ਮਾਨਸਾ: ਤਹਿਸੀਲ ਮਾਨਸਾ ਦੇ ਵਿੱਚ ਕਈ ਦਿਨਾਂ ਤੋਂ ਰਜਿਸਟਰੀਆਂ ਦਾ ਕੰਮ ਨਾ ਹੋਣ ਦੇ ਚਲਦਿਆਂ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਦੇ ਚੱਲਦਿਆਂ ਕਿਸਾਨਾਂ ਵੱਲੋਂ ਤਹਿਸੀਲ ਦਫਤਰ ਦੇ ਵਿੱਚ ਜਾ ਕੇ ਐਸਡੀਐਮ ਨਾਲ ਰਜਿਸਟਰੀਆਂ ਸ਼ੁਰੂ ਕਰਨ ਸਬੰਧੀ ਗੱਲਬਾਤ ਕੀਤੀ ਗਈ ਤਾਂ ਕਿਸਾਨ ਆਗੂਆਂ ਨੇ ਇਲਜ਼ਾਮ ਲਗਾਇਆ ਕਿ ਐਸਡੀਐਮ ਵੱਲੋਂ ਉਨ੍ਹਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦੀ ਬਜਾਏ ਮਾੜਾ ਵਿਵਹਾਰ ਕੀਤਾ ਗਿਆ।
ਐਸਡੀਐਮ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ
ਇਸ ਮਾੜਾ ਵਤੀਰੇ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਵਿੱਚ ਐਸਡੀਐਮ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਐਸਡੀਐਮ ਮਾਨਸਾ ਦਾ ਜਲਦ ਤੋਂ ਜਲਦ ਤਬਾਦਲਾ ਕੀਤਾ ਜਾਵੇ ਕਿਉਂਕਿ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਦੀ ਬਜਾਏ ਲੋਕਾਂ ਨਾਲ ਦੁਰਵਿਵਹਾਰ ਕੀਤਾ ਜਾ ਰਿਹਾ। ਉੱਥੇ ਉਹਨਾਂ ਕਿਹਾ ਕਿ ਖਾਲੀ ਪਈਆਂ ਤਹਿਸੀਲਦਾਰਾਂ ਦੀਆਂ ਅਸਾਮੀਆਂ ਨੂੰ ਸਰਕਾਰ ਜਲਦ ਭਰੇ ਤਾਂ ਕਿ ਲੋਕਾਂ ਨੂੰ ਰਜਿਸਟਰੀਆਂ ਕਰਾਉਣ ਦੇ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਤਿੱਖਾ ਸੰਘਰਸ਼ ਕਰਨ ਲਈ ਮਜਬੂਰ
ਕਿਸਾਨਾਂ ਨੇ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਕਿਸਾਨਾਂ ਮੁਤਾਬਿਕ ਜਨਤਾ ਦੀ ਸਹੂਲਤ ਲਈ ਬੈਠੇ ਸਰਕਾਰੀ ਮੁਲਜ਼ਮ ਲੋਕਾਂ ਦੀ ਪਰੇਸ਼ਾਨੀ ਨੂੰ ਦੁੱਗਣਾ ਕਰ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਐੱਸਡੀਐੱਮ ਖ਼ਿਲਾਫ਼ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
- ਸਰਕਾਰੀ ਸਕੂਲ ਤੋਂ 12 ਸਾਲ ਦਾ ਬੱਚਾ ਕੀਤਾ ਗਿਆ ਕਿਡਨੈਪ; ਪੁਲਿਸ ਨੇ ਕੁੱਝ ਘੰਟਿਆਂ 'ਚ ਕੀਤਾ ਬਰਾਮਦ, ਕਿਡਨੈਪਰ ਵੀ ਕਾਬੂ - boy recovered by the police
- ਇਸ 'ਸਕੂਲ 'ਚ ਨੋ ਹੋਮਵਰਕ ਅਤੇ ਨੋ ਇਗਜ਼ਾਮ ਪਾਲਸੀ', ਲੁਧਿਆਣਾ ਦੇ ਕਲੇ ਸਕੂਲ ਨੂੰ ਮਿਲਿਆ ਨੈਸ਼ਨਲ ਅਵਾਰਡ - Clay School received award
- ਮੁੱਖ ਮੰਤਰੀ ਦੀ ਟੀਮ 'ਚ 5 ਨਵੇਂ ਮੰਤਰੀਆਂ ਦੀ ਹੋਈ ਐਂਟਰੀ, ਵੇਖੋ ਕਿਸ-ਕਿਸ ਨਵੇਂ ਮੰਤਰੀ ਨੇ ਚੁੱਕੀ ਸਹੁੰ? ਜਾਣਨ ਲਈ ਕਰੋ ਇੱਕ ਕਲਿੱਕ - PUNJAB CABINET RESHUFFLE
ਮਸਲਾ ਹੋਵੇਗਾ ਹੱਲ
ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਐਸਡੀਐਮ ਮਾਨਸਾ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਕਈ ਤਹਿਸੀਲਾਂ ਵਿੱਚ ਅਸਾਮੀਆਂ ਖਾਲੀ ਪਈਆਂ ਹਨ। ਜਿਸ ਕਰਕੇ ਰਜਿਸਟਰੀਆਂ ਦਾ ਕੰਮ ਰੁਕਿਆ ਹੋਇਆ ਹੈ। ਉਨ੍ਹਾਂ ਕੋਲ ਕਿਸਾਨ ਆਏ ਸਨ। ਉਨ੍ਹਾਂ ਵੱਲੋਂ ਵਿਸ਼ਵਾਸ ਦਵਾਇਆ ਗਿਆ ਹੈ ਕਿ ਰਜਿਸਟਰੀਆਂ ਨਾ ਹੋਣ ਦਾ ਮਸਲਾ ਜਲਦ ਹੱਲ ਕਰਵਾਇਆ ਜਾਵੇਗਾ।