ਅੰਮ੍ਰਿਤਸਰ: ਇੱਕ ਵਾਰ ਫੇਰ ਕਿਸਾਨਾਂ ਵੱਲੋਂ ਮਾਨਾਵਾਲਾ ਟੋਲ ਪਲਾਜ਼ਾ ਨੂੰ ਮੁਫਤ ਕਰ ਦਿੱਤਾ ਗਿਆ। ਕਿਸਾਨਾਂ ਦਾ ਇਲਜ਼ਾਮ ਹੈ ਕਿ ਟੋਲ ਪਲਾਜ਼ਾ ਦੇ ਮੁਲਾਜ਼ਮ ਨੇ ਇੱਕ ਕਿਸਾਨ ਦੇ ਨਾਲ ਦੁਰਵਿਹਾਰ ਕੀਤਾ ਅਤੇ ਉਸ ਦਾ ਮੋਬਾਇਲ ਵੀ ਖੋਹ ਲਿਆ। ਕਿਸਾਨਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਹੈ ਕਿ ਪਰਾਲੀ ਨੂੰ ਅੱਗ ਨਹੀਂ ਲਾਉਣੀ, ਤਾਂ ਦੂਜੇ ਪਾਸੇ ਕਿਸਾਨ ਦੋ ਹਜ਼ਾਰ ਰੁਪਏ ਦੇਕੇ ਜੇਕਰ ਪਰਾਲੀ ਚੁੱਕਵਾ ਕੇ ਫੈਕਟਰੀਆਂ ਦੇ ਵਿੱਚ ਭੇਜ ਰਹੇ ਹਨ, ਤਾਂ ਟੋਲ ਪਲਾਜ਼ਾ ਵਾਲਿਆਂ ਵੱਲੋਂ ਟਰਾਲੀਆਂ ਨੂੰ ਰੋਕ ਕੇ ਟੋਲ ਵਸੂਲਿਆ ਜਾ ਰਿਹਾ ਹੈ।
ਕਿਸਾਨਾਂ ਨਾਲ ਗੁੰਡਾਗਰਦੀ
ਜੇਕਰ ਕੋਈ ਕਿਸਾਨ ਸਰਕਾਰੀ ਹੁਕਮਾਂ ਮੁਤਾਬਿਕ ਟੋਲ ਨਹੀਂ ਦਿੰਦਾ ਤਾਂ ਉਸ ਦੇ ਨਾਲ ਗੁੰਡਾਗਰਦੀ ਕੀਤੀ ਜਾਂਦੀ ਹੈ। ਕਿਸਾਨਾਂ ਨੇ ਕਿਹਾ ਕਿ ਬਕਾਇਦਾ ਡਿਪਟੀ ਕਮਿਸ਼ਨਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਕਿ ਕਿਸਾਨਾਂ ਨੂੰ ਕੋਈ ਟੋਲ ਨਹੀਂ ਲੱਗੇਗਾ ਪਰ ਟੋਲ ਪਲਾਜ਼ਾ ਵਾਲੇ ਜਾਣ ਬੁੱਝ ਕੇ ਕਿਸਾਨਾਂ ਨਾਲ ਧੱਕੇਸ਼ਾਹੀ ਕਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਸਵੇਰੇ 6 ਵਜੇ ਹੀ ਉਨ੍ਹਾਂ ਦੇ ਸਾਥੀ ਕਿਸਾਨ ਨੂੰ ਡੱਕ ਲਿਆ ਅਤੇ ਜਦੋਂ ਉਸ ਨੇ ਮਦਦ ਦੀ ਗੁਹਾਰ ਲਾਈ ਤਾਂ ਪਲਾਜ਼ਾ ਵਾਲਿਆਂ ਨੇ ਉਸ ਨਾਲ ਗੁੰਡਾਗਰਦੀ ਕੀਤੀ, ਜੋ ਕਿ ਬਰਦਾਸ਼ਤਯੋਗ ਨਹੀਂ ਹੈ।
