ਸੰਗਰੂਰ : ਖਨੌਰੀ ਬਾਰਡਰ 'ਤੇ ਕਿਸਾਨਾਂ ਦਾ ਧਰਨਾ 24ਵੇਂ ਦਿਨ ਪਾਰ ਕਰ ਗਿਆ ਹੈ। ਇਸ ਦੇ ਸੰਬੰਧ ਵਿੱਚ ਅੱਜ ਖਨੋਰੀ ਬਾਰਡਰ 'ਤੇ ਕਿਸਾਨ ਆਗੂਆਂ ਵੱਲੋਂ ਪ੍ਰੈਸ ਮੀਟਿੰਗ ਕੀਤੀ ਗਈ।ਇਸ ਦੌਰਾਨ ਉਹਨਾਂ ਨੇ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਅਗਲੀ ਰਣਨੀਤੀ ਵਾਰੇ ਗੱਲ ਕੀਤੀ। ਇਸ ਮੌਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਸੁਖਜਿੰਦਰ ਸਿੰਘ ਖੋਸਾ, ਇੰਦਰਜੀਤ ਸਿੰਘ ਕੋਟਬੁੱਡਾ ਨੇ ਕਿਹਾ ਕਿ ਹਰਿਆਣਾ ਸਰਕਾਰ ਅਤੇ ਪੁਲਿਸ ਨੇ ਗਲਤ ਤੱਥ ਪੇਸ਼ ਕਰਕੇ ਮਾਨਯੋਗ ਹਾਈਕੋਰਟ ਨੂੰ ਗੁਮਰਾਹ ਕੀਤਾ ਅਤੇ ਮਾਨਯੋਗ ਹਾਈਕੋਰਟ ਵਿੱਚ ਗਲਤ ਤੱਥ ਪੇਸ਼ ਕੀਤੇ ਹਨ।
ਹਾਈ ਕੋਰਟ ਦੇ ਬਿਆਨ 'ਤੇ ਨਾਖੁਸ਼ ਕਿਸਾਨ : ਖਨੌਰੀ ਬਾਰਡਰ 'ਤੇ ਕਿਸਾਨਾਂ ਦਾ ਧਰਨਾ 24ਵੇਂ ਦਿਨ ਪਾਰ ਕਰ ਗਿਆ ਇਸ ਦੇ ਸੰਬੰਧ ਵਿੱਚ ਅੱਜ ਖਨੋਰੀ ਬਾਰਡਰ 'ਤੇ ਕਿਸਾਨ ਆਗੂਆਂ ਵੱਲੋਂ ਪ੍ਰੈਸ ਮੀਟਿੰਗ ਕੀਤੀ ਗਈ। ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਹਰਿਆਣਾ ਸਰਕਾਰ ਅਤੇ ਪੁਲਿਸ ਨੇ ਗਲਤ ਤੱਥ ਪੇਸ਼ ਕਰਕੇ ਮਾਨਯੋਗ ਹਾਈਕੋਰਟ ਨੂੰ ਗੁਮਰਾਹ ਕੀਤਾ ਅਤੇ ਮਾਨਯੋਗ ਹਾਈਕੋਰਟ ਵਿੱਚ ਗਲਤ ਤੱਥ ਪੇਸ਼ ਕੀਤੇ ਹਨ। ਉਹਨਾਂ ਨੇ ਕਿਹਾ ਕਿ ਹਰਿਆਣਾ ਪੁਲਿਸ ਵੱਲੋਂ ਕਿਸਾਨ ਹਥਿਆਰਾਂ ਨਾਲ ਪੁਲਿਸ 'ਤੇ ਹਮਲਾ ਕਰਦੇ ਹਨ ਤਾਂ ਜਵਾਬ ਦਿੰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਕੋਲ ਝੰਡੇ ਤੋਂ ਬਿਨਾਂ ਕੁਝ ਵੀ ਨਹੀਂ ਸੀ। ਉਹਨਾਂ ਕੋਲ ਕੋਈ ਹਥਿਆਰ ਨਹੀਂ ਸੀ ਉਹਨਾਂ ਨੇ ਮਾਨਯੋਗ ਹਾਈ ਕੋਰਟ ਤੋਂ ਮੰਗ ਕੀਤੀ ਹੈ ਕਿ ਇੱਕ ਤਰਫਾ ਸੁਣ ਕੇ ਫੈਸਲਾ ਨਾ ਦਿੱਤਾ ਜਾਵੇ ਅਤੇ ਕਿਸਾਨਾਂ ਦੇ ਪੱਖ ਵੀ ਜਰੂਰ ਸੁਣਿਆ ਜਾਵੇ। ਕਿਸਾਨ ਸ਼ਹੀਦ ਹੋਏ ਉਹਨਾਂ ਨੇ ਕਿਹਾ ਕਿ 21 ਤਾਰੀਖ ਨੂੰ ਖੇਤਾਂ ਦੇ ਵਿੱਚ ਵੜ ਕੇ ਹਰਿਆਣਾ ਪੁਲਿਸ ਦੇ ਜਵਾਨਾਂ ਨੇ ਕਿਸਾਨਾਂ ਦੇ ਸਿੱਧੀਆਂ ਗੋਲੀਆਂ ਮਾਰੀਆਂ ਹਨ।
