ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ਵਿੱਚ ਲਗਾਤਾਰ ਹੀ ਲੁੱਟ ਖੋਹ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਜਿਸ ਨੂੰ ਲੈਕੇ ਪੁਲਿਸ ਵੱਲੋਂ ਭਾਵੇਂ ਹੀ ਸਖਤੀ ਕਰਨ ਦੀ ਗੱਲ ਆਖੀ ਜਾਂਦੀ ਹੋਵੇ ਪਰ ਬਾਵਜੂਦ ਇਸ ਦੇ ਕੋਈ ਨਾ ਕੋਈ ਘਟਨਾ ਵਾਪਰ ਹੀ ਜਾਂਦੀ ਹੈ। ਅਜਿਹਾ ਹੀ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ 'ਤੇ ਬਟਾਲਾ ਰੋਡ ਤੋਂ, ਜਿੱਥੇ ਕਿ ਇੱਕ ਵਿਅਕਤੀ ਨੂੰ ਕੁਝ ਲੁਟੇਰਿਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਅਤੇ ਲੁਟੇਰੇ ਉਸ ਤੋਂ ਨਗਦੀ ਲੁੱਟ ਕੇ ਫਰਾਰ ਹੋ ਗਏ। ਜਿਸ ਤੋਂ ਬਾਅਦ ਇਸ ਵਾਰਦਾਤ ਦੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਅਤੇ ਪੁਲਿਸ ਮੌਕੇ 'ਤੇ ਪਹੁੰਚੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਉਹਨਾਂ ਵੱਲੋਂ ਸੀਸੀਟੀਵੀ ਕੈਮਰੇ ਖੰਘਾਲਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਜਲਦ ਹੀ ਮੁਲਜ਼ਮਾਂ ਨੂੰ ਫੜ ਕੇ ਸਲਾਖਾਂ ਪਿੱਛੇ ਭੇਜਿਆ ਜਾਵੇਗਾ ।
ਲੁਟੇਰਿਆਂ ਨੇ ਹਮਲਾ ਕਰਕੇ ਖੋਹ ਲਏ 4 ਲੱਖ ਰੁਪਏ : ਉਥੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਪੀੜਤ ਵਿਅਕਤੀ ਨੂੰ ਦੱਸਿਆ ਕਿ ਉਹ 4 ਲੱਖ ਰੁਪਏ ਦੀ ਨਕਦੀ ਲੈ ਕੇ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ ਕਿ ਅਚਾਨਕ ਹੀ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਨੂੰ ਘੇਰ ਕੇ ਹਮਲਾ ਕੀਤਾ ਅਤੇ ਪੈਸੇ ਖੋਹ ਲਏ। ਇਸ ਦੋਰਾਨ ਹਲਕੀ ਜਿਹੀ ਸੱਟ ਵੀ ਵੱਜੀ ਹੈ। ਪੀੜਤ ਨੇ ਦਸਿਆ ਕਿ ਵਾਰਦਾਤ ਹੁੰਦੇ ਹੀ ਰੌਲਾ ਪਾਇਆ ਤਾਂ ਸਥਾਨਕ ਲੋਕ ਇਕਠੇ ਹੋ ਗਏ। ਪਰ ਉਦੋਂ ਤੱਕ ਮੁਲਜ਼ਮ ਭੱਜ ਗਏ ਸਨ। ਪੀੜਤ ਨੇ ਦਸਿਆ ਕਿ ਮੁਲਜ਼ਮਾਂ ਵਿੱਚ ਇੱਕ ਨੌਜਵਾਨ ਸਿੱਖ ਵੀ ਸੀ ਜਿਸ ਨੇ ਉਸਨੂੰ ਧੱਕਾ ਮਾਰ ਕੇ ਚਾਰ ਲੱਖ ਰੁਪਿਆ ਸਕੂਟੀ ਵਿੱਚੋਂ ਕੱਢਿਆ। ਪੀੜਿਤ ਨੇ ਪੁਲਿਸ ਅੱਗੇ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਸਲਾਖਾਂ ਪਿੱਛੇ ਭੇਜਿਆ ਜਾਵੇ ਅਤੇ ਉਸਨੂੰ ਇਨਸਾਫ ਦਵਾਇਆ ਜਾਵੇ।
- ਪੁੱਤ ਬਣਿਆ ਕਪੁੱਤ, ਜ਼ਮੀਨ ਖ਼ਾਤਰ ਆਪਣੀ ਮਾਂ ਅਤੇ ਭਰਾ ਤੇ ਚਲਾਈਆਂ ਗੋਲੀਆਂ, ਮਾਂ ਦੀ ਹਾਲਤ ਗੰਭੀਰ - The son shot the mother
- ਪੁਲਿਸ ਨੇ ਚੂੜਾ ਗੈਂਗ ਦੇ ਤਿੰਨ ਮੈਂਬਰ ਕੀਤੇ ਗ੍ਰਿਫ਼ਤਾਰ, ਬਰਾਮਦ ਕੀਤੇ ਹਥਿਆਰ - Mohali Police Arrested Gangsters
- ਲੁਧਿਆਣਾ ਸ਼ਹਿਰ 'ਚ ਡੀਜ਼ਲ ਆਟੋ ਦੀ ਐਂਟਰੀ ਉੱਤੇ ਪਬੰਦੀ, 8 ਹਜ਼ਾਰ ਤੋਂ ਵਧੇਰੇ ਪਰਿਵਾਰ ਪ੍ਰਭਾਵਿਤ, ਆਟੋ ਚਾਲਕਾਂ ਨੇ ਕੀਤਾ ਵੱਡਾ ਐਲਾਨ - ban on the entry of diesel autos
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਲਗਾਤਾਰ ਹੀ ਲੁੱਟ ਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਅਤੇ ਆਏ ਦਿਨ ਹੀ ਕੋਈ ਨਾ ਕੋਈ ਵਿਅਕਤੀ ਲੁੱਟ ਦੀ ਵਾਰਦਾਤ ਦਾ ਸ਼ਿਕਾਰ ਹੋ ਜਾਂਦਾ ਹੈ। ਦੂਸਰੇ ਪਾਸੇ ਦਿਨ ਦਿਹਾੜੇ ਇੱਕ ਵਿਅਕਤੀ ਕੋਲੋਂ 4 ਲੱਖ ਰੁਪਿਆ ਲੁੱਟ ਕੇ ਲੁਟੇਰੇ ਫਰਾਰ ਹੋ ਗਏ ਹਨ ਇਹ ਕੀਤੇ ਨਾ ਕੀਤੇ ਪੁਲਿਸ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਖੜੇ ਕਰਦਾ ਹੈ।ਕਿ ਕੀ ਹੁਣ ਅਪਰਾਧੀਆਂ ਨੂੰ ਪੁਲਿਸ ਦਾ ਖੌਫ ਨਹੀਂ ਰਿਹਾ।