ETV Bharat / state

ਹਾਦਸਿਆਂ ਦਾ ਸਬੱਬ ਬਣਦਾ ਟੋਲ ਪਲਾਜ਼ਾ ਕਿਸਾਨਾਂ ਨੇ JCB ਮਸ਼ੀਨ ਨਾਲ ਕੀਤਾ ਢਹਿ-ਢੇਰੀ, ਲੋਕਾਂ ਨੂੰ ਮਿਲੇਗਾ ਸੁੱਖ ਦਾ ਸਾਹ - farmers collapsed toll plaza - FARMERS COLLAPSED TOLL PLAZA

ਬਠਿੰਡਾ ਮਾਨਸਾ ਰੋਡ 'ਤੇ ਪਿੰਡ ਘੁੰਮਣ ਕਲਾ ਵਿਖੇ ਬਣੇ ਟੋਲ ਪਲਾਜ਼ੇ ਨੂੰ ਕਿਸਾਨਾਂ ਨੇ ਜੇਸੀਬੀ ਨਾਲ ਢਹਿ-ਢੇਰੀ ਕਰ ਦਿੱਤਾ ਹੈ। ਦਰਅਸਲ ਟੋਲ ਪਲਾਜ਼ਾ ਕਈ ਸਾਲ ਪਹਿਲਾਂ ਬੰਦ ਤਾਂ ਹੋ ਗਿਆ ਸੀ ਪਰ ਉਸ ਦੇ ਬੂਥ ਜਿਓਂ ਦੇ ਤਿਓਂ ਖੜੇ ਸਨ। ਜਿਸ ਕਾਰਨ ਕਿਸਾਨਾਂ ਨੇ ਇਹ ਕਾਰਵਾਈ ਕੀਤੀ ਹੈ।

ਬੰਦ ਪਿਆ ਟੋਲ ਪਲਾਜ਼ਾ ਪੁੱਟਿਆ
ਬੰਦ ਪਿਆ ਟੋਲ ਪਲਾਜ਼ਾ ਪੁੱਟਿਆ (ETV BHARAT)
author img

By ETV Bharat Punjabi Team

Published : Aug 4, 2024, 9:44 AM IST

ਬੰਦ ਪਿਆ ਟੋਲ ਪਲਾਜ਼ਾ ਪੁੱਟਿਆ (ETV BHARAT)

ਬਠਿੰਡਾ: ਪਿਛਲੇ ਕਈ ਸਾਲਾਂ ਤੋਂ ਬਠਿੰਡਾ ਮਾਨਸਾ ਰੋਡ 'ਤੇ ਪਿੰਡ ਘੁੰਮਣ ਕਲਾ ਵਿਖੇ ਬੰਦ ਪਏ ਟੋਲ ਪਲਾਜ਼ੇ ਕਾਰਨ ਆਏ ਦਿਨ ਹਾਦਸੇ ਵਾਪਰ ਰਹੇ ਸਨ। ਇੰਨ੍ਹਾਂ ਹਾਦਸਿਆਂ ਤੋਂ ਦੁਖੀ ਹੋਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਜੇਸੀਬੀ ਮਸ਼ੀਨਾਂ ਦੇ ਨਾਲ ਬੰਦ ਪਏ ਟੋਲ ਪਲਾਜ਼ਾ ਦੇ ਬੂਥਾਂ ਨੂੰ ਪੁੱਟ ਦਿੱਤਾ ਗਿਆ।

ਕਈ ਵਾਰ ਡੀਸੀ ਨੂੰ ਲਿਖ ਚੁੱਕੇ ਪੱਤਰ: ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਰੇਸ਼ਮ ਸਿੰਘ ਯਾਤਰੀ ਨੇ ਦੱਸਿਆ ਕਿ ਬਠਿੰਡਾ ਮਾਨਸਾ ਰੋਡ ਨੇੜੇ ਘੁੰਮਣ ਕਲਾਂ ਕੋਲ ਲੱਗੇ ਗੈਰ ਕਾਨੂੰਨੀ ਟੋਲ ਪਲਾਜ਼ਾ ਨੂੰ ਹਟਾਉਣ ਲਈ ਡੀਸੀ ਬਠਿੰਡਾ ਨੂੰ ਕਈ ਵਾਰ ਮੰਗ ਪੱਤਰ ਦਿੱਤਾ ਗਿਆ ਸੀ ਕਿ ਇਸ ਟੋਲ ਪਲਾਜ਼ੇ ਨੂੰ ਸੜਕ ਤੋਂ ਹਟਾਇਆ ਜਾਵੇ। ਕਿਸਾਨ ਆਗੂਆਂ ਨੇ ਦੱਸਿਆ ਕਿ 19 ਜੁਲਾਈ ਉਨ੍ਹਾਂ ਵਲੋਂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਅਰਜੀ ਦੇ ਕੇ ਮੰਗ ਕੀਤੀ ਗਈ ਸੀ।

