ETV Bharat / state

ਪੰਜਾਬ 'ਚ ਕਿਸਾਨਾਂ ਵਲੋਂ ਭਾਜਪਾ ਲੀਡਰਾਂ ਦਾ ਘਿਰਾਓ ਜਾਰੀ, ਸੰਗਰੂਰ 'ਚ ਅਰਵਿੰਦ ਖੰਨਾ ਦਾ ਵਿਰੋਧ - Lok Sabha Elections

ਪੰਜਾਬ 'ਚ ਕਿਸਾਨ ਭਾਜਪਾ ਲੀਡਰਾਂ ਦੇ ਗਲੇ ਦੀ ਹੱਡੀ ਬਣਦੇ ਜਾ ਰਹੇ ਹਨ, ਕਿਉੇਂਕਿ ਉਹ ਜਿਥੇ ਵੀ ਪ੍ਰਚਾਰ ਲਈ ਪਹੁੰਚਦੇ ਹਨ ਤਾਂ ਉਥੇ ਕਿਸਾਨ ਜਥੇਬੰਦੀਆਂ ਉਨ੍ਹਾਂ ਨੂੰ ਸਵਾਲ ਕਰਨ ਪਹੁੰਚ ਜਾਂਦੀਆਂ ਹਨ। ਜਿਸ ਕਾਰਨ ਉਨ੍ਹਾਂ ਨੂੰ ਕਈ ਵਾਰ ਪ੍ਰੋਗਰਾਮ ਵਿਚਾਲੇ ਛੱਡ ਕੇ ਰਫੂਚੱਕਰ ਹੋਣਾ ਪੈਂਦਾ ਹੈ।

ਕਿਸਾਨਾਂ ਵਲੋਂ ਭਾਜਪਾ ਲੀਡਰਾਂ ਦਾ ਘਿਰਾਓ ਜਾਰੀ
ਕਿਸਾਨਾਂ ਵਲੋਂ ਭਾਜਪਾ ਲੀਡਰਾਂ ਦਾ ਘਿਰਾਓ ਜਾਰੀ (ETV BHARAT)
author img

By ETV Bharat Punjabi Team

Published : May 12, 2024, 2:09 PM IST

ਕਿਸਾਨਾਂ ਵਲੋਂ ਭਾਜਪਾ ਲੀਡਰਾਂ ਦਾ ਘਿਰਾਓ ਜਾਰੀ (ETV BHARAT)

ਸੰਗਰੂਰ: ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕਿਸਾਨ ਯੂਨੀਅਨਾਂ ਅਤੇ ਕੇਂਦਰ ਸਰਕਾਰ ਦੇ ਵਿਚਾਲੇ ਪਿਛਲੇ ਲੰਬੇ ਸਮੇਂ ਤੋਂ ਰੇੜਕਾ ਚੱਲ ਰਿਹਾ ਹੈ। ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਤਾਂ ਉਥੇ ਹੀ ਭਾਜਪਾ ਲੀਡਰਾਂ ਦੀ ਪਿੰਡਾਂ 'ਚ ਐਂਟਰੀ 'ਤੇ ਵੀ ਰੋਕ ਲਗਾ ਦਿੱਤੀ ਹੈ। ਲੋਕ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ।

ਭਾਜਪਾ ਉਮੀਦਵਾਰ ਦਾ ਵਿਰੋਧ: ਕਿਸਾਨਾਂ ਵੱਲੋਂ ਭਾਜਪਾ ਲੀਡਰਾਂ ਦਾ ਹਰ ਪਿੰਡਾਂ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ। ਛੋਟੇ ਤੋਂ ਲੈ ਕੇ ਵੱਡੇ ਲੀਡਰ ਨੂੰ ਘੇਰਿਆ ਜਾ ਰਿਹਾ ਤੇ ਉਹਨਾਂ ਤੋਂ ਸਵਾਲ ਕੀਤੇ ਜਾ ਰਹੇ ਹਨ। ਇਸ ਲੜੀ ਦੇ ਤਹਿਤ ਕਿਸਾਨਾਂ ਵੱਲੋਂ ਸੰਗਰੂਰ ਤੋਂ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਦਾ ਲਹਿਰਾਗਾਗਾ ਵਿਖੇ ਘਿਰਾਓ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨ ਅਰਵਿੰਦ ਖੰਨਾ ਦਾ ਵਿਰੋਧ ਕਰਨ ਲਈ ਪਹੁੰਚੇ। ਜਿਸ ਤੋਂ ਬਾਅਦ ਪੁਲਿਸ ਨੇ ਕਿਸਾਨਾਂ ਨੂੰ ਰੋਕ ਲਿਆ ਪਰ ਕਿਸਾਨਾਂ ਵੱਲੋਂ ਆਪਣਾ ਪ੍ਰਦਰਸ਼ਨ ਜਾਰੀ ਰੱਖਿਆ ਗਿਆ।

