ਅੰਮ੍ਰਿਤਸਰ : ਅੰਮ੍ਰਿਤਸਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਅੱਜ ਬਲਾਕ ਅਜਨਾਲਾ ਦੇ ਪਿੰਡ ਗੱਗੋਮਾਲ ਦਾ ਰੋਡ ਰੋਕਿਆ ਗਿਆ। ਇਸ ਨੂੰ ਲੈਕੇ ਸਵੇਰੇ ਹੀ ਕਿਸਾਨ ਆਗੂ ਪਲਵਿੰਦਰ ਸਿੰਘ ਮਾਹਲ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਅੱਜ ਪੂਰੇ ਰਾਹ ਜਾਮ ਕੀਤੇ ਜਾਣਗੇ।
ਕਿਸਾਨ ਮੰਡੀਆਂ 'ਚ ਹੋ ਰਹੇ ਖੱਜਲ
ਦੱਸ ਦੇਈਏ ਕਿ ਮੰਡੀਆਂ ਵਿੱਚ ਲਿਫਟਿੰਗ ਨਾ ਹੋਣ ਕਾਰਨ ਅੱਕੇ ਹੋਏ ਕਿਸਾਨ ਲਗਾਤਾਰ ਧਰਨੇ ਪ੍ਰਦਸ਼ਨ ਕਰ ਰਹੇ ਹਨ। ਇਸ ਹੀ ਤਹਿਤ ਡੇਰਾ ਬਾਬਾ ਨਾਨਕ ਕੋਰੀਡੋਰ ਨੂੰ ਜੋੜਦਾ ਏਅਰਪੋਰਟ ਨੂੰ ਬੰਦ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂ ਨੇ ਕਿਹਾ ਕਿ ਝੋਨੇ ਦੀ ਖਰੀਦ ਨਹੀਂ ਹੋ ਰਹੀ। ਮੰਡੀਆਂ 'ਚ ਕਿਸਾਨ ਕਾਫੀ ਲੰਬੇ ਸਮੇਂ ਤੋਂ ਰੁਲ ਰਹੇ ਨੇ, ਤੇ ਨਾ ਕੋਈ ਬਰਦਾਨਾ ਆਇਆ ਨਾ ਸਰਕਾਰੀ ਖਰੀਦ ਚਾਲੂ ਹੋਈ। ਇਸ ਕਾਰਨ ਸਾਨੂ ਮਜ਼ਬੂਰਨ ਅੱਜ ਸਾਨੂੰ 12:30 ਵਜੇ ਤੋਂ ਅਣਮਿੱਥੇ ਸਮੇਂ ਲਈ ਚੱਕਾ ਜਾਮ ਕਰਨਾ ਪਿਆ।
ਜਾਰੀ ਰਹਿਣਗੇ ਧਰਨੇ
ਕਿਸਾਨਾਂ ਦੀ ਮੰਗ ਹੈ ਕਿ ਜਿੰਨਾ ਚਿਰ ਸਾਨੂੰ ਸਰਕਾਰ ਵੱਲੋਂ ਝੋਨਾ ਨਹੀਂ ਭਰਿਆ ਜਾਂਦਾ, ਮੰਡੀਆਂ ਚੋਂ ਲਿਫਟਿੰਗ ਨਹੀਂ ਹੁੰਦੀ ਉਦੋਂ ਤਕ ਇਹ ਧਰਨਾ ਜਾਰੀ ਰਹੇਗਾ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਤਿਉਹਾਰਾਂ ਦੇ ਦਿਨ ਚੱਲ ਰਹੇ ਹਨ। ਸਾਡੇ ਪਰਿਵਾਰ ਵੀ ਉਦੋਂ ਹੀ ਖੁਸ਼ੀ ਮਨਾਉਣਗੇ ਜਦੋਂ ਸਰਕਾਰ ਲਿਫਟਿੰਗ ਕਰਵਾ ਕੇ ਸਾਨੂੰ ਬਣਦੀ ਮਿਹਨਤ ਦੇਵੇਗੀ। ਪਰ ਜੇਕਰ ਸਰਕਾਰ ਦੀ ਮਨਮਾਨੀ ਚਲਦੀ ਰਹੀ ਤਾਂ ਇਹ ਧਰਨੇ ਵੀ ਇਦਾਂ ਹੀ ਰਹਿਣਗੇ।
ਨਕਲੀ ਪੁਲਿਸ ਵਾਲੇ ਨੇ ਕਰ ਦਿੱਤਾ ਵੱਡਾ ਕਾਂਡ, ਕੁੜੀ ਦੇ ਲੁਹਾਏ ਸਾਰੇ ਕੱਪੜੇ, ਛਾਤੀ ਦਾ ਟੈਟੂ ਦਿਖਾਉਣ ਦੀ ਕੀਤੀ ਮੰਗ
ਜ਼ਿਕਰਯੋਗ ਹੈ ਕਿ ਅੱਜ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਬੈਨਰ ਹੇਠ ਕਿਸਾਨਾਂ ਨੇ ਪੰਜਾਬ ਵਿੱਚ ਝੋਨੇ ਦੀ ਖਰੀਦ ‘ਲੇਟ’ ਕੀਤੇ ਜਾਣ ਦੇ ਵਿਰੋਧ ਵਿੱਚ ਸੋਮਵਾਰ ਨੂੰ ਇੱਥੇ ਇੱਕ ਖੰਡ ਮਿੱਲ ਨੇੜੇ ਨੈਸ਼ਨਲ ਹਾਈਵੇ-44 ਨੂੰ ਅਣਮਿੱਥੇ ਸਮੇਂ ਲਈ ਜਾਮ ਕਰ ਦਿੱਤਾ। ਬੀਕੇਯੂ (ਦੋਆਬਾ) ਦੇ ਪ੍ਰਧਾਨ ਮਨਜੀਤ ਸਿੰਘ ਰਾਏ ਦੀ ਅਗਵਾਈ ਵਿੱਚ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਫਗਵਾੜਾ-ਨਕੋਦਰ ਅਤੇ ਜਲੰਧਰ-ਲੁਧਿਆਣਾ ਮਾਰਗ ਜਾਮ ਕਰਕੇ ਹਾਈਵੇਅ ’ਤੇ ਚੱਕਾ ਜਾਮ ਕਰ ਦਿੱਤਾ। ਜ਼ਿਲ੍ਹਾ ਅਧਿਕਾਰੀਆਂ ਨੇ ਜਲੰਧਰ ਵਾਲੇ ਪਾਸੇ ਤੋਂ ਆਉਣ ਵਾਲੀ ਟਰੈਫਿਕ ਨੂੰ ਮੇਹਲੀ-ਬੰਗਾ-ਖੋਥੜਾਂ ਮਾਰਗਾਂ ਰਾਹੀਂ ਗੁਰਾਇਆ ਵੱਲ ਅਤੇ ਲੁਧਿਆਣਾ ਤੋਂ ਫਿਲੌਰ-ਨੂਰਮਹਿਲ ਰਾਹੀਂ ਆਉਣ ਵਾਲੀ ਟਰੈਫਿਕ ਨੂੰ ਮੋੜ ਦਿੱਤਾ। ਕਿਸਾਨ ਆਗੂ ਸਤਨਾਮ ਸਿੰਘ ਨੇ ਕਿਹਾ, "ਸਾਡਾ ਝੋਨਾ ਨਾ ਤਾਂ ਖਰੀਦਿਆ ਗਿਆ ਅਤੇ ਨਾ ਹੀ ਮੰਡੀਆਂ ਵਿੱਚੋਂ ਚੁੱਕਿਆ ਗਿਆ। ਅਸੀਂ ਆਪਣੀ ਗੱਲ ਨੂੰ ਸਾਬਤ ਕਰਨ ਲਈ ਵੱਡੀ ਗਿਣਤੀ ਵਿੱਚ ਨਾ ਵਿਕਣ ਵਾਲੇ ਝੋਨੇ ਨਾਲ ਭਰੀਆਂ ਟਰਾਲੀਆਂ ਲੈ ਕੇ ਆਏ ਹਾਂ। ਜਦੋਂ ਤੱਕ ਸਾਰੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਸ਼ੁਰੂ ਨਹੀਂ ਹੋ ਜਾਂਦੀ ਉਦੋਂ ਤੱਕ ਅਸੀਂ ਨਾਕਾਬੰਦੀ ਜਾਰੀ ਰੱਖਾਂਗੇ।