ETV Bharat / state

ਸਾਬਕਾ ਸੀ ਐਮ ਚੰਨੀ ਨੇ ਮੁੱਖ ਮੰਤਰੀ ਮਾਨ 'ਤੇ ਕੱਸਿਆ ਤੰਜ, ਕਿਹਾ- ਸਟੇਜ ਚਲਾਉਣ ਅਤੇ ਸਟੇਟ ਚਲਾਉਣ 'ਚ ਹੁੰਦਾ ਹੈ ਫਰਕ - Ex CM Charanjit singh channi

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੀ ਮੌਜੁਦਾ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਸ਼ਬਦੀ ਵਾਰ ਕਰਦੇ ਕਿਹਾ ਕਿ ਜੋ ਹਾਲ ਉਸ ਦਿਨ ਵਿਧਾਨ ਸਭਾ ਵਿਚ ਦੇਖਣ ਨੂੰ ਮਿਲਿਆ ਉਹ ਬੇਹੱਦ ਮੰਦ ਭਾਗਾ ਸੀ। ਉਹਨਾਂ ਕਿਹਾ ਕਿ ਸਟੇਜ ਚਲਾਉਣ ਅਤੇ ਸਟੇਟ ਚਲਾਉਣ 'ਚ ਫਰਕ ਹੈ।

Former CM Channi took a dig at Chief Minister Mann and said 'There is a difference in running the stage and running the state'
ਸਾਬਕਾ ਸੀ ਐਮ ਚੰਨੀ ਨੇ ਮੁੱਖ ਮੰਤਰੀ ਮਾਨ 'ਤੇ ਕਸਿਆ ਤੰਜ-ਕਿਹਾ 'ਸਟੇਜ ਚਲਾਉਣ ਅਤੇ ਸਟੇਟ ਚਲਾਉਣ 'ਚ ਹੁੰਦਾ ਹੈ ਫਰਕ'
author img

By ETV Bharat Punjabi Team

Published : Mar 9, 2024, 10:16 AM IST

Updated : Mar 9, 2024, 10:24 AM IST

'ਸਟੇਜ ਚਲਾਉਣ ਅਤੇ ਸਟੇਟ ਚਲਾਉਣ 'ਚ ਹੁੰਦਾ ਹੈ ਫਰਕ'

ਲੁਧਿਆਣਾ: ਬੀਤੇ ਦਿਨੀਂ ਸ਼ਿਵਰਾਤਰੀ ਦੇ ਤਿਉਹਾਰ ਮੌਕੇ ਲੁਧਿਆਣਾ ਪਹੁੰਚੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਿਥੇ ਵਿਸ਼ਵਕਰਮਾ ਦਰਬਾਰ ਦੇ ਵਿੱਚ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ ਅਤੇ ਲੋਕ ਭਲਾਈ ਦੀ ਕਾਮਨਾ ਕੀਤੀ ਉਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਦੇ ਮੌਜੁਦਾ ਹਲਾਤਾਂ ਉਤੇ ਚਿੰਤਾ ਵੀ ਜ਼ਾਹਿਰ ਕੀਤੀ। ਉਹਨਾਂ ਕਿਹਾ ਕਿ ਵਿਧਾਨ ਸਭਾ ਦੇ ਹਾਲਾਤ ਵੇਖ ਕੇ ਬੇਹਦ ਪਰੇਸ਼ਾਨੀ ਹੋਈ। ਲੋਕ ਮਸਲਿਆਂ ਦੀ ਜਗਾ ਕੁਝ ਹੋਰ ਹੀ ਹੋ ਰਿਹਾ ਸੀ। ਨਾਲ ਹੀ ਉਹਨਾਂ ਤੋਂ ਬਜਟ ਪਾਸ ਕਰਨ ਮੌਕੇ ਮਹਿਲਾਵਾਂ ਅਣਗੌਲੇ ਜਾਣ 'ਤੇ ਪੁੱਛੇ ਸਵਾਲ ਦੇ ਜਵਾਬ 'ਚ ਉਹਨਾਂ ਬੋਲਦੇ ਕਿਹਾ ਕਿ ਨਾ ਹੀ ਮਹਿਲਾਵਾਂ ਲਈ ਬਜਟ ਦੇ ਵਿੱਚ ਹਜ਼ਾਰ ਰੁਪਏ ਦੀ ਤਜਵੀਜ਼ ਰੱਖੀ ਗਈ ਹੈ ਤੇ ਨਾ ਹੀ ਸਰਕਾਰ ਨੇ ਕੋਈ ਹੋਰ ਐਲਾਨ ਕੀਤੇ । ਉਹਨਾਂ ਕਿਹਾ ਕਿ ਸਰਕਾਰ ਪੰਜਾਬ ਦੇ ਸਿਰ 'ਤੇ ਕਰਜ਼ਾ ਚੜ੍ਹਾਈ ਜਾ ਰਹੀ ਹੈ ਹਰ ਰੋਜ਼ 100 ਕਰੋੜ ਰੁਪਏ ਦਾ ਸਰਕਾਰ ਕਰਜ਼ਾ ਲੈ ਰਹੀ ਹੈ।