ਕਿਸਾਨਾਂ ਦੇ ਨਾਲ ਭਾਜਪਾ: ਇਸ ਦੌਰਾਨ ਅਰਵਿੰਦ ਖੰਨਾ ਦਾ ਕਹਿਣਾ ਹੈ ਕਿ ਸਾਡਾ ਕੋਈ ਵੀ ਕਿਸਾਨਾਂ ਵੱਲੋਂ ਵਿਰੋਧ ਨਹੀਂ ਕੀਤਾ ਜਾ ਰਿਹਾ। ਕੁਝ ਕੁ ਜਥੇਬੰਦੀਆਂ ਹਨ ਜੋ ਸਰਕਾਰ ਦੇ ਨਾਲ ਰਲ ਕੇ ਸਾਡਾ ਵਿਰੋਧ ਕਰ ਰਹੀਆਂ ਹਨ, ਪਰ ਅਸਲ ਕਿਸਾਨਾਂ ਵੱਲੋਂ ਸਾਡਾ ਵਿਰੋਧ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਭਾਜਪਾ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਰਹੀ ਹੈ ਤੇ ਇੰਨ੍ਹਾਂ ਵਲੋਂ ਕੁਝ ਸਵਾਲ ਕੀਤੇ ਗਏ ਸੀ, ਜਿੰਨ੍ਹਾ ਦੇ ਜਵਾਬ ਦੇ ਦਿੱਤੇ ਹਨ।

ਪਿੰਡਾਂ 'ਚ ਨਹੀਂ ਕਰਨ ਦੇਵਾਂਗੇ ਪ੍ਰਚਾਰ: ਇਸ ਮੌਕੇ ਕਿਸਾਨਾਂ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਆਪਣੀ ਹੱਕੀ ਮੰਗਾਂ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਪਰ ਕੇਂਦਰ ਸਰਕਾਰ ਨੂੰ ਕੋਈ ਪ੍ਰਵਾਹ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਪੁਲਿਸ ਨੂੰ ਕਿਹਾ ਸੀ ਕਿ ਸਾਡੇ ਸਵਾਲਾਂ ਦੇ ਜਵਾਬ ਦਿੱਤੇ ਬਿਨਾਂ ਇਥੇ ਪ੍ਰੋਗਰਾਮ ਨਾ ਰੱਖਿਆ ਜਾਵੇ ਪਰ ਇਸ ਦੇ ਬਾਵਜੂਦ ਭਾਜਪਾ ਲੀਡਰ ਦਾ ਪ੍ਰੋਗਰਾਮ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਸਾਡੀਆਂ ਮੰਗਾਂ ਵੱਲ ਕੋਈ ਧਿਆਨ ਹੀ ਨਹੀਂ ਦੇ ਰਹੀ। ਸਾਡੇ ਕਿਸਾਨ ਲਗਾਤਾਰ ਸ਼ਹੀਦ ਹੋ ਰਹੇ ਹਨ ਤੇ ਬੀਤੇ ਸਮੇਂ ਵਿੱਚ ਹਰਿਆਣਾ ਪੁਲਿਸ ਵੱਲੋਂ ਸ਼ੁਭਕਰਨ ਨੌਜਵਾਨ ਨੂੰ ਵੀ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਭਾਜਪਾ ਲੀਡਰਾਂ ਨੂੰ ਪਿੰਡਾਂ 'ਚ ਪ੍ਰਚਾਰ ਨਹੀਂ ਕਰਨ ਦਿੱਤਾ ਜਾਵੇਗਾ।

ਭਾਜਪਾ ਲੀਡਰਾਂ ਨੂੰ ਝੱਲਣਾ ਪੈ ਰਿਹਾ ਭਾਰੀ ਵਿਰੋਧ: ਕਾਬਿਲੇਗੌਰ ਹੈ ਕਿ ਪੂਰੇ ਪੰਜਾਬ ਵਿੱਚ ਕਿਸਾਨਾਂ ਵੱਲੋਂ ਭਾਜਪਾ ਲੀਡਰਾਂ ਤੇ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਸ 'ਚ ਭਾਵੇਂ ਪਰਨੀਤ ਕੌਰ, ਹੰਸ ਰਾਜ ਹੰਸ, ਹਰਜੀਤ ਗਰੇਵਾਲ, ਤਰਨਜੀਤ ਸੰਧੂ ਜਾਂ ਕੋਈ ਵੀ ਹੋਰ ਉਮੀਦਵਾਰ ਕਿਉਂ ਨਾ ਹੋਵੇ। ਇਸ ਦੌਰਾਨ ਉਨ੍ਹਾਂ ਨੂੰ ਘੇਰ ਕੇ ਕਿਸਾਨਾਂ ਵਲੋਂ ਸਵਾਲ ਜਵਾਬ ਕੀਤੇ ਜਾ ਰਹੇ ਹਨ। ਕਿਸਾਨਾਂ ਦਾ ਕਹਿਣਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤੇ ਭਾਜਪਾ ਲੀਡਰ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਨਹੀਂ ਦਿੰਦੇ, ਉਹ ਵਿਰੋਧ ਕਰਦੇ ਰਹਿਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.