ਉਹਨਾਂ ਕਿਹਾ ਕਿ ਇਹ ਮੀਡੀਆ ਰਿਪੋਰਟਾਂ ਵਿੱਚ ਇਹਨਾਂ ਦੀ ਵੀਡੀਓ ਮੌਜੂਦ ਹੈ ਮੀਡੀਆ ਰਿਪੋਰਟਾਂ ਤੇ ਆਧਾਰ ਤੇ ਵੀ ਹਾਈਕੋਰਟ ਨੂੰ ਸੰਗਿਆਨ ਲੈਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਕੁਝ ਮੀਡੀਆ ਚੈਨਲਾਂ ਵਾਲੇ ਇਸ ਨੂੰ ਪੰਜਾਬ ਦਾ ਅੰਦੋਲਨ ਕਹਿ ਕੇ ਸਰਕਾਰ ਨੂੰ ਗੁਮਰਾਹ ਕਰ ਰਹੀ ਹੈ ਜਦਕਿ ਇਹ ਅੰਦੋਲਨ ਪੂਰੇ ਦੇਸ਼ ਦਾ ਹੈ ਨਾ ਕਿ ਪੰਜਾਬ ਦਾ। ਉਹਨਾਂ ਨੇ ਕਿਹਾ ਕਿ ਕਿਸਾਨ ਬਿਨਾਂ ਟਰੈਕਟਰ ਟਰਾਲੀਆਂ ਤੋਂ ਦਿੱਲੀ ਜਾਣ ਲਈ ਤਿਆਰ ਹਨ ਪਰ ਸਰਕਾਰ ਕਿਸਾਨਾਂ ਨੂੰ ਬਿਨਾਂ ਟਰੈਕਟਰ ਟਰਾਲੀਆਂ ਤੋਂ ਵੀ ਦਿੱਲੀ ਜਾਣ ਨਹੀਂ ਦੇ ਰਹੀ ਕਿਉਂਕਿ ਉੱਤਰ ਪ੍ਰਦੇਸ਼ ਐਮਪੀ ਅਤੇ ਹੋਰ ਕਈ ਥਾਵਾਂ ਤੇ ਕਿਸਾਨਾਂ ਨੂੰ ਜਬਰੀ ਰੋਕਿਆ ਜਾ ਰਿਹਾ। ਸ਼ੁਭਕਰਨ ਦੇ ਆਏ ਪੋਸਟਮਾਰਟਮ ਰਿਪੋਰਟ ਬਾਰੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਇਹ ਰਿਪੋਰਟ ਕਈ ਉਹ ਰਾਜ ਖੋਲੇਗੀ।
ਪੁਲਿਸ ਨੇ ਕੋਈ ਜਾਂਚ ਪੂਰੀ ਕਰਕੇ ਕਿਸਾਨਾਂ ਨੂੰ ਨਹੀਂ ਦੱਸਿਆ : ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੋਂ ਵੀ ਸਵਾਲ ਉਠਾਉਂਦੇ ਹੋਏ ਕਿਹਾ ਕਿ ਇੱਕ ਹਰਿਆਣੇ ਪੁਲਿਸ ਦਾ ਏਜੈਂਟ ਨੂੰ ਕਾਬੂ ਕਰਕੇ ਪੰਜਾਬ ਪੁਲਿਸ ਦੇ ਹਵਾਲੇ ਕੀਤਾ ਸੀ ਜੋ ਕਿ ਅੰਦੋਲਨ ਨੂੰ ਭੜਕਾ ਰਿਹਾ ਸੀ। ਉਸ ਦੀ ਅਜੇ ਤੱਕ ਜਾਂਚ ਅਧੂਰੀ ਹੈ ਅਤੇ ਪੁਲਿਸ ਨੇ ਕੋਈ ਜਾਂਚ ਪੂਰੀ ਕਰਕੇ ਕਿਸਾਨਾਂ ਨੂੰ ਨਹੀਂ ਦੱਸਿਆ ਇਸ ਤੋਂ ਇਲਾਵਾ ਹਰਿਆਣਾ ਦੇ ਪ੍ਰਸ਼ਾਸਨ ਵੱਲੋਂ ਡਾਕਟਰ ਸਵੈਮਾਨ ਦੀ ਟੀਮ ਜੋ ਮੈਡੀਕਲ ਸਹੂਲਤਾਂ ਦੇਣ ਲਈ ਬਾਰਡਰ ਤੇ ਬੈਠੀ ਸੀ ਉਸ ਉੱਪਰ ਵੀ ਅਥਰੂ ਗੈਸ ਦੇ ਗੋਲਾਬਾਰੀ ਅਤੇ ਡਾਕਟਰ ਤੇ ਵਲੰਟੀਅਰਾਂ ਦੀ ਕੁੱਟਮਾਰ ਕੀਤੀ ਅਤੇ ਅੱਗੇ ਤੋਂ ਜਾਨੋ ਮਾਰਨੀਆਂ ਧਮਕੀਆਂ ਵੀ ਦਿੱਤੀਆਂ ਉਹਨਾਂ ਕਿਹਾ ਕਿ ਹਰਿਆਣਾ ਪ੍ਰਸ਼ਾਸਨ ਜਬਰੀ ਦਬਾਅ ਬਣਾ ਰਿਹਾ ਹੈ। ਅਤੇ ਕਿਹਾ ਹੈ ਕਿ ਇਸ ਤੋਂ ਇਲਾਵਾ ਡਾਕਟਰਾਂ ਦੀ ਰਿਪੋਰਟ ਅਨੁਸਾਰ 200 ਤੋਂ ਵੱਧ ਕਿਸਾਨ ਹਰਿਆਣਾ ਪ੍ਰਸ਼ਾਸਨ ਵੱਲੋਂ ਜ਼ਖਮੀ ਕੀਤੇ ਗਏ ਹਨ।