ਲੁਧਿਆਣਾ: ਕਰਨੈਲ ਸਿੰਘ ਨਗਰ ਨੇੜੇ 7 ਜੁਲਾਈ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਵੀਡੀਓ 'ਚ ਬਾਈਕ ਸਵਾਰ ਤਿੰਨ ਨੌਜਵਾਨ ਇਕ ਘਰ ਦੇ ਬਾਹਰ ਗੋਲੀਬਾਰੀ ਕਰਦੇ ਦਿਖਾਈ ਦੇ ਰਹੇ ਹਨ। ਕਰੀਬ 27 ਸਕਿੰਟਾਂ ਵਿੱਚ ਬਦਮਾਸ਼ਾਂ ਨੇ ਘਰ ਦੇ ਬਾਹਰ ਤਿੰਨ ਗੋਲੀਆਂ ਚਲਾਈਆਂ। ਬਿਨਾਂ ਕਿਸੇ ਡਰ ਦੇ, ਬਦਮਾਸ਼ ਪਿਸਤੌਲ ਵਿੱਚ ਗੋਲੀ ਲੋਡ ਕਰਦੇ ਅਤੇ ਫਾਇਰਿੰਗ ਕਰਦੇ ਦੇਖੇ ਗਏ। ਸੂਤਰਾਂ ਮੁਤਾਬਿਕ ਇਹ ਗੋਲੀਬਾਰੀ ਗੈਂਗਸਟਰ ਸਾਗਰ ਨਿਊਟਨ ਨੇ ਚਲਾਈ ਹੈ ਜਿਸ ਦੀ ਉਸ ਨੇ ਜ਼ਿੰਮੇਵਾਰੀ ਵੀ ਲਈ ਹੈ।
ਸਾਥੀ ਭੇਜ ਕੇ ਫਾਇਰਿੰਗ ਕਰਵਾਈ: ਗੈਂਗਸਟਰ ਸਾਗਰ ਨਿਊਟਨ ਦੀ ਕਰਨੈਲ ਸਿੰਘ ਵਾਸੀ ਨਵੀ ਨਾਲ ਪੁਰਾਣੀ ਰੰਜਿਸ਼ ਹੈ। ਇਸ ਕਾਰਨ ਉਸ ਨੇ ਆਪਣੇ ਸਾਥੀ ਭੇਜ ਕੇ ਫਾਇਰਿੰਗ ਕਰਵਾਈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹਾ ਪੁਲਿਸ ਬਾਈਕ ਦਾ ਨੰਬਰ ਟਰੇਸ ਕਰਨ 'ਚ ਲੱਗੀ ਹੋਈ ਹੈ। ਇਸ ਨੂੰ ਲੈ ਕੇ ਲੁਧਿਆਣਾ ਦੇ ਏਡੀਸੀਪੀ ਇਨਵੈਸਟੀਗੇਸ਼ਨ ਅਮਨਦੀਪ ਸਿੰਘ ਬਰਾੜ ਨੇ ਕਿਹਾ ਹੈ ਕਿ ਪੁਲਿਸ ਸਟੇਸ਼ਨ ਦੁਗਰੀ ਦੇ ਅਧੀਨ ਇਹ ਘਟਨਾ ਹੋਈ ਹੈ, ਜਿਸ ਦੀ ਅਸੀਂ ਲਗਾਤਾਰ ਜਾਂਚ ਕਰ ਰਹੇ ਹਾਂ।
- ਚੰਡੀਗੜ੍ਹ ਦੇ ਭਾਜਪਾ ਦਫਤਰ 'ਚ ਭੇਜਿਆ ਗਿਆ ਧਮਕੀ ਭਰਿਆ ਪੱਤਰ, ਪੰਜਾਬ ਭਾਜਪਾ ਦੇ ਸੀਨੀਅਰ ਆਗੂਆਂ ਨੂੰ ਜਾਨੋ ਮਾਰਨ ਦੀ ਦਿੱਤੀ ਗਈ ਧਮਕੀ - Death threat to BJP leaders
- ਜਲੰਧਰ ਦੀ ਜ਼ਿਮਨੀ ਚੋਣ ਤੋਂ ਪਹਿਲਾਂ ਸੁਨੀਲ ਜਾਖੜ ਦੀ ਵੋਟਰਾਂ ਨੂੰ ਅਪੀਲ, ਕਿਹਾ- 'ਆਪ' ਦੇ ਆਤੰਕ ਨੂੰ ਦੂਰ ਕਰਨ ਲਈ ਭਾਜਪਾ ਨੂੰ ਦਿਓ ਵੋਟ - Jalandhar by election
- ਲੁਧਿਆਣਾ 'ਚ ਵਿਜੀਲੈਂਸ ਦਾ ਐਕਸ਼ਨ, ਰਿਸ਼ਵਤ ਲੈਣ ਦੇ ਇਲਜ਼ਾਮ ਹੇਠ ਐੱਸਆਈ ਗ੍ਰਿਫ਼ਤਾਰ - vigilance has arrested the SI
ਮੁਲਜ਼ਮਾਂ ਦੀ ਸ਼ਨਾਖਤ: ਉਹਨਾਂ ਕਿਹਾ ਕਿ ਫਿਲਹਾਲ ਕਿਸੇ ਦੀ ਗ੍ਰਿਫਤਾਰੀ ਤਾਂ ਨਹੀਂ ਹੋਈ ਪਰ ਜਲਦ ਹੀ ਅਸੀਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਵਾਂਗੇ। ਉਹਨਾਂ ਕਿਹਾ ਕਿ ਮੁਲਜ਼ਮਾਂ ਦੀ ਸ਼ਨਾਖਤ ਵੀ ਅਸੀਂ ਕਰ ਰਹੇ ਹਾਂ। ਹਾਲਾਂਕਿ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਇਹ ਕੋਈ ਗੈਂਗਸਟਰ ਸੀ ਤਾਂ ਉਹਨਾਂ ਕਿਹਾ ਕਿ ਇਸ ਦੀ ਅਸੀਂ ਜਾਂਚ ਕਰ ਰਹੇ ਹਨ। ਸੋਸ਼ਲ ਮੀਡੀਆ ਉੱਤੇ ਜੋ ਵੀਡੀਓ ਵਾਇਰਲ ਹੋ ਰਹੀ ਹੈ ਉਹ ਖੁਦ ਮੁਦਈ ਦੇ ਘਰ ਦੀ ਹੈ। ਪੁਲਿਸ ਨੇ ਦੱਸਿਆ ਕਿ ਮੁਦਈ ਨੂੰ ਵੀ ਮੌਕੇ ਉੱਤੇ ਬੁਲਾਇਆ ਗਿਆ ਹੈ ਅਤੇ ਉਸ ਤੋਂ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਹਨਾਂ ਦੀ ਕੀ ਪੁਰਾਣੀ ਰੰਜਿਸ਼ ਸੀ ਜਾਂ ਫਿਰ ਕਿਸ ਕਾਰਨਾ ਕਰਕੇ ਇਹ ਫਾਇਰਿੰਗ ਕੀਤੀ ਗਈ ਹੈ।