ਸਰਕਾਰ ਦੀ ਹਾਲਤ ਖਰਾਬ ਹੋ ਚੁੱਕੀ ਹੈ: ਸਾਬਕਾ ਸੀ ਐਮ ਚੰਨੀ ਨੇ ਕਿਹਾ ਕਿ ਬਿਨਾਂ ਕਰਜੇ ਤੋਂ ਉਹ ਕੋਈ ਕੰਮ ਨਹੀਂ ਕਰ ਰਹੇ। ਸਰਕਾਰ ਦੀ ਹਾਲਤ ਖਰਾਬ ਹੋ ਚੁੱਕੀ ਹੈ ਉਹਨਾਂ ਕੋਲ ਕੰਮ ਕਰਵਾਉਣ ਦੇ ਲਈ ਫੰਡ ਹੀ ਨਹੀਂ ਹਨ। ਸਾਬਕਾ ਸੀਐਮ ਚੰਨੀ ਨੇ ਕਿਹਾ ਕਿ 'ਸਟੇਜ ਚਲਾਉਣ ਦੇ ਵਿੱਚ ਅਤੇ ਸਟੇਟ ਚਲਾਉਣ ਦੇ ਵਿੱਚ ਬਹੁਤ ਫਰਕ ਹੁੰਦਾ ਹੈ' ਅਤੇ ਉਹ ਪਹਿਲਾ ਤੋਂ ਇਹ ਗੱਲ ਕਹਿੰਦੇ ਆ ਰਹੇ ਹਨ। ਉਥੇ ਹੀ ਦੂਜੇ ਪਾਸੇ ਸੀਐਮ ਵੱਲੋਂ ਵਿਧਾਨ ਸਭਾ ਦੇ ਵਿੱਚ ਵਿਰੋਧੀ ਪਾਰਟੀਆਂ ਦੇ ਨਾਲ ਬਹਿਸ ਕਰਨ ਸਬੰਧੀ ਵਰਤੀ ਗਈ ਸ਼ਬਦਾਵਲੀ ਨੂੰ ਲੈ ਕੇ ਵੀ ਉਹਨਾਂ ਕਿਹਾ ਕਿ ਸਾਰੇ ਲੋਕ ਹੀ ਉਹਨਾਂ ਦੀ ਇਸ ਸ਼ਬਦਾਵਲੀ ਨੂੰ ਵੇਖ ਚੁੱਕੇ ਹਨ ਹੁਣ ਮੈਂ ਇਸ 'ਤੇ ਕੀ ਕਹਿ ਸਕਦਾ ਹਾਂ।

ਇਸ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਨਤਮਸਤਕ ਹੋਣ ਲਈ ਵਿਸ਼ਵਕਰਮਾ ਮੰਦਿਰ ਪਹੁੰਚੇ ਜਿੱਥੇ ਉਹਨਾਂ ਨੇ ਭਗਵਾਨ ਦਾ ਆਸ਼ੀਰਵਾਦ ਲਿਆ ਅਤੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਭਵਨ ਦੇ ਵਿਕਾਸ ਦੇ ਲਈ ਗਰਾਂਟ ਜਾਰੀ ਕੀਤੀ ਗਈ ਸੀ ਅਤੇ ਇਹ ਹੁਣ ਭਵਨ ਪੂਰੀ ਤਰਹਾਂ ਬਣ ਕੇ ਤਿਆਰ ਹੋ ਗਿਆ ਹੈ ਅਤੇ ਇੱਥੇ ਅੱਜ ਪ੍ਰਾਣ ਪਤੀਸ਼ਠਾ ਪ੍ਰੋਗਰਾਮ ਕਰਵਾਇਆ ਗਿਆ ਹੈ ਉਹਨਾਂ ਕਿਹਾ ਕਿ ਅਸੀਂ ਖੁਸ਼ ਹਨ ਕਿ ਸਾਡੀ ਸਰਕਾਰ ਵੇਲੇ ਕਰਵਾਏ ਗਏ ਕੰਮ ਅੱਜ ਮੁਕੰਮਲ ਹੋ ਰਹੇ ਹਨ।

Last Updated : Mar 9, 2024, 10:24 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.