ਫਿਰੋਜ਼ਪੁਰ: ਆਏ ਦਿਨ ਦੋ ਧਿਰਾਂ ਵਿਚਕਾਰ ਹੋ ਰਹੇ ਝਗੜਿਆਂ ਦੇ ਮਾਮਲੇ ਸੁਣਨ ਨੂੰ ਮਿਲਦੇ ਹਨ। ਅਜਿਹਾ ਹੀ ਹੁਣ ਇੱਕ ਹੋਰ ਮਾਮਲਾ ਫਿਰੋਜ਼ਪੁਰ ਦੇ ਹਲਕਾ ਜੀਰਾ ਤੋਂ ਸਾਹਮਣੇ ਆਇਆ ਹੈ, ਜਿੱਥੇ ਦੋ ਧਿਰਾਂ ਨੇ ਚਰਚ 'ਚ ਇੱਟਾ ਅਤੇ ਹਥਿਆਰਾਂ ਨਾਲ ਇੱਕ-ਦੂਜੇ 'ਤੇ ਵਾਰ ਕੀਤੇ। ਇਸ ਲੜ੍ਹਾਈ ਦੌਰਾਨ ਚਰਚ ਦਾ ਵੀ ਕਾਫ਼ੀ ਨੁਕਸਾਨ ਹੋ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚਰਚ ਦੇ ਪਾਸਟਰ ਸੋਨੂੰ ਨੇ ਦੱਸਿਆ ਹੈ ਕਿ ਚਰਚ ਦੇ ਕੋਲ੍ਹ ਦੋ ਧਿਰਾਂ ਵਿਚਕਾਰ ਆਪਸੀ ਝਗੜਾ ਹੋ ਰਿਹਾ ਸੀ। ਇਸ ਲੜਾਈ ਦਾ ਚਰਚ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਪਰ ਫਿਰ ਵੀ ਇਨ੍ਹਾਂ ਦੀ ਲੜ੍ਹਾਈ ਕਾਰਨ ਚਰਚ ਦਾ ਕਾਫ਼ੀ ਨੁਕਸਾਨ ਹੋ ਗਿਆ ਹੈ। ਚਰਚ ਦੇ ਪਾਸਟਰ ਨੇ ਮੰਗ ਕੀਤੀ ਹੈ ਕਿ ਚਰਚ ਨੂੰ ਨੁਕਸਾਨ ਪਹੁੰਚਾਉਣ ਲਈ ਜ਼ਿੰਮੇਵਾਰ ਲੋਕਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ।
ਦੱਸ ਦਈਏ ਕਿ ਇਸ ਘਟਨਾ ਦੌਰਾਨ ਫਿਰੋਜ਼ਪੁਰ ਦੇ ਲੋਕ ਪੁਲਿਸ ਤੋਂ ਵੀ ਨਾ ਡਰਦੇ ਹੋਏ ਨਜ਼ਰ ਆਏ, ਕਿਉਕਿ ਫਿਰੋਜ਼ਪੁਰ 'ਚ ਪੁਲਿਸ ਦੇ ਹੁੰਦਿਆਂ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਹੈ। ਲੋਕਾਂ ਅਨੁਸਾਰ, ਇਸ ਘਟਨਾ ਦੌਰਾਨ ਹਮਲਾਵਰਾਂ ਨੇ ਪੁਲਿਸ ਦੀ ਮੌਜੂਦਗੀ ਵਿੱਚ ਹੀ ਇੱਕ ਵਿਅਕਤੀ ਨੂੰ ਕਾਪਾ ਮਾਰ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ, ਜਿਸਨੂੰ ਫਰੀਦਕੋਟ ਵਿਖੇ ਰੈਫਰ ਕੀਤਾ ਗਿਆ ਹੈ।
- ਦਰਦਨਾਕ : ਡਿਊਟੀ ਦੌਰਾਨ ਸੱਪ ਨੇ ਡੰਗਿਆਂ ਬਰਨਾਲਾ ਦਾ ਫੌਜੀ, ਹੋਈ ਮੌਤ, ਪੂਰੇ ਪਿੰਡ 'ਚ ਸੋਗ ਦੀ ਲਹਿਰ - solider simrandeep singh of died
- ਪੰਜਾਬ ਦੇ ਇਸ ਜ਼ਿਲ੍ਹੇ 'ਚ ਪਿਆ ਭਾਰੀ ਮੀਂਹ, ਸੜਕਾਂ ਹੋਈਆਂ ਜਲਥਲ, ਮੁਰਝਾਏ ਚਿਹਰਿਆਂ 'ਤੇ ਆਈ ਖੁਸ਼ੀ, ਦੇਖੋ ਵੀਡੀਓ - Heavy rain in Punjab
- ਨਿਹੰਗਾਂ ਦਾ ਵੱਡਾ ਕਾਰਨਾਮਾ, ਘਰ 'ਚ ਵੜ੍ਹ ਕੇ ਸ਼ਰੇਆਮ ਚਲਾ ਦਿੱਤੀਆਂ ਤਲਵਾਰਾਂ, ਬਾਪ ਦਾ ਕਰ ਦਿੱਤਾ ਕਤਲ, ਬੇਟੇ ਦਾ ਵੱਢਿਆ ਗੁੱਟ, ਦੇਖੋ ਮੌਕੇ ਦੀ ਵੀਡੀਓ - Killed by Nihangs in Tarn Taran
ਇਸ ਸਬੰਧੀ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਗਈ, ਤਾਂ ਐਸ.ਐਚ.ਓ ਕੰਵਲਜੀਤ ਰਾਏ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।