ਰੂਪਨਗਰ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਅੱਜ ਸ਼੍ਰੀ ਚਮਕੌਰ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਸ਼੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਜੋ ਉਹਨਾਂ ਵਿੱਚ ਵਿਸ਼ਵਾਸ਼ ਜਤਾਇਆ ਗਿਆ ਅਤੇ ਜੋ ਨਵੀਂ ਜਿੰਮੇਵਾਰੀ ਉਹਨਾਂ ਨੂੰ ਦਿੱਤੀ ਗਈ ਉਸ ਦੇ ਲਈ ਉਹ ਪਾਰਟੀ ਦਾ ਧੰਨਵਾਦ ਕਰਦੇ ਹਨ।
ਕਾਂਗਰਸ ਹਾਈਕਮਾਨ ਦਾ ਕੀਤਾ ਧੰਨਵਾਦ
ਸਾਬਕਾ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਜਿਹੜੀ ਕਮੇਟੀ ਦਾ ਚੇਅਰਮੈਨ ਉਹਨਾਂ ਨੂੰ ਲਗਾਇਆ ਗਿਆ ਹੈ, ਉਸ ਵਿੱਚ ਖੇਤੀਬਾੜੀ ਵਿਭਾਗ ਆਉਂਦਾ ਹੈ ਅਤੇ ਕਿਸਾਨਾਂ ਦੇ ਨਾਲ ਜੁੜੇ ਹੋਏ ਮੁੱਦੇ ਵੀ ਆਉਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮੁੱਖ ਕਿੱਤਾ ਕਿਸਾਨੀ ਹੈ, ਖਾਸ ਤੌਰ 'ਤੇ ਉੱਤਰ ਭਾਰਤ ਜਿਸ ਵਿੱਚ ਪੰਜਾ,ਬ ਹਰਿਆਣਾ ਮੁੱਢਲੇ ਤੌਰ ਉੱਤੇ ਖੇਤੀ 'ਤੇ ਨਿਰਭਰ ਹਨ। ਉਹਨਾਂ ਨੂੰ ਅੱਗੇ ਵਧਾਉਣ ਲਈ ਕੰਮ ਕੀਤਾ ਜਾਵੇਗਾ।
ਡਿਸਪੈਂਸਰੀਆਂ ਨੂੰ ਨਵਾਂ ਰੰਗ ਕਰਕੇ ਬਣਾ ਦਿੱਤੇ ਕਲੀਨਿਕ
ਇਸ ਮੌਕੇ ਪੰਜਾਬ ਸਰਕਾਰ ਉੱਤੇ ਤਿੱਖੇ ਸ਼ਬਦੀ ਵਾਰ ਕਰਦੇ ਹੋਏ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਹਰ ਪਾਸੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ। ਇਸ ਦੌਰਾਨ ਆਮ ਆਦਮੀ ਕਲੀਨਿਕਾਂ ਬਾਰੇ ਬੋਲਦਿਆਂ ਚੰਨੀ ਨੇ ਕਿਹਾ ਕਿ ਪੁਰਾਣੀਆਂ ਡਿਸਪੈਂਸਰੀਆਂ ਨੂੰ ਨਵਾਂ ਰੰਗ ਕਰਕੇ ਉਸ ਉੱਤੇ ਆਪਣੀ ਫੋਟੋ ਲਗਾ ਦਿੱਤੀ ਗਈ ਹੈ। ਕੋਈ ਨਵਾਂ ਕੰਮ ਨਹੀਂ ਕੀਤਾ ਗਿਆ, ਬਲਕਿ ਸਿਹਤ ਵਿਭਾਗ ਕੋਲ ਜੋ ਮੌਜੂਦਾ ਬੁਨਿਆਦੀ ਢਾਂਚਾ ਸੀ ਉਸ ਨੂੰ ਛੋਟਾ ਕਰ ਦਿੱਤਾ ਗਿਆ ਹੈ।
ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨਾ
ਇਸ ਮੌਕੇ ਚਰਨਜੀਤ ਸਿੰਘ ਚੰਨੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਤਿੱਖਾ ਸ਼ਬਦੀ ਵਾਰ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਠੀਕ ਨਹੀਂ ਹੈ ਤੇ ਪਰਮਾਤਮਾ ਉਹਨਾਂ ਨੂੰ ਸਿਹਤਯਾਬੀ ਦੇਵੇ। ਚੰਨੀ ਨੇ ਕਿਹਾ ਕਿ ਜਿਹੜਾ ਬੰਦਾ ਆਪਣੇ ਆਪ ਨੂੰ ਨਹੀਂ ਸੰਭਾਲ ਸਕਦਾ, ਉਹ ਪੰਜਾਬ ਨੂੰ ਕੀ ਸੰਭਾਲੇਗਾ। ਇਸ ਮੌਕੇ ਉਹਨਾਂ ਤੰਜ਼ ਕੱਸਦਿਆਂ ਕਿਹਾ ਕਿ ਜਿਹੜਾ ਬੰਦਾ ਇੰਨੇ ਵੱਡੇ ਅਹੁਦੇ ਉੱਤੇ ਹੋ ਕੇ ਇੱਕ ਸ਼ਰਾਬ ਨਹੀਂ ਛੱਡ ਸਕਦਾ, ਉਹ ਪੰਜਾਬ ਦਾ ਕੀ ਭਲਾ ਕਰੇਗਾ ਅਤੇ ਪੰਜਾਬ ਨੂੰ ਕੀ ਸੇਧ ਦੇਵੇਗਾ। ਚੰਨੀ ਨੇ ਕਿਹਾ ਕਿ ਉਹ ਅਰਦਾਸ ਕਰਦੇ ਹਨ ਕਿ ਭਗਵੰਤ ਮਾਨ ਜਲਦ ਠੀਕ ਹੋਣ ਅਤੇ ਜੁਗ ਜੁਗ ਜੀਣ।
ਸੁਨੀਲ ਜਾਖੜ ਨੂੰ ਦੱਸਿਆ ਫੇਲ੍ਹ ਲੀਡਰ
ਇਸ ਮੌਕੇ ਚਰਨਜੀਤ ਚੰਨੀ ਵੱਲੋਂ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ 'ਤੇ ਵੀ ਨਿਸ਼ਾਨਾ ਸਾਧਿਆ ਗਿਆ। ਚੰਨੀ ਨੇ ਕਿਹਾ ਕਿ ਜਿਹੜਾ ਪਿਛੌਰ ਨਹੀਂ ਕੁਝ ਕਰ ਸਕਦਾ ਉਸ ਨੇ ਲਾਹੌਰ ਵੀ ਕੁਝ ਨਹੀਂ ਕਰਨਾ। ਉਨ੍ਹਾਂ ਕਿਹਾ ਕਿ ਜਾਖੜ ਕਾਂਗਰਸ 'ਚ ਵੀ ਫੇਲ੍ਹ ਸਨ ਤੇ ਭਾਜਪਾ 'ਚ ਵੀ ਫੇਲ੍ਹ ਹੀ ਹਨ ਤੇ ਅੱਗੇ ਜਿਥੇ ਜਾਣਗੇ, ਉਥੇ ਵੀ ਫੇਲ੍ਹ ਹੀ ਹੋਣਗੇ।
- ਸਾਬਕਾ ਮੈਂਬਰ ਪੰਚਾਇਤ ਦੀ ਆਪਣੇ ਹੀ ਵਾਰਡ ਵਿੱਚੋਂ ਕੱਟੀ ਗਈ ਵੋਟ, ਭੜਕੇ ਪਿੰਡ ਵਾਸੀਆਂ ਨੇ ਵਿਰੋਧੀਆਂ ਉੱਤੇ ਲਾਏ ਹੇਰਾਫੇਰੀ ਦੀ ਇਲਜ਼ਾਮ - Punjab Panchayat Elections
- ਪੰਜਾਬ ਕਾਂਗਰਸ ਪ੍ਰਧਾਨ ਨੇ ਲਤਾੜੇ ਅਫਸਰ,ਨਾਲ ਹੀ ਸੁਨੀਲ ਜਾਖ਼ੜ 'ਤੇ ਵੀ ਸਾਧਿਆ ਨਿਸ਼ਾਨਾ - Raja Waring meeting with DC
- ਕਿਸਾਨਾਂ ਨੇ ਡੀਸੀ ਦਫ਼ਤਰ ਦੇ ਬਾਹਰ ਬਾਸਮਤੀ ਝੋਨਾ ਸੁੱਟ ਕੇ ਕੀਤਾ ਰੋਸ ਪ੍ਰਦਰਸ਼ਨ, ਜਾਣੋ ਵਜ੍ਹਾ - Protest farmers outside dc complex