ਗੈਰ ਕਾਨੂੰਨੀ ਢੰਗ ਨਾਲ ਹੋਈ ਸੀ ਉਸਾਰੀ: ਉਨ੍ਹਾਂ ਕਿਹਾ ਕਿ ਅਸੀਂ ਡੀਸੀ ਨੂੰ ਚਿਤਾਵਨੀ ਦਿੱਸੀ ਸੀ ਕਿ ਜੇਕਰ ਇਹ ਟੋਲ ਪਲਾਜਾ ਸੜਕ ਤੋਂ ਨਾ ਹਟਾਇਆ ਤਾਂ ਅਸੀਂ ਇਸ ਨੂੰ ਪੁੱਟਣ ਲਈ ਮਜਬੂਰ ਹੋਵਾਂਗੇ, ਜਿਸ ਦੇ ਚੱਲਦੇ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਲ 2014-15 'ਚ ਜਦੋਂ ਇਹ ਟੋਲ ਪਲਾਜ਼ਾ ਗੈਰ ਕਾਨੂੰਨੀ ਢੰਗ ਨਾਲ ਜੀਟੀ ਰੋਡ 'ਤੇ ਲਗਾਇਆ ਜਾ ਰਿਹਾ ਸੀ, ਉਸ ਸਮੇਂ ਵੀ ਅਸੀਂ ਇਸ ਦਾ ਵਿਰੋਧ ਕਰਕੇ ਮੰਗ ਕੀਤੀ ਸੀ ਕਿ ਇਹ ਟੋਲ ਪਲਾਜ਼ਾ ਨਹੀਂ ਲੱਗਣਾ ਚਾਹੀਦਾ।

ਬਣਿਆ ਸੀ ਨਸ਼ੇੜੀ ਦਾ ਅੱਡਾ ਤੇ ਹਾਦਸਿਆਂ ਦਾ ਕਾਰਨ: ਕਿਸਾਨ ਆਗੂਆਂ ਨੇ ਕਿਹਾ ਕਿ ਉਸ ਸਮੇਂ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਵਾ ਕੇ ਕਮਰੇ ਤੇ ਮਟੀਰੀਅਲ ਆਦਿ ਨਾਲ ਸੜਕ ਵਿਚਾਲੇ ਉਸਾਰੀ ਲਾਗੂ ਕਰਾ ਦਿੱਤੀ ਪਰ ਸਿੱਧੂਪੁਰ ਜਥੇਬੰਦੀ ਨੂੰ ਪਤਾ ਲੱਗਿਆ ਤਾਂ ਇਸ ਦਾ ਵਿਰੋਧ ਕਰਕੇ ਕੰਮ ਰੁਕਵਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਕਾਫ਼ੀ ਸਮੇਂ ਤੋਂ ਹੀ ਸਾਡੀ ਪ੍ਰਸ਼ਾਸਨ ਤੋਂ ਮੰਗ ਸੀ ਕਿ ਇਹ ਗੈਰ ਕਾਨੂੰਨੀ ਟੋਲ ਪਲਾਜ਼ਾ ਚੁਕਵਾਇਆ ਜਾਵੇ ਪਰ ਅੱਜ ਤੱਕ ਇਸ 'ਤੇ ਕੋਈ ਧਿਆਨ ਨਹੀਂ ਦਿੱਤਾ ਗਿਆ। ਜਦੋਂ ਇਹ ਟੋਲ ਪਲਾਜਾ ਨਹੀਂ ਹਟਾਇਆ ਗਿਆ ਤਾਂ ਅੱਜ ਮਜਬੂਰੀ ਦੇ ਚੱਲਦੇ ਨਸ਼ੇੜੀਆਂ ਦਾ ਅੱਡਾ ਬਣ ਚੁੱਕੇ ਅਤੇ ਹਾਦਸਿਆਂ ਨੂੰ ਸੱਦਾ ਦਿੰਦੇ ਇਹ ਕਮਰੇ ਢਾਅ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਇਥੇ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ, ਕਈ ਲੁੱਟਾਂ ਖੋਹਾਂ ਹੋਈਆਂ ਹਨ, ਕਈ ਇਨਸਾਨ ਹਾਦਸਿਆਂ ਦੇ ਕਾਰਨ ਨਕਾਰਾ ਹੋ ਕੇ ਦੁੱਖ ਭੋਗ ਰਹੇ ਹਨ। ਇਸੇ ਕਾਰਨ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਇਹ ਜੇਸੀਬੀ ਮਸ਼ੀਨਾਂ ਨਾਲ ਬੰਦ ਪਏ ਟੋਲ ਪਲਾਜੇ ਦਾ ਢਾਂਚਾ ਢਾਇਆ ਗਿਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.