ETV Bharat / state

ਆਖਰੀ ਟਿਕਟ 50 ਸਾਲਾਂ ਬਾਅਦ ਚਮਕਾਈ ਕਿਸਮਤ, ਕਬਾੜ ਦਾ ਕੰਮ ਕਰਨ ਵਾਲਾ ਬਣਿਆ ਕਰੋੜਪਤੀ - Scrap Dealer Won Lottery

Scrap Dealer become Crorepati: ਜਲੰਧਰ ਦੇ ਆਦਮਪੁਰ ਦਾ ਰਹਿਣ ਵਾਲਾ ਪ੍ਰੀਤਮ ਕਿਰਾਏ ਦੇ ਮਕਾਨ ਉੱਤੇ ਪਰਿਵਾਰ ਨਾਲ ਰਹਿੰਦਾ ਹੈ ਅਤੇ ਕਿਰਾਏ ਦੀ ਦੁਕਾਨ ਉੱਤੇ ਹੀ ਸਕ੍ਰੈਪ (ਕਬਾੜ) ਦਾ ਕੰਮ ਕਰਦਾ ਹੈ। ਪਿਛਲੇ 50 ਸਾਲ ਤੋਂ ਲਾਟਰੀ ਰਾਹੀਂ ਕਿਸਮਤ ਚਮਕਾਉਣ ਦੀ ਕੋਸ਼ਿਸ਼ ਕਰ ਰਹੇ ਪ੍ਰੀਤਮ ਨੂੰ ਆਖ਼ਰ ਖੁਸ਼ਖਬਰੀ ਮਿਲ ਹੀ ਗਈ। ਪ੍ਰੀਤਮ ਨੇ 500 ਰੁਪਏ ਦਾ ਰਾਖੀ ਬੰਪਰ ਖਰੀਦਿਆ ਜਿਸ ਨਾਲ ਅੱਜ ਉਹ ਢਾਈ ਕਰੋੜ ਦਾ ਮਾਲਿਕ ਬਣ ਗਿਆ। ਪੜ੍ਹੋ ਇਹ ਦਿਲਚਸਪ ਖ਼ਬਰ।

Scrap Dealer become Crorepati
ਕਬਾੜ ਦਾ ਕੰਮ ਕਰਨ ਵਾਲਾ ਬਣਿਆ ਕਰੋੜਪਤੀ (Etv Bharat (ਪੱਤਰਕਾਰ, ਜਲੰਧਰ))
author img

By ETV Bharat Punjabi Team

Published : Aug 28, 2024, 12:46 PM IST

Updated : Aug 28, 2024, 1:26 PM IST

ਕਬਾੜ ਦਾ ਕੰਮ ਕਰਨ ਵਾਲਾ ਬਣਿਆ ਕਰੋੜਪਤੀ (Etv Bharat (ਪੱਤਰਕਾਰ, ਜਲੰਧਰ))

ਜਲੰਧਰ: ਆਦਮਪੁਰ ਕਸਬੇ ਵਿੱਚ ਇੱਕ ਬਜ਼ੁਰਗ ਸਕਰੈਪ ਡੀਲਰ ਨੇ 2.5 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ। 67 ਸਾਲਾ ਪ੍ਰੀਤਮ ਲਾਲ ਜੱਗੀ ਨੇ ਰੱਖੜੀ ਮੌਕੇ ਇਹ ਲਾਟਰੀ ਟਿਕਟ ਮਹਿਜ਼ 500 ਰੁਪਏ ਵਿੱਚ ਖਰੀਦੀ ਸੀ। ਪ੍ਰੀਤਮ ਸਿੰਘ ਨੇ ਦੱਸਿਆ ਕਿ ਉਹ ਸਕ੍ਰੈਪ ਡੀਲਰ ਵਜੋਂ ਕੰਮ ਕਰਦਾ ਹੈ ਅਤੇ ਪਿਛਲੇ 50 ਸਾਲਾਂ ਤੋਂ ਲਾਟਰੀ ਦੀਆਂ ਟਿਕਟਾਂ ਖਰੀਦ ਰਿਹਾ ਹੈ। ਉਸ ਨੂੰ ਉਮੀਦ ਸੀ ਕਿ ਇੱਕ ਦਿਨ ਉਸ ਦੀ ਕਿਸਮਤ ਚਮਕੇਗੀ।

ਪ੍ਰੀਤਮ ਨੇ ਦੱਸਿਆ ਕਿ ਅਖਬਾਰ ਵਿਚ ਦੇਖਣ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਨੇ ਲਾਟਰੀ ਜਿੱਤ ਲਈ ਹੈ। ਹਾਲਾਂਕਿ ਉਸ ਨੇ ਇਸ ਗੱਲ 'ਤੇ ਵਿਸ਼ਵਾਸ ਨਹੀਂ ਕੀਤਾ। ਕੁਝ ਸਮੇਂ ਬਾਅਦ ਜਦੋਂ ਉਸ ਨੂੰ ਲਾਟਰੀ ਵੇਚਣ ਵਾਲੀ ਏਜੰਸੀ ਤੋਂ ਫੋਨ ਆਇਆ, ਤਾਂ ਉਸ ਨੇ ਯਕੀਨ ਕਰ ਲਿਆ।

