ETV Bharat / state

ਮਾਨਸਾ ਵਿੱਚ ਦਿਨ ਦਿਹਾੜੇ ਹੋਈ ਦੋ ਮੈਡੀਕਲ ਸਟੋਰਾਂ ਤੇ ਫਾਇਰਿੰਗ, ਸੀਸੀਟੀਵੀ 'ਚ ਕੈਦ ਹੋਈ ਘਟਨਾ - Firing at two medical stores - FIRING AT TWO MEDICAL STORES

Firing at two medical stores: ਮਾਨਸਾ ਸ਼ਹਿਰ ਵਿੱਚ ਦੋ ਮੈਡੀਕਲ ਸਟੋਰਾਂ ਤੇ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ ਹੈ ਜਿਸ ਤੋਂ ਬਾਅਦ ਸ਼ਹਿਰ ਦੇ ਵਿੱਚ ਸਨਸਨੀ ਫੈਲ ਗਈ ਹੈ ਅਤੇ ਪੁਲਿਸ ਵੱਲੋ ਫਾਇਰਿੰਗ ਕਰਨ ਵਾਲੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਏ ਨੇ ਤੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੜ੍ਹੋ ਪੂਰੀ ਖ਼ਬਰ...

Firing at two medical stores
ਮਾਨਸਾ ਵਿੱਚ ਦਿਨ ਦਿਹਾੜੇ ਹੋਈ ਦੋ ਮੈਡੀਕਲ ਸਟੋਰਾਂ ਤੇ ਫਾਇਰਿੰਗ
author img

By ETV Bharat Punjabi Team

Published : Apr 4, 2024, 9:00 PM IST

ਮਾਨਸਾ ਵਿੱਚ ਦਿਨ ਦਿਹਾੜੇ ਹੋਈ ਦੋ ਮੈਡੀਕਲ ਸਟੋਰਾਂ ਤੇ ਫਾਇਰਿੰਗ

ਮਾਨਸਾ: ਮਾਨਸਾ ਸ਼ਹਿਰ ਦੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਸ਼ਹਿਰ ਦੇ ਵਿੱਚ ਦੋ ਮੈਡੀਕਲ ਸਟੋਰਾਂ ਤੇ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨਾਂ ਵੱਲੋਂ ਫਾਇਰਿੰਗ ਕਰ ਦਿੱਤੀ ਗਈ। ਮੋਟਰਸਾਈਕਲ ਮੌਕੇ ਤੋਂ ਫਰਾਰ ਹੋ ਗਏ ਅਤੇ ਸੀਸੀ ਟੀਵੀ ਕੈਮਰਿਆਂ ਦੇ ਵਿੱਚ ਕੈਦ ਵੀ ਹੋ ਗਏ ਹਨ। ਮਾਨਸਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਮੈਡੀਕਲ ਸਟੋਰ ਦੇ ਮਾਲਿਕ ਦੇ ਬਿਆਨ: ਉੱਧਰ ਮੈਡੀਕਲ ਸਟੋਰ ਦੇ ਮਾਲਿਕ ਨੇ ਦੱਸਿਆ ਕਿ ਉਹ ਖਾਣਾ ਖਾਣ ਦੇ ਲਈ ਦੁਪਹਿਰ ਘਰ ਗਿਆ ਸੀ ਪਰ ਦੋ ਮੋਟਰਸਾਈਕਲ ਸਵਾਰ ਜਦੋਂ ਉਨ੍ਹਾਂ ਦੀ ਦੁਕਾਨ ਤੇ ਆਏ ਤਾਂ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ। ਪਰ ਉਨ੍ਹਾਂ ਤੋਂ ਪਿਸਟਲ ਨਹੀਂ ਚੱਲਿਆ ਤਾਂ ਇਸ ਜਗ੍ਹਾਂ ਤੋਂ ਫਰਾਰ ਹੋ ਗਏ ਅਤੇ ਅਗਲੀ ਮੈਡੀਕਲ ਸਟੋਰ ਮਾਨਸਾ ਮੈਡੀਕਲ ਤੇ ਉਨ੍ਹਾਂ ਵੱਲੋਂ ਫਾਇਰਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਬੇਸ਼ੱਕ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਸ਼ੀਸ਼ਿਆਂ ਦੀ ਭੰਨ ਤੋੜ ਕੀਤੀ ਗਈ ਹੈ।

ਐਸ ਐਚ ਓ ਕਰਮਜੀਤ ਸਿੰਘ ਦੇ ਬਿਆਨ: ਉੱਧਰ ਘਟਨਾ ਸਥਾਨ ਤੇ ਪਹੁੰਚੇ ਮਾਨਸਾ ਪੁਲਿਸ ਦੇ ਆਲਾ ਅਧਿਕਾਰੀਆਂ ਨੇ ਸੀਸੀਟੀਵੀ ਫੁਟੇਜ ਦੇ ਜਰੀਏ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦੇ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸ ਐਚ ਓ ਕਰਮਜੀਤ ਸਿੰਘ ਨੇ ਦੱਸਿਆ ਕਿ ਦੋ ਅਣਪਛਾਤੇ ਨੌਜਵਾਨ ਮੋਟਰਸਾਈਕਲ ਤੇ ਸਵਾਰ ਸਨ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸਨ ਅਤੇ ਉਨ੍ਹਾਂ ਵੱਲੋਂ ਮੈਡੀਕਲ ਸਟੋਰਾਂ ਤੇ ਫਾਇਰਿੰਗ ਕੀਤੀ ਗਈ ਹੈ। ਜਿਸ ਦੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.