ਬਰਨਾਲਾ: ਬਰਨਾਲਾ ਦੇ ਕਸਬਾ ਧਨੌਲਾ ਵਿੱਚ ਇੱਕ 24 ਸਾਲਾ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਇਹ ਘਟਨਾ ਬੁੱਧਵਾਰ ਦੇਰ ਰਾਤ ਵਾਪਰੀ। ਜਿੱਥੇ ਰਾਤ ਨੂੰ ਵਿਆਹ ਸਮਾਗਮ 'ਚ ਡੀਜੇ 'ਤੇ ਨੱਚ ਰਹੇ ਸਨ। ਇਸੇ ਦੌਰਾਨ ਮ੍ਰਿਤਕ ਨੌਜਵਾਨ ਮੰਗਲ ਸਿੰਘ ਦੀ ਇਕ ਨੌਜਵਾਨ ਕਰਨ ਸਿੰਘ ਨਾਲ ਤਕਰਾਰਬਾਜ਼ੀ ਹੋ ਗਈ। ਜਿਸ ਤੋਂ ਬਾਅਦ ਕਰਨ ਸਿੰਘ ਨੇ ਆਪਣੇ ਪਿਤਾ ਚਮਕੀਲਾ ਸਿੰਘ ਨੂੰ ਬੁਲਾਇਆ ਅਤੇ ਮੰਗਲ ਸਿੰਘ ਦੇ ਪੇਟ ਵਿੱਚ ਚਾਕੂ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਦੋ ਭੈਣਾਂ ਦਾ ਇਕਲੌਤਾ ਭਰਾ ਸੀ।
ਬੀਤੀ ਰਾਤ ਮੇਰਾ ਪੁੱਤ ਵਿਆਹ ਵਿੱਚ ਗਿਆ ਸੀ, ਉਹ ਘਰ ਵਿੱਚ ਇਹ ਵੀ ਕਹਿ ਕੇ ਗਿਆ ਸੀ ਕਿ ਉਹ ਰੋਟੀ ਵੀ ਵਿਆਹ 'ਚ ਹੀ ਖਾ ਕੇ ਆਵੇਗਾ। ਪਰ ਮੇਰੇ ਪੁੱਤ ਦਾ ਕਤਲ ਕਰ ਦਿੱਤਾ ਗਿਆ। ਮੈਨੂੰ ਹਸਪਤਾਲ ਜਾ ਕੇ ਹੀ ਪੁੱਤ ਦੀ ਮੌਤ ਬਾਰੇ ਪਤਾ ਲੱਗਿਆ।- ਮ੍ਰਿਤਕ ਦੀ ਮਾਤਾ
'ਨੌਜਵਾਨ ਦੇ ਟਿੱਢ ਵਿੱਚ ਮਾਰੀ ਕਿਰਚ'
ਮ੍ਰਿਤਕ ਦੇ ਦੋਸਤ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ ਦਾ ਸਮਾਗਮ ਚੱਲ ਰਿਹਾ ਸੀ। ਇਸ ਦੌਰਾਨ ਸਾਰੇ ਜਣੇ ਨੱਚ ਰਹੇ ਸਨ। ਜਿਸ ਤੋਂ ਬਾਅਦ ਸਾਰੇ ਦੋਸਤ ਸਮਾਗਮ ਤੋਂ ਦਾਣਾ ਮੰਡੀ ਵਿਖੇ ਚਲੇ ਗਏ। ਜਿੱਥੇ ਮ੍ਰਿਤਕ ਮੰਗਲ ਸਿੰਘ ਦੀ ਕਰਨ ਨਾਮ ਦੇ ਨੌਜਵਾਨ ਨਾਲ ਤਕਰਾਰਬਾਜ਼ੀ ਹੋ ਗਈ। ਜਿਸ ਤੋਂ ਬਾਅਦ ਦੂਜੇ ਨੌਜਵਾਨ ਨੇ ਆਪਣੇ ਪਿਤਾ ਨੂੰ ਬੁਲਾ ਲਿਆ ਅਤੇ ਉਸ ਦੇ ਪਿਤਾ ਨੇ ਆਉਣ ਸਾਰ ਹੀ ਮ੍ਰਿਤਕ ਨੌਜਵਾਨ ਦੇ ਢਿੱਡ ਵਿੱਚ ਕੋਈ ਕਿਰਚ ਵਰਗੀ ਚੀਜ਼ ਮਾਰ ਦਿੱਤੀ। ਜਿਸ ਤੋਂ ਬਾਅਦ ਮੰਗਲ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਉਸ ਨੂੰ ਤੁਰੰਤ ਜ਼ਖ਼ਮੀ ਹਾਲਤ ਵਿੱਚ ਧਨੌਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੋਂ ਉਸ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ ਗਿਆ ਅਤੇ ਰਸਤੇ ਵਿੱਚ ਉਸ ਦੀ ਮੌਤ ਹੋ ਗਈ। ਉਹਨਾਂ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਮੁਲਜ਼ਮਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਉਹਨਾਂ ਨੁੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।
ਬੀਤੀ ਰਾਤ ਇੱਕ ਵਿਆਹ ਸਮਾਗਮ ਸਬੰਧੀ ਕੁੱਝ ਨੌਜਵਾਨ ਇਕੱਠੇ ਹੋਏ ਸਨ। ਜਿੱਥੇ ਮੰਗਲ ਸਿੰਘ ਦੀ ਕਰਨ ਸਿੰਘ ਨਾਲ ਬਹਿਸ ਹੋ ਗਈ। ਜਿਸ ਤੋਂ ਬਾਅਦ ਕਰਨ ਸਿੰਘ ਦੇ ਪਿਤਾ ਚਮਕੀਲਾ ਸਿੰਘ ਮੌਕੇ ਤੇ ਆ ਗਿਆ ਅਤੇ ਉਸ ਨੇ ਮੰਗਲ ਸਿੰਘ ਦੇ ਢਿੱਡ ਵਿੱਚ ਚਾਕੂ ਮਾਰ ਦਿੱਤਾ। ਜਿਸ ਕਾਰਨ ਉਸਦੀ ਮੌਤ ਹੋ ਗਈ। ਦੋਸ਼ੀਆਂ ਵਿਰੁੱਧ ਕਤਲ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।- ਲਖਵੀਰ ਸਿੰਘ, ਐਸਐਚਓ ਥਾਣਾ ਧਨੌਲਾ
- ਮਜੀਠੀਆ ਵੱਲੋਂ ਹੋਰ ਵੀ ਵੱਡੇ ਖੁਲਾਸੇ, ਕਿਹਾ- 2013 ਤੋਂ ਚੌੜਾ ਦੀ ਹਿੱਟ ਲਿਸਟ 'ਤੇ ਸੁਖਬੀਰ ਦੇ ਨਾਲ-ਨਾਲ ਪ੍ਰਕਾਸ਼ ਬਾਦਲ ਵੀ...
- ਦੋ ਦਿਨ ਤੋਂ ਲਗਾਤਾਰ ਦਰਬਾਰ ਸਾਹਿਬ ਆਇਆ ਨਰਾਇਣ ਚੌਰਾ, ਫੋਨ 'ਤੇ ਗੱਲਬਾਤ ਕਰਦਾ ਰਿਹਾ, ਦੇਖੋ ਸੀਸੀਟੀਵੀ ਦੀਆਂ ਅਹਿਮ ਤਸਵੀਰਾਂ
- ਨਰਾਇਣ ਸਿੰਘ ਚੌਰਾ ਦੀ ਅੱਜ ਅੰਮ੍ਰਿਤਸਰ ਦੀ ਅਦਾਲਤ 'ਚ ਪੇਸ਼ੀ, ਬੀਤੇ ਦਿਨ ਚੌਰਾ ਨੇ ਸੁਖਬੀਰ ਬਾਦਲ ਉੱਤੇ ਕੀਤੀ ਸੀ ਜਾਨਲੇਵਾ ਹਮਲੇ ਦੀ ਕੋਸ਼ਿਸ਼