ਪਤਨੀ ਦੇ ਨਾਂ 'ਤੇ ਟਿਕਟ ਲਿਆ, ਤਾਂ ਬਣਿਆ ਕਰੋੜਪਤੀ: ਆਦਮਪੁਰ ਵਾਸੀ ਪ੍ਰੀਤਮ ਨੇ ਦੱਸਿਆ ਕਿ ਉਹ ਪਿਛਲੇ 50 ਸਾਲਾਂ ਤੋਂ ਟਿਕਟਾਂ ਖਰੀਦ ਰਿਹਾ ਹੈ। ਪਿਛਲੇ ਹਫ਼ਤੇ ਉਸ ਨੇ ਸ਼ਹਿਰ ਤੋਂ ਆਏ ਸੇਵਕ ਨਾਮਕ ਵਿਅਕਤੀ ਤੋਂ ਲਾਟਰੀ ਦੀ ਟਿਕਟ ਖਰੀਦੀ ਸੀ। ਇਹ ਟਿਕਟ ਉਸ ਨੇ ਆਪਣੇ ਨਾਂ 'ਤੇ ਨਹੀਂ ਸਗੋਂ ਆਪਣੀ ਪਤਨੀ ਅਨੀਤਾ ਜੱਗੀ ਉਰਫ ਬਬਲੀ ਦੇ ਨਾਂ 'ਤੇ ਖਰੀਦੀ ਸੀ। ਜਿਸ ਦਾ ਟਿਕਟ ਨੰਬਰ 452749 ਸੀ। ਐਤਵਾਰ ਸਵੇਰੇ ਜਦੋਂ ਉਸਨੇ ਅਖਬਾਰ ਪੜ੍ਹਿਆ ਤਾਂ ਉਸ ਨੂੰ ਪਤਾ ਲੱਗਾ ਕਿ ਉਸਦੀ ਲਾਟਰੀ ਜਿੱਤ ਗਈ ਹੈ।

ਮੈਂ ਪਿਛਲੇ 50 ਸਾਲਾਂ ਤੋਂ ਲਾਟਰੀ ਪਾ ਰਿਹਾ ਹਾਂ, ਪਰ ਕਦੇ-ਕਦੇ ਛੋਟੇ-ਮੋਟੇ ਇਨਾਮ ਹੀ ਨਿਕਲੇ। ਇਸ ਵਾਰ ਪਤਨੀ ਨੇ ਕਿਹਾ ਕਿ ਆਖਰੀ ਵਾਰ ਹੋਵੇ ਜਦੋਂ ਹੁਣ ਤੁਸੀਂ ਲਾਟਰ ਦੀ ਟਿਕਲ ਲੈਣ ਜਾ ਰਹੇ ਹੋ। ਫਿਰ ਪਤਨੀ ਦੇ ਨਾਮ ਉੱਤੇ ਲਾਟਰੀ ਪਾਈ। ਜਦੋਂ ਏਜੰਸੀ ਤੋਂ ਫੋਨ ਆਇਆ ਤਾਂ ਵਿਸ਼ਵਾਸ ਨਹੀਂ ਹੋਇਆ ਕਿ ਮੈਂ 2.5 ਕਰੋੜ ਜਿੱਤ ਗਿਆ ਹਾਂ। ਮੈਂ ਕਦੇ 1 ਰੁਪਏ ਦੀ ਲਾਟਰੀ ਦੀ ਟਿਕਟ ਵੀ ਖਰੀਦੀ ਸੀ, ਜੋ ਕਿ ਅੱਜ ਆਖੀਰੀ 500 ਰੁਪਏ ਦੀ ਲਾਟਰੀ ਖਰੀਦੀ ਜਿਸ ਨੇ ਮੈਨੂੰ ਢਾਈ ਕਰੋੜ ਦਾ ਮਾਲਿਕ ਬਣਾ ਦਿੱਤਾ। - ਪ੍ਰੀਤਮ ਲਾਲ ਜੱਗੀ, ਲਾਟਰੀ ਜਿੱਤਣ ਵਾਲਾ

