ਲੁਧਿਆਣਾ: ਕਿਸਾਨ ਜਥੇਬੰਦੀਆਂ ਵੱਲੋਂ ਬੀਤੇ ਐਤਵਾਰ ਲਾਡੋਵਾਲ ਟੋਲ ਪਲਾਜ਼ਾ ਪੱਕੇ ਤੌਰ 'ਤੇ ਬੰਦ ਕਰ ਦਿੱਤਾ ਗਿਆ ਸੀ। ਜਿਸ ਨੂੰ ਲੈ ਕੇ ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ। ਇਸੇ ਦੇ ਮਦੇਨਜ਼ਰ ਅੱਜ ਜ਼ਿਲ੍ਹਾ ਲੁਧਿਆਣਾ ਦੀ ਡਿਪਟੀ ਕਮਿਸ਼ਨਰ ਵੱਲੋਂ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਦੇ ਨਾਲ ਕਿਸਾਨਾਂ ਨਾਲ ਇੱਕ ਬੈਠਕ ਕੀਤੀ ਗਈ। ਇਹ ਬੈਠਕ 12 ਵਜੇ ਬੈਠਕ ਸ਼ੁਰੂ ਹੋਈ ਅਤੇ ਦੋ ਘੰਟੇ ਬੈਠਕ ਚੱਲਦੀ ਰਹੀ, ਜਿਸ ਤੋਂ ਬਾਅਦ ਬੈਠਕ ਦੇ ਵਿੱਚੋਂ ਕੋਈ ਫੈਸਲਾ ਨਹੀਂ ਹੋਇਆ ਅਤੇ ਮੁੜ ਤੋਂ 11 ਜੁਲਾਈ ਨੂੰ ਬੈਠਕ ਸੱਦੀ ਗਈ ਹੈ।
NHAI ਅਧਿਕਾਰੀਆਂ ਨੇ ਨਹੀਂ ਦਿਖਾਏ ਦਸਤਾਵੇਜ਼: ਇਸ ਦੌਰਾਨ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਜਿਹੜੇ ਅਧਿਕਾਰੀ ਸਾਡੇ ਨਾਲ ਬਿਠਾਏ ਗਏ ਸਨ, ਉਹਨਾਂ ਨੂੰ ਕੋਈ ਜਾਣਕਾਰੀ ਹੀ ਨਹੀਂ ਸੀ। ਉਹਨਾਂ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਟੀ ਨੂੰ ਜਦੋਂ ਅਸੀਂ ਪੁੱਛਿਆ ਕਿ ਜੇਕਰ ਤੁਹਾਡੇ ਕੋਲ ਕੋਈ ਦਸਤਾਵੇਜ਼ ਹੈ ਤਾਂ ਤੁਸੀਂ ਵਿਖਾਓ ਤਾਂ ਉਹ ਇਹ ਕਰਨ ਦੇ ਵਿੱਚ ਨਾਕਾਮ ਰਹੇ। ਉਹਨਾਂ ਕਿਹਾ ਕਿ ਸਾਨੂੰ ਲੱਗ ਰਿਹਾ ਹੈ ਕਿ ਇਸ ਟੋਲ ਪਲਾਜ਼ਾ ਦੀ ਮਿਆਦ ਮੁੱਕ ਚੁੱਕੀ ਹੈ। ਇਸੇ ਕਰਕੇ ਉਹ ਸਾਨੂੰ ਕੋਈ ਵੀ ਦਸਤਾਵੇਜ਼ ਨਹੀਂ ਵਿਖਾ ਸਕੇ ਪਰ ਉਹਨਾਂ ਕਿਹਾ ਕਿ ਉਹਨਾਂ ਨੇ ਇਹ ਗੱਲ ਜ਼ਰੂਰ ਮੰਨੀ ਹੈ ਕਿ ਟੋਲ ਪਲਾਜ਼ਾ 'ਤੇ ਸੁਵਿਧਾਵਾਂ ਦੀ ਕਮੀ ਹੈ, ਜਿਸ ਨੂੰ ਉਹਨਾਂ ਨੇ ਦਰੁਸਤ ਕਰਨ ਦੀ ਗੱਲ ਕਹੀ ਹੈ।
ਮੁੜ ਹੋਵੇਗੀ ਕਿਸਾਨਾਂ ਦੀ ਅਧਿਕਾਰੀਆਂ ਨਾਲ ਮੀਟਿੰਗ: ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਸਾਡੀਆਂ ਗੱਲਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਟੋਲ ਪਲਾਜ਼ਾ ਬੰਦ ਰਹੇਗਾ। ਉਹਨਾਂ ਕਿਹਾ ਕਿ ਅਸੀਂ ਟੋਲ ਪਲਾਜ਼ਾ ਬੰਦ ਕੀਤਾ ਹੋਇਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ 11 ਜੁਲਾਈ ਨੂੰ ਮੁੜ ਤੋਂ ਮੀਟਿੰਗ ਸੱਦੀ ਗਈ ਹੈ ਅਤੇ ਉਸ ਮੀਟਿੰਗ ਦੇ ਵਿੱਚ ਗੱਲਬਾਤ ਕੀਤੀ ਜਾਵੇਗੀ। ਕਿਸਾਨ ਆਗੂ ਨੇ ਕਿਹਾ ਕਿ ਅੱਜ ਦੀ ਮੀਟਿੰਗ ਦੇ ਵਿੱਚ ਕੋਈ ਸਿੱਟਾ ਨਹੀਂ ਨਿਕਲਿਆ ਹੈ ਕਿਉਂਕਿ ਅਸੀਂ ਆਪਣੀ ਗੱਲ 'ਤੇ ਅਟੱਲ ਹਾਂ। ਜਦੋਂ ਤੱਕ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲਦੀ ਉਦੋਂ ਤੱਕ ਅਸੀਂ ਹਾਈਵੇ ਅਥਾਰਟੀ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਕਰਨ ਵਾਲੇ ਹਾਂ।
- ਬੀਐਸਐਫ ਅਤੇ ਪੁਲਿਸ ਹੱਥ ਲੱਗੀ ਸਫ਼ਲਤਾ, 2 ਡਰੋਨ ਅਤੇ 508 ਗ੍ਰਾਮ ਹੈਰੋਇਨ ਬਰਾਮਦ - recovered drones and grams heroin
- ਵਿਦੇਸ਼ ਬੈਠੇ ਲੜਕੇ ਨੇ ਪੰਜਾਬ ਆਏ NRI 'ਤੇ ਆਪਣੇ ਦੋਸਤਾਂ ਤੋਂ ਕਰਵਾਇਆ ਜਾਨਲੇਵਾ ਹਮਲਾ, 4 ਕਾਬੂ - Attack on NRI boy came to Punjab
- ਪੰਜਾਬ ਹਰਿਆਣਾ ਹਾਈਕੋਰਟ ਨੂੰ ਮਿਲਿਆਂ ਨਵਾਂ ਮੁੱਖ ਜੱਜ, ਸ਼ੀਲ ਨਾਗੂ ਨੇ ਚੀਫ ਜਸਟਿਸ ਵਜੋਂ ਚੁੱਕੀ ਚਹੁੰ - Chief Justice Sheel Nagu took oath