ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦਾ ਲਾੋਡਵਾਲ ਟੋਲ ਪਲਾਜ਼ਾ ਸੂਬੇ ਦੇ ਸਾਰਿਆਂ ਤੋਂ ਮਹਿੰਗੇ ਟੋਲ ਪਲਾਜ਼ਿਆਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ। ਇਸ ਟੋਲ ਪਲਾਜ਼ਾ ਦੇ ਖ਼ਿਲਾਫ਼ ਸਥਾਨਕਵਾਸੀ ਅਤੇ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਹਨ ਅਤੇ ਇਨ੍ਹਾਂ ਵੱਲੋਂ ਪਲਾਜ਼ਾ ਬੰਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਲਾਡੋਵਾਲ ਟੋਲ ਪਲਾਜ਼ਾ ਮਾਮਲੇ ਨੂੰ ਲੈ ਕੇ ਅੱਜ ਮੁੜ ਤੋਂ ਕਿਸਾਨਾਂ ਦੀ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮੀਟਿੰਗ 4 ਵਜੇ ਰੱਖੀ ਗਈ ਸੀ ਪਰ ਇਹ ਮੀਟਿੰਗ ਪ੍ਰਸ਼ਾਸਨ ਵੱਲੋਂ ਰੱਦ ਕਰ ਦਿੱਤੀ ਗਈ ਹੈ। ਇਸ ਦੀ ਪੁਸ਼ਟੀ ਕਿਸਾਨ ਆਗੂ ਨੇ ਖੁੱਦ ਕੀਤੀ ਹੈ
ਅਧਿਕਾਰੀਆਂ ਨੇ ਨਹੀਂ ਦਿਖਾਏ ਦਸਤਾਵੇਜ਼: ਇਸ ਤੋਂ ਪਹਿਲਾਂ ਹੋਈ ਮੀਟਿੰਗ ਦੌਰਾਨ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਜਿਹੜੇ ਅਧਿਕਾਰੀ ਸਾਡੇ ਨਾਲ ਬਿਠਾਏ ਗਏ ਸਨ, ਉਹਨਾਂ ਨੂੰ ਕੋਈ ਜਾਣਕਾਰੀ ਹੀ ਨਹੀਂ ਸੀ। ਨੈਸ਼ਨਲ ਹਾਈਵੇ ਅਥਾਰਟੀ ਨੂੰ ਜਦੋਂ ਅਸੀਂ ਪੁੱਛਿਆ ਕਿ ਜੇਕਰ ਤੁਹਾਡੇ ਕੋਲ ਕੋਈ ਦਸਤਾਵੇਜ਼ ਹੈ ਤਾਂ ਤੁਸੀਂ ਵਿਖਾਓ, ਤਾਂ ਉਨ੍ਹਾਂ ਕੋਲ ਆਪਣੀ ਗੱਲ ਰੱਖਣ ਲਈ ਕੋਈ ਡਾਕੂਮੈਂਟ ਹੀ ਨਹੀਂ ਸੀ। ਕਿਸਾਨਾਂ ਦਾ ਕਹਿਣਾ ਸੀ ਕਿ ਇਸ ਟੋਲ ਪਲਾਜ਼ਾ ਦੀ ਮਿਆਦ ਮੁੱਕ ਚੁੱਕੀ ਹੈ। ਇਸੇ ਕਰਕੇ NHAI ਅਧਿਕਾਰੀ ਕੋਈ ਵੀ ਦਸਤਾਵੇਜ਼ ਨਹੀਂ ਵਿਖਾ ਸਕੇ ਪਰ ਉਹਨਾਂ ਕਿਹਾ ਸੀ ਕਿ ਅਧਿਕਾਰੀਆਂ ਨੇ ਇਹ ਗੱਲ ਜ਼ਰੂਰ ਮੰਨੀ ਹੈ ਕਿ ਟੋਲ ਪਲਾਜ਼ਾ 'ਤੇ ਸੁਵਿਧਾਵਾਂ ਦੀ ਕਮੀ ਹੈ, ਜਿਸ ਨੂੰ ਉਹਨਾਂ ਨੇ ਦਰੁੱਸਤ ਕਰਨ ਦੀ ਗੱਲ ਆਖੀ ਸੀ।
- ਮਾਨਸੂਨ ਕਾਰਨ ਵਧਿਆ ਇਹ ਬਿਮਾਰੀ ਫੈਲਣ ਦਾ ਖ਼ਤਰਾ, ਡਾਕਟਰ ਕੋਲੋਂ ਜਾਣੋ ਕਿਵੇਂ ਕਰਨੀ ਹੈ ਸਿਹਤ ਸੰਭਾਲ - Dengue In Monsoon
- ਕਿਸਾਨ ਸੰਘਰਸ਼ ਦੇ ਦਿੱਲੀ ਕੂਚ ਨੂੰ ਲੈਕੇ ਸਰਵਨ ਪੰਧੇਰ ਦਾ ਬਿਆਨ, ਕਿਹਾ- 16 ਜੁਲਾਈ ਦੀ ਮੀਟਿੰਗ 'ਚ ਲਿਆ ਜਾਵੇਗਾ ਇਹ ਵੱਡਾ ਫੈਸਲਾ - Sarwan Pandher on rally
- ਜਲੰਧਰ ਪੱਛਮੀ ਹਲਕੇ ’ਚ 54.98 ਫੀਸਦੀ ਪੋਲਿੰਗ, 13 ਜੁਲਾਈ ਨੂੰ ਆਉਣਗੇ ਨਤੀਜੇ - JALANDHAR WEST BY ELECTION
ਆਪਣੀ ਗੱਲ 'ਤੇ ਅਟੱਲ: ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸਪੱਸ਼ਟ ਕਿਹਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਗੱਲਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਟੋਲ ਪਲਾਜ਼ਾ ਬੰਦ ਰਹੇਗਾ। ਕਿਸਾਨਾਂ ਦਾ ਕਹਿਣਾ ਹੈ ਕਿ ਵਾਜਿਬ ਮੰਗ ਰੱਖਦੇ ਉਨ੍ਹਾਂ ਨੇ ਟੋਲ ਪਲਾਜ਼ਾ ਬੰਦ ਕੀਤਾ ਹੈ। ਕਿਸਾਨ ਆਗੂ ਨੇ ਕਿਹਾ ਕਿ ਮੀਟਿੰਗ ਵਿੱਚ ਜਦੋਂ ਵੀ ਹੁੰਦੀ ਹੈ ਜੇਕਰ ਉਸ ਵਿੱਚ ਕੋਈ ਸਿੱਟਾ ਨਿਕਲਿਆ ਹੈ ਤਾਂ ਅਸੀਂ ਆਪਣੀ ਗੱਲ 'ਤੇ ਅਟੱਲ ਰਹਾਂਗੇ। ਜਦੋਂ ਤੱਕ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲਦੀ ਉਦੋਂ ਤੱਕ ਅਸੀਂ ਹਾਈਵੇ ਅਥਾਰਟੀ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਕਰਨ ਵਾਲੇ।