ਹੁਣ ਇਨ੍ਹਾਂ ਪੈਸਿਆਂ ਨਾਲ ਕਰਨੇ ਇਹ ਕੰਮ: ਪ੍ਰੀਤਮ ਨੇ ਕਿਹਾ ਕਿ ਮੈਨੂੰ ਪਹਿਲਾਂ ਅਖਬਾਰ ਤੋਂ ਪਤਾ ਲੱਗਾ ਕਿ ਮੇਰੀ ਲਾਟਰੀ ਜਿੱਤ ਗਈ ਹੈ, ਪਰ ਫਿਰ ਮੈਨੂੰ ਸ਼ਹਿਰ ਤੋਂ ਲਾਟਰੀ ਵੇਚਣ ਵਾਲੀ ਏਜੰਸੀ ਦਾ ਫੋਨ ਆਇਆ। ਜਿਸ ਤੋਂ ਬਾਅਦ ਮੈਨੂੰ ਯਕੀਨ ਹੋ ਗਿਆ ਕਿ ਮੈਂ ਸੱਚਮੁੱਚ ਲਾਟਰੀ ਜਿੱਤੀ ਹੈ। ਇਹ ਖ਼ਬਰ ਸੁਣਦੇ ਹੀ ਉਹ ਖੁਸ਼ੀ ਨਾਲ ਝੂਮ ਉੱਠਿਆ। ਜਦੋਂ ਉਸ ਨੇ ਇਹ ਖ਼ਬਰ ਆਪਣੇ ਪਰਿਵਾਰ ਨੂੰ ਦੱਸੀ ਤਾਂ ਸਾਰਾ ਪਰਿਵਾਰ ਵੀ ਬਹੁਤ ਖੁਸ਼ ਹੋਇਆ। ਜਾਣਕਾਰੀ ਦਿੰਦੇ ਹੋਏ ਪ੍ਰੀਤਮ ਨੇ ਦੱਸਿਆ ਕਿ ਉਸ ਨੇ ਸਿਰਫ ਇਕ ਏਜੰਸੀ ਤੋਂ ਲਾਟਰੀ ਨਹੀਂ ਖਰੀਦੀ ਸਗੋਂ ਉਹ ਜਿੱਥੋਂ ਤੋਂ ਵੀ ਲਾਟਰੀ ਖਰੀਦਦਾ ਸੀ। ਇਸ ਵਾਰ ਉਸ ਵੱਲੋਂ ਖਰੀਦੀ ਗਈ ਰਾਖੀ ਬੰਪਰ ਲਾਟਰੀ ਦੀ ਕੀਮਤ 500 ਰੁਪਏ ਸੀ ਅਤੇ ਇਸ ਦੀ ਜਿੱਤਣ ਦੀ ਰਕਮ 2.5 ਕਰੋੜ ਰੁਪਏ ਸੀ। ਪ੍ਰੀਤਮ ਦਾ ਕਹਿਣਾ ਹੈ ਕਿ ਪੈਸੇ ਮਿਲਣ ਤੋਂ ਬਾਅਦ ਉਹ ਸਾਰੀ ਰਕਮ ਦਾ ਕਰੀਬ 25 ਫੀਸਦੀ ਹਿੱਸਾ ਧਾਰਮਿਕ ਕੰਮਾਂ 'ਚ ਲਗਾਵੇਗਾ ਅਤੇ ਬਾਕੀ ਪੈਸਿਆਂ ਨਾਲ ਆਪਣਾ ਘਰ ਤੇ ਦੁਕਾਨ ਖਰੀਦੇਗਾ।

ਪਿਛਲੇ 50 ਸਾਲਾਂ ਤੋਂ ਖਰੀਦ ਰਿਹਾ ਲਾਟਰੀ: ਪਹਿਲੀ ਟਿਕਟ 1 ਰੁਪਏ ਵਿੱਚ ਖਰੀਦੀ ਗਈ ਸੀ। ਪ੍ਰੀਤਮ ਲਾਲ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਸਕ੍ਰੈਪ ਦਾ ਕੰਮ ਕਰ ਰਿਹਾ ਹੈ, ਪਰ ਅੱਜ ਤੱਕ ਨਾ ਤਾਂ ਉਹ ਆਪਣਾ ਮਕਾਨ ਬਣ ਸਕਿਆ ਹੈ ਅਤੇ ਨਾ ਹੀ ਆਪਣੀ ਦੁਕਾਨ ਬਣਾ ਸਕਿਆ ਹੈ। ਪ੍ਰੀਤਮ ਸਿੰਘ ਨੇ ਅੱਗੇ ਦੱਸਿਆ ਕਿ ਮੈਂ ਪਿਛਲੇ 50 ਸਾਲਾਂ ਤੋਂ ਲਾਟਰੀ ਦੀਆਂ ਟਿਕਟਾਂ ਖਰੀਦ ਰਿਹਾ ਹਾਂ। ਜਦੋਂ ਮੈਂ ਆਪਣੀ ਪਹਿਲੀ ਟਿਕਟ ਖਰੀਦੀ, ਲਾਟਰੀ ਟਿਕਟ ਦੀ ਦਰ 1 ਰੁਪਏ ਸੀ। ਪਰ, ਮੈਂ ਉਦੋਂ ਤੋਂ ਲਾਟਰੀ ਦੀਆਂ ਟਿਕਟਾਂ ਖਰੀਦਣੀਆਂ ਬੰਦ ਨਹੀਂ ਕੀਤੀਆਂ ਹਨ।

Last Updated : Aug 28, 2024, 1:26 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.