ਅੰਮ੍ਰਿਤਸਰ: ਅੰਮ੍ਰਿਤਸਰ ਦੇ ਬਿਆਸ ਦਰਿਆ ਦੇ ਵਿੱਚ ਅੱਜ ਜਲੰਧਰ ਤੋਂ ਕੁਝ ਸ਼ਰਧਾਲੂ ਮੂਰਤੀ ਵਿਸਰਜਨ ਕਰਨ ਬਿਆਸ ਦਰਿਆ ਤੇ ਪੁੱਜੇ ਸਨ। ਜਾਣਕਾਰੀ ਅਨੁਸਾਰ ਜਦੋਂ ਉਹਨਾਂ ਵੱਲੋਂ ਮੂਰਤੀ ਵਿਸਰਜਨ ਕੀਤੀ ਗਈ ਤਾਂ ਉਹਨਾਂ ਦੇ ਨਾਲ ਆਏ ਕੁਝ ਨੌਜਵਾਨਾਂ ਨੇ ਬਿਆਸ ਦਰਿਆ ਵਿੱਚ ਨਹਾਉਂਣ ਦੀ ਇੱਛਾ ਜਾਹਿਰ ਕੀਤੀ, ਜਿਸ ਦੇ ਚਲਦਿਆਂ ਉਹ ਆਪਣੇ ਸਾਥੀਆਂ ਦੇ ਨਾਲੋਂ ਥੋੜੀ ਦੂਰ ਹੱਟ ਕੇ ਬਿਆਸ ਦਰਿਆ ਵਿੱਚ ਨਹਾਉਣ ਲੱਗ ਗਏ। ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਚਾਰੋਂ ਨੌਜਵਾਨ ਪਾਮੀ ਵਿੱਚ ਡੁੱਬ ਗਏ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਗੋਤਾਖੋਰਾਂ ਦੀ ਮਦਦ ਨਾਲ ਡੁੱਬੇ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਪਰ ਅਜੇ ਤੱਕ ਨੌਜਵਾਨਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।
ਕ੍ਰਿਸ਼ਨ ਜਨਮ ਅਸ਼ਟਮੀ ਤੋਂ ਬਾਅਦ ਅੰਮ੍ਰਿਤਸਰ ਦੀ ਬਿਆਸ ਨਹਿਰ 'ਚ ਕ੍ਰਿਸ਼ਨਾ ਕੱਪ 'ਚ ਨਹਾਉਣ ਲਈ ਕਰੀਬ 50 ਲੋਕ ਆਏ ਸਨ, ਜਿਨ੍ਹਾਂ 'ਚੋਂ ਚਾਰ ਵਿਅਕਤੀ ਦਰਿਆ 'ਚ ਨਹਾਉਣ ਗਏ ਸਨ ਅਤੇ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ੍ਹ ਗਏ ਸਨ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਕੁਝ ਪਤਾ ਨਹੀਂ ਲੱਗਾ ਹੈ।
ਮੂਰਤੀ ਵਿਸਰਜਨ ਦੌਰਾਨ ਕਈ ਹਾਦਸੇ ਵਾਪਰ ਰਹੇ ਹਨ: ਦੇਸ਼ ਵਿੱਚ ਮੂਰਤੀ ਵਿਸਰਜਨ ਦੌਰਾਨ ਵੱਡੀ ਗਿਣਤੀ ਵਿੱਚ ਹਾਦਸੇ ਵਾਪਰਦੇ ਰਹੇ ਹਨ। ਇਸ ਕਾਰਨ ਇਸ ਸਮੇਂ ਦੌਰਾਨ ਸਾਰਿਆਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਹਰ ਸਾਲ ਗਣੇਸ਼ ਚਤੁਰਥੀ ਅਤੇ ਨਵਰਾਤਰੀ ਤੋਂ ਬਾਅਦ ਘਾਟਾਂ 'ਤੇ ਹਜ਼ਾਰਾਂ ਪੁਲਿਸ ਕਰਮਚਾਰੀ ਤਾਇਨਾਤ ਹੁੰਦੇ ਹਨ। 2023 ਵਿੱਚ ਵੀ ਮੂਰਤੀ ਵਿਸਰਜਨ ਦੌਰਾਨ ਸ਼ਰਧਾਲੂਆਂ ਦੇ ਡੁੱਬਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਸਨ। ਪਿਛਲੇ ਸਾਲ ਮਹਾਰਾਸ਼ਟਰ ਸਰਕਾਰ ਨੇ ਗਣੇਸ਼ ਮੂਰਤੀ ਵਿਸਰਜਨ ਲਈ 19 ਹਜ਼ਾਰ ਤੋਂ ਵੱਧ ਸੈਨਿਕਾਂ ਨੂੰ ਤਾਇਨਾਤ ਕੀਤਾ ਸੀ।
- ਕੰਗਨਾ ਰਣੌਤ ਦੀ 'ਐਮਰਜੈਂਸੀ' 'ਤੇ ਸਾਬਕਾ ਸੀਐਮ ਚੰਨੀ ਦੀ ਸਖ਼ਤ ਚੇਤਾਵਨੀ, ਕਿਹਾ- SGPC ਦੀ ਇਜਾਜ਼ਤ ਤੋਂ ਬਿਨ੍ਹਾਂ ਨਹੀਂ ਚੱਲਣ ਦਿਆਂਗੇ ਫਿਲਮ
- ਵਿਦੇਸ਼ ਜਾ ਕੇ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਵੱਡਾ ਝਟਕਾ, 1 ਤੋਂ ਡੇਢ ਲੱਖ ਵਿਦਿਆਰਥੀਆਂ ਆਉਣਗੇ ਵਾਪਸ ! ਇਸ ਰਿਪੋਰਟ 'ਚ ਦੇਖੋ ਕੌਣ ਹੋਵੇਗਾ ਪ੍ਰਭਾਵਿਤ...
- ਰੱਬ ਨੂੰ ਮਿਲ ਕੇ ਆਈ ਇਹ ਔਰਤ, 93 ਸਾਲ ਦੀ ਬੇਬੇ ਮਰ ਕੇ ਹੋਈ ਜਿਊਂਦੀ
ਐਸਡੀਆਰਐਫ ਦੀਆਂ ਟੀਮਾਂ ਵੀ ਤਾਇਨਾਤ ਹਨ: ਅਨੰਤ ਚਤੁਰਦਸ਼ੀ 'ਤੇ ਤਾਇਨਾਤ ਕੀਤੇ ਗਏ ਪੁਲਿਸ ਮੁਲਾਜ਼ਮਾਂ 'ਚ 16,250 ਕਾਂਸਟੇਬਲ, 2,866 ਅਧਿਕਾਰੀ, 45 ਸਹਾਇਕ ਪੁਲਿਸ ਕਮਿਸ਼ਨਰ, 25 ਪੁਲਿਸ ਡਿਪਟੀ ਕਮਿਸ਼ਨਰ, 8 ਵਧੀਕ ਪੁਲਿਸ ਕਮਿਸ਼ਨਰ ਅਤੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਸਨ। ਇਸ ਤੋਂ ਇਲਾਵਾ, ਰਾਜ ਰਿਜ਼ਰਵ ਪੁਲਿਸ ਬਲ (ਐਸਆਰਪੀਐਫ) ਦੀਆਂ 35 ਪਲਟਨਾਂ, ਰੈਪਿਡ ਐਕਸ਼ਨ ਫੋਰਸ (ਆਰਏਐਫ) ਦੀ ਇੱਕ ਕੰਪਨੀ, ਕਵਿੱਕ ਰਿਐਕਸ਼ਨ ਟੀਮ (ਕਿਊਆਰਟੀ) ਅਤੇ ਹੋਮ ਗਾਰਡਜ਼ ਸ਼ਹਿਰ ਵਿੱਚ ਮਹੱਤਵਪੂਰਨ ਸਥਾਨਾਂ 'ਤੇ ਤਾਇਨਾਤ ਕੀਤੇ ਗਏ ਸਨ।