- ਜਾਣੋ ਕੌਣ ਨੇ ਬਹਿਬਲਕਲਾਂ ਇਨਸਾਫ ਮੋਰਚਾ ਦੇ ਆਗੂ ਸੁਖਰਾਜ ਸਿੰਘ, ਅੱਜ NIA ਅੱਗੇ ਹੋਣਗੇ ਪੇਸ਼ - Who Is Sukhraj Singh Niamiwala
- ਨਜਾਇਜ਼ ਮਾਈਨਿੰਗ ਖਿਲਾਫ ਪੁਲਿਸ ਦੀ ਕਾਰਵਾਈ, ਰਾਵੀ ਦਰਿਆ ਕੰਢੇ ਛਾਪੇਮਾਰੀ ਕਰਕੇ ਜ਼ਬਤ ਕੀਤੇ ਟ੍ਰੈਕਟਰ ਅਤੇ ਟਰਾਲੀਆਂ - Illegal mining
- ਨਸ਼ੇ ਨੇ ਖਿੱਚੇ ਇੱਕ ਹੋਰ ਨੌਜਵਾਨ ਦੇ ਸਾਹ; 22 ਸਾਲ ਦੇ ਨੌਜਵਾਨ ਦੀ ਮੌਤ, ਮਾਪਿਆਂ ਨੇ ਕਿਹਾ - ਪਿੰਡ 'ਚ ਸ਼ਰੇਆਮ ਵਿਕਦਾ ਨਸ਼ਾ - 22year youth died due to drug
ਮਜਬੂਰਨ ਕਰਨਾ ਪਿਆ ਪਲਾਜ਼ਾ ਬੰਦ
ਟੋਲ ਪਲਾਜ਼ਿਆ ਵਾਲਿਆਂ ਖਿਲਾਫ ਧੱਕੇਸ਼ਾਹੀ ਦਾ ਇਲਜ਼ਾਮ ਲਾਉਂਦਿਆਂ ਅੱਜ ਸਵੇਰ ਤੋਂ ਹੀ ਕਿਸਾਨ ਜਥੇਬੰਦੀਆਂ ਵੱਲੋਂ ਟੋਲ ਪਲਾਜ਼ੇ ਅੱਗੇ ਧਰਨਾ ਲਗਾ ਕੇ ਇਸ ਨੂੰ ਬੰਦ ਕੀਤਾ ਗਿਆ। ਹੈ। ਉਹਨਾਂ ਕਿਹਾ ਕਿ ਡੀਸੀ ਦਫਤਰ ਤੋਂ ਪ੍ਰਸ਼ਾਸਨਿਕ ਅਧਿਕਾਰੀ ਪੁੱਜੇ ਹਨ ਅਤੇ ਉਹਨਾਂ ਵੱਲੋਂ ਟੋਲ ਪਲਾਜ਼ਾ ਵਾਲਿਆਂ ਨੂੰ ਨੋਟੀਫਿਕੇਸ਼ਨ ਵੀ ਦਿਖਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਡੀਸੀ ਦਫਤਰ ਦੇ ਅਧਿਕਾਰੀਆਂ ਨੇ ਕਿਹਾ ਕਿ ਨੋਟੀਫਿਕੇਸ਼ਨ ਪਹਿਲਾਂ ਹੀ ਟੋਲ ਪਲਾਜ਼ਾ ਵਾਲਿਆਂ ਨੂੰ ਭੇਜਿਆ ਗਿਆ ਹੈ ਪਰ ਟੋਲ ਪਲਾਜ਼ਾ ਵਾਲੇ ਜਾਣਬੁੱਝ ਕੇ ਕਿਸਾਨਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਹਨ। ਜਿਸ ਦੇ ਚਲਦੇ ਅੱਜ ਮਜਬੂਰਨ ਇੱਥੇ ਧਰਨਾ ਲਗਾ ਕੇ ਟੋਲ ਪਲਾਜ਼ਾ ਬੰਦ ਕਰਨਾ ਪਿਆ।