ਲੁਧਿਆਣਾ: ਡਿਪਟੀ ਕਮਿਸ਼ਨਰ ਦਫ਼ਤਰ ਬੈਂਡ ਬਾਜਿਆਂ ਦੇ ਨਾਲ ਆਪਣੀ ਨਾਮਜ਼ਦਗੀ ਦਾਖਲ ਕਰਨ ਦੇ ਲਈ ਸਮਾਜ ਸੇਵੀ ਟੀਟੂ ਬਾਣੀਆਂ ਪਹੁੰਚੇ, ਜਿੱਥੇ ਉਨ੍ਹਾਂ ਨੇ ਪੱਟਾਂ ਤੇ ਥਾਪੀ ਮਾਰ ਕੇ ਕਿਹਾ ਕਿ ਉਹ ਹੁਣ ਬਾਣੀਆਂ ਵੈਲੀ ਬਣ ਗਿਆ ਹੈ ਤੇ ਨਾਲ ਹੀ ਉਨ੍ਹਾਂ ਵਿਰੋਧੀਆਂ ਉੱਤੇ ਵੀ ਵੱਡਾ ਸ਼ਬਦੀ ਹਮਲਾ ਕੀਤਾ ਹੈ। ਟੀਟੂ ਨੇ ਕਿਹਾ ਕਿ ਸਾਡੇ ਲੀਡਰ ਗਨਮੈਨ ਲੈ ਕੇ ਮੋਟੀਆਂ ਤਨਖਾਹਾਂ ਲੈਂਦੇ ਹਨ, ਪਰ ਕੰਮ ਨਹੀਂ ਕਰਦੇ। ਪਰ, ਉਹ (ਟੀਟੂ) ਇਹ ਮਕਸਦ ਲੈ ਕੇ ਚੱਲੇ ਹਨ ਕਿ ਉਹ ਲੋਕਾਂ ਦੇ ਕੰਮ ਕਰਨਗੇ।
ਲੜਨੀ ਪੈਂਦੀ ਵਾਰ-ਵਾਰ ਚੋਣ: ਟੀਟੂ ਬਾਣੀਆ ਨੇ ਕਿਹਾ ਕਿ ਲੋਕਾਂ ਦੇ ਮੁੱਦਿਆਂ ਗੱਲ ਕੋਈ ਨਹੀਂ ਕਰਦਾ। ਇਸ ਕਰਕੇ ਅੱਜ ਉਹ ਮੁੱਲਾਂਪੁਰ ਦਾਖਾ ਤੋਂ ਇਕ ਬਰਾਤ ਬੈਂਡ ਬਾਜਿਆਂ ਦੇ ਨਾਲ ਲੈਕੇ ਆਏ ਹਨ। ਉਨ੍ਹਾਂ ਕਿਹਾ ਕਿ ਇਹ ਬਰਾਤ ਮੁੱਦਿਆਂ ਦੀ ਬਰਾਤ ਹੈ ਅਤੇ ਅੱਜ ਕੋਈ ਵੀ ਸਿਆਸੀ ਪਾਰਟੀਆਂ ਦੇ ਆਗੂ ਮੁੱਦਿਆਂ ਦੀ ਗੱਲ ਹੀ ਨਹੀਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿਰਫ ਇੱਕ ਟੀਟੂ ਬਾਣੀਆਂ ਹੈ, ਜੋ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਦਾ ਹੈ ਇਸੇ ਕਰਕੇ ਟੀਟੂ ਬਾਣੀਆਂ ਨੂੰ ਵਾਰ-ਵਾਰ ਚੋਣਾਂ ਲੜਨੀਆਂ ਪੈਂਦੀਆਂ ਹਨ।
ਲਗਾਤਾਰ ਮਿਲੀ ਹਾਰ: ਟੀਟੂ ਬਾਣੀਆਂ ਨੇ ਕਿਹਾ ਕਿ ਅੱਜ ਉਹ ਮੁੱਦਿਆਂ ਦੀ ਬਰਾਤ ਲੈਕੇ ਆਏ ਹਨ। ਟੀਟੂ ਬਣਿਆ ਇਸ ਤੋਂ ਪਹਿਲਾਂ ਵੀ ਚੋਣ ਲੜ ਚੁੱਕਾ ਹੈ। ਟੀਟੂ ਬਾਣੀਆਂ ਨੂੰ 2019 ਲੋਕ ਸਭਾ ਚੋਣਾਂ ਦੇ ਵਿੱਚ 2700 ਵੋਟਾਂ ਪਈਆਂ ਸਨ। ਉਸ ਦੀ ਜਮਾਨਤ ਜ਼ਬਤ ਹੋ ਗਈ ਸੀ, ਪਰ ਇਸ ਦੇ ਬਾਵਜੂਦ ਉਹ ਚੋਣ ਮੈਦਾਨ ਦੇ ਵਿੱਚ ਹੈ। ਇਸ ਤੋਂ ਪਹਿਲਾਂ ਵੀ, ਕਈ ਵਾਰ ਟੀਟੂ ਬਣੀਆਂ ਚੋਣ ਲੜ ਚੁੱਕਾ ਹੈ ਅਤੇ ਲਗਾਤਾਰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟੀਟੂ ਬਾਣੀਆਂ ਇੱਕ ਹਾਸਰਸ ਕਲਾਕਾਰ ਹੈ, ਜੋ ਕਿ ਆਪਣੇ ਅੰਦਾਜ਼ ਵਿੱਚ ਸਮਾਜ ਦੇ ਮੁੱਦਿਆਂ ਨੂੰ ਚੁੱਕਦਾ ਹੈ ਅਤੇ ਅਕਸਰ ਹੀ ਬਾਕੀ ਪਾਰਟੀਆਂ ਦੇ ਸਿਆਸੀ ਲੀਡਰ ਉਸ ਦੇ ਨਿਸ਼ਾਨੇ ਉੱਤੇ ਸਾਧਦੇ ਰਹਿੰਦਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ 1 ਜੂਨ ਨੂੰ ਲੋਕ ਸਭਾ ਸੀਟਾਂ ਲਈ ਵੋਟਿੰਗ ਹੋਵੇਗੀ। ਇਸ ਦੇ ਨਾਲ ਹੀ, ਨਤੀਜੇ 4 ਜੂਨ ਨੂੰ ਐਲ਼ਾਨੇ ਜਾਣਗੇ।