ਅੰਮ੍ਰਿਤਸਰ: ਸੰਗਰੂਰ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਤੇ ਉਹਨਾਂ ਦੇ ਪੁੱਤਰ ਇਮਾਨ ਸਿੰਘ ਮਾਨ ਵੱਲੋਂ ਅੱਜ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖਾਹੀਆ ਕਰਾਰ ਸੁਖਬੀਰ ਸਿੰਘ ਬਾਦਲ ਦੇ ਨਿੱਜੀ ਸੀਏ ਸਤਿੰਦਰਪਾਲ ਸਿੰਘ ਕੋਹਲੀ ਨੂੰ ਲੈ ਕੇ ਕਈ ਅਹਿਮ ਖੁਲਾਸੇ ਕੀਤੇ।
ਸੁਖਬੀਰ ਬਾਦਲ ਦਾ ਨਿੱਜੀ ਸੀਏ ਘੇਰਿਆ
ਉਹਨਾਂ ਨੇ ਕਿਹਾ ਕਿ ਸਤਿੰਦਰਪਾਲ ਸਿੰਘ ਕੋਹਲੀ ਜਿਸ ਨੂੰ ਐਸਜੀਪੀਸੀ ਨੇ 10 ਕਰੋੜ ਦੇ ਨਜ਼ਦੀਕ ਪੈਸੇ ਦਿੱਤੇ ਹਨ, ਲੇਕਿਨ ਸਤਿੰਦਰ ਪਾਲ ਸਿੰਘ ਕੋਹਲੀ ਵੱਲੋਂ ਕੋਈ ਵੀ ਅਹਿਮ ਕੰਮ ਨਹੀਂ ਕੀਤੇ ਗਏ। ਇਸ ਸਬੰਧੀ ਸਿਮਰਜੀਤ ਸਿੰਘ ਮਾਨ ਦੇ ਪੁੱਤਰ ਇਮਾਨ ਸਿੰਘ ਮਾਨ ਨੇ ਕਿਹਾ ਕਿ ਸਤਿੰਦਰ ਪਾਲ ਸਿੰਘ ਕੋਹਲੀ ਨੂੰ ਐਸਜੀਪੀਸੀ ਵਲੋਂ ਚਾਰ ਕੰਮ ਸੌਂਪੇ ਗਏ ਸਨ। ਜਿਨਾਂ ਦੇ ਵਿੱਚੋਂ ਉਹਨਾਂ ਨੇ ਇੱਕ ਵੀ ਕੰਮ ਸਹੀ ਨਹੀਂ ਕੀਤਾ ਅਤੇ ਸਤਿੰਦਰ ਪਾਲ ਸਿੰਘ ਕੋਹਲੀ ਦੇ ਖਿਲਾਫ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਵਾਉਣ ਦੀ ਅਸੀਂ ਮੰਗ ਕਰਦੇ ਹਾਂ।
ਰਾਹੁਲ ਗਾਂਧੀ ਨੂੰ ਸਿਆਸੀ ਰੋਟੀਆਂ ਸੇਕ ਰਿਹਾ
ਇਸ ਦੇ ਨਾਲ ਹੀ ਅੱਗੇ ਬੋਲਦੇ ਹੋਏ ਉਹਨਾਂ ਨੇ ਰਾਹੁਲ ਗਾਂਧੀ 'ਤੇ ਕਿਹਾ ਕਿ ਬੇਸ਼ੱਕ ਰਾਹੁਲ ਗਾਂਧੀ ਵੱਲੋਂ ਵਿਦੇਸ਼ ਵਿੱਚ ਜਾ ਕੇ ਸਿੱਖਾਂ ਪ੍ਰਤੀ ਬਿਆਨ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਸਿੱਖਾਂ 'ਤੇ ਬਹੁਤ ਜਿਆਦਾ ਜ਼ੁਲਮ ਕੀਤਾ ਗਿਆ ਹੈ ਅਤੇ ਹੁਣ ਸਿਰਫ ਰਾਹੁਲ ਗਾਂਧੀ ਸਿੱਖਾਂ ਦੀਆਂ ਵੋਟਾਂ ਹਾਸਲ ਕਰਨ ਲਈ ਅਜਿਹੀ ਬਿਆਨਬਾਜ਼ੀ ਕਰ ਰਿਹਾ ਹੈ।
ਕੰਗਨਾ ਰਣੌਤ ਨੂੰ ਲੈਕੇ ਆਖੀ ਇਹ ਗੱਲ
ਉਹਨਾਂ ਕਿਹਾ ਕਿ ਹਮੇਸ਼ਾ ਹੀ ਸਿੱਖਾਂ ਦੇ ਉੱਪਰ ਜ਼ੁਲਮ ਹੁੰਦਾ ਆਇਆ ਹੈ ਅਤੇ ਹੁਣ ਰਾਹੁਲ ਗਾਂਧੀ ਵੀ ਸਿੱਖਾਂ ਦੇ ਉੱਪਰ ਰਾਜਨੀਤੀ ਕਰਕੇ ਆਪਣੀ ਸਿਆਸੀ ਰੋਟੀਆਂ ਸੇਕ ਰਹੇ ਹਨ। ਇਸ ਦੇ ਨਾਲ ਹੀ ਕੰਗਣਾ ਰਣੌਤ ਦੇ ਮੁੱਦੇ ਦੇ ਉੱਤੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਬੇਸ਼ੱਕ ਕੰਗਣਾ ਰਣੌਤ ਦੀ ਫਿਲਮ ਐਮਰਜੇਂਸੀ ਦੁਬਾਰਾ ਰਿਲੀਜ਼ ਹੋਣ ਦੀਆਂ ਗੱਲਾਂ ਸਾਹਮਣੇ ਆਈਆਂ ਹਨ, ਪਰ ਉਹ ਇਸ ਦੇ ਉੱਪਰ ਕੋਈ ਵੀ ਟਿੱਪਣੀ ਨਹੀਂ ਕਰਨਾ ਚਾਹੁੰਦੇ ਹਨ।
- ਬਰਨਾਲਾ ਜ਼ਿਮਨੀ ਚੋਣ: ਆਪ ਦੇ ਟਕਸਾਲੀ ਵਰਕਰਾਂ ਨੇ ਟਿਕਟ ਨੂੰ ਲੈ ਕੇ ਮਾਰੀ ਬੜ੍ਹਕ - AAP party prepared for by election
- ਐਕਸ਼ਨ 'ਚ ਪੰਜਾਬ ਪੁਲਿਸ, ਗੋਲਡੀ ਬਰਾੜ ਦੇ ਤਿੰਨ ਹੋਰ ਗੁਰਗੇ ਅੰਮ੍ਰਿਤਸਰ ਪੁਲਿਸ ਨੇ ਕੀਤੇ ਗ੍ਰਿਫ਼ਤਾਰ - Goldy Brar associates arrested
- ਅੱਜ ਤੋਂ 3 ਦਿਨਾਂ ਲਈ ਬਿਜਲੀ ਕਾਮਿਆਂ ਦੀ ਹੜਤਾਲ, ਪੰਜਾਬੀਆਂ ਨੂੰ ਝੱਲਣਾ ਪੈ ਸਕਦਾ ਹੈ ਭਾਰੀ ਸੰਕਟ - Electricity employees on strike