨੂੰ ਗ੍ਰਿਫਤਾਰ ਕਰਨ ਲਈ ਗਈ। ਜਿਸ ਨੇ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ ਵਿੱਚ ਗੋਲੀ ਗੈਂਗਸਟਰ ਚਿੰਟੂ ਦੀ ਲੱਤ ਨੂੰ ਛੂਹ ਕੇ ਬਾਹਰ ਨਿਕਲ ਗਈ।

ਕ੍ਰਾਈਮ ਸੀਨ ਦੀਆਂ ਕੁਝ ਵੀਡੀਓ ਫੋਟੋਆਂ ਸਾਹਮਣੇ ਆਈਆਂ ਹਨ। ਜਿਸ ਵਿੱਚ ਪੁਲਿਸ ਗੈਂਗਸਟਰਾਂ ਨੂੰ ਫੜ ਕੇ ਹੇਠਾਂ ਉਤਾਰ ਰਹੀ ਹੈ। ਫਿਲਹਾਲ ਪਿੁਲਿਸ ਵੱਲੋਂ ਜ਼ਖਮੀ ਚਿੰਟੂ ਬਦਮਾਸ਼ ਨੂੰ ਲਿਾਜ ਲਈ ਲਿਜਾਇਆ ਗਿਆ ਹੈ ਜਿਸ ਤੋਂ ਬਾਅਦ ਪੁਲਿਸ ਹਿਰਾਸਤ ਵਿੱਚ ਲੈਕੇ ਪੁਛਗਿੱਛ ਕਰੇਗੀ। ਪੁਲਿਸ ਦਾ ਕਿਿਹਣਾ ਹੈ ਕਿ ਲੋਕਾਂ ਦੇ ਸਹਿਯੋਗ ਨਾਲ ਇਸ ਕਾਰਵਈ 'ਚ ਕਾਮਯਾਬੀ ਮਿਲੀ ਹੈ।ਜੇਕਰ ਲੋਕਾਂ ਦਾ ਸਾਥ ਮਿਲਦਾ ਰਹੇ ਤਾਂ ਗੁੰਡਾ ਅਨਸਰਾਂ 'ਤੇ ਕਾਬੂ ਪਾਇਆ ਜਾ ਸਕਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.