ਲੁਧਿਆਣਾ : ਅੱਜ ਪੰਜਾਬ ਭਰ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਰੇਲ ਰੋਕੋ ਅੰਦੋਲਨ ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਲੁਧਿਆਣਾ ਦੇ ਵੀ ਦਿਹਾਤੀ ਇਲਾਕੇ ਦੇ ਵਿੱਚ ਕਿਸਾਨਾਂ ਵੱਲੋਂ ਰੇਲਵੇ ਲਾਈਨਾਂ ਜਾਮ ਕਰ ਦਿੱਤੀਆਂ ਗਈਆਂ ਹਨ। ਸੰਕੇਤਿਕ ਤੌਰ 'ਤੇ ਕਿਸਾਨਾਂ ਵੱਲੋਂ 2 ਵਜੇ ਤੱਕ ਇਹ ਰੇਲ ਰੋਕੋ ਅੰਦੋਲਨ ਉਲੀਕਿਆ ਗਿਆ ਸੀ। ਜਿਸ ਵਿੱਚ ਕਿਸਾਨਾਂ ਦੀ ਮੁੱਖ ਮੰਗ ਲਖੀਮਪੁਰ ਲਖੀਰੀ ਦੇ ਮਾਮਲੇ ਦੇ ਵਿੱਚ ਇਨਸਾਫ ਦੀ ਮੰਗ ਕਰਨਾ ਸੀ। ਉੱਥੇ ਹੀ ਜੇਕਰ ਗੱਲ ਰੇਲਵੇ ਸਟੇਸ਼ਨ ਦੀ ਕੀਤੀ ਜਾਵੇ ਤਾਂ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੇ ਸ਼ਾਨੇ ਪੰਜਾਬ ਦੇ ਨਾਲ ਜੰਮੂ ਤਵੀ ਟਰੇਨ ਵੀ ਅੱਜ ਲੇਟ ਹੋ ਗਈ ਹੈ।
ਲੋਕਾਂ ਦੀ ਸਹੁਲਤ ਲਈ ਬਣਾਏ ਹੈਲਪ ਡੈਸਕ
ਕਈ ਟ੍ਰੇਨਾਂ ਸਮੇਂ ਤੋਂ ਦੋ ਦੋ ਤਿੰਨ ਤਿੰਨ ਘੰਟੇ ਲੇਟ ਹੋ ਗਈਆਂ ਹਨ। ਰੇਲਵੇ ਸਟੇਸ਼ਨ 'ਤੇ ਵਿਸ਼ੇਸ਼ ਤੌਰ 'ਤੇ ਹੈਲਪ ਡੈਸਕ ਵੀ ਬਣਾਇਆ ਗਿਆ ਹੈ। ਜਿੱਥੋਂ ਜਾਣਕਾਰੀ ਲਈ ਜਾ ਸਕਦੀ ਹੈ ਉੱਥੇ ਹੀ ਯਾਤਰੀਆਂ ਨੇ ਵੀ ਕਿਹਾ ਕਿ ਕਿਸਾਨਾਂ ਦੀ ਜੇਕਰ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਕੋਈ ਲੜਾਈ ਹੈ ਤਾਂ ਇਸ ਲਈ ਆਮ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ। ਕਿਸਾਨਾਂ ਵੱਲੋਂ ਪਹਿਲਾਂ ਹੀ ਇਸ ਦਾ ਅੰਦੇਸ਼ਾ ਦਿੱਤਾ ਗਿਆ ਸੀ। ਹਾਲਾਂਕਿ ਇਹ ਟ੍ਰੇਨਾਂ ਦੋ ਵਜੇ ਤੱਕ ਰੋਕੀਆਂ ਗਈਆਂ ਹਨ ਉਸ ਤੋਂ ਬਾਅਦ ਟ੍ਰੇਨਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਪਰ ਇਸ ਦੌਰਾਨ ਸਟੇਸ਼ਨ ਤੇ ਯਾਤਰੀ ਜਰੂਰ ਖੱਜਲ ਖੁਆਰ ਹੁੰਦੇ ਵਿਖਾਈ ਦਿੱਤੇ।
ਲੋਕ ਹੋ ਰਹੇ ਪਰੇਸ਼ਾਨ
ਹੈਲਪ ਡੈਸਕ 'ਤੇ ਮੌਜੂਦ ਲੋਕਾਂ ਨੇ ਕਿਹਾ ਕਿ ਅਸੀਂ ਲੋਕਾਂ ਦੀ ਮਦਦ ਲਈ ਇੱਥੇ ਬੈਠੇ ਹਨ ਉਹਨਾਂ ਕਿਹਾ ਕਿ ਲੋਕਾਂ ਨੂੰ ਟ੍ਰੇਨਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਰੇਲਵੇ ਵਿਭਾਗ ਵੱਲੋਂ ਸਾਡੀ ਡਿਊਟੀ ਇੱਥੇ ਲਗਾਈ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਕਿਸਾਨਾਂ ਵੱਲੋਂ ਪਹਿਲਾ ਹੀ ਐਲਾਨ ਕੀਤਾ ਗਿਆ ਸੀ ਕਿ ਉਹ ਤਿੰਨ ਤਰੀਕ ਨੂੰ ਰੇਲ ਰੋਕੋ ਅੰਦੋਲਨ ਸ਼ੁਰੂ ਕਰਨਗੇ। ਉਸ ਦੇ ਤਹਿਤ ਹੀ ਇਹ ਟ੍ਰੇਨਾਂ ਰੁਕੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਹਾਲਾਂਕਿ ਸ਼ਹਿਰ ਦੇ ਵਿੱਚ ਕਿਸਾਨ ਨਹੀਂ ਹਨ ਪਰ ਬਾਹਰੀ ਖੇਤਰਾਂ ਦੇ ਵਿੱਚ ਕਿਸਾਨਾਂ ਵੱਲੋਂ ਰੇਲਵੇ ਟਰੈਕ ਜਾਮ ਕੀਤੇ ਗਏ ਹਨ ਜਿਸ ਕਰਕੇ ਸ਼ਹਿਰਾਂ ਦੇ ਸਟੇਸ਼ਨ ਤੇ ਵੀ ਇਸਦਾ ਅਸਰ ਪੈ ਰਿਹਾ ਹੈ ਅਤੇ ਕਈ ਟਰੇਨਾਂ ਲੇਟ ਹੋ ਗਈਆਂ ਹਨ।
- ਪ੍ਰਸਿੱਧ ਲੰਗੂਰ ਮੇਲਾ: ਲੰਗੂਰ ਦੀ ਪੋਸ਼ਾਕ ਪਾਈ ਢੋਲ-ਢੱਮਕੇ ਨਾਲ ਨੰਗੇ ਪੈਰੀ ਮੰਦਿਰ ਪਹੁੰਚਦੇ ਬੱਚੇ, ਮਾਂਪਿਆ ਨੂੰ ਵੀ 10 ਦਿਨ ਕਰਨੀ ਪੈਂਦੀ ਸਖ਼ਤ ਨਿਯਮਾਂ ਦੀ ਪਾਲਣਾ - Langoor Mela
- ਗ੍ਰਾਮੀਣ ਨਿਆਲਿਆ ਦੇ ਵਿਰੋਧ 'ਚ ਸੂਬੇ ਭਰ ਦੀਆਂ ਬਾਰ ਐਸੋਸੀਏਸ਼ਨਾਂ ਨੇ ਕੀਤੀ ਹੜਤਾਲ, ਅਦਾਲਤਾਂ ਦਾ ਕੰਮ ਕਾਜ ਹੋਇਆ ਠੱਪ - bathinda work of courts stand
- ਬੇਸ਼ੱਕ ਸਰੀਰਕ ਕਮੀ, ਪਰ ਟੈਲੰਟ ਭਰਪੂਰ: ਨੌਜਵਾਨ ਦੀ ਸੁਰੀਲੀ ਆਵਾਜ਼ 'ਚ ਸੁਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ, ਵੱਡੇ-ਵੱਡੇ ਕਲਾਕਾਰਾਂ ਨੂੰ ਪਾ ਰਿਹਾ ਮਾਤ - Inspirational Story
ਇਹ ਹਨ ਕਿਸਾਨਾਂ ਦੀਆਂ ਮੰਗਾਂ
ਇਸ ਅੰਦੋਲਨ ਰਾਹੀਂ ਉਹ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ 'ਚ ਹੋਏ ਕਿਸਾਨਾਂ ਦੇ ਕਤਲ ਦੇ ਮਾਮਲੇ 'ਚ ਇਨਸਾਫ਼, ਫ਼ਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਗਾਰੰਟੀ ਕਾਨੂੰਨ, ਕਿਸਾਨ ਮਜ਼ਦੂਰਾਂ ਦਾ ਕਰਜ਼ਾ ਮੁਆਫ਼ ਵਰਗੀਆਂ ਮੁੱਖ ਮੰਗਾਂ ਸਰਕਾਰ ਤੋਂ ਕਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਹਨ। ਇਸ ਸਾਲ ਇਹ ਤੀਜੀ ਵਾਰ ਹੈ ਜਦੋਂ ਕਿਸਾਨ ਰੇਲਵੇ ਟਰੈਕ ਜਾਮ ਕਰਨ ਜਾ ਰਹੇ ਹਨ।