ETV Bharat / state

ਅਪੰਗ ਸਰਬਜੀਤ ਕੌਰ ਬਣੀ ਪਿੰਡ ਦੀਆਂ ਔਰਤਾਂ ਲਈ ਮਿਸਾਲ; 200 ਤੋਂ ਵੱਧ ਘਰਾਂ ਨੂੰ ਦਿੱਤੀ ਇਹ ਖੁਸ਼ੀ - Sarabjit Kaur And HMEL - SARABJIT KAUR AND HMEL

Jobs Via Self Help Groups : ਬਠਿੰਡਾ ਦੇ ਸਰਬਜੀਤ ਕੌਰ ਚਾਹੇ ਅਪੰਗ ਹੈ, ਪਰ ਇਸ ਸਮੇਂ ਉਹ ਹੋਰਨਾਂ ਲਈ ਪ੍ਰੇਰਨਾਸਰੋਤ ਹੈ। ਹੈਂਡ ਇਨ ਹੈਂਡ ਸੰਗਠਨ ਰਾਹੀਂ 200 ਤੋਂ ਵੱਧ ਔਰਤਾਂ ਨੂੰ ਰੁਜ਼ਗਾਰ ਦਿੱਤਾ ਹੈ। ਸਿਲਾਈ, ਪਸ਼ੂ ਫੀਡ ਯੂਨਿਟ ਤੋਂ ਬੇਕਰੀ ਅਤੇ 10 ਹੋਰ ਅਜਿਹੀਆਂ ਇਕਾਈਆਂ ਦਾ ਗਠਨ ਕੀਤਾ, ਜਿੰਨਾਂ ਰਾਹੀਂ ਔਰਤਾਂ ਰੁਜ਼ਗਾਰ ਨੂੰ ਮਿਲ ਰਿਹਾ ਹੈ।

Jobs Via Self Help Groups, Bathinda
ਅਪੰਗ ਸਰਬਜੀਤ ਕੌਰ
author img

By ETV Bharat Punjabi Team

Published : Mar 24, 2024, 9:33 AM IST

ਅਪੰਗ ਸਰਬਜੀਤ ਕੌਰ ਬਣੀ ਪਿੰਡ ਦੀਆਂ ਔਰਤਾਂ ਲਈ ਮਿਸਾਲ

ਬਠਿੰਡਾ: ਅਪੰਗ ਸਰਬਜੀਤ ਕੌਰ ਦੂਸਰੇ ਆ ਔਰਤਾਂ ਲਈ ਪ੍ਰੇਰਨਾ ਸਰੋਤ ਬਣੀ। ਕਿਸੇ ਸਮੇਂ ਔਰਤਾਂ ਨੂੰ ਪੜ ਪਿੱਛੇ ਰੱਖਣ ਦੀ ਪ੍ਰਥਾ ਜੋਰਾਂ ਸ਼ੋਰਾਂ ਉੱਤੇ ਸੀ, ਪਰ ਅਜੋਕੇ ਯੁੱਗ ਵਿੱਚ ਔਰਤਾਂ ਮਰਦਾਂ ਦੇ ਬਰਾਬਰ ਮੋਢੇ ਨਾਲ ਮੋਢਾ ਲਾ ਕੇ ਕੰਮ ਕਰ ਰਹੀਆਂ ਹਨ। ਅੱਜ ਤੁਹਾਨੂੰ ਜਿਲ੍ਹਾ ਬਠਿੰਡਾ ਦੀ ਅਜਿਹੀ ਔਰਤ ਨੂੰ ਮਿਲਾਉਣ ਜਾ ਰਹੇ ਹਾਂ ਜਿਸ ਨੇ ਅਪੰਗਤਾ ਨੂੰ ਇੱਕ ਤਾਕਤ ਬਣਾਇਆ ਅਤੇ ਪਿੰਡਾਂ ਦੀਆਂ 200 ਔਰਤਾਂ ਦੇ 21 ਸਵੈ-ਸਹਾਇਤਾ ਗਰੁੱਪ ਬਣਾਏ ਅਤੇ ਉਨ੍ਹਾਂ ਨੂੰ ਸਵੈ-ਰੁਜ਼ਗਾਰ ਨਾਲ ਜੋੜਿਆ, ਹੁਣ ਕਮਿਊਨਿਟੀ ਕੋਆਰਡੀਨੇਟਰ ਬਣ ਕੇ ਪਿੰਡ ਲਈ ਇੱਕ ਮਿਸਾਲ ਕਾਇਮ ਕੀਤੀ।

Jobs Via Self Help Groups, Bathinda
ਸਰਬਜੀਤ ਕੌਰ

200 ਤੋਂ ਵੱਧ ਔਰਤਾਂ ਨੂੰ ਦਿੱਤਾ ਰੁਜ਼ਗਾਰ : ਕੰਮਕਾਜੀ ਔਰਤਾਂ ਦੇ ਪਿੰਡ ਸੇਖੂ ਦੀ ਔਰਤ ਸਰਬਜੀਤ ਕੌਰ ਅੱਜ ਮਹਿਲਾ ਸਸ਼ਕਤੀਕਰਨ ਦੀ ਮਿਸਾਲ ਬਣ ਕੇ ਉਭਰੀ ਹੈ, ਜਿਸ ਨੇ ਅਪੰਗਤਾ ਨੂੰ ਆਪਣੀ ਤਾਕਤ ਬਣਾ ਕੇ ਸਵੈ-ਰੁਜ਼ਗਾਰ ਨਾਲ ਜੁੜ ਕੇ ਨਾ ਸਿਰਫ ਆਪਣੇ ਪਰਿਵਾਰ ਦਾ ਸਹਾਰਾ ਬਣੀ, ਬਲਕਿ ਪਿੰਡ ਦੀਆਂ 200 ਤੋਂ ਵੱਧ ਔਰਤਾਂ ਨੂੰ 21 ਸਵੈ-ਸਹਾਇਤਾ ਗਰੁੱਪ ਬਣਾ ਕੇ ਸਵੈ-ਰੁਜ਼ਗਾਰ ਦੇ ਯੋਗ ਬਣਾਇਆ। ਇਸ ਨਾਲ ਪਿੰਡ ਵਿੱਚ ਅਜਿਹੀ ਤਬਦੀਲੀ ਆਈ ਕਿ ਹੁਣ ਐਚਪੀਸੀਐਲ-ਮਿੱਤਲ ਐਨਰਜੀ ਲਿਮਟਿਡ ਦੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵੱਲੋਂ ਮੁਹੱਈਆ ਕਰਵਾਏ ਗਏ ਪਸ਼ੂ ਫੀਡ ਯੂਨਿਟ ਤੋਂ ਬੇਕਰੀ, ਸਿਲਾਈ ਅਤੇ ਇੱਥੋਂ ਤੱਕ ਕਿ ਟਰੈਕਟਰ-ਹੈਪੀ ਸੀਡਰ ਮਹਿਲਾ ਸਵੈ-ਸਹਾਇਤਾ ਗਰੁੱਪ ਵੀ ਚਲਾਉਂਦੀਆਂ ਹਨ ਅਤੇ ਉਨ੍ਹਾਂ ਨੂੰ ਇਕਜੁੱਟ ਕਰਨ ਵਾਲੀ ਸਰਬਜੀਤ ਕੌਰ ਸਵੈ-ਸਹਾਇਤਾ ਗਰੁੱਪ ਦੀ ਇੱਕ ਆਮ ਮੈਂਬਰ ਤੋਂ ਹੁਣ ਪਿੰਡ ਦੀਆਂ ਔਰਤਾਂ ਲਈ ਕਮਿਊਨਿਟੀ ਕੋਆਰਡੀਨੇਟਰ ਬਣ ਮਹਿਲਾ ਸਸ਼ਕਤੀਕਰਨ ਇੱਕ ਰੋਲ ਮਾਡਲ ਹੈ।

ਅਪੰਗਤਾ ਨੂੰ ਤਾਕਤ ਬਣਾਇਆ: ਗ੍ਰੈਜੂਏਸ਼ਨ ਤੱਕ ਪੜ੍ਹੀ-ਲਿਖੀ ਸਰਬਜੀਤ ਕੌਰ ਦੱਸਦੀ ਹੈ ਕਿ ਉਹ ਅਪੰਗਤਾ ਕਾਰਨ 6 ਸਾਲ ਪਹਿਲਾਂ ਆਪਣੇ ਘਰ ਵਿੱਚ ਸਿਲਾਈ ਦਾ ਕੰਮ ਕਰਦੀ ਸੀ, ਪਰ 2017 ਵਿੱਚ, ਜਦੋਂ ਐਚਐਮਈਐਲ ਨੇ ਪਿੰਡ ਵਿੱਚ ਸਵੈ-ਸਹਾਇਤਾ ਗਰੁੱਪ ਬਣਾਉਣੇ ਸ਼ੁਰੂ ਕੀਤੇ, ਤਾਂ ਸਰਬਜੀਤ ਨੇ ਉਨ੍ਹਾਂ ਨਾਲ ਮਿਲ ਕੇ ਔਰਤਾਂ ਨੂੰ ਸੰਗਠਿਤ ਕੀਤਾ ਅਤੇ 2018 ਵਿੱਚ ਸ਼੍ਰੀ ਗੁਰੂ ਰਵਿਦਾਸ ਸਵੈ-ਸਹਾਇਤਾ ਸਮੂਹ ਦਾ ਗਠਨ ਕੀਤਾ। ਇਸ ਗਰੁੱਪ ਦੀ ਬੈਸਟ ਪਰਫਾਰਮੈਂਸ ਦੇਖ ਕੇ ਐੱਚਐੱਮਈਐੱਲ ਦੇ ਸਹਿਯੋਗੀ ਹੈਂਡ-ਇਨ-ਹੈਂਡ ਸੰਗਠਨ ਨੇ ਉਨ੍ਹਾਂ ਨੂੰ ਅੱਗੇ ਆਉਣ ਅਤੇ ਕੰਮ ਕਰਨ ਦਾ ਮੌਕਾ ਦਿੱਤਾ।

Jobs Via Self Help Groups, Bathinda
ਸੈਲਫ ਹੈਲਪ ਗਰੁੱਪ ਨਾਲ ਜੁੜੀਆਂ ਮਹਿਲਾਵਾਂ

HMEL ਦਾ ਵੱਡਾ ਸਹਾਰਾ: ਐੱਚਐੱਮਈਐੱਲ ਨੇ ਸਰਬਜੀਤ ਕੌਰ ਨੂੰ ਈ-ਸਾਈਕਲ ਮੁਹੱਈਆ ਕਰਵਾਈ, ਜਿਸ ਨਾਲ ਸਰਬਜੀਤ ਨੇ ਅਪੰਗਤਾ ਨੂੰ ਆਪਣੀ ਤਾਕਤ ਬਣਾ ਪਿੰਡ 'ਚ ਘਰ-ਘਰ ਜਾ ਕੇ ਆਪਣੀ ਮਿਸਾਲ ਦੇ ਕੇ ਔਰਤਾਂ ਨੂੰ ਜਾਗਰੂਕ ਕੀਤਾ।ਔਰਤਾਂ ਦੀ ਸੋਚ ਬਦਲ ਗਈ ਅਤੇ ਹੁਣ ਇਸ ਪਿੰਡ ਵਿੱਚ 21 ਸਵੈ-ਸਹਾਇਤਾ ਗਰੁੱਪ ਬਣਾਏ ਗਏ ਹਨ, ਜਿਨ੍ਹਾਂ ਵਿੱਚ ਪਿੰਡ ਦੀਆਂ 200 ਤੋਂ ਵੱਧ ਔਰਤਾਂ ਜੁੜੀਆਂ ਹੋਈਆਂ ਹਨ। ਐੱਚਐੱਮਈਐੱਲ ਨੇ ਪਿੰਡ ਵਿੱਚ ਬੇਕਰੀ ਯੂਨਿਟ, ਪਸ਼ੂ ਫੀਡ, ਸਿਲਾਈ, ਟਰੈਕਟਰ-ਹੈਪੀ ਸੀਡਰ ਸਣੇ 10 ਅਜਿਹੀਆਂ ਇਕਾਈਆਂ ਮੁਹੱਈਆ ਕਰਵਾਈਆਂ, ਜਿਸ ਕਾਰਨ ਔਰਤਾਂ ਹੁਣ ਇਕੱਠੇ ਕੰਮ ਕਰ ਰਹੀਆਂ ਹਨ ਅਤੇ ਇੱਥੇ ਆਪਣਾ ਰੁਜ਼ਗਾਰ ਕਮਾ ਰਹੀਆਂ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.