ਅੰਮ੍ਰਿਤਸਰ: ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਡਾਕਟਰ ਰਾਜ ਕੁਮਾਰ ਵੇਰਕਾ ਨੇ ਅਕਾਲੀ ਦਲ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪਿਛਲੇ ਦਿਨੀਂ ਗਿੱਦੜਬਾਹਾ ਤੋਂ ਅਕਾਲੀ ਦਲ ਦੇ ਵੱਡੇ ਲੀਡਰ ਡਿੰਪੀ ਢਿੱਲੋਂ ਨੇ ਅਸਤੀਫਾ ਦੇ ਦਿੱਤਾ ਸੀ। ਜਿਸ ਉੱਤੇ ਡਾਕਟਰ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਅਕਾਲੀ ਦਲ ਦੇ ਲੀਡਰ ਹਰਦੀਪ ਸਿੰਘ ਡਿੰਪੀ ਢਿੱਲੋਂ ਵੱਲੋਂ ਅਸਤੀਫਾ ਦੇਣ ਦਾ ਇਹ ਸਪਸ਼ਟ ਸਿਗਨਲ ਜਾਂਦਾ ਕਿ ਕੋਈ ਅਕਾਲੀ ਦਲ ਵਿੱਚ ਰਹਿਣਾ ਨਹੀਂ ਚਾਹੁੰਦਾ।
ਅਕਾਲੀ ਦਲ ਹੁਣ ਖਾਲੀ ਦਲ ਹੁੰਦਾ ਜਾ ਰਿਹਾ: ਕਾਂਗਰਸੀ ਆਗੂ ਨੇ ਕਿਹਾ ਕਿ ਜਿਸ ਨੂੰ ਸੁਖਬੀਰ ਬਾਦਲ ਦੀ ਸੱਜੀ ਬਾਂਹ ਕਿਹਾ ਜਾਂਦਾ ਹੈ, ਉਹ ਸੁਖਬੀਰ ਬਾਦਲ ਦੇ ਪਰਿਵਾਰ ਦੇ ਲੋਕਾਂ ਦੇ ਵਿੱਚ ਸ਼ਾਮਿਲ ਸੀ ਉਹ ਪਰ ਮੈਨੂੰ ਲੱਗਦਾ ਹੈ ਕਿ ਅਕਾਲੀ ਦਲ ਹੁਣ ਖਾਲੀ ਦਲ ਹੁੰਦਾ ਜਾ ਰਿਹਾ ਹੈ। ਦਿਨੋਂ ਦਿਨ ਅਕਾਲੀ ਦਲ ਨੂੰ ਹਰ ਕੋਈ ਛੱਡਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਰਿਵਿਊ ਕਰਨਾ ਚਾਹੀਦਾ ਹੈ, ਵਿਚਾਰ ਕਰਨਾ ਚਾਹੀਦਾ ਕਿ ਕਿਉਂ ਉਹਦੇ ਨਾਲ ਕੋਈ ਵੀ ਚਲਣਾ ਨਹੀਂ ਚਾਹੁੰਦਾ।
ਅਕਾਲੀ ਪਾਰਟੀ ਵਿੱਚ ਹੁਣ ਕੋਈ ਕਿਉਂ ਨਹੀਂ ਆਉਣਾ ਚਾਅ ਰਿਹਾ: ਡਾਕਟਰ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਸੋਚਣਾ ਚਾਹੀਦਾ ਹੈ ਕਿ ਅਕਾਲੀ ਪਾਰਟੀ ਵਿੱਚ ਹੁਣ ਕੋਈ ਕਿਉਂ ਨਹੀਂ ਆਉਣਾ ਚਾਅ ਰਿਹਾ। ਜੇਕਰ ਕੋਈ ਕਮੀ ਕਰਕੇ ਇਹ ਸਾਰਾ ਕੁਝ ਹੋ ਰਿਹਾ ਤਾਂ ਉਹ ਆਪਣੀਆਂ ਕਮੀਆਂ ਪੂਰੀਆਂ ਕਰਨ ਅਤ ਉਹ ਆਪਣੇ ਅੰਦਰ ਦੀਆਂ ਕਮੀਆਂ ਨੂੰ ਵੀ ਦੂਰ ਕਰਨ।
ਰਾਜਨੀਤੀ ਵਿੱਚੋਂ ਸੁਖਬੀਰ ਬਾਦਲ ਨੂੰ ਸੰਨਿਆਸ ਲੈਣਾ ਚਾਹੀਦਾ: ਡਾਕਟਰ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਆਪਣੀ ਕਮੀਆਂ ਨੂੰ ਦੂਰ ਕਰਨ ਵਾਸਤੇ ਸੁਖਬੀਰ ਬਾਦਲ ਨੂੰ ਚਾਹੀਦਾ ਕਿ ਥੋੜੇ ਸਮੇਂ ਵਾਸਤੇ ਰਾਜਨੀਤੀ ਵਿੱਚੋਂ ਸੁਖਬੀਰ ਬਾਦਲ ਨੂੰ ਸਨਿਆਸ ਲੈਣਾ ਚਾਹੀਦਾ ਹੈ। ਕਿਸੇ ਹੋਰ ਨੂੰ ਅੱਗੇ ਲਗਾ ਕੇ ਇਹ ਅਕਾਲੀ ਦਲ ਨੂੰ ਬਚਾਉਣਾ ਚਾਹੀਦਾ ਹੈ। ਅਕਾਲੀ ਦਲ ਜਿਹੜਾ ਖੇਰੂ-ਖੇਰੂ ਹੋਇਆ ਪਿਆ ਹੈ, ਅਕਾਲੀ ਦਲ ਬਰਬਾਦ ਹੋ ਗਿਆ ਹੈ, ਅਕਾਲੀ ਦਲ ਖਤਮ ਹੋ ਗਿਆ ਹੈ।
- ਨੰਗਲ ਦੇ ਮੰਦਰ ਮਾਤਾ ਸ੍ਰੀ ਜੁਲਫਾ ਦੇਵੀ ਵਿਖੇ ਮੂਰਤੀ ਤੋਂ ਨੱਥ ਤੇ ਝੂਮਕੇ ਚੋਰੀ ਕਰਨ ਵਾਲੇ ਮੁਲਜ਼ਮ ਗ੍ਰਿਫਤਾਰ - Mata Sri Julfa Devi
- ਬਜ਼ੁਰਗ ਮਹਿਲਾ ਦੇ ਹੋਏ ਅੰਨ੍ਹੇ ਕਤਲ ਦੀ ਪਠਾਨਕੋਟ ਪੁਲਿਸ ਨੇ 48 ਘੰਟੇ 'ਚ ਸੁਲਝਾਈ ਗੁੱਥੀ, ਦਿਉਰ ਦਾ ਲੜਕਾ ਤੇ ਉਸਦਾ ਸਾਥੀ ਨਿਕਲਿਆ ਕਾਤਲ - Blind murder mystery
- ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਸ਼ਰਧਾਲੂਆਂ 'ਚ ਉਤਸ਼ਾਹ, ਦੇਖੋ ਇਸ ਮੰਦਿਰ ਵਿੱਚ ਕੀ-ਕੀ ਰਹੇਗਾ ਖਾਸ - Sri Krishna